ਸਤਿਸੰਗੀਆਂ ਦੇ ਅਨੁਭਵ -Experience of Satsangis
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਸਤਿਗੁਰ ਨੇ ਆਪਣੇ ਸ਼ਿਸ਼ ਅਤੇ ਉਸ ਦੇ ਪਿਤਾ ਦੀ ਮੱਦਦ ਕੀਤੀ
ਪ੍ਰੇਮੀ ਤਰਸੇਮ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਕਿਸ਼ਨ ਸਿੰਘ ਪਿੰਡ ਭਲੂਰ ਜ਼ਿਲ੍ਹਾ ਮੋਗਾ ਹਾਲ ਅਬਾਦ ਸੁਖਚੈਨ ਬਸਤੀ ਸ਼ਾਹ ਸਤਿਨਾਮਪੁਰਾ ਸਰਸਾ ਸੰਨ 1982 ਦੀ ਗੱਲ ਹੈ ਸਰਦੀ ਦੀ ਸ਼ੁਰੂਆਤ ਸੀ ਮੈਂ ਆਪਣੇ ਸਤਿਗੁਰੂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ ਮਿਹਰ ਨਾਲ ਡੇਰਾ ਸੱਚਾ ਸੌਦਾ ਬਰਨਾਵਾ (ਉੱਤਰ ਪ੍ਰਦੇਸ਼) ਵਿਖੇ ਸੇਵਾ ਕਰਨ ਗਿਆ ਹੋਇਆ ਸੀ ਅਸੀਂ ਕਈ ਮਿਸਤਰੀ ਆਸ਼ਰਮ ਦੇ ਨਵੇਂ ਬਣੇ ਕਮਰਿਆਂ ਦੀਆਂ ਜੋੜੀਆਂ ਬਣਾਉਣ ਦੀ ਸੇਵਾ ਕਰ ਰਹੇ ਸੀ ਸੁਬ੍ਹਾ ਸਮੇਂ ਪਰਮ ਪਿਤਾ ਜੀ ਗੁਫਾ (ਤੇਰਾਵਾਸ) ‘ਚੋਂ ਸਿੱਧੇ ਸਾਡੇ ਕੋਲ ਆ ਗਏ ਉਹਨਾਂ ਨੇ ਹੋਰ ਕਿਸੇ ਮਿਸਤਰੀ ਨਾਲ ਕੋਈ ਗੱਲ ਨਹੀਂ ਕੀਤੀ ਆਉਂਦਿਆਂ ਹੀ ਪਰਮ ਪਿਤਾ ਜੀ ਨੇ ਫਰਮਾਇਆ, ”ਤਰਸੇਮ ਬੇਟਾ! ਤੈਨੂੰ ਕਾਫੀ ਦਿਨ ਹੋ ਗਏ ਪਿੰਡ ਤੋਂ ਆਏ ਨੂੰ, ਤੂੰ ਘਰ ਚਲਾ ਜਾ, ਤੈਨੂੰ ਛੁੱਟੀ ਹੈ ਭਾਈ” ਮੈਂ ਗੁਨਾਹਗਾਰ ਮਾਲਕ ਸਤਿਗੁਰ ਦੀਆਂ ਰਮਜ਼ਾਂ ਨੂੰ ਕੀ ਜਾਣਦਾ ਸੀ ਕਿ ਮੇਰੇ ਬਾਪੂ (ਪਿਤਾ) ਜੀ ਦਾ ਮੋਗਾ ਵਿਖੇ ਐਕਸੀਡੈਂਟ ਹੋ ਗਿਆ ਹੈ
