ਜਿਹੜੀ ਸੋਚਾਂ ਉਹੀ ਮੰਨ ਲੈਂਦਾ…
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ -ਸਤਿਸੰਗੀਆਂ ਦੇ ਅਨੁਭਵ
ਸੱਚਖੰਡ ਵਾਸੀ ਪ੍ਰੇਮੀ ਯਸ਼ਪਾਲ ਇੰਸਾਂ ਰਿਟਾਇਰਡ ਐੱਸਡੀਓ ਬਿਜਲੀ ਬੋਰਡ ਹਰਿਆਣਾ ਪੁੱਤਰ ਸ੍ਰੀ ਰਾਮ ਨਾਰਾਇਣ ਚੁੱਘ ਨਿਵਾਸੀ ਕਲਿਆਣ ਨਗਰ ਸਰਸਾ (ਹਰਿਆਣਾ) ਨੇ ਪਹਿਲਾਂ ਹੀ ਆਪਣੇ ਨਿੱਜੀ ਅਨੁਭਵ ਕੁਝ ਇਸ ਤਰ੍ਹਾਂ ਸਾਂਝੇ ਕੀਤੇ ਸਨ:-
ਸੰਨ 1974 ਵਿੱਚ ਬਹੁਤ ਕੋਸ਼ਿਸ਼ ਕਰਨ ‘ਤੇ ਸਤਿਗੁਰ ਦੀਨ ਦਿਆਲ ਪਰਮ ਪਿਤਾ (ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਜੀ ਦੀ ਦਇਆ ਮਿਹਰ ਨਾਲ ਮੇਰੀ ਬਦਲੀ ਫਰੀਦਾਬਾਦ ਤੋਂ ਚੰਡੀਗੜ੍ਹ ਹੋ ਗਈ ਜਦੋਂ ਮੈਂ ਚੰਡੀਗੜ੍ਹ ਵਿੱਚ ਬਤੌਰ ਜੇ.ਈ. ਆਪਣੀ ਡਿਊਟੀ ਜੁਵਾਇਨ ਕਰ ਲਈ ਤਾਂ ਅਗਲੇ ਹੀ ਦਿਨ ਡੇਰਾ ਸੱਚਾ ਸੌਦਾ ਸਰਸਾ ਵਿੱਚ ਮਹੀਨਾਵਾਰੀ ਸਤਿਸੰਗ ਸੀ ਮੇਰੇ ਮਨ ਵਿੱਚ ਵਾਰ-ਵਾਰ ਵਿਚਾਰ ਆਉਣ ਲੱਗਿਆ ਕਿ ਹੁਣੇ-ਹੁਣੇ ਬਦਲੀ ਹੋਈ ਹੈ ਸੁਸ਼ਮਾ, ਦਵਿੰਦਰ ਤੇ ਘਰ ਦਾ ਖਰਚ, ਸਮਾਨ ਚੰਡੀਗੜ੍ਹ ਲਿਆਉਣ ਦਾ ਕਾਫ਼ੀ ਖਰਚ ਹੋ ਜਾਵੇਗਾ ਮਕਾਨ ਵੀ ਕਿਰਾਏ ‘ਤੇ ਲੈਣਾ ਹੈ, ਪਰ ਦੂਜੇ ਪਾਸੇ ਮਨ ਵਿੱਚ ਬਹੁਤ ਲਗਨ ਸੀ ਕਿ ਕੁਝ ਵੀ ਹੋਵੇ, ਦਰਬਾਰ ਵਿੱਚ ਸਤਿਸੰਗ ‘ਤੇ ਜ਼ਰੂਰ ਜਾਣਾ ਚਾਹੀਦਾ ਹੈ
