seven-days-barefoot-camp-fence

seven-days-barefoot-camp-fenceਸਤਿਸੰਗੀਆਂ ਦੇ ਅਨੁਭਵ
ਸੱਤ ਦਿਨ ਨੰਗੇ ਪੈਰ ਡੇਰੇ ਦੀ ਵਾੜ ਲਾਈ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਦੀ ਅਪਾਰ ਰਹਿਮਤ

ਪ੍ਰੇਮੀ ਕਬੀਰ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਨੋਖੇ ਕਰਿਸ਼ਮੇ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਕੱਤਕ 1955 ਦੀ ਗੱਲ ਹੈ ਸ੍ਰੀ ਚੰਨਣ ਸਿੰਘ ਸਾਬਕਾ ਸਰਪੰਚ ਪਿੰਡ ਬੀਰ ਬਡਾਲਵਾ ਜ਼ਿਲ੍ਹਾ ਕਰਨਾਲ ਤੋਂ ਜੋ ਕਿ ਮੇਰਾ ਜੀਜਾ ਸੀ, ਖੇਤੀ ਕਰਨ ਲਈ ਪਿੰਡ ਮਹਿਮਦਪੁਰ ਰੋਹੀ ਵਿੱਚ ਦੋ ਸਾਲ ਤੋਂ ਰਹਿ ਰਿਹਾ ਸੀ ਉਸ ਕੋਲ ਦਸ ਏਕੜ ਜ਼ਮੀਨ ਮਹਿਮਦਪੁਰ ਰੋਹੀ ਵਿੱਚ ਸੀ ਉਸ ਸਮੇਂ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਦੀ ਚਾਰ ਦੀਵਾਰੀ ਬਣੀ ਨਹੀਂ ਸੀ ਬੇਪਰਵਾਹ ਮਸਤਾਨਾ ਜੀ ਦੇ ਹੁਕਮ ਨਾਲ ਡੇਰੇ ਦੇ ਚਾਰੇ ਪਾਸੇ ਕੰਡੇਦਾਰ ਛਾਪਿਆਂ (ਝਾੜੀਆਂ) ਦੀ ਵਾੜ ਲਾਈ ਜਾ ਰਹੀ ਸੀ

ਮੇਰੇ ਜੀਜੇ ਚੰਨਣ ਸਿੰਘ ਦੇ ਖੇਤ ਵਿੱਚ ਬਹੁਤ ਕੰਡੇਦਾਰ ਝਾੜੀਆਂ ਸਨ ਜਿਹਨਾਂ ਨੂੰ ਕੱਟ ਕੇ ਉਹਨਾਂ ਨੇ ਖੇਤ ਵਿੱਚ ਹੀ ਸਾੜਨ ਲਈ ਢੇਰੀਆਂ ਲਾਈਆਂ ਹੋਈਆਂ ਸਨ ਉਸ ਨੇ ਖੇਤ ਨੂੰ ਸਾਫ਼ ਕਰਕੇ ਜ਼ਮੀਨ ਵਿੱਚ ਬਿਜਾਈ ਕਰਨੀ ਸੀ ਮੈਂ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਮਹਿਮਦਪੁਰ ਰੋਹੀ ਤੋਂ ਦੋ ਸੇਵਾਦਾਰਾਂ ਨੂੰ ਨਾਲ ਲੈ ਕੇ ਚੰਨਣ ਸਿੰਘ ਦੇ ਖੇਤ ਵਿਚੋਂ ਕੰਡਿਆਲੀਆਂ ਝਾੜੀਆਂ ਦੀਆਂ ਢੇਰੀਆਂ ਨੂੰ ਦੋ ਬਲਦ ਗੱਡੀਆਂ ਵਿੱਚ ਭਰ ਕੇ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਲੈ ਆਇਆ ਅਤੇ ਡੇਰੇ ਵਿੱਚੋਂ ਵਾੜ ਲਾ ਦਿੱਤੀ ਮੈਂ ਸੋਚਿਆ ਕਿ ਮੇਰਾ ਰਿਸ਼ਤੇਦਾਰ ਹੈ, ਦੂਜਾ ਉਸ ਨੇ ਤਾਂ ਅੱਗ ਹੀ ਲਾਉਣੀ ਸੀ ਇਸ ਲਈ ਮੈਂ ਉਸ ਤੋਂ ਪੁੱਛੇ ਬਿਨਾਂ ਹੀ ਕੰਡੇਦਾਰ ਛਾਪੇ ਡੇਰੇ ਵਿੱਚ ਲੈ ਆਇਆ ਸੀ

