‘‘ਸੱਚਾ ਸੌਦਾ ਮੇਂ ਕੁਛ ਭੀ ਖੁਟਨੇ ਵਾਲਾ ਨਹੀਂ ਹੈ’’ -Experience of Satsangis
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸੇਵਾਦਾਰ ਭਾਈ ਦਾਦੂ ਪੰਜਾਬੀ ਡੇਰਾ ਸੱਚਾ ਸੌਦਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-
ਕਰੀਬ 1957 ਦੀ ਗੱਲ ਹੈ ਕਿ ਪ੍ਰੇਮੀ ਖੇਮਚੰਦ ਭੰਡਾਰੀ ਡੇਰਾ ਸੱਚਾ ਸੌਦਾ ਸਰਸਾ ਵਿੱਚ ਲੰਗਰ ਦਾ ਇੰਚਾਰਜ ਸੀ ਇੱਕ ਦਿਨ ਅਜਿਹੀ ਗੱਲ ਹੋਈ ਕਿ ਡੇਰਾ ਸੱਚਾ ਸੌਦਾ ਦੇ ਲੰਗਰ ਘਰ ਵਿੱਚ ਆਟਾ ਨਹੀਂ ਸੀ ਉਹਨਾਂ ਦਿਨਾਂ ਵਿੱਚ ਮੇਰੀ ਡਿਊਟੀ ਵੀ ਲੰਗਰ ਘਰ ਵਿੱਚ ਲੱਗੀ ਹੋਈ ਸੀ ਮੈਂ ਖੇਮਚੰਦ ਨੂੰ ਕਿਹਾ ਕਿ ਲੰਗਰ ਘਰ ਵਿੱਚ ਆਟਾ ਨਹੀਂ ਹੈ, ਲੰਗਰ ਕਿਸ ਤਰ੍ਹਾਂ ਬਣੇਗਾ? ਖੇਮਚੰਦ ਨੇ ਲੰਗਰ ਘਰ ਵਿੱਚ ਦੇਖਿਆ ਤਾਂ ਸੱਚਮੁੱਚ ਹੀ ਆਟਾ ਨਹੀਂ ਸੀ ਖੇਮਚੰਦ ਪਛਤਾਵਾ ਕਰਨ ਲੱਗਿਆ ਕਿ ਮੈਂ ਤਾਂ ਭੁੱਲ ਗਿਆ, ਨਾ ਹੀ ਦਰਬਾਰ ਵਿੱਚ ਆਟਾ ਹੈ ਅਤੇ ਨਾ ਹੀ ਕਣਕ ਹੈ ਮੈਂ ਆਪਣੀ ਤਸੱਲੀ ਕਰਨ ਲਈ ਦੁਬਾਰਾ ਕਣਕ ਵਾਲਾ ਕਮਰਾ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਕਣਕ ਬਿਲਕੁਲ ਵੀ ਨਹੀਂ ਸੀ
ਉਸ ਸਮੇਂ ਦਿਨ ਦੇ ਦਸ ਵੱਜ ਚੁੱਕੇ ਸਨ ਆਟਾ ਨਾ ਹੋਣ ਕਾਰਨ ਲੰਗਰ ਬਣਾਉਣ ਦੀ ਕੋਈ ਤਿਆਰੀ ਨਹੀਂ ਕੀਤੀ ਗਈ ਸੀ
ਐਨੇ ਵਿੱਚ ਅੰਤਰਯਾਮੀ ਸਤਿਗੁਰ ਬੇਪਰਵਾਹ ਮਸਤਾਨਾ ਜੀ ਮਹਾਰਾਜ (ਗੁਫ਼ਾ) ਤੇਰਾਵਾਸ ਤੋਂ ਬਾਹਰ ਆ ਗਏ ਬਾਹਰ ਆਉਂਦੇ ਹੀ ਘਟ-ਘਟ ਦੀ ਜਾਣਨ ਵਾਲੇ ਸੱਚੇ ਪਾਤਸ਼ਾਹ ਜੀ ਨੇ ਖੇਮਚੰਦ ਨੂੰ ਬਚਨ ਫਰਮਾਇਆ, ‘‘ਅਰੇ ਖੇਮਾ! ਲੰਗਰ ਚਾਲੂ ਕਰਵਾ ਦੀਆ ਹੈ?’’ ਖੇਮਚੰਦ ਨੇ ਸ਼ਹਿਨਸ਼ਾਹ ਜੀ ਤੋਂ ਮੁਆਫ਼ੀ ਮੰਗਦੇ ਹੋਏ ਅਰਜ਼ ਕੀਤੀ ਕਿ ਸਾਈਂ ਜੀ, ਮੈਂ ਤਾਂ ਭੁੱਲ ਗਿਆ, ਲੰਗਰ ਘਰ ਵਿੱਚ ਆਟਾ ਖ਼ਤਮ ਹੈ ਅਤੇ ਕਮਰੇ ਵਿੱਚ ਕਣਕ ਵੀ ਨਹੀਂ ਹੈ ਆਟਾ ਸ਼ਹਿਰ ਤੋਂ ਲਿਆ ਕੇ ਫਿਰ ਲੰਗਰ ਤਿਆਰ ਕਰਵਾਉਂਦਾ ਹਾਂ ਪੂਜਨੀਕ ਬੇਪਰਵਾਹ ਦਾਤਾਰ ਜੀ ਨੇ ਪੂਰੇ ਜੋਸ਼ ਨਾਲ ਬਚਨ ਫਰਮਾਇਆ, ‘‘ਕਮਰਾ ਖੋਲ੍ਹ ਕਰ ਤੋ ਦੇਖੋ, ਦਾਦੂ ਸੇ ਚਾਬੀ ਲੇ ਲੇ’’ ਸ਼ਹਿਨਸ਼ਾਹ ਜੀ ਦੇ ਹੁਕਮ ਅਨੁਸਾਰ ਖੇਮਚੰਦ ਨੇ ਮੈਥੋਂ ਚਾਬੀ ਲੈ ਕੇ ਜਦੋਂ ਕਮਰਾ ਖੋਲ੍ਹ ਕੇ ਦੇਖਿਆ ਤਾਂ ਸੱਜੇ ਪਾਸੇ ਪੰਜ ਬੋਰੀਆਂ ਕਣਕ ਦੀਆਂ ਪਈਆਂ ਸਨ ਸਤਿਗੁਰੂ ਜੀ ਦਾ ਨਿਰਾਲਾ ਚੋਜ਼ ਦੇਖ ਕੇ ਅਸੀਂ ਸਭ ਲਾਜਵਾਬ ਹੋ ਗਏ ਅਤੇ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ
ਉਸ ਸਮੇਂ ਪਰਮ ਦਿਆਲੂ ਦਾਤਾਰ ਜੀ ਨਿੰਮ ਦੇ ਦਰਖੱਤ ਦੇ ਹੇਠਾਂ ਬਿਰਾਜ਼ਮਾਨ ਸਨ ਖੇਮਚੰਦ ਨੇ ਜਾ ਕੇ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ‘ਸਾਈਂ ਜੀ! ਕਮਰੇ ਵਿੱਚ ਪੰਜ ਬੋਰੀਆਂ ਕਣਕ ਦੀਆਂ ਪਈਆਂ ਹਨ’ ਸਰਵ-ਸਮਰੱਥ ਦਿਆਲੂ ਦਾਤਾਰ ਜੀ ਨੇ ਬਚਨ ਫਰਮਾਏ, ‘‘ਖੇਮਾ! ਤੂੰ ਕੈਸੇ ਬੋਲਤਾ ਥਾ, ਗੇਹੂੰ ਨਹੀਂ ਹੈ? ਤੁਝੇ ਸਤਿਗੁਰ ਪਰ ਵਿਸ਼ਵਾਸ ਨਹੀਂ ਹੈ? ਏਕ ਬੋਰੀ ਲੇ ਜਾਕਰ ਆਟਾ ਪਿਸਾ ਲੇ ਲੰਗਰ ਬਣਾਓ ਸੰਗਤ ਭੂਖੀ ਹੈ’’
ਇੱਕ ਘੰਟੇ ਵਿੱਚ ਆਟਾ ਲੰਗਰ ਘਰ ਵਿੱਚ ਆ ਗਿਆ ਉਸੇ ਵੇਲੇ ਹੀ ਲੰਗਰ ਪਕਾਇਆ ਗਿਆ ਮੈਂ ਲੰਗਰ ਦੀ ਘੰਟੀ ਵਜਾ ਦਿੱਤੀ ਸਾਰੀ ਸੰਗਤ ਲੰਗਰ ਖਾਣ ਲਈ ਲੰਗਰ ਘਰ ਵਿੱਚ ਪਹੁੰਚ ਗਈ ਮੈਂ ਸੰਗਤ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ ਐਨੇ ਵਿੱਚ ਬੇਪਰਵਾਹ ਮਸਤਾਨਾ ਜੀ ਨਿੰਮ ਦੇ ਥੱਲਿਓਂ ਉੱਠ ਕੇ ਲੰਗਰ ਘਰ ਵਿੱਚ ਆ ਗਏ
ਪਿਆਰੇ ਸਤਿਗੁਰੂ ਜੀ ਨੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਅਤੇ ਬਚਨ ਫਰਮਾਏ, ‘‘ਆਜ ਖੇਮਾ ਨੇ ਲੰਗਰ ਲੇਟ ਕਰ ਦੀਆ ਖੇਮਾ ਬੋਲ ਰਹਾ ਥਾ ਕਿ ਗੇਹੂੰ ਨਹੀਂ ਹੈ ਸਾਵਣਸ਼ਾਹ ਦਾਤਾ ਜੀ ਨੇ ਪਾਂਚ ਬੋਰੀ ਗੇਹੂੰ ਭੇਜ ਦੀ ਸਭ ਕੁਛ ਉਸੀ ਕਾ ਦੀਆ ਹੂਆ ਹੈ ਸੱਚਾ ਸੌਦਾ ਮੇਂ ਕੁਛ ਭੀ ਖੁਟਨੇ ਵਾਲਾ ਨਹੀਂ ਹੈ’’ ਐਨੇ ਬਚਨ ਫਰਮਾ ਕੇ ਬੇਪਰਵਾਹ ਜੀ ਗੁਫ਼ਾ ਵਿੱਚ ਚਲੇ ਗਏ
ਇਸ ਸਾਖੀ ਤੋਂ ਸਪੱਸ਼ਟ ਹੁੰਦਾ ਹੈ ਕਿ ਸਤਿਗੁਰੂ ਅਥਾਹ ਸ਼ਕਤੀਆਂ ਦਾ ਭੰਡਾਰ ਹੁੰਦਾ ਹੈ ਸਤਿਗੁਰ ਉਹ ਕੰਮ ਕਰ ਸਕਦਾ ਹੈ ਜਿਸ ਦੇ ਬਾਰੇ ਵਿੱਚ ਦੁਨੀਆਂ ਸੋਚ ਵੀ ਨਹੀਂ ਸਕਦੀ ਸਤਿਗੁਰ ਦੀ ਰਹਿਮਤ ਨਾਲ ਹੀ ਸੱਚਾ ਸੌਦਾ ਦਾ ਲੰਗਰ ਚੱਲਦਾ ਰਿਹਾ, ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