ਇਹਨਾਂ ਵਿਚਾਰਾਂ ਵਿੱਚ ਜਦੋਂ ਮੈਂ ਤੀਜੀ ਮੰਜ਼ਿਲ ‘ਤੇ ਆਪਣੇ ਦਫ਼ਤਰ ਜਾਣ ਲੱਗਿਆ ਤਾਂ ਅਜੇ ਥੋੜ੍ਹਾ ਹੀ ਉੱਪਰ ਗਿਆ ਸੀ ਕਿ ਅਚਾਨਕ ਮੇਰੀ ਨਜ਼ਰ ਪੌੜੀਆਂ ‘ਤੇ ਪਏ ਰੁਪਇਆਂ ‘ਤੇ ਪਈ ਜਦੋਂ ਰੁਪਏ ਚੁੱਕੇ ਤਾਂ ਦੇਖਿਆ ਕਿ ਤਿੰਨ ਦਸ-ਦਸ ਰੁਪਏ ਦੇ ਨਵੇਂ ਨੋਟ ਸਨ ਰੁਪਏ ਮਿਲਦੇ ਹੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰਮ ਪਿਤਾ ਜੀ ਨੇ ਸਰਸਾ ਦਾ ਕਿਰਾਇਆ ਦੇ ਦਿੱਤਾ ਹੈ ਹੁਣ ਤਾਂ ਸਤਿਸੰਗ ‘ਤੇ ਜ਼ਰੂਰ ਜਾਵਾਂਗਾ ਉਸ ਸਮੇਂ ਚੰਡੀਗੜ੍ਹ ਤੋਂ ਸਰਸਾ ਦਾ ਬਸ ਦਾ ਆਉਣ ਜਾਣ ਦਾ ਕਿਰਾਇਆ ਤੀਹ ਰੁਪਏ ਸੀ ਸਭ ਤੋਂ ਹੈਰਾਨੀ ਵਾਲੀ ਗੱਲ
ਇਹ ਸੀ ਕਿ ਮੇਰੇ ਦਫ਼ਤਰ ਵਾਲੀ ਬਿਲਡਿੰਗ ਦੀਆਂ ਚਾਰ ਮੰਜ਼ਿਲਾਂ ਸਨ ਤੇ ਸਾਰੀਆਂ ਮੰਜ਼ਿਲਾਂ ਵਿੱਚ ਦਫ਼ਤਰ ਹੋਣ ਕਾਰਨ ਪੌੜੀਆਂ ‘ਤੇ ਐਨੀ ਭੀੜ (ਆਵਾਜਾਈ) ਰਹਿੰਦੀ ਸੀ ਕਿ ਪੌੜੀਆਂ ਇੱਕ ਮਿੰਟ ਲਈ ਵੀ ਖਾਲੀ ਨਹੀਂ ਰਹਿੰਦੀਆਂ ਸਨ ਪਰ ਪਿਆਰੇ ਸਤਿਗੁਰ ਪਰਮ ਪਿਤਾ ਜੀ ਨੇ ਮੈਨੂੰ ਸਤਿਸੰਗ ‘ਤੇ ਲਿਜਾਣ ਲਈ ਤਰਸ ਕਮਾਇਆ ਅਤੇ ਕਿਰਾਇਆ ਦੇ ਕੇ ਸਤਿਸੰਗ ‘ਤੇ ਜਾਣ ਲਈ ਪੱਕਾ ਕਰ ਦਿੱਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਚਨ ਸੱਚ ਹੀ ਹਨ ਜੋ ਉਹਨਾਂ ਨੇ ਇੱਕ ਕੱਵਾਲੀ ਵਿੱਚ ਫਰਮਾਏ ਹਨ:-
ਜਿਹੜੀ ਸੋਚਾਂ ਓਹੀ ਮੰਨ ਲੈਂਦਾ,
ਮੈਂ ਕਿਵੇਂ ਭੁੱਲ ਜਾਵਾਂ ਪੀਰ ਨੂੰ
ਸਤਿਗੁਰ ਦੇ ਪਰਉਪਕਾਰਾਂ ਨੂੰ ਭੁਲਾਇਆ ਹੀ ਨਹੀਂ ਜਾ ਸਕਦਾ, ਬਸ ਧੰਨ-ਧੰਨ ਹੀ ਕਰ ਸਕਦੇ ਹਾਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.