ਬੇਟਾ! ਦੋ ਮਹੀਨੇ ਦੇ ਅੰਦਰ-ਅੰਦਰ ਤੁਹਾਡੀ ਬਦਲੀ ਹੋ ਜਾਵੇਗੀ ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਭੈਣ ਸੰਤੋਸ਼ ਕੁਮਾਰੀ ਇੰਸਾਂ ਪਤਨੀ ਸ੍ਰੀ ਰਾਮ ਗੋਪਾਲ ਇੰਸਾਂ ਆਦਮਪੁਰ ਜ਼ਿਲ੍ਹਾ ਹਿਸਾਰ ਤੋਂ ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਦਇਆ-ਮਿਹਰ ਦਾ ਇਸ ਤਰ੍ਹਾਂ ਵਰਣਨ ਕਰਦੀ ਹੈ:-
ਸੰਨ 1973 ਦੀ ਗੱਲ ਹੈ ਕਿ ਮੇਰੇ ਪਤੀ ਸ੍ਰੀ ਰਾਮ ਗੋਪਾਲ ਆਦਮਪੁਰ ਵਿੱਚ ਸਰਕਾਰੀ ਅਧਿਆਪਕ ਲੱਗੇ ਹੋਏ ਸਨ ਅਸੀਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ, ਗੁਰਮੰਤਰ ਲਿਆ ਹੋਇਆ ਹੈ ਅਸੀਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਸਤਿਸੰਗ ’ਤੇ ਆਇਆ ਕਰਦੇ ਸੀ ਆਦਮਪੁਰ ਵਿੱਚ ਵੀ ਕਾਫ਼ੀ ਪ੍ਰੇਮੀ ਪਰਿਵਾਰ ਸਨ ਨਾਮ ਚਰਚਾ ਵੀ ਹੁੰਦੀ ਸੀ ਆਦਮਪੁਰ ਦੀ ਸਾਧ-ਸੰਗਤ ਦਾ ਆਪਸ ਵਿੱਚ ਬਹੁਤ ਪੇ੍ਰਮ ਸੀ
ਅਗਲੇ ਸਾਲ ਮੇਰੇ ਪਤੀ ਦੀ ਬਦਲੀ ਆਦਮਪੁਰ ਤੋਂ ਪਿਰਥਲਾ ਪਿੰਡ ਵਿਖੇ ਕਰ ਦਿੱਤੀ ਗਈ ਪਿਰਥਲਾ ਵਿਖੇ ਉਦੋਂ ਪਰਮ ਪਿਤਾ ਜੀ ਦੇ ਬਹੁਤ ਹੀ ਘੱਟ ਪੇ੍ਰਮੀ ਸਨ ਅਤੇ ਉਹ ਵੀ ਨਾ ਤਾਂ ਸਤਿਸੰਗ ’ਤੇ ਆਉਂਦੇ ਸਨ ਅਤੇ ਨਾ ਹੀ ਉੱਥੇ ਨਾਮ-ਚਰਚਾ ਦਾ ਕੋਈ ਪ੍ਰੋਗਰਾਮ ਕਰਦੇ ਸਨ ਮਾਲਕ ਦੇ ਪ੍ਰੇਮੀਜਨਾਂ ਨੂੰ ਜੇਕਰ ਉਹਨਾਂ ਦੇ ਪਿਆਰੇ ਪ੍ਰੇਮੀਜਨ, ਸਤਿਸੰਗ, ਨਾਮ-ਚਰਚਾ ਜਾਂ ਕੁੱਲ ਮਾਲਕ ਦੀ ਸੰਗਤ ਨਾ ਮਿਲੇ ਤਾਂ ਉਹਨਾਂ ਨੂੰ ਆਪਣਾ ਜੀਵਨ ਖੁਸ਼ਕ ਜਾਪਦਾ ਹੈ ਅਤੇ ਉਹ ਨਗਰੀ ਉਜਾੜ, ਸਮਸ਼ਾਨ ਲੱਗਦੀ ਹੈ ਠੀਕ ਇਹੀ ਹਾਲਤ ਸਾਡੀ ਵੀ ਹੋ ਗਈ ਸੀ ਪਿਰਥਲੇ ਤੋਂ ਅਸੀਂ ਕਈ-ਕਈ ਮਹੀਨੇ ਸੱਚਾ ਸੌਦਾ ਦਰਬਾਰ ਨਹੀਂ ਆ ਸਕੇ ਸੀ ਅਸੀਂ ਹਰ ਵਕਤ ਉਦਾਸ ਹੀ ਰਹਿੰਦੇ ਸੀ
ਮਾਰਚ 1976 ਵਿੱਚ ਮੈਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਮਹੀਨੇਵਾਰੀ ਸਤਿਸੰਗ ’ਤੇ ਆਈ ਹੋਈ ਸੀ ਮੈਨੂੰ ਸਤਿਸੰਗ ਵਿੱਚ ਸ਼ਬਦ ਬੋਲਣ ਦਾ ਮੌਕਾ ਮਿਲ ਗਿਆ ਪੂਜਨੀਕ ਪਰਮ ਪਿਤਾ ਜੀ ਨੇ ਕੁੱਲ ਮਾਲਕ ਦੇ ਪ੍ਰੇਮ ’ਤੇ ਸ਼ਬਦ ਦੀ ਸੇਵਾ ਬਦਲੇ ਇੱਕ ਰੁਮਾਲ ਤੇ ਇੱਕ ਸਾਬਣ ਦੀ ਟਿੱਕੀ ਦੀ ਦਾਤ ਮੈਨੂੰ ਬਖਸ਼ੀ ਘਟ-ਘਟ ਤੇ ਪਟ-ਪਟ ਦੇ ਜਾਣਨਹਾਰ ਦਿਆਲੂ ਸਤਿਗੁਰੂ ਪਰਮ ਪਿਤਾ ਜੀ ਨੇ ਮੈਨੂੰ ਬਚਨ ਕੀਤੇ,
‘‘ਬੇਟਾ! ਕੋਈ ਬਾਤ ਕਰਨੀ ਹੈ ਤਾਂ ਕਰ ਸਕਦੀ ਹੈ, ਭਾਈ’’ ਮੇਰੀ ਖੁਦ ਦੀ ਵੀ ਇੱਛਾ ਸੀ ਕਿ ਮੈਂ ਆਪਣੀ ਸਮੱਸਿਆ ਬਾਰੇ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਨੂੰ ਅਰਜ਼ ਕਰਾਂ ਮੈਂ ਹੱਥ ਜੋੜ ਕੇ ਅਰਜ਼ ਕੀਤੀ ਕਿ ਪਿਤਾ ਜੀ, ਮੇਰੇ ਪਤੀ ਦੀ ਬਦਲੀ ਪਿਰਥਲਾ ਪਿੰਡ ਦੀ ਹੋ ਗਈ ਸੀ ਨਾ ਕੋਈ ਉੱਥੇ ਪ੍ਰੇਮੀ ਹੈ ਨਾ ਰਾਮ-ਨਾਮ ਦੀ ਕੋਈ ਬਾਤ ਹੈ ਦਰਬਾਰ ਤੋਂ ਬਹੁਤ ਦੂਰ ਹੈ ਆਦਮਪੁਰ ਵਿੱਚ ਵਾਪਸ ਬਦਲੀ ਕਰਾ ਦਿਓ ਆਦਮਪੁਰ ਇੱਥੋਂ ਨੇੜੇ ਹੈ ਤੇ ਉੱਥੇ ਨਾਮ-ਚਰਚਾ ਵੀ ਹੁੰਦੀ ਹੈ ਮੇਰੀ ਜਾਇਜ਼ ਸਮੱਸਿਆ ਸੁਣ ਕੇ ਪੂਜਨੀਕ ਸਰਵ-ਸਮਰੱਥ ਸਤਿਗੁਰੂ ਜੀ ਨੇ ਬਚਨ ਕੀਤੇ, ‘‘ਬੇਟਾ! ਦੋ ਮਹੀਨੇ ਦੇ ਅੰਦਰ-ਅੰਦਰ ਤੁਹਾਡੀ ਬਦਲੀ ਹੋ ਜਾਵੇਗੀ’’
ਤਾਰੀਖ 16 ਮਈ ਦਿਨ ਦੇ ਬਾਰਾਂ ਵਜੇ ਜਦੋਂ ਮੈਂ ਸੌਂ ਰਹੀ ਸੀ ਤਾਂ ਮੈਨੂੰ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸੁਫਨੇ ਵਿੱਚ ਦਰਸ਼ਨ ਦਿੱਤੇ ਮੇਰੇ ਸਿਰ ’ਤੇ ਆਪਣਾ ਪਵਿੱਤਰ ਹੱਥ ਰੱਖਿਆ ਅਤੇ ਬਚਨ ਫਰਮਾਏ, ‘‘ਬੇਟਾ! ਤੁਹਾਡੀ ਬਦਲੀ ਆਦਮਪੁਰ ਹੋ ਗਈ ਹੈ’’ ਮੈਂ ਤੁਰੰਤ ਉੱਠ ਖੜ੍ਹੀ ਹੋਈ ਅਤੇ ਪਰਮ ਪਿਤਾ ਜੀ ਅਲੋਪ ਹੋ ਗਏ ਮੈਨੂੰ ਪਰਮ ਪਿਤਾ ਜੀ ਦੇ ਨੂਰੀ ਦਰਸ਼ਨ ਕਰਕੇ ਜਿੰਨੀ ਖੁਸ਼ੀ ਮਿਲੀ, ਐਨੀ ਕਦੇ ਨਹੀਂ ਮਿਲੀ ਮੈਂ ਆਪਣੇ ਪਤੀ ਨੂੰ ਪਰਮ ਪਿਤਾ ਜੀ ਦੇ ਵਚਨਾਂ ਬਾਰੇ ਦੱਸਿਆ ਤਾਂ ਉਹਨਾਂ ਨੇ ਸਿੱਖਿਆ ਵਿਭਾਗ ਵਿੱਚ ਆਪਣੀ ਬਦਲੀ ਦੇ ਬਾਰੇ ਵਿੱਚ ਪਤਾ ਕੀਤਾ ਤਾਂ ਪਤਾ ਲੱਗਿਆ
ਕਿ ਜਿਸ ਦਿਨ ਪਰਮ ਪਿਤਾ ਜੀ ਨੇ ਦ੍ਰਿਸ਼ਟਾਂਤ ਦਿਖਾਇਆ ਸੀ, ਉਸੇ ਦਿਨ ਬਦਲੀ ਦੇ ਆਰਡਰ ਸਰਕਾਰੀ ਹਾਈ ਸਕੂਲ ਸਨਿਆਨਾ ਵਿਖੇ ਪਹੁੰਚ ਗਏ ਸਨ ਅਤੇ ਮੇਰੇ ਪਤੀ ਨੇ ਆਰਡਰ ਪ੍ਰਾਪਤ ਕਰਕੇ 19 ਮਈ ਨੂੰ ਆਦਮਪੁਰ ਵਿਖੇ ਜੁਆਇਨ ਕਰ ਲਿਆ ਇਸ ਪ੍ਰਕਾਰ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਦਇਆ-ਮਿਹਰ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਨੇੜੇ ਬੁਲਾ ਲਿਆ ਮੈਂ ਆਪਣੇ ਸਤਿਗੁਰੂ ਦੇ ਪਰਉਪਕਾਰਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦੀ, ਬਸ ਉਹਨਾਂ ਦਾ ਸ਼ੁਕਰਾਨਾ ਹੀ ਕਰਦੀ ਰਹਿੰਦੀ ਹਾਂ