ਮੈਂ ਕਿਹਾ ਕਿ ਪਿਤਾ ਜੀ! ਜੇ ਮੈਂ ਘਰ ਚਲਾ ਗਿਆ ਤਾਂ ਸਾਡੇ ਘਰ ਦੇ ਮੇਰਾ ਵਿਆਹ ਕਰ ਦੇਣਗੇ ਮੈਂ ਡੇਰੇ ਵਿੱਚ ਰਹਿ ਕੇ ਸੇਵਾ ਹੀ ਕਰਨਾ ਚਾਹੁੰਦਾ ਹਾਂ ਇਸ ਲਈ ਮੇਰਾ ਘਰ ਜਾਣ ਨੂੰ ਦਿਲ ਨਹੀਂ ਕਰਦਾ ਤਾਂ ਪੂਜਨੀਕ ਪਰਮ ਪਿਤਾ ਜੀ ਇਹ ਕਹਿ ਕੇ ਚਲੇ ਗਏ ਕਿ ‘ਦੇਖ ਲੈ ਭਾਈ ਜੋ ਕੰਮ ਅਸੀਂ ਸਵਾ ਮਹੀਨੇ ਦਾ ਬਕਾਇਆ ਸਮਝਿਆ ਸੀ, ਪਿਤਾ ਜੀ ਨੇ ਸਾਥੋਂ ਇੱਕ ਹਫ਼ਤੇ ਵਿੱਚ ਕਰਵਾ ਕੇ ਸਾਨੂੰ ਛੁੱਟੀ ਕਰ ਦਿੱਤੀ ਤੇ ਮੈਨੂੰ ਦਿੱਲੀ ਤੱਕ ਆਪਣੇ ਨਾਲ ਹੀ ਲੈ ਆਏ ਸੁਬ੍ਹਾ ਦੇ ਚਾਰ ਵੱਜੇ ਸਨ ਸੇਵਾ ਸੰਮਤੀ ਵਾਲਿਆਂ ਨੇ ਮੈਨੂੰ ਇੱਕ ਚੌਂਕ ਵਿੱਚ ਉਤਾਰ ਦਿੱਤਾ ਕੇਵਲ ਉਸ ਚੌਂਕ ਵਿੱਚ ਹੀ ਰੌਸ਼ਨੀ ਸੀ ਬਾਕੀ ਚਾਰ-ਚੁਫੇਰੇ ਹਨ੍ਹੇਰਾ ਸੀ ਪਿਤਾ ਜੀ ਨੇ ਗੱਡੀ ਰੋਕ ਕੇ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ”ਬੇਟਾ! ਤੈਨੂੰ ਪਤਾ ਹੈ, ਹੁਣ ਕਿੱਧਰ ਜਾਣਾ ਹੈ?” ਮੈਥੋਂ ਇਹ ਵੀ ਨਾ ਬੋਲਿਆ ਗਿਆ ਕਿ ਪਿਤਾ ਜੀ, ਆਪ ਜੀ ਦੀ ਮਿਹਰ ਨਾਲ ਚਲਾ ਜਾਵਾਂਗਾ ਫਿਰ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ”ਚੰਗਾ ਬੇਟਾ! ਥ੍ਰੀ ਵੀਲ੍ਹਰ ਆਵੇਗਾ, ਉਸ ਉੱਪਰ ਚੜ੍ਹ ਜਾਵੀਂ” ਦੋ-ਤਿੰਨ ਮਿੰਟਾਂ ਬਾਅਦ ਥ੍ਰੀ ਵੀਲ੍ਹਰ ਆਇਆ, ਮੈਂ ਉਸ ‘ਤੇ ਚੜ੍ਹ ਕੇ ਬੱਸ ਅੱਡੇ ਤੋਂ ਰਿਕਸ਼ਾ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਿਆ ਬਠਿੰਡੇ ਵੱਲ ਨੂੰ ਗੱਡੀ 6:20 ‘ਤੇ ਚੱਲਣੀ ਸੀ ਸੁਬ੍ਹਾ ਦੇ ਪੰਜ ਵੱਜੇ ਸਨ ਟਿਕਟ ਖਿੜਕੀ ਬੰਦ ਸੀ ਮੈਂ ਪਹਿਲੀ ਵਾਰ ਦਿੱਲੀ ਗਿਆ ਸੀ
ਮੈਂ ਅੱਗੇ ਸਟੇਸ਼ਨ ਵੇਖਣ ਚਲਾ ਗਿਆ ਜਦੋਂ ਮੈਂ ਵਾਪਸ ਆਇਆ ਤਾਂ ਚੈਕਰ ਟਿਕਟਾਂ ਚੈੱਕ ਕਰ ਰਹੇ ਸਨ ਉਹਨਾਂ ਨੇ ਕੁਝ ਬਗੈਰ ਟਿਕਟ ਲੋਕ ਬਿਠਾ ਵੀ ਰੱਖੇ ਸਨ ਜਦੋਂ ਮੈਂ ਲੰਘਣ ਲੱਗਿਆ ਤਾਂ ਮੈਥੋਂ ਟਿਕਟ ਮੰਗੀ ਮੈਂ ਕਿਹਾ ਕਿ ਮੈਂ ਤਾਂ ਯੂ.ਪੀ. ਡੇਰਾ ਸੱਚਾ ਸੌਦਾ ਬਰਾਨਵਾ ਤੋਂ ਆਇਆ ਹਾਂ ਉਹਨਾਂ ਨੇ ਮੈਨੂੰ ਵੀ ਬਗੈਰ ਟਿਕਟ ਵਾਲਿਆਂ ਵਿੱਚ ਬਿਠਾ ਲਿਆ ਮੈਂ ਘਬਰਾ ਗਿਆ ਕਿ ਆਪਾਂ ਤਾਂ ਐਵੇਂ ਹੀ ਫਸ ਗਏ! ਹੁਣ ਇੱਥੋਂ ਕੌਣ ਕੱਢੂ? ਇੱਥੇ ਕੋਈ ਜਾਣ ਪਛਾਣ ਵੀ ਨਹੀਂ ਉਸੇ ਸਮੇਂ ਰੇਲਵੇ ਡਰੈੱਸ ਵਿੱਚ ਇੱਕ ਆਦਮੀ ਮੇਰੇ ਸਾਹਮਣੇ ਆਇਆ ਉਸ ਨੇ ਮੇਰੀ ਸੱਜੀ ਬਾਂਹ ਫੜ ਕੇ ਉੱਪਰ ਵੱਲ ਇਸ਼ਾਰਾ ਕੀਤਾ ਮੈਂ ਖੜ੍ਹਾ ਹੋ ਗਿਆ ਉਹ ਮੈਨੂੰ ਚੈਕਰ ਕੋਲ ਲਿਜਾ ਕੇ ਕਹਿਣ ਲੱਗਿਆ ਕਿ ਇਹ ਤਾਂ ਮੇਰੇ ਨਾਲ ਬੰਬੇ ਵਾਲੀ ਟ੍ਰੇਨ ‘ਤੇ ਆਇਆ ਹੈ ਇਸ ਦੀ ਜੇਬ੍ਹ ਕੱਟੀ ਗਈ ਤਾਂ ਚੈਕਰ ਕਹਿਣ ਲੱਗਿਆ ਕਿ ਜਾਓ ਉਹ ਮੇਰੀ ਬਾਂਹ ਫੜੀ-ਫੜਾਈ ਬਾਹਰ ਆ ਗਿਆ ਤੇ ਕਹਿਣ ਲੱਗਿਆ ਕਿ ਕਿੱਥੇ ਜਾਣਾ ਹੈ?