ਚੰਨਣ ਸਿੰਘ ਪ੍ਰੇਮੀਆਂ ਨਾਲ ਬਹੁਤ ਹੀ ਈਰਖਾ ਕਰਿਆ ਕਰਦਾ ਸੀ ਉਹ ਦੂਜੇ ਦਿਨ ਇੱਕ ਬੋਤਲ ਸ਼ਰਾਬ ਪੀ ਕੇ ਡੇਰੇ ਦੀ ਵਾੜ ਉਖਾੜਨ ਲੱਗਿਆ ਮੈਂ ਉਸ ਨੂੰ ਰੋਕਿਆ ਕਿ ਤੂੰ ਇਸ ਤਰ੍ਹਾਂ ਨਾ ਕਰ ਤੂੰ ਤਾਂ ਇਸ ਨੂੰ ਅੱਗ ਹੀ ਲਾਉਣੀ ਸੀ ਉਹ ਕਹਿਣ ਲੱਗਿਆ ਕਿ ਮੈਂ ਤਾਂ ਇਹਨਾਂ ਨੂੰ ਸਾੜੂੰਗਾ, ਪਰ ਡੇਰੇ ਵਿੱਚ ਇਸ ਦੀ ਵਾੜ ਨਹੀਂ ਲੱਗਣ ਦੇਵਾਂਗਾ ਐਨੇ ਵਿੱਚ ਉੱਥੇ ਬਹੁਤ ਸਾਰੇ ਪ੍ਰੇਮੀ ਹੋਰ ਆ ਗਏ ਸਾਰਿਆਂ ਨੇ ਕਿਹਾ ਕਿ ਤੂੰ ਤਾਂ ਝਾੜੀਆਂ ਨੂੰ ਸਾੜਨਾ ਹੀ ਹੈ, ਤੂੰ ਵਾੜ ਨਾ ਉਖਾੜ, ਪਰ ਉਹ ਨਹੀਂ ਮੰਨਿਆ ਉਸ ਨੇ ਸਾਰੀ ਵਾੜ ਜੋ ਕੁਝ ਦੇਰ ਪਹਿਲਾਂ ਲਾਈ ਸੀ, ਉਹ ਉਖਾੜ ਦਿੱਤੀ ਅਤੇ ਛਾਪੇ ਮਚਾਉਣ ਲਈ ਡੇਰੇ ਦੇ ਬਾਹਰਲੇ ਪਾਸੇ ਵੱਲ ਰੱਖ ਲਏ ਪ੍ਰੇਮੀ ਉਸ ਨੂੰ ਕਹਿਣ ਲੱਗੇ ਕਿ ਹੁਣ ਰਾਤ ਹੋ ਗਈ ਹੈ, ਹੁਣ ਰਾਤ ਦੇ ਸਮੇਂ ਤੂੰ ਇਸ ਨੂੰ ਅੱਗ ਨਾ ਲਾ, ਸਵੇਰੇ ਲਾ ਲੈਣਾ ਉਹ ਇਸ ਗੱਲ ‘ਤੇ ਸਹਿਮਤ ਹੋ ਗਿਆ ਕਿ ਉਹ ਸੁਬ੍ਹਾ ਅੱਗ ਲਾਏਗਾ ਸਭ ਲੋਕ ਆਪਣੇ-ਆਪਣੇ ਘਰਾਂ ਨੂੰ ਚਲੇ ਗਏ

