Dum Aloo Lakhnavi Recipe

ਦਮ-ਆਲੂ-ਲਖਨਵੀ

ਸਮੱਗਰੀ:

ਅੱਧਾ ਕਿੱਲੋ ਦਰਮਿਆਨੇ ਆਕਾਰ ਦੇ ਆਲੂ,
100 ਗ੍ਰਾਮ ਕੱਦੂਕਸ ਆਲੂ,
100 ਗ੍ਰਾਮ ਕੱਦੂਕਸ ਪਨੀਰ,
ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ,
ਨਮਕ ਸਵਾਦ ਅਨੁਸਾਰ,
ਇੱਕ ਛੋਟਾ ਚਮਚ ਗਰਮ ਮਸਾਲਾ,
ਡੇਢ ਚਮਚ ਕਸੂਰੀ ਮੇਥੀ,
3 ਵੱਡੇ ਚਮਚ ਘਿਓ,
ਇੱਕ ਵੱਡਾ ਚਮਚ ਮੱਖਣ,
ਇੱਕ ਵੱਡਾ ਚਮਚ ¬ਕ੍ਰੀਮ

ਪਿਆਜ਼ ਦੀ ਗ੍ਰੇਵੀ ਲਈ:

200 ਗ੍ਰਾਮ ਪਿਆਜ਼ ਦੀ ਪਿਊਰੀ,
ਅੱਧਾ ਚਮਚ ਗਰਮ ਮਸਾਲਾ,
ਨਮਕ ਸਵਾਦ ਅਨੁਸਾਰ,
ਇੱਕ ਛੋਟਾ ਚਮਚ ਘਿਓ

ਟਮਾਟਰ ਦੀ ਗ੍ਰੇਵੀ ਲਈ:

200 ਗ੍ਰਾਮ ਟਮਾਟਰ ਦੀ ਪਿਊਰੀ,
ਨਮਕ ਸਵਾਦ ਅਨੁਸਾਰ,
ਇੱਕ ਛੋਟਾ ਚਮਚ ਘਿਓ,
ਸਜਾਵਟ ਲਈ ਧਨੀਏ ਦੇ ਪੱਤੇ

ਬਣਾਉਣ ਦਾ ਢੰਗ:

  • ਇੱਕ ਪੈਨ ਵਿੱਚ ਘਿਓ ਪਾ ਕੇ ਮੱਠੇ ਸੇਕ ’ਤੇ ਗਰਮ ਹੋਣ ਲਈ ਰੱਖੋ ਜਦੋਂ ਘਿਓ ਪਿੰਘਲਣ ਲੱਗੇ ਤਾਂ ਇਸ ਵਿੱਚ ਪਿਆਜ਼ ਦੀ ਪਿਊਰੀ, ਨਮਕ ਅਤੇ ਗਰਮ ਮਸਾਲਾ ਪਾ ਕੇ ਪਕਾਓ ਅਤੇ ਇੱਕ ਪਾਸੇ ਰੱਖ ਦਿਓ
  • ਹੁਣ ਇੱਕ ਦੂਜਾ ਪੈਨ ਲਓ ਅਤੇ ਘਿਓ ਗਰਮ ਕਰਕੇ ਇਸ ਵਿੱਚ ਟਮਾਟਰ ਦੀ ਪਿਊਰੀ ਅਤੇ ਨਮਕ ਪਾ ਕੇ ਪਕਾ ਲਓ
  • ਹੁਣ ਇੱਕ ਕੜਾਹੀ ਵਿੱਚ ਤੇਲ ਪਾ ਕੇ ਤੇਜ਼ ਸੇਕ ’ਤੇ ਗਰਮ ਹੋਣ ਲਈ ਰੱਖੋ
  • ਆਲੂ ਨੂੰ ਛਿੱਲ ਲਓ ਅਤੇ ਚਮਚ ਦੀ ਮੱਦਦ ਨਾਲ ਇਸ ਨੂੰ ਖੋਖਲਾ ਕਰ ਲਓ (ਮਤਲਬ ਅਸੀਂ ਆਲੂ ਦਾ ਵਿਚਕਾਰਲਾ ਹਿੱਸਾ ਕੱਢਣਾ ਹੈ)
  • ਇਨ੍ਹਾਂ ਆਲੂਆਂ ਨੂੰ ਤੇਲ ’ਚ ਡੀਪ ਫਰਾਈ ਕਰ ਲਓ
  • ਇਸ ਤੋਂ ਬਾਅਦ ਫਿÇਲੰਗ ਬਣਾਉਣ ਲਈ ਕੱਦੂਕਸ ਆਲੂ ਅਤੇ ਪਨੀਰ ਨੂੰ ਮਿਲਾ ਕੇ ਮੈਸ਼ ਕਰ ਲਓ ਅਤੇ ਇਸ ਨੂੰ ਡੀਪ ਫਰਾਈ ਆਲੂ ਖੋਲ ਵਿੱਚ ਭਰ ਕੇ ਇੱਕ ਪਾਸੇ ਰੱਖ ਦਿਓ
  • ਹੁਣ ਪਿਆਜ਼ ਅਤੇ ਟਮਾਟਰ ਦੀ ਗ੍ਰੇਵੀ ਨੂੰ ਇਕੱਠੇ ਮਿਲਾ ਕੇ ਤੇਲ ਵੱਖ ਹੋਣ ਤੱਕ ਪਕਾਓ
  • ਫਿਰ ਇਸ ਵਿੱਚ ਗਰਮ ਮਸਾਲਾ, ਨਮਕ, ਲਾਲ ਮਿਰਚ ਪਾਊਡਰ ਅਤੇ ਕਸੂਰੀ ਮੇਥੀ ਪਾ ਕੇ ਮਿਲਾਓ
  • ਇਸ ਤੋਂ ਬਾਅਦ ਇਸ ਵਿੱਚ ਮੱਖਣ ਅਤੇ ¬ਕ੍ਰੀਮ ਪਾ ਕੇ ਚੰਗੀ ਤਰ੍ਹਾਂ ਮਿਲਾਓ
  • ਆਖਰ ’ਚ ਆਲੂ ਮਿਲਾ ਕੇ ਮੱਠੇ ਸੇਕ ’ਤੇ 5 ਮਿੰਟਾਂ ਤੱਕ ਪਕਾ ਕੇ ਸੇਕ ਬੰਦ ਕਰ ਦਿਓ
  • ਲਜੀਜ਼ ‘ਦਮ-ਆਲੂ-ਲਖਨਵੀ’ ਨੂੰ ਰੋਟੀ ਜਾਂ ਪਰੌਂਠਿਆਂ ਨਾਲ ਸਰਵ ਕਰੋ
Also Read:  ਆਲੂ ਕੋਫਤਾ: How to make Aloo Kofta

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