ਮੈਂ ਕਿਹਾ ਬਠਿੰਡੇ ਉਹ ਮੈਨੂੰ ਬਠਿੰਡੇ ਵਾਲੀ ਟਿਕਟ ਖਿੜਕੀ ਕੋਲ ਲਿਜਾ ਕੇ ਕਹਿਣ ਲੱਗਿਆ ਕਿ ਟਿਕਟ ਇੱਥੋਂ ਮਿਲੇਗੀ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਦਿੱਲੀ ਵਿੱਚ ਕੋਈ ਜਾਣਦਾ ਨਹੀਂ, ਇਹ ਆਦਮੀ ਮੈਥੋਂ ਚਾਹ-ਪਾਣੀ ਮੰਗੇਗਾ ਮੈਂ ਕਿਹਾ ਕਿ ਮੈਂ ਪਿਸ਼ਾਬ ਕਰ ਆਵਾਂ ਮੇਰੇ ਪੈਰ ਚੁੱਕਣ ਦੀ ਦੇਰ ਸੀ ਕਿ ਉਹ ਅਜਨਬੀ ਅਲੋਪ ਹੋ ਗਿਆ ਮੇਰੀ ਹੈਰਾਨੀ ਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਫਿਰ ਮੈਨੂੰ ਖਿਆਲ ਆਇਆ ਕਿ ਇਹ ਤਾਂ ਮੇਰੇ ਸਤਿਗੁਰ ਪਰਮ ਪਿਤਾ ਜੀ ਸਨ ਜਿਨ੍ਹਾਂ ਨੇ ਇੱਥੇ ਵੀ ਮੇਰੀ ਲਾਜ ਰੱਖੀ ਮੈਂ ਸੁਣਿਆ ਸੀ ਕਿ ਸਤਿਗੁਰ ਆਪਣੇ ਸ਼ਿਸ਼ ਦੀ ਇਸ ਤਰ੍ਹਾਂ ਸੰਭਾਲ ਕਰਦਾ ਹੈ ਜਿਵੇਂ ਛੋਟੇ ਬੱਚੇ ਦੀ ਮਾਂ ਇਹ ਗੱਲ ਮੈਂ ਅੱਜ ਵੇਖ ਲਈ ਸੀ ਮੈਂ ਆਪਣੇ ਸਤਿਗੁਰ ਪੂਜਨੀਕ ਪਰਮ ਪਿਤਾ ਜੀ ਦਾ ਲੱਖ-ਲੱਖ ਧੰਨਵਾਦ ਕੀਤਾ
ਜਦੋਂ ਮੈਂ ਘਰ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਦਾ ਐਕਸੀਡੈਂਟ ਹੋ ਗਿਆ ਸੀ ਜੋ ਕਿ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲੇ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਦਿਨ ਹੀ ਮੈਨੂੰ ਬਰਨਾਵਾ (ਉੱਤਰ ਪ੍ਰਦੇਸ਼) ਦਰਬਾਰ ਤੋਂ ਘਰ ਜਾਣ ਦੀ ਆਗਿਆ ਦੇ ਦਿੱਤੀ ਸੀ ਮੇਰੇ ਬਾਪੂ ਜੀ 65-70 ਸਾਲ ਉਮਰ ਦੇ ਸਨ ਜਿਨ੍ਹਾਂ ਦਾ ਚੂਕਣਾ ਟੁੱਟ ਗਿਆ ਸੀ ਇਸ ਉਮਰ ਵਿੱਚ ਚੂਕਣਾ ਬੱਝਣਾ ਬਹੁਤ ਮੁਸ਼ਕਲ ਸੀ ਪਰ ਪਰਮ ਪਿਤਾ ਜੀ ਦੀ ਦਇਆ-ਦ੍ਰਿਸ਼ਟੀ ਤਾਂ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਹੋ ਗਈ ਸੀ ਜਦੋਂ ਮੈਨੂੰ ਘਰ ਜਾਣ ਦੀ ਆਗਿਆ ਦਿੱਤੀ ਸੀ ਪੂਜਨੀਕ ਪਰਮ ਪਿਤਾ ਜੀ ਦੀ ਦਇਆ-ਮਿਹਰ ਨਾਲ ਮੇਰੇ ਬਾਪੂ ਜੀ ਬਹੁਤ ਜਲਦੀ ਠੀਕ ਹੋ ਗਏ ਸਨ
ਬਾਅਦ ਵਿੱਚ ਵੀ ਉਹ ਇੱਕ ਜਵਾਨ ਆਦਮੀ ਵਾਂਗ ਕੰਮ ਕਰ ਸਕਦੇ ਸਨ ਤੇ ਕਰਦੇ ਰਹੇ ਸਨ ਕੋਈ ਨਹੀਂ ਕਹਿ ਸਕਦਾ ਸੀ ਕਿ ਉਹਨਾਂ ਦਾ ਕਦੇ ਚੂਕਣਾ ਟੁੱਟਿਆ ਹੋਵੇਗਾ ਮੈਂ ਆਪਣੇ ਸਤਿਗੁਰ ਪਰਮ ਪਿਤਾ ਜੀ ਦੇ ਪਰਉਪਕਾਰਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦਾ ਮੇਰੀ ਪਰਮ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਪਰਮ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