ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ, ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰੋਂ ਬਾਹਰ ਨਿੱਕਲਣਾ ਹੀ ਪੈਂਦਾ ਹੈ ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿੱਕਲ ਕੇ ਇਨ੍ਹਾਂ ਨੂੰ ਭਿਆਨਕ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ ਨਤੀਜੇ ਵਜੋਂ, ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ, ਥਕਾਵਟ ਦੀ ਗੱਲ ਸੁਣਦੇ ਹੀ ਮੂੰਹੋਂ ਇਹੀ ਨਿੱਕਲਦਾ ਹੈ, ਲੂ ਲੱਗ ਗਈ ਹੋਵੇਗੀ। ਗਰਮੀ ਦੇ ਦਿਨਾਂ ’ਚ ਮੁੜ੍ਹਕਾ ਜ਼ਿਆਦਾ ਆਉਂਦਾ ਹੈ ਜਿਸ ਨਾਲ ਸਰੀਰ ’ਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ ਇਸ ਦੇ ਨਾਲ ਵਾਤਾਵਰਨ ’ਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ। (Heat And Humidity)
ਤਾਂ ਦਿਮਾਗ ਦੀ ਤਾਪ ਕੰਟਰੋਲ ਦੀ ਸੁਭਾਵਿਕ ਸਮਰੱਥਾ ਘੱਟ ਹੋਣ ਲੱਗਦੀ ਹੈ ਨਤੀਜੇ ਵਜੋਂ ਸਾਡਾ ਬਲੱਡ ਪ੍ਰੈਸ਼ਰ ਘੱਟ ਹੋਣ ਲੱਗਦਾ ਹੈ ਅਤੇ ਇਸੇ ਪ੍ਰਕਿਰਿਆ ’ਚ ਲੂ ਦਾ ਵੀ ਸ਼ੱਕ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੀ ਖੁਰਾਕ ਅਤੇ ਵਿਹਾਰ ’ਚ ਵੀ ਬਦਲਾਅ ਆਉਣਾ ਹੀ ਹੈ ਗਰਮੀ ’ਚ ਜਿੱਥੋਂ ਤੱਕ ਹੋਵੇ ਸਾਦਾ ਭੋਜਨ ਹੀ ਕਰੋ, ਜੋ ਅਸਾਨੀ ਨਾਲ ਪਚੇ ਉਹੀ ਖਾਓ ਅਤੇ ਜ਼ਿਆਦਾ ਤੋਂ ਜ਼ਿਆਦਾ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ’ਚੋਂ ਮੁੜ੍ਹਕੇ ਰਾਹੀਂ ਨਿੱਕਲਣ ਵਾਲੇ ਪਾਣੀ ਦੀ ਕਮੀ ਪੂਰੀ ਹੁੰਦੀ ਰਹੇ। (Heat And Humidity)
ਇਹ ਵੀ ਪੜ੍ਹੋ : ਜਦੋਂ ਰਿੜ੍ਹਨ ਲੱਗੇ ਬੱਚਾ ਗੋਡਿਆਂ ਦੇ ਭਾਰ