ਉਸ ਰਾਤ ਚੰਨਣ ਸਿੰਘ ਇੱਕ ਉੱਚੇ ਮੰਜੇ ‘ਤੇ ਸੁੱਤਾ ਹੋਇਆ ਸੀ ਉਸ ਨੇ ਮੰਜੇ ਦੇ ਪਾਵਿਆਂ ਦੇ ਥੱਲੇ ਇੱਟਾਂ ਰੱਖ ਕੇ ਉਸ ਨੂੰ ਉੱਚਾ ਕੀਤਾ ਹੋਇਆ ਸੀ ਅੱਧੀ ਰਾਤ ਦਾ ਸਮਾਂ ਸੀ ਉਸ ਨੂੰ ਸ਼ਹਿਨਸ਼ਾਹ ਮਸਤਾਨਾ ਜੀ ਦੇ ਨੂਰੀ ਸਵਰੂਪ ਦੇ ਦਰਸ਼ਨ ਹੋਏ ਸ਼ਹਿਨਸ਼ਾਹ ਜੀ ਦੇ ਹੱਥ ਵਿੱਚ ਲਾਠੀ ਸੀ ਸ਼ਹਿਨਸ਼ਾਹ ਜੀ ਨੇ ਉਸ ਨੂੰ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਚੰਨਣ ਸਿੰਘ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ ਅਤੇ ਸ਼ੋਰ ਮਚਾ ਰਿਹਾ ਸੀ ਕਿ ਸੱਚੇ ਸੌਦੇ ਵਾਲੇ ਬਾਬਾ ਜੀ ਮੈਨੂੰ ਕੁੱਟ ਰਹੇ ਹਨ ਮੈਨੂੰ ਛੁਡਾਓ ਸ਼ਹਿਨਸ਼ਾਹ ਜੀ ਨੇ ਉਸ ਨੂੰ ਲਾਠੀਆਂ ਮਾਰ-ਮਾਰ ਕੇ ਮੰਜੇ ਤੋਂ ਥੱਲੇ ਡੇਗ ਦਿੱਤਾ ਹੁਣ ਚੰਨਣ ਸਿੰਘ ਸਰਵ ਸਮਰੱਥ ਸਤਿਗੁਰ ਜੀ ਤੋਂ ਮਾਫ਼ੀ ਮੰਗ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ‘ਬਾਬਾ ਜੀ! ਮੈਨੂੰ ਨਾ ਮਾਰੋ, ਮੈਂ ਹੁਣੇ ਵਾੜ ਲਾ ਦੇਵਾਂਗਾ’ ਸ਼ਹਿਨਸ਼ਾਹ ਜੀ ਨੇ ਉਸ ਨੂੰ ਇਸ ਸ਼ਰਤ ‘ਤੇ ਛੱਡ ਦਿੱਤਾ ਕਿ ਤੂੰ ਸੱਤ ਦਿਨ ਨੰਗੇ ਪੈਰ ਡੇਰੇ ਦੀ ਵਾੜ ਕਰਨੀ ਹੈ

ਚੰਨਣ ਸਿੰਘ ਉੱਠਿਆ ਅਤੇ ਉਸੇ ਰਾਤ ਨੂੰ ਰਾਮ ਹਲਵਾਈ ਤੋਂ ਤੇਰਾਂ ਕਿੱਲੋ ਮਠਿਆਈ ਲੈ ਕੇ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਵਿੱਚ ਪਹੁੰਚ ਗਿਆ ਉਸ ਸਮੇਂ 20-25 ਪ੍ਰੇਮੀ ਉੱਥੇ ਅਮਰਪੁਰਾ ਧਾਮ ਵਿੱਚ ਰਿਹਾ ਕਰਦੇ ਸਨ ਮੈਂ ਵੀ ਡੇਰੇ ਵਿੱਚ ਹੀ ਸੀ ਸਭ ਤੋਂ ਪਹਿਲਾਂ ਉਸ ਨੇ ਮੈਨੂੰ (ਕਬੀਰ) ਆਵਾਜ਼ ਮਾਰੀ ਪਹਿਲਾਂ ਉਸ ਦੀ ਆਵਾਜ਼ ਭਾਰੀ ਸੀ, ਫਿਰ ਪਤਲੀ ਹੋ ਗਈ ਉਸ ਨੇ ਮੈਥੋਂ ਮੁਆਫ਼ੀ ਮੰਗੀ ਅਤੇ ਸਾਰੀ ਗੱਲ ਸੁਣਾਈ ਉਹ ਡਰ ਦੇ ਕਾਰਨ ਉਦੋਂ ਵੀ ਕੰਬ ਰਿਹਾ ਸੀ ਉਸ ਨੇ ਸਾਨੂੰ ਸਭ ਨੂੰ ਮਠਿਆਈ ਖਵਾਈ ਅਤੇ ਕਿਹਾ ਕਿ ਮੈਂ ਨੰਗੇ ਪੈਰ ਡੇਰੇ ਦੀ ਵਾੜ ਖੁਦ ਲਾਊਂਗਾ ਅਤੇ ਨਾਮ ਵੀ ਲਵਾਂਗਾ ਸਤਿਗੁਰ ਜੀ ਦੇ ਬਚਨ ਅਨੁਸਾਰ ਉਸ ਨੇ ਨੰਗੇ ਪੈਰ ਸੱਤ ਦਿਨ ਡੇਰੇ ਦੀ ਵਾੜ ਲਾਈ

ਸੱਤ ਦਿਨਾਂ ਬਾਅਦ ਰਾਜਸਥਾਨ ਵਿੱਚ ਨੌਹਰ ਦੇ ਕੋਲ ਕਿੱਕਰਾਂਵਾਲੀ ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਦਾ ਸਤਿਸੰਗ ਸੀ ਅਸੀਂ ਚੰਨਣ ਸਿੰਘ ਨੂੰ ਲੈ ਕੇ ਉੱਥੇ ਪਹੁੰਚ ਗਏ ਚੰਨਣ ਸਿੰਘ ਨੇ ਦਿਆਲੂ ਸਤਿਗੁਰ ਤੋਂ ਮੁਆਫ਼ੀ ਮੰਗਦੇ ਹੋਏ ਸਾਰੀ ਗੱਲ ਦੱਸੀ ਦਿਆਲੂ ਸਤਿਗੁਰ ਜੀ ਨੇ ਚੰਨਣ ਸਿੰਘ ਤੋਂ ਸਾਰੀ ਗੱਲ ਸਪੀਕਰ ਵਿੱਚ ਬੁਲਵਾਈ ਉਸੇ ਦਿਨ ਚੰਨਣ ਸਿੰਘ ਨੇ ਸ਼ਹਿਨਸ਼ਾਹ ਜੀ ਤੋਂ ਨਾਮ-ਸ਼ਬਦ ਲੈ ਲਿਆ

ਉਸ ਤੋਂ ਬਾਅਦ ਪ੍ਰੇਮੀ ਚੰਨਣ ਸਿੰਘ ਆਪਣੇ ਪਿੰਡ ਬੀਰ ਬਡਾਲਵਾ ਜ਼ਿਲ੍ਹਾ ਕਰਨਾਲ ਤੋਂ ਆਪਣੇ ਨਾਲ ਢੋਲ ਵਾਲਾ ਤੇ ਦੋ ਸੌ ਆਦਮੀ ਲੈ ਕੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਆਇਆ ਉੱਥੇ ਸਾਰੇ ਆਦਮੀ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ਵਿੱਚ ਬਹੁਤ ਨੱਚੇ ਅਤੇ ਸਭ ਨਾਮ ਲੈ ਗਏ ਦਿਆਲੂ ਸਤਿਗੁਰ ਜੀ ਨੇ ਸਭ ਦੇ ਗਲ ਵਿੱਚ ਚਾਰ-ਚਾਰ ਰੁਪਏ ਦੀ ਮਾਲਾ ਪਾਈ ਅਤੇ ਦੋ ਸੌ ਰੁਪਇਆ ਇਨਾਮ ਦਿੱਤਾ ਅਤੇ ਬਚਨ ਫਰਮਾਏ, ”ਇੰਨ ਰੁਪਇਓਂ ਕੀ ਮਠਾਈ ਲੇਕਰ ਗਾਂਵ ਮੇਂ ਲੋਗੋ ਕੋ ਖਿਲਾਨਾ”

ਸਤਿਗੁਰ ਬੜਾ ਦੀਨ-ਦਿਆਲ ਹੈ ਉਹ ਵੱਡੇ-ਵੱਡੇ ਪਾਪੀਆਂ ਨੂੰ ਵੀ ਪਲ ‘ਚ ਤਾਰ ਦਿੰਦਾ ਹੈ ਸੱਚਾ ਸੌਦਾ ਦਰ ਹੈ ਮਾਫ਼ੀ ਦਾ ਜੋ ਝੁਕ ਜਾਂਦਾ ਉਹ ਪਾ ਲੈਂਦਾ ਹੈ, ਸਭ ਭਰਮ-ਭੁਲੇਖੇ ਮਿਟਾ ਜਾਂਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!