ਸਤਿਸੰਗੀਆਂ ਦੇ ਅਨੁਭਵ -Experience of Satsangis -ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸਤਿਗੁਰੂ ਜੀ ਨੇ ਬੱਕਰਿਆਂ ਦੇ ਬਹਾਨੇ ਪੋਤੇ ਬਖ਼ਸ਼ੇ
ਸੱਚਖੰਡ ਵਾਸੀ ਸੇਵਾਦਾਰ ਮੱਖਣ ਸਿੰਘ ਪੁੱਤਰ ਸ੍ਰੀ ਭਾਗ ਸਿੰਘ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਨੇ ਪਹਿਲਾਂ ਕਿਸੇ ਸਮੇਂ ਸਾਂਝਾ ਕੀਤਾ ਸੀ ਆਪਣਾ ਇਹ ਨਿੱਜੀ ਅਨੁਭਵ ਅਸੀਂ ਤਿੰਨ ਭਰਾ ਸੀ ਵੱਡਾ ਮੈਂ, ਵਿਚਾਲੜਾ ਖਿੱਲਣ ਤੇ ਛੋਟਾ ਮੱਲ ਸਿੰਘ ਮੈਂ ਅਤੇ ਖਿੱਲਣ ਸਿੰਘ ਤਾਂ ਜ਼ਿਆਦਾ ਸਮਾਂ ਡੇਰਾ ਸੱਚਾ ਸੌਦਾ ਵਿੱਚ ਹੀ ਬਿਤਾਉਂਦੇ ਤੇ ਸੇਵਾ ਕਰਦੇ ਸੀ ਛੋਟਾ ਭਰਾ ਮੱਲ ਸਿੰਘ ਘਰ ਦਾ ਕਾਰੋਬਾਰ ਵੀ ਕਰਦਾ ਸੀ ਤੇ ਡੇਰਾ ਸੱਚਾ ਸੌਦਾ ਵਿੱਚ ਸੇਵਾ ਵੀ ਕਰਦਾ ਸੀ
ਸੰਨ 1958 ਵਿੱਚ ਇੱਕ ਦਿਨ ਬੇਪਰਵਾਹ ਮਸਤਾਨਾ ਜੀ ਡੇਰਾ ਸੱਚਾ ਸੌਦਾ ਚੋਰਮਾਰ ਵਿੱਚ ਪਧਾਰੇ ਹੋਏ ਸਨ ਸਾਧ-ਸੰਗਤ ਬਹੁਤ ਦੂਰ-ਦੂਰ ਤੋਂ ਆਈ ਹੋਈ ਸੀ ਬੇਪਰਵਾਹ ਜੀ ਨੇ ਪ੍ਰਭਾਵਸ਼ਾਲੀ ਸਤਿਸੰਗ ਕੀਤਾ ਤੇ ਬੇਸ਼ੁਮਾਰ ਦਾਤਾਂ ਵੰਡੀਆਂ ਦਾਤਾ ਜੀ ਨੇ ਕਿਸੇ ਨੂੰ ਸੋਨੇ ਦੀਆਂ ਮੋਹਰਾਂ, ਕਿਸੇ ਨੂੰ ਮੱਝ, ਕਿਸੇ ਨੂੰ ਗਾਂ ਤੇ ਕਿਸੇ ਨੂੰ ਬੱਕਰੀਆਂ ਦਿੱਤੀਆਂ ਅੰਤਰਯਾਮੀ ਸਤਿਗੁਰੂ ਨੇ ਮੈਥੋਂ (ਸੇਵਾਦਾਰ ਮੱਖਣ ਸਿੰਘ) ਪੁੱਛਿਆ, ”ਭਾਈ! ਤੂੰ ਕੀ ਲੈਣਾ ਹੈ?” ਮੈਂ ਕਿਹਾ ਕਿ ਜੀ! ਜੋ ਮਰਜ਼ੀ ਦੇ ਦਿਓ ਸ਼ਹਿਨਸ਼ਾਹ ਜੀ ਨੇ ਮੈਨੂੰ ਦੋ ਛੋਟੇ-ਛੋਟੇ ਬੱਕਰੇ ਦੇ ਦਿੱਤੇ ਵੱਡੇ ਬੱਕਰੇ ਦਾ ਰੰਗ ਕਾਲਾ ਸੀ ਅਤੇ ਛੋਟੇ ਦਾ ਰੰਗ ਲਾਲ ਸੀ ਵੱਡਾ ਬੱਕਰਾ ਤਾਕਤਵਰ ਸੀ ਤੇ ਛੋਟਾ ਕਮਜ਼ੋਰ ਸੀ ਮੈਂ ਇਹ ਇਲਾਹੀ ਦਾਤ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਅਤੇ ਖੁਸ਼ੀ-ਖੁਸ਼ੀ ਬੱਕਰਿਆਂ ਸਮੇਤ ਘਰ ਪਹੁੰਚ ਗਿਆ
ਜਦੋਂ ਮੈਂ ਆਪਣੇ ਘਰ ਪਹੁੰਚਿਆ ਅਤੇ ਕੁੱਲ ਮਾਲਕ ਦੁਆਰਾ ਦਿੱਤੀਆਂ ਹੋਈਆਂ ਦਾਤਾਂ ਤੇ ਖੁਸ਼ੀਆਂ ਦਾ ਜ਼ਿਕਰ ਕੀਤਾ ਤਾਂ ਮੇਰੀ ਮਾਂ ਮੇਰੇ ਨਾਲ ਨਰਾਜ਼ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਅਸੀਂ ਇਹਨਾਂ ਬੱਕਰਿਆਂ ਦਾ ਕੀ ਕਰਨਾ ਹੈ? ਸਾਈਂ ਜੀ ਨੇ ਕਿਸੇ ਨੂੰ ਸੋਨਾ, ਕਿਸੇ ਨੂੰ ਦੁੱਧ ਪੀਣ ਲਈ ਮੱਝ, ਗਾਂ, ਬੱਕਰੀਆਂ ਦਿੱਤੀਆਂ ਪਰ ਸਾਨੂੰ ਕੀ ਦਿੱਤਾ?
ਮੇਰੇ ਮਾਤਾ ਜੀ ਅਗਲੇ ਦਿਨ ਸੁਬ੍ਹਾ ਹੀ ਗੁੱਸੇ ਵਿੱਚ ਆਈ ਹੋਈ ਸੱਚਾ ਸੌਦਾ ਚੋਰਮਾਰ ਚਲੀ ਗਈ ਅਤੇ ਦਿਆਲੂ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਅਰਜ਼ ਕਰ ਦਿੱਤੀ ਕਿ ਸਾਈਂ ਜੀ ਆਪ ਨੇ ਸਾਨੂੰ ਕੀ ਦਿੱਤਾ? ਲੋਕ ਸਾਨੂੰ ਮਜ਼ਾਕ ਕਰਦੇ ਹਨ ਕਿ ਜਿਹੋ ਜਿਹੇ ਸਾਰੇ ਭਾਈ ਆਪ ਕੁਵਾਰੇ ਸਨ ਉਹੋ ਜਿਹੇ ਬਾਬਾ ਜੀ ਨੇ ਬੱਕਰੇ ਦੇ ਦਿੱਤੇ ਹਨ ਸਤਿਗੁਰੂ ਜੀ ਨੇ ਬਚਨ ਫਰਮਾਇਆ, ”ਭਾਈ! ਤੂੰ ਸੁੱਖ ਨਹੀਂ ਸੁੱਖਦੀ ਕਿ ਮੇਰੇ ਪੋਤੇ ਹੋਣ? ਇੰਨ ਬੱਕਰੋਂ ਕੋ ਨਾ ਕਿਸੀ ਕੋ ਦੇਣਾ ਹੈ, ਨਾ ਹੀ ਇਨਹੇਂ ਰੇਵੜ (ਇੱਜੜ) ਮੇਂ ਛੋੜਨਾ ਹੈ ਇਨਕੀ ਘਰ ਮੇਂ ਹੀ ਸੇਵਾ ਕਰਨੀ ਹੈ ਜਬ ਯੇ ਸਰੀਰ ਛੋੜ ਜਾਏਂਗੇ ਤੋ ਯੇ ਤੁਮ੍ਹਾਰੇ ਘਰ ਜਨਮ ਲੇਂਗੇ” ਮੇਰੀ ਮਾਂ ਦਿਆਲੂ ਦਾਤਾਰ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਈ ਅਤੇ ਖੁਸ਼ੀ-ਖੁਸ਼ੀ ਘਰ ਮੁੜ ਆਈ ਉਸ ਸਮੇਂ ਅਸੀਂ ਤਿੰਨੇ ਭਰਾ ਕੁਵਾਰੇ ਸੀ ਤੇ ਮੇਰੀ ਮਾਂ ਨੂੰ ਉਮੀਦ ਹੋ ਗਈ
ਕਿ ਮੇਰੇ ਪੋਤੇ ਹੋਣਗੇ ਹੁਣ ਮੇਰੀ ਮਾਂ ਉਹਨਾਂ ਬੱਕਰਿਆਂ ਨੂੰ ਥਾਲ ਭਰ ਕੇ ਛੋਲੇ ਪਾਇਆ ਕਰੇ ਅਤੇ ਸੇਵਾ ਕਰਿਆ ਕਰੇ ਮੈਂ ਅਤੇ ਖਿੱਲਣ ਸਿੰਘ ਡੇਰਾ ਸੱਚਾ ਸੌਦਾ ਵਿੱਚ ਸੇਵਾ ਕਰਨ ਲਈ ਸਮਰਪਿਤ ਹੋ ਗਏ ਅਸੀਂ ਦੋਨਾਂ ਭਰਾਵਾਂ ਨੇ ਵਿਆਹ ਕਰਵਾਉਣ ਦਾ ਖਿਆਲ ਛੱਡ ਦਿੱਤਾ ਸਾਡੇ ਛੋਟੇ ਭਰਾ ਮੱਲ ਸਿੰਘ ਤੋਂ 1965 ਵਿੱਚ ਕਤਲ ਹੋ ਗਿਆ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀ ਤਰਫੋਂ ਉਸ ਨੂੰ ਫਾਂਸੀ ਦੀ ਸਜ਼ਾ ਹੋ ਗਈ
ਦੂਜੇ ਪਾਸੇ ਸਤਿਗੁਰ ਦੇ ਬਚਨ ਵੀ ਯੁਗੋ-ਯੁਗ ਅਟੱਲ ਹੁੰਦੇ ਹਨ ਜਿਵੇਂ ਕਿ ਮਹਾਂਪੁਰਸ਼ਾਂ ਦਾ ਬਚਨ ਹੈ ਕਿ ‘ਸੰਤ ਵਚਨ ਪਲਟੇ ਨਹੀਂ ਪਲਟ ਜਾਇ ਬ੍ਰਹਿਮੰਡ’ ਮਾਲਕ ਨੇ ਖੇਡ ਖੇਡਿਆ ਮੱਲ ਸਿੰਘ ਜੇਲ੍ਹ ਤੋਂ ਫਰਾਰ ਹੋ ਗਿਆ ਇਸ ਸਮੇਂ ਦੌਰਾਨ ਮੱਲ ਸਿੰਘ ਦਾ ਵਿਆਹ ਹੋ ਗਿਆ ਸੰਨ 1975 ਵਿੱਚ ਵੱਡੇ ਬੱਕਰੇ ਨੇ ਸਰੀਰ ਛੱਡ ਦਿੱਤਾ ਤਾਂ ਸੰਨ 1976 ਵਿੱਚ ਮੱਲ ਸਿੰਘ ਦੇ ਘਰ ਜਨਮ ਲੈ ਗਿਆ ਸੰਨ 1977 ਵਿੱਚ ਛੋਟੇ ਬੱਕਰੇ ਨੇ ਸਰੀਰ ਛੱਡ ਦਿੱਤਾ ਤਾਂ ਸੰਨ 1978 ਵਿੱਚ ਛੋਟੇ ਲੜਕੇ ਨੇ ਜਨਮ ਲੈ ਲਿਆ ਮਾਲਕ ਦੇ ਬਚਨਾਂ ਨਾਲ ਮੱਲ ਸਿੰਘ ਦੀ ਫਾਂਸੀ ਵੀ ਟੁੱਟ ਗਈ ਕਿਉਂਕਿ ਬੇਪਰਵਾਹ ਮਸਤਾਨਾ ਜੀ ਨੇ ਸੰਨ 1958 ਵਿੱਚ ਮੱਲ ਸਿੰਘ ਦੀ ਸੇਵਾ ‘ਤੇ ਖੁਸ਼ ਹੋ ਕੇ ਬਚਨ ਕੀਤੇ ਸਨ,
”ਮੱਲ ਸਿੰਘ! ਤੇਰੀ ਸੇਵਾ ਸਤਿਗੁਰੂ ਕੋ ਮਨਜ਼ੂਰ ਹੋ ਗਈ ਹੈ ਭਾਈ! ਐਸੀ ਸੇਵਾ ਤੋ ਸੂਲੀ ਕੋ ਭੀ ਤੋੜ ਸਕਦੀ ਹੈ ਦੁਨੀਆ ਮੇਂ ਰੜ ਮਚ ਜਾਏਗੀ” ਗਿਆਰਾਂ ਸਾਲਾਂ ਬਾਅਦ ਮੱਲ ਸਿੰਘ ਫੜਿਆ ਗਿਆ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਲਈ 90 ਦਿਨ ਹੁੰਦੇ ਹਨ ਪਰ ਹੁਣ ਤਾਂ ਗਿਆਰਾਂ ਸਾਲ ਹੋ ਚੁੱਕੇ ਸਨ ਪ੍ਰੇਮੀ ਨੂੰ ਫਾਂਸੀ ਲੱਗਣੀ ਪੱਕੀ ਸੀ ਪਰ ਸਤਿਗੁਰੂ ਦੇ ਬਚਨਾਂ ਅਨੁਸਾਰ ਫਾਂਸੀ ਨਹੀਂ ਲੱਗ ਸਕਦੀ ਸੀ ਅਕਤੂਬਰ 1979 ਵਿੱਚ ਜਦੋਂ ਪ੍ਰੇਮੀ ਦਾ ਕੇਸ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਲੱਗਿਆ ਤਾਂ ਸੁਪਰੀਮ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਕਿ ਮੌਤ ਦੀ ਸਜ਼ਾ ਪ੍ਰਾਪਤ ਮੱਲ ਸਿੰਘ ਦੀ ਅਪੀਲ ਤੇ ਅੰਤਿਮ ਫੈਸਲਾ ਹੋਣ ਤੱਕ ਦੇਸ਼ਭਰ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਦੀ ਸਜ਼ਾ ‘ਤੇ ਰੋਕ ਲਾਈ ਜਾਂਦੀ ਹੈ ਇਹ ਆਦੇਸ਼ ਲਗਭਗ ਛੇ ਮਹੀਨੇ ਤੱਕ ਲਾਗੂ ਰਿਹਾ ਅਦਾਲਤ ਨੇ ਮੱਲ ਸਿੰਘ ਦੀ ਸਜ਼ਾ ਫਾਂਸੀ ਤੋਂ ਘੱਟ ਕਰਕੇ ਵੀਹ ਸਾਲ ਕਰ ਦਿੱਤੀ ਆਪਣੇ ਚੰਗੇ ਚਾਲ-ਚਲਣ ਤੇ ਵਿਹਾਰ ਕਰਕੇ ਕੁਝ ਸਾਲਾਂ ਵਿੱਚ ਹੀ ਮੱਲ ਸਿੰਘ ਵਾਪਸ ਆਪਣੇ ਘਰ ਆਪਣੇ ਬੱਚਿਆਂ ਵਿੱਚ ਆ ਗਿਆ
ਇਸ ਤਰ੍ਹਾਂ ਸਤਿਗੁਰੂ ਦੇ ਬਚਨਾਂ ਨੇ ਉਸ ਦੀ ਸੂਲੀ ਸੂਲ ਵਿੱਚ ਬਦਲ ਦਿੱਤੀ ਦੁਨੀਆਂ ਵਿੱਚ ਰੜ ਮੱਚ ਗਈ ਭਾਵ ਇਸ ਗੱਲ ਦੀ ਚਰਚਾ ਸਾਰੀ ਦੁਨੀਆਂ ਵਿੱਚ ਹੋਈ ਤੇ ਦੁਨੀਆਂ ਭਰ ਦੇ ਸਮਾਚਾਰ ਪੱਤਰਾਂ, ਰੇਡੀਓ ਸਟੇਸ਼ਨਾਂ ਨੇ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਜਦੋਂ ਸੰਨ 1979 ਵਿੱਚ ਮੱਲ ਸਿੰਘ ਦੀ ਫਾਂਸੀ ਤੁੜਵਾਉਣ ਲਈ ਅਪੀਲ ਕੀਤੀ ਗਈ ਸੀ ਤਾਂ ਉਹਨਾਂ ਦਿਨਾਂ ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਪਧਾਰੇ ਹੋਏ ਸਨ ਪਰਮ ਪਿਤਾ ਜੀ ਨੇ ਚੰਦ ਸਿੰਘ ਸੇਵਾਦਾਰ (ਜੋ ਡੇਰਾ ਸੱਚਾ ਸੌਦਾ ਸ੍ਰੀ ਜਲਾਲਆਣਾ ਸਾਹਿਬ ਵਿੱਚ ਰਹਿੰਦਾ ਸੀ) ਨੂੰ ਪੁੱਛਿਆ, ”ਮੱਲ ਸਿੰਘ ਦੇ ਬੱਚੇ ਇੱਥੇ ਜਲਾਲਆਣਾ ਆ ਗਏ?” ਤਾਂ ਉਸ ਨੇ ਕਿਹਾ ਕਿ ਹਾਂ ਜੀ! ਆ ਗਏ ਪਰਮ ਪਿਤਾ ਜੀ ਨੇ ਫਰਮਾਇਆ, ”ਉਹਨਾਂ ਨੂੰ ਇੱਥੇ ਸੱਦ ਕੇ ਲਿਆਓ” ਮੱਲ ਸਿੰਘ ਦੇ ਘਰਵਾਲੀ ਆਪਣੇ ਦੋਨਾਂ ਲੜਕਿਆਂ ਨੂੰ ਲੈ ਕੇ ਪਰਮ ਪਿਤਾ ਜੀ ਦੇ ਚਰਨ-ਕਮਲਾਂ ਵਿੱਚ ਹਾਜ਼ਰ ਹੋ ਗਈ
ਪਰਮ ਪਿਤਾ ਜੀ ਹੱਸਦੇ ਹੋਏ ਫਰਮਾਉਣ ਲੱਗੇ, ”ਬੇਟਾ! ਮੱਲ ਸਿੰਘ ਨੂੰ ਕੁਝ ਨਹੀਂ ਹੁੰਦਾ (ਬੱਚਿਆਂ ਵੱਲ ਇਸ਼ਾਰਾ ਕਰਦੇ ਹੋਏ) ਤੁਹਾਨੂੰ ਪਤਾ ਹੈ ਇਹ ਕੌਣ ਹਨ?” ਮੱਲ ਸਿੰਘ ਦੀ ਪਤਨੀ ਨੇ ਕਿਹਾ ਕਿ ਮੈਨੂੰ ਕੋਈ ਪਤਾ ਨਹੀਂ ਪਰਮ ਪਿਤਾ ਜੀ ਨੇ ਵੱਡੇ ਲੜਕੇ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ”ਇਸ ਦਾ ਗਦਾਮ ਖੋਲ੍ਹ” ਮੱਲ ਸਿੰਘ ਦੀ ਪਤਨੀ ਨੇ ਉਸ ਦੇ ਗਲੇ ਵਾਲਾ ਬਟਨ ਖੋਲ੍ਹ ਦਿੱਤਾ ਤਾਂ ਅੰਤਰਯਾਮੀ ਸਤਿਗੁਰੂ ਜੀ ਨੇ ਬਚਨ ਫਰਮਾਏ, ”ਇਹ ਮੱਖਣ ਸਿੰਘ ਨੂੰ ਬੱਕਰੇ ਦਿੱਤੇ ਸੀ ਬੇਟਾ! ਓਹ ਆਹ ਨਿਸ਼ਾਨ (ਗਲ ਵੱਲ ਇਸ਼ਾਰਾ ਕਰਦੇ ਹੋਏ) ਹੈ ਜਿਹੜਾ ਵੱਡੇ ਬੱਕਰੇ ਦੇ ਗਲ ‘ਤੇ ਸੀ ਵੱਡਾ ਬੱਕਰਾ ਤਕੜਾ ਤੇ ਛੋਟਾ ਲਿੱਸਾ ਸੀ ਇਹ ਵੱਡਾ ਲੜਕਾ ਤਕੜਾ ਤੇ ਛੋਟਾ ਲਿੱਸਾ ਹੈ” ਵੱਡੇ ਲੜਕੇ ਦੇ ਗਲੇ ‘ਤੇ ਹੁਣ ਵੀ ਨਿਸ਼ਾਨ ਦੇਖਿਆ ਜਾ ਸਕਦਾ ਹੈ
ਇਸੇ ਤਰ੍ਹਾਂ ਇੱਕ ਸਰਸਾ ਸ਼ਹਿਰ ਦਾ ਇੱਕ ਨਿਵਾਸੀ ਜਿਸ ਦਾ ਨਾਂਅ ਕੇਸਰ ਰਾਮ ਹੈ, ਡੇਰਾ ਸੱਚਾ ਸੌਦਾ ਸਰਸਾ ਬੇਪਰਵਾਹ ਮਸਤਾਨਾ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਲਈ ਆਇਆ ਸੀ ਉਸ ਨੇ ਅਰਜ਼ ਕੀਤੀ, ਸਾਈਂ ਜੀ! ਸਾਡੇ ਘਰ ਔਲਾਦ ਨਹੀਂ ਹੈ ਬੱਚੇ ਦੀ ਕ੍ਰਿਪਾ ਕਰੋ ਬੇਪਰਵਾਹ ਜੀ ਨੇ ਬਚਨ ਫਰਮਾਏ, ” ਘਰ ਸੇ ਚਲਤੇ ਹੀ ਯਹੀ ਆਸ਼ਾ ਲੇਕਰ ਆਤਾ ਹੈ, ਤੇਰੇ ਮਨ ਮੇਂ ਔਰ ਕੋਈ ਖਿਆਲ ਨਹੀਂ ਹੈ ਯਹ ਖਿਆਲ ਛੋੜਕਰ ਮਾਲਕ ਕਾ ਭਜਨ-ਸਿਮਰਨ ਕਰ” ਕੁਝ ਦਿਨਾਂ ਬਾਅਦ ਉਸ ਨੇ ਦੁਬਾਰਾ ਫਿਰ ਸ਼ਹਿਨਸ਼ਾਹ ਮਸਤਾਨਾ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ ਦਿਆਲੂ ਦਾਤਾਰ ਜੀ ਦੇ ਦਿਲ ਵਿੱਚ ਦਇਆ ਆ ਗਈ ਬੇਪਰਵਾਹ ਜੀ ਨੇ ਇੱਕ ਸੇਵਾਦਾਰ ਨੂੰ ਹੁਕਮ ਫਰਮਾਇਆ, ”ਬਾਹਰ ਜਾਕਰ ਦੇਖੋ ਏਕ ਕੁੱਤੀਆ ਕੇ ਬੱਚੇ ਪੈਦਾ ਹੂਏ ਹੈ ਉਨਮੇਂ ਸੇ ਏਕ ਬੱਚਾ ਉਠਾ ਕਰ ਲੈ ਆਓ” ਸੇਵਾਦਾਰ ਕੁੱਤੀ ਦਾ ਬੱਚਾ ਚੁੱਕ ਲਿਆਇਆ ਸ਼ਹਿਨਸ਼ਾਹ ਜੀ ਨੇ ਉਸ ਕਤੂਰੇ ਦੇ ਗਲੇ ਵਿਚ, ਕੰਨਾਂ ‘ਤੇ ਅਤੇ ਉਸ ਦੀ ਪੂਛ ‘ਤੇ ਕਈ ਨੋਟਾਂ ਦੇ ਹਾਰ ਬੰਨ੍ਹੇ ਫਿਰ ਕੇਸਰ ਰਾਮ ਨੂੰ ਹੁਕਮ ਫਰਮਾਇਆ, ”ਤੂ ਇਸਕੋ ਘਰ ਲੇ ਜਾ ਔਰ ਇਸਕੀ ਅੱਛੀ ਤਰ੍ਹਾਂ ਸੇਵਾ ਕਰਨਾ ਅਗਰ ਮਾਲਕ ਕੋ ਮਨਜ਼ੂਰ ਹੂਆ ਤੋ ਤੇਰੇ ਘਰ ਬੱਚਾ ਪੈਦਾ ਹੋ ਜਾਏਗਾ” ਜਦੋਂ ਕੇਸਰ ਰਾਮ ਕਤੂਰਾ ਲੈ ਕੇ ਆਪਣੇ ਘਰ ਗਿਆ ਅਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ ਕਿ ਸਾਈਂ ਜੀ ਦੇ ਕੋਲ ਤੇਰੇ ਲਈ ਇਹੀ ਕੁੱਤੇ ਦਾ ਬੱਚਾ ਸੀ ਇਸ ਨੂੰ ਕੀ ਕਰਨਾ ਹੈ
ਮੈਂ ਇਸ ਦੀ ਸੇਵਾ ਨਹੀਂ ਕਰ ਸਕਦੀ ਇਸ ਨੂੰ ਵਾਪਸ ਛੱਡ ਆ ਦੂਜੇ ਦਿਨ ਕੇਸਰ ਰਾਮ ਉਹ ਕੁੱਤੇ ਦਾ ਬੱਚਾ ਲੈ ਕੇ ਬੇਪਰਵਾਹ ਜੀ ਦੇ ਚਰਨਾਂ ਵਿੱਚ ਪੇਸ਼ ਹੋ ਗਿਆ ਤੇ ਕਹਿਣ ਲੱਗਿਆ ਕਿ ਮੇਰੇ ਘਰਵਾਲੀ ਇਸ ਦੀ ਸੇਵਾ ਨਹੀਂ ਕਰ ਸਕਦੀ ਬੇਪਰਵਾਹ ਜੀ ਨੇ ਬਚਨ ਫਰਮਾਇਆ, ”ਕੋਈ ਬਾਤ ਨਹੀਂ ਭਾਈ! ਤੁਮ੍ਹਾਰੀ ਮਰਜ਼ੀ ਹੈ” ਸੇਵਾਦਾਰ ਨੂੰ ਹੁਕਮ ਫਰਮਾਇਆ, ”ਇਸਕੋ ਜਹਾਂ ਸੇ ਲਾਏ ਹੋ ਵਹੀਂ ਛੋੜ ਆਓ” ਸੇਵਾਦਾਰ ਉਸ ਕਤੂਰੇ ਨੂੰ ਉਸੇ ਕੁੱਤੀ ਕੋਲ ਛੱਡ ਆਇਆ ਉਸ ਕੇਸਰ ਰਾਮ ਨੂੰ ਅੱਜ ਤੱਕ ਵੀ ਬੱਚੇ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਜੇਕਰ ਉਹ ਸਤਿਗੁਰ ਦੇ ਬਚਨਾਂ ਨੂੰ ਮੰਨ ਲੈਂਦਾ ਤਾਂ ਮਾਲਕ ਨੇ ਉਸ ਨੂੰ ਖੁਸ਼ੀਆਂ ਦੇ ਹੀ ਦਿੱਤੀਆਂ ਸਨ ਪਰ ਉਹ ਦਿਆਲੂ ਸਤਿਗੁਰ ਜੀ ਦੀ ਰਮਜ਼ ਨੂੰ ਸਮਝ ਨਹੀਂ ਸਕਿਆ
ਉਪਰੋਕਤ ਸਾਖੀ ਤੋਂ ਸਪੱਸ਼ਟ ਹੈ ਕਿ ਸਤਿਗੁਰੂ ਜੀਵ ਨੂੰ ਜੋ ਵੀ ਦਾਤ ਦੇਣ ਜਾਂ ਜੋ ਵੀ ਹੁਕਮ ਦੇਣ ਜੀਵ ਨੂੰ ਉਸ ਨੂੰ ਖੁਸ਼ੀ-ਖੁਸ਼ੀ ਪਰਵਾਨ ਕਰ ਲੈਣਾ ਚਾਹੀਦਾ ਹੈ ਇਸੇ ਗੱਲ ਵਿੱਚ ਹੀ ਜੀਵ ਦੀ ਭਲਾਈ ਹੈ ਤੇ ਬੇਅੰਤ ਖੁਸ਼ੀਆਂ ਮਿਲਦੀਆਂ ਹਨ ਜੋ ਜੀਵ ਸਤਿਗੁਰ ਦੇ ਹੁਕਮ ਨੂੰ ਨਹੀਂ ਮੰਨਦੇ, ਉਹ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