ਖਾਣੇ ’ਚ ਕੱਚਾ ਪਿਆਜ, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦਾ ਖੂਬ ਇਸਤੇਮਾਲ ਕਰੋ ਖਰਬੂਜਾ, ਮਤੀਰਾ, ਖੱਖੜੀ ਖੂਬ ਖਾਓ ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ ’ਤੇ ਵੇਚਣ ਵਾਲਿਆਂ ਤੋਂ ਕੱਟੇ ਹੋਏ ਫ਼ਲ ਆਦਿ ਕਦੇ ਨਾ ਖਰੀਦੋ ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕਰਮਣ ਹੋ ਸਕਦਾ ਹੈ। ਘਰੋਂ ਨਿੱਕਲਦੇ ਸਮੇਂ ਪਾਣੀ ਜ਼ਰੂਰ ਪੀਓ ਪਾਣੀ ’ਚ ਥੋੜ੍ਹੀ ਖੰਡ, ਗਲੂਕੋਜ਼ ਅਤੇ ਨਿੰਬੂ ਦਾ ਇਸਤੇਮਾਲ ਕਰੋ ਕਿਉਂਕਿ ਪਾਣੀ ਘੱਟ ਹੋਣ ’ਤੇ ਵਿਅਕਤੀ ਲੂ ਦੀ ਗ੍ਰਿਫਤ ’ਚ ਆ ਜਾਂਦਾ ਹੈ ਅਤੇ ਫਿਰ ਉਸ ਨੂੰ ਉਲਟੀ-ਦਸਤ ਵੀ ਹੋ ਸਕਦੇ ਹਨ ਲੂ ਦੀ ਚਪੇਟ ’ਚ ਆਉਣ ਤੋਂ ਬਾਅਦ ਸਰੀਰ ਦਾ ਤਾਪਮਾਨ 104 ਡਿਗਰੀ ਤੋਂ 107 ਤੱਕ ਪਹੁੰਚ ਜਾਂਦਾ ਹੈ ਇਸ ਲਈ ਪਾਣੀ ਦਾ ਪੂਰਾ ਧਿਆਨ ਰੱਖੋ ਪਾਣੀ ਜ਼ਿਆਦਾ ਪੀਣ ਨਾਲ ਸਰੀਰ ’ਚ ਖੂਨ ਦੇ ਨਾਲ-ਨਾਲ ਪਾਣੀ ਦੀ ਮਾਤਰਾ ਵੀ ਲੋਂੜੀਦੀ ਬਣੀ ਰਹਿੰਦੀ ਹੈ। (Heat And Humidity)
ਜਦੋਂ ਕਦੇ ਵੀ ਤੇਜ਼ ਧੁੱਪ ਜਾਂ ਗਰਮੀ ’ਚ ਤੁਰ ਕੇ ਬਾਹਰੋਂ ਘਰ ਆਓ ਤਾਂ ਇੱਕਦਮ ਠੰਢਾ ਪਾਣੀ ਨਾ ਪੀਓ ਥੋੜ੍ਹਾ ਰੁਕ ਕੇ, ਮੁੜ੍ਹਕਾ ਸੁਕਾ ਕੇ ਹੌਲੀ-ਹੌਲੀ ਨਿੰਬੂ ਸ਼ਰਬਤ ਦਾ ਠੰਢਾ ਪਾਣੀ ਪੀਓ ਗਰਮੀ ’ਚ ਕਈ ਵਾਰ ਵਿਅਕਤੀ ਕੂਲਰ ਜਾਂ ਏਅਰਕੰਡੀਸ਼ਨ ਵਾਲੀ ਥਾਂ ਤੋਂ ਫੌਰਨ ਬਾਹਰ ਨਿੱਕਲ ਆਉਂਦਾ ਹੈ ਕਦੇ-ਕਦੇ ਇਸ ਨਾਲ ਵੀ ਉਸ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਜਦੋਂ ਇੱਕ ਤੋਂ ਬਾਅਦ ਇੱਕ ਛਿੱਕਾਂ ਆਉਂਦੀਆਂ ਹਨ ਉਦੋਂ ਉਸ ਨੂੰ ਪਤਾ ਲੱਗਦਾ ਹੈ, ਠੰਢੀ ਥਾਂ ਤੋਂ ਇੱਕਦਮ ਬਾਹਰ ਨਿੱਕਲਣ ’ਤੇ ਉਸਨੂੰ ਜ਼ੁਕਾਮ ਹੋ ਗਿਆ ਇਸ ਲਈ ਬਾਹਰ ਨਿੱਕਲਦੇ ਸਮੇਂ ਨਾਰਮਲ ਤਾਪਮਾਨ ’ਚ ਥੋੜ੍ਹਾ ਰੁਕ ਜਾਓ।
ਗਰਮੀ ’ਚ ਆਪਣੇ ਕੱਪੜਿਆਂ ’ਤੇ ਖਾਸ ਧਿਆਨ ਰੱਖੋ ਜ਼ਿਆਦਾ ਕੱਸੇ ਕੱਪੜੇ ਨਾ ਪਹਿਨੋ ਹਮੇਸ਼ਾ ਢਿੱਲੇ ਅਤੇ ਆਰਾਮਦੇਹ ਕੱਪੜੇ ਹੀ ਪਹਿਨੋ ਆਪਣਾ ਸਿਰ ਅਤੇ ਧੌਣ ਕਿਸੇ ਮੁਲਾਇਮ ਕੱਪੜੇ ਜਾਂ ਸਕਾਰਫ਼ ਨਾਲ ਢੱਕ ਕੇ ਰੱਖੋ ਤਾਂ ਕਿ ਲੂ ਦਾ ਸਿੱਧਾ ਅਸਰ ਦਿਮਾਗ ਨੂੰ ਪ੍ਰਭਾਵਿਤ ਨਾ ਕਰੇ ਘਰੋਂ ਬਾਹਰ ਨਿੱਕਲਦੇ ਸਮੇਂ ਧੁੱਪ ਵਾਲੀ ਐਨਕ ਜ਼ਰੂਰ ਲਾਓ। ਉਂਜ ਤਾਂ ਗਰਮੀ ਦੇ ਦਿਨਾਂ ’ਚ ਮਿਰਚ-ਮਸਾਲਾ ਖਾਣ ਦਾ ਦਿਲ ਨਹੀਂ ਕਰਦਾ ਪਰ ਜੇਕਰ ਤੁਸੀਂ ਖਾਓ ਵੀ ਤਾਂ ਸ਼ਾਮ ਦੇ ਸਮੇਂ ਜ਼ਿਆਦਾ ਮਿਰਚ-ਮਸਾਲੇ ਵਾਲੀਆਂ ਤਲੀਆਂ ਚੀਜ਼ਾਂ ਨਾ ਖਾਓ ਕਿਉਂਕਿ ਗਰਮੀ ’ਚ ਖਾਣਾ ਦੇਰ ਨਾਲ ਪਚਦਾ ਹੈ ਅਤੇ ਖਾਣਾ ਨਾ ਪਚਣ ਕਾਰਨ ਪੇਟ ਦਰਦ, ਸਿਰ ਦਰਦ ਆਦਿ ਦੀ ਸ਼ਿਕਾਇਤ ਵੀ ਰਹਿੰਦੀ ਹੈ ਇਸ ਲਈ ਗਰਮੀ ’ਚ ਹਲਕਾ ਅਤੇ ਜ਼ਲਦੀ ਪਚਣ ਵਾਲਾ ਭੋਜਨ ਹੀ ਕਰੋ।
ਉਂਝ ਤਾਂ ਗਰਮੀ ’ਚ ਲੂ ਤੋਂ ਬਚਣ ਲਈ ਹਰ ਆਦਮੀ ਕੋਈ ਨਾ ਕੋਈ ਉਪਾਅ ਕਰਦਾ ਹੈ ਫਿਰ ਵੀ ਕਈ ਵਾਰ ਲੂ ਦੀ ਚਪੇਟ ’ਚ ਆ ਜਾਂਦਾ ਹੈ ਭਾਵ ਸਭ ਬਚਾਅ ਕਰਨ ’ਤੇ ਵੀ ਲੂ ਲੱਗ ਹੀ ਜਾਂਦੀ ਹੈ ਜੇਕਰ ਅਜਿਹਾ ਹੋ ਜਾਵੇ ਤਾਂ ਵਿਅਕਤੀ ਨੂੰ ਤੁਰੰਤ ਠੰਢੀ ਥਾਂ ’ਤੇ ਲਿਟਾ ਕੇ ਬਰਫ ਦੇ ਪਾਣੀ ਦੀਆਂ ਪੱਟੀਆਂ ਰੱਖੋ ਹੋ ਸਕੇ ਤਾਂ ਗਿੱਲੀ ਚਾਦਰ ਉਸਦੇ ਉੱਪਰ ਪਾ ਦਿਓ ਤਾਂ ਕਿ ਤੇਜ਼ ਬੁਖਾਰ ਤੋਂ ਛੁਟਕਾਰਾ ਮਿਲ ਸਕੇ ਕੱਚੇ ਅੰਬ ਨੂੰ ਉਬਾਲ ਕੇ ਉਸਦਾ ਪਤਲਾ-ਪਤਲਾ ਪਾਣੀ ਬਣਾ ਕੇ ਉਸ ’ਚ ਸੁੱਕਾ ਪੁਦੀਨਾ, ਹਰਾ ਧਨੀਆ ਪੀਸਿਆ ਹੋਇਆ, ਭੁੰਨਿ੍ਹਆ ਜੀਰਾ, ਨਮਕ ਪਾ ਕੇ ਪਿਆਓ ਲੂ ’ਚ ਇਹ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ।
ਇਸਨੂੰ ਲਗਾਤਾਰ ਪੀਣ ਨਾਲ ਵੀ ਲੂ ਨਹੀਂ ਲੱਗਦੀ ਜੇਕਰ ਲੂ ਲੱਗੇ ਰੋਗੀ ਨੂੰ ਦਹੀਂ ਚੰਗਾ ਲੱਗਦਾ ਹੈ ਤਾਂ ਉਸ ਨੂੰ ਲੱਸੀ ਬਣਾ ਕੇ ਦਿਓ ਪਰ ਉਹ ਨਮਕੀਨ ਹੋਵੇ ਜਿਸ ’ਚ ਪੁਦੀਨਾ, ਕਾਲਾ ਨਮਕ, ਭੁੰਨਿ੍ਹਆ ਜੀਰਾ ਵੀ ਪਾਓ ਲੂ ਦੀ ਸ਼ਿਕਾਇਤ ਖ਼ਤਮ ਹੋਣ ਤੋਂ ਬਾਅਦ ਵੀ ਰੋਗੀ ਦੇ ਖਾਣ-ਪੀਣ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ ਘੱਟੋ-ਘੱਟ ਇੱਕ ਹਫਤੇ ਤੱਕ ਹਲਕਾ ਖਾਣਾ ਜਿਵੇਂ ਖਿਚੜੀ, ਦਲੀਆ ਅਤੇ ਸਾਬੂਦਾਣਾ ਹੀ ਦੇਣਾ ਚਾਹੀਦੈ ਉਕਤ ਗੱਲਾਂ ਦਾ ਜੇਕਰ ਧਿਆਨ ਰੱਖਿਆ ਜਾਵੇ ਤਾਂ ਲੂ ਦੇ ਥਪੇੜਿਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ਹਾਂ, ਹੋ ਸਕੇ ਤਾਂ ਗਰਮੀ ’ਚ ਘੱਟ ਤੋਂ ਘੱਟ ਬਾਹਰ ਨਿੱਕਲਣ ਦਾ ਪ੍ਰੋਗਰਾਮ ਬਣਾਓ।
ਨਰਿੰਦਰ