ਸੂਜੀ ਉੱਤਪਮ
Table of Contents
Suji Uttapam ਸਮੱਗਰੀ:
- ਸੂਜੀ-1 ਕੱਪ,
- ਦਹੀਂ- 3/4 ਕੱਪ,
- ਇੱਕ ਟਮਾਟਰ- ਕੱਟਿਆ ਹੋਇਆ,
- ਅੱਧਾ ਕੱਪ ਪੱਤਾਗੋਭੀ- ਕੱਟੀ ਹੋਈ,
- ਅੱਧਾ ਕੱਪ ਸ਼ਿਮਲਾ ਮਿਰਚ- ਕੱਟੀ ਹੋਈ,
- ਇੱਕ ਹਰੀ ਮਿਰਚ- ਕੱਟੀ ਹੋਈ,
- ਹਰਾ ਧਨੀਆ 2-3 ਟੇਬਲ ਸਪੂਨ,
- ਇੱਕ ਚਮਚ ਅਦਰਕ- ਕੱਦੂਕਸ਼ ਕੀਤਾ ਹੋਇਆ,
- ਬੇਕਿੰਗ ਸੋਡਾ- ਲੋੜ ਅਨੁਸਾਰ,
- ਰਾਈ-1/4 ਟੀ ਸਪੂਨ,
- ਤੇਲ 2-3 ਟੇਬਲ ਸਪੂਨ,
- ਨਮਕ- ਸਵਾਦ ਅਨੁਸਾਰ
Suji Da Uttapam ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਇੱਕ ਵੱਡੇ ਭਾਂਡੇ ’ਚ ਸੂਜੀ ਪਾਓ ਹੁਣ ਸੂਜੀ ’ਚ ਦਹੀਂ ਪਾ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਇਸ ਤੋਂ ਬਾਅਦ ਇਸ ਮਿਸ਼ਰਣ ’ਚ ਥੋੜ੍ਹਾ ਜਿਹਾ ਪਾਣੀ ਮਿਲਾਓ ਅਤੇ ਪਕੌੜਿਆਂ ਦੇ ਘੋਲ ਵਰਗਾ ਘੋਲ ਤਿਆਰ ਕਰ ਲਓ ਹੁਣ ਇਸ ਘੋਲ ’ਚ ਬਰੀਕ ਕੱਟੀ ਹਰੀ ਮਿਰਚ, ਕੱਦੂਕਸ਼ ਅਦਰਕ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਇਸ ਤੋਂ ਬਾਅਦ ਘੋਲ ਨੂੰ ਢੱਕ ਕੇ 15 ਮਿੰਟ ਲਈ ਅਲੱਗ ਰੱਖ ਦਿਓ, ਤਾਂ ਕਿ ਘੋਲ ਫੁੱਲ ਸਕੇ
ਹੁਣ ਸ਼ਿਮਲਾ ਮਿਰਚ, ਪੱਤਾਗੋਭੀ, ਟਮਾਟਰ ਨੂੰ ਬਰੀਕ ਕੱਟ ਲਓ ਅਤੇ ਇੱਕ ਬਾਊਲ ’ਚ ਪਾ ਕੇ ਮਿਲਾ ਕੇ ਰੱਖ ਲਓ ਤੈਅ ਸਮੇਂ ਤੋਂ ਬਾਅਦ ਘੋਲ ਨੂੰ ਲਓ ਅਤੇ ਉਸ ’ਚ ਬੇਕਿੰਗ ਸੋਡਾ ਪਾ ਕੇ ਮਿਕਸ ਕਰ ਦਿਓ ਜੇਕਰ ਘੋਲ ਜ਼ਿਆਦਾ ਗਾੜ੍ਹਾ ਲੱਗੇ ਤਾਂ ਉਸ ’ਚ ਥੋੜ੍ਹਾ ਪਾਣੀ ਮਿਲਾ ਸਕਦੇ ਹੋ ਹੁਣ ਇੱਕ ਨਾਨ-ਸਟਿੱਕ ਪੈਨ/ਤਵਾ ਲੈ ਕੇ ਦਰਮਿਆਨੇ ਸੇਕੇ ’ਤੇ ਗਰਮ ਕਰੋ ਤਵਾ ਗਰਮ ਹੋਣ ਤੋਂ ਬਾਅਦ ਉਸ ’ਤੇ ਥੋੜ੍ਹਾ ਜਿਹਾ ਤੇਲ ਪਾ ਕੇ ਚਾਰੇ ਪਾਸੇ ਫੈਲਾ ਦਿਓ ਇਸ ’ਚ ਥੋੜ੍ਹੀ ਜਿਹੀ ਰਾਈ ਪਾ ਕੇ ਫੈਲਾਓ
ਹੁਣ ਉੱਤਪਮ ਦਾ ਘੋਲ ਲਓ ਅਤੇ ਜਦੋਂ ਰਾਈ ਚਟਕਣ ਲੱਗੇ, ਤਾਂ ਤਵੇ ’ਤੇ 2 ਕਟੋਰੀ ਉੱਤਪਮ ਦਾ ਘੋਲ ਪਾ ਕੇ ਗੋਲ-ਗੋਲ ਕਰਦੇ ਹੋਏ ਫੈਲਾ ਦਿਓ ਹੁਣ ਉੱਤਪਮ ਦੇ ਉੱਪਰ ਕੱਟੀਆਂ ਸਬਜ਼ੀਆਂ ਟਮਾਟਰ, ਪੱਤਾਗੋਭੀ ਅਤੇ ਸ਼ਿਮਲਾ ਮਿਰਚ ਪਾ ਕੇ ਬਰਾਬਰ ਫੈਲਾਓ ਉੱਪਰੋਂ ਥੋੜ੍ਹਾ ਜਿਹਾ ਹਰਾ ਧਨੀਆਂ ਪਾ ਦਿਓ ਹੁਣ ਥੋੜ੍ਹਾ ਜਿਹਾ ਤੇਲ ਉੱਤਪਮ ਦੇ ਚਾਰੇ ਪਾਸੇ ਪਾ ਦਿਓ ਅਤੇ ਕੜਛੀ ਦੇ ਪਿਛਲੇ ਹਿੱਸੇ ਨਾਲ ਸਬਜ਼ੀਆਂ ਨੂੰ ਉੱਤਪਮ ’ਤੇ ਦਬਾ ਕੇ ਪਕਾਓ ਸੁਨਹਿਰਾ ਹੋਣ ਤੱਕ ਉੱਤਪਮ ਨੂੰ ਦੋਵੇਂ ਪਾਸੇ ਪਲਟਦੇ ਹੋਏ ਸੇਕ ਲਓ ਨਾਸ਼ਤੇ ਲਈ ਸੁਆਦੀ ਉੱਤਪਮ ਬਣ ਕੇ ਤਿਆਰ ਹੈ ਇਸੇ ਤਰ੍ਹਾਂ ਸਾਰੇ ਘੋਲ ਨਾਲ ਸੂਜੀ ਉੱਤਪਮ ਤਿਆਰ ਕਰ ਲਓ ਅਤੇ ਇਸ ਨੂੰ ਨਾਰੀਅਲ ਦੀ ਚਟਣੀ ਨਾਲ ਸਰਵ ਕਰੋ