ਸਾਬੂਦਾਣਾ ਖੀਰ
Table of Contents
ਸਮੱਗਰੀ:
- ਸਾਬੂਦਾਣਾ,
- ਇਲਾਇਚੀ ਪਾਊਡਰ,
- ਕੇਸਰ,
- ਦੁੱਧ,
- ਚੀਨੀ
ਸਾਬੂਦਾਣਾ ਖੀਰ ਬਣਾਉਣ ਦੀ ਵਿਧੀ:
1. ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਪਾਣੀ ’ਚ ਚੰਗੀ ਤਰ੍ਹਾਂ ਨਾਲ ਧੋ ਲਓ ਅਤੇ ਫਿਰ ਛਾਣ ਲਓ
2. ਹੁਣ ਸਾਬੂਦਾਣੇ ਨੂੰ 1 ਕੱਪ ਪਾਣੀ ’ਚ ਲਗਭਗ 2 ਘੰਟਿਆਂ ਲਈ ਭਿਓਂ ਦਿਓ ਜਦੋਂ ਉਹ ਸਾਰਾ ਪਾਣੀ ਸੋਖ ਲੈਣਗੇ, ਤਾਂ ਉਨ੍ਹਾਂ ਦਾ ਆਕਾਰ ਵਧ ਜਾਵੇਗਾ ਜੇਕਰ ਤੁਸੀਂ ਵੱਡੇ ਸਾਈਜ਼ ਦੇ ਸਾਬੂਦਾਣੇ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਪਕਾਉਣ ਤੋਂ ਪਹਿਲਾਂ ਉਨ੍ਹਾਂ ਨੂੰ 2 ਕੱਪ ਪਾਣੀ ’ਚ ਘੱਟ ਤੋਂ ਘੱਟ 4 ਘੰਟਿਆਂ ਲਈ ਭਿਓ ਦਿਓ
3. ਇਸ ਤੋਂ ਬਾਅਦ ਇੱਕ ਕੜਾਹੀ ’ਚ ਮੱਧਮ ਸੇਕੇ ’ਤੇ ਦੁੱਧ ਗਰਮ ਕਰੋ ਦੁੱਧ ’ਚ ਉਬਾਲਾ ਆਉਣ ’ਤੇ ਇਸ ’ਚ ਭਿੱਜਿਆ ਹੋਇਆ ਸਾਬੂਦਾਣਾ ਪਾ ਦਿਓ
4. ਚੀਨੀ (ਖੰਡ) ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਕਿ ਇਹ ਪੂਰੀ ਤਰ੍ਹਾਂ ਨਾਲ ਘੁਲ ਨਾ ਜਾਏ ਇਨ੍ਹਾਂ ਨੂੰ ਲਗਭਗ 10-15 ਮਿੰਟਾਂ ਲਈ ਪਾਰਦਰਸ਼ੀ ਅਤੇ ਨਰਮ ਹੋਣ ਤੱੱਕ ਪਕਾਓ ਯਕੀਨੀ ਕਰੋ ਕਿ ਇਸਨੂੰ ਲਗਾਤਾਰ ਚਲਾਉਂਦੇ ਰਹੋ
5. ਹੁਣ ਅੱਗ ਮੱਠੀ ਕਰ ਦਿਓ ਅਤੇ ਇਸ ’ਚ ਇਲਾਇਚੀ ਪਾਊਡਰ ਅਤੇ ਘੁਲਿਆ ਹੋਇਆ ਕੇਸਰ ਮਿਲਾ ਦਿਓ
6. ਲਗਾਤਾਰ ਚਲਾਉਂਦੇ ਹੋਏ ਦੁੱਧ ਦੇ ਗਾੜ੍ਹਾ ਹੋਣ ਤੱਕ ਪਕਾਓ ਇਸ ’ਚ ਲਗਭਗ 8-10 ਮਿੰਟ ਦਾ ਸਮਾਂ ਲੱਗੇਗਾ
7. ਅਖੀਰ ’ਚ ਗੈਸ ਬੰਦ ਕਰ ਦਿਓ ਅਤੇ ਤਿਆਰ ਸਾਬੂਦਾਣਾ ਖੀਰ ਨੂੰ ਸਰਵਿੰਗ ਕਟੋਰੇ ’ਚ ਕੱਢ ਲਓ
8. ਇਸਨੂੰ ਕੱਟੇ ਹੋਏ ਬਾਦਾਮ ਨਾਲ ਸਜਾ ਕਰੋ ਅਤੇ ਗਰਮਾ-ਗਰਮ ਜਾਂ ਠੰਢਾ ਪਰੋਸੋ
9. ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਖੀਰ ਠੰਢੀ ਹੋ ਜਾਵੇਗੀ ਤਾਂ ਇਹ ਗਾੜ੍ਹੀ ਹੋ ਜਾਵੇਗੀ, ਕਿਉਂਕਿ ਸਾਬੂਦਾਣਾ ਲਗਭਗ ਸਾਰਾ ਦੁੱਧ ਸੋਖ ਲਵੇਗਾ ਜੇਕਰ ਤੁਸੀਂ ਇਸਨੂੰ ਠੰਢਾ ਪਰੋਸਣਾ ਚਾਹੁੰਦੇ ਹੋ, ਤਾਂ ਅੱਧਾ ਕੱਪ ਦੁੱਧ ਪਾਓ ਅਤੇ ਪਰੋਸਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਲਾਓ