ਬਸੰਤ ਪੰਚਮੀ ਇੱਕ ਪ੍ਰਸਿੱਧ ਭਾਰਤੀ ਤਿਉਹਾਰ ਹੈ ਇਸ ਦਿਨ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਪੂਜਾ ਪੂਰੇ ਭਾਰਤ ’ਚ ਬੜੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ ਇਸ ਦਿਨ ਔਰਤਾਂ ਪੀਲੇ ਕੱਪੜੇ ਪਹਿਨਦੀਆਂ ਹਨ ਬਸੰਤ ਪੰਚਮੀ ਦੇ ਤਿਉਹਾਰ ਨਾਲ ਹੀ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ ਸ਼ਾਂਤ, ਠੰਢੀ ਹਵਾ, ਸ਼ੀਤ ਲਹਿਰ ਦਾ ਸਥਾਨ ਲੈ ਲੈਂਦੀ ਹੈ ਅਤੇ ਸਭ ਨੂੰ ਨਵੀਂ ਜਾਨ ਅਤੇ ਉਤਸ਼ਾਹ ਨਾਲ ਸਪੱਰਸ਼ ਕਰਦੀ ਹੈ ਬਸੰਤ ਰੁੱਤ ਅਤੇ ਪੰਚਮੀ ਦਾ ਅਰਥ ਹੈ-ਸ਼ੁਕਲ ਪੱਖ ਦਾ ਪੰਜਵਾਂ ਦਿਨ ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਿਉਹਾਰ ਜਨਵਰੀ-ਫਰਵਰੀ ਅਤੇ ਹਿੰਦੂ ਮਿਤੀ ਅਨੁਸਾਰ ਮਾਘ ਦੇ ਮਹੀਨੇ ’ਚ ਮਨਾਇਆ ਜਾਂਦਾ ਹੈ।
ਭਾਰਤ ’ਚ ਪੱਤਝੜ ਰੁੱਤ ਤੋਂ ਬਾਅਦ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ ਹਰ ਪਾਸੇ ਰੰਗ-ਬਿਰੰਗੇ ਫੁੱਲ ਖਿੜੇ ਦਿਖਾਈ ਦਿੰਦੇ ਹਨ ਖੇਤਾਂ ’ਚ ਪੀਲੀ ਸਰੋ੍ਹਂ ਲਹਿਰਾਉਂਦੀ ਬਹੁਤ ਹੀ ਮਸਤ ਲੱਗਦੀ ਹੈ ਇਸ ਸਮੇਂ ਕਣਕ ਦੇ ਸਿੱਟੇ ਵੀ ਪੱਕ ਕੇ ਲਹਿਰਾਉਣ ਲੱਗਦੇ ਹਨ ਜਿਨ੍ਹਾਂ ਨੂੰ ਦੇਖ ਕੇ ਕਿਸਾਨ ਬਹੁਤ ਖੁਸ਼ ਹੁੰਦੇ ਹਨ ਚਾਰੇ ਪਾਸੇ ਸੁਹਾਵਣਾ ਮੌਸਮ ਮਨ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਇਸ ਲਈ ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਦਾ ਰਾਜਾ ਅਰਥਾਤ ਰਿਤੂਰਾਜ ਕਿਹਾ ਗਿਆ ਹੈ ਇਸ ਦਿਨ ਬ੍ਰਹਿਮੰਡ ਦੇ ਰਚੇਤਾ ਬ੍ਰਹਮਾ ਜੀ ਨੇ ਸਰਸਵਤੀ ਜੀ ਦੀ ਰਚਨਾ ਕੀਤੀ ਸੀ ਇਸ ਲਈ ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਬਸੰਤ ਪੰਚਮੀ ਦਾ ਦਿਨ ਭਾਰਤੀ ਮੌਸਮ ਵਿਗਿਆਨ ਦੇ ਅਨੁਸਾਰ ਗਰਮੀ ਦੇ ਸ਼ੁਰੂ ਹੋਣ ਦਾ ਸੰਕੇਤ ਹੈ ਮਕਰ ਸੰਕ੍ਰਾਂਤੀ ’ਤੇ ਸੂਰਜ ਨਾਰਾਇਣ ਦੇ ਉੱਤਰਾਇਣ ਪ੍ਰਸਥਾਨ ਤੋਂ ਬਾਅਦ ਸਰਦ ਰੁੱਤ ਦੀ ਸਮਾਪਤੀ ਹੁੰਦੀ ਹੈ ਹਾਲਾਂਕਿ ਵਿਸ਼ਵ ’ਚ ਬਦਲਦੇ ਹੋਏ ਮੌਸਮ ਨੇ ਕਈ ਤਰ੍ਹਾਂ ਦੇ ਗਣਿਤ ਵਿਗਾੜ ਦਿੱਤੇ ਹਨ ਪਰ ਸੂਰਜ ਦੇ ਅਨੁਸਾਰ ਹੋਣ ਵਾਲੇ ਪਰਿਵਰਤਨਾਂ ਦਾ ਉਸ ’ਤੇ ਕੋਈ ਅਸਰ ਨਹੀਂ ਹੈ ਸਾਡੀ ਸੰਸਕ੍ਰਿਤੀ ਅਨੁਸਾਰ ਤਿਉਹਾਰਾਂ ਦੀ ਵੰਡ ਮੌਸਮ ਦੇ ਅਨੁਸਾਰ ਹੀ ਹੁੰਦੀ ਹੈ ਇਨ੍ਹਾਂ ਤਿਉਹਾਰਾਂ ’ਤੇ ਮਨ ’ਚ ਪੈਦਾ ਹੋਣ ਵਾਲਾ ਉਤਸ਼ਾਹ ਸਵੈ-ਪੇ੍ਰਰਿਤ ਹੁੰਦਾ ਹੈ ਸਰਦੀ ਤੋਂ ਬਾਅਦ ਗਰਮੀ ਅਤੇ ਉਸ ਤੋਂ ਬਾਅਦ ਬਰਸਾਤ, ਫਿਰ ਸਰਦੀ ਦਾ ਬਦਲਦਾ ਮਿਜਾਜ ਦੇਹ ’ਚ ਬਦਲਾਅ ਦੇ ਨਾਲ ਹੀ ਖੁਸ਼ੀ ਪ੍ਰਦਾਨ ਕਰਦਾ ਹੈ।
ਬਸੰਤ ਉੱਤਰ ਭਾਰਤ ਅਤੇ ਨੇੜਲੇ ਦੇਸ਼ਾਂ ਦੀਆਂ ਛੇ ਰੁੱਤਾਂ ’ਚੋਂ ਇੱਕ ਰੁੱਤ ਹੈ, ਜੋ ਫਰਵਰੀ, ਮਾਰਚ ਅਤੇ ਅਪਰੈਲ ਦੇ ਮੱਧ ਇਸ ਖੇਤਰ ’ਚ ਆਪਣੀ ਸੁੰਦਰਤਾ ਖਿਲਾਰਦੀ ਹੈ ਅਜਿਹਾ ਮੰਨਿਆ ਗਿਆ ਹੈ ਕਿ ਮਾਘ ਮਹੀਨੇ ਦੀ ਸ਼ੁਕਲ ਪੰਚਮੀ ਨਾਲ ਬਸੰਤ ਰੁੱਤ ਦਾ ਆਰੰਭ ਹੁੰਦਾ ਹੈ ਫੱਗਣ ਅਤੇ ਚੇਤ ਮਹੀਨੇ ਬਸੰਤ ਰੁੱਤ ਦੇ ਮੰਨੇ ਗਏ ਹਨ ਫੱਗਣ ਸਾਲ ਦਾ ਅਖੀਰਲਾ ਮਹੀਨਾ ਹੈ ਅਤੇ ਚੇਤ ਪਹਿਲਾ ਇਸ ਤਰ੍ਹਾਂ ਹਿੰਦੂ ਪੰਚਾਂਗ ਦੇ ਸਾਲ ਦਾ ਅੰਤ ਅਤੇ ਆਰੰਭ ਬਸੰਤ ’ਚ ਹੀ ਹੁੰਦਾ ਹੈ ਇਸ ਰੁੱਤ ਦੇ ਆਉਣ ’ਤੇ ਸਰਦੀ ਘੱਟ ਹੋ ਜਾਂਦੀ ਹੈ ਮੌਸਮ ਸੁਹਾਵਣਾ ਹੋ ਜਾਂਦਾ ਹੈ ਰੁੱਖਾਂ ’ਤੇ ਨਵੇਂ ਪੱਤੇ ਆਉਣ ਲੱਗਦੇ ਹਨ ਖੇਤ ਸਰੋ੍ਹਂ ਦੇ ਫੁੱਲਾਂ ਨਾਲ ਭਰੇ ਪੀਲੇ ਦਿਖਾਈ ਦਿੰਦੇ ਹਨ ਇਸ ਲਈ ਰਾਗ, ਰੰਗ ਅਤੇ ਤਿਉਹਾਰ ਮਨਾਉਣ ਲਈ ਇਹ ਰੁੱਤ ਸਰਵਸ੍ਰੇਸ਼ਠ ਮੰਨੀ ਗਈ ਹੈ ਅਤੇ ਇਸ ਨੂੰ ਰਿਤੂਰਾਜ ਕਿਹਾ ਗਿਆ ਹੈ।
ਬਸੰਤ ਪੰਚਮੀ ਦਾ ਦਿਨ ਸਰਸਵਤੀ ਜੀ ਦੀ ਸਾਧਨਾ ਨੂੰ ਹੀ ਅਰਪਿਤ ਹੈ ਇਹ ਗਿਆਨ ਦਾ ਤਿਉਹਾਰ ਹੈ, ਨਤੀਜੇ ਵਜੋਂ ਇਸ ਦਿਨ ਵਿੱਦਿਅਕ ਅਦਾਰਿਆਂ ਅਤੇ ਸਕੂਲਾਂ ’ਚ ਵੱਖ-ਵੱਖ ਪ੍ਰੋਗਰਾਮ ਹੁੰਦੇ ਹਨ ਵਿਦਿਆਰਥੀ ਪੂਜਾ ਸਥਾਨ ਨੂੰ ਸਜਾਉਣ-ਸੰਵਾਰਨ ਦਾ ਪ੍ਰਬੰਧ ਕਰਦੇ ਹਨ ਮਹਾਂਉਤਸਵ ਤੋਂ ਕੁਝ ਹਫਤੇ ਪਹਿਲਾਂ ਹੀ ਸਕੂਲ ਕਈ ਤਰ੍ਹਾਂ ਦੇ ਸਾਲਾਨਾ ਸਮਾਰੋਹ ਮਨਾਉਣੇ ਸ਼ੁਰੂ ਕਰ ਦਿੰਦੇ ਹਨ ਸੰਗੀਤ, ਵਾਦ-ਵਿਵਾਦ, ਖੇਡ ਮੁਕਾਬਲਿਆਂ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਬਸੰਤ ਪੰਚਮੀ ਨੂੰ ਸਾਰੇ ਸ਼ੁੱਭ ਕਾਰਜਾਂ ਲਈ ਅਤਿਅੰਤ ਸ਼ੁੱਭ ਮਹੂਰਤ ਮੰਨਿਆ ਗਿਆ ਹੈ ਮੁੱਖ ਤੌਰ ’ਤੇ ਵਿੱਦਿਆ ਆਰੰਭ, ਨਵੀਂ ਵਿੱਦਿਆ ਪ੍ਰਾਪਤੀ ਅਤੇ ਘਰ ’ਚ ਪ੍ਰਵੇਸ਼ ਕਰਨ ਲਈ ਬਸੰੰਤ ਪੰਚਮੀ ਨੂੰ ਪੁਰਾਣਾਂ ’ਚ ਵੀ ਸ਼ੁੱਭ ਮੰਨਿਆ ਗਿਆ ਹੈ। ਬਸੰਤ ਪੰਚਮੀ ਨੂੰ ਅਤਿਅੰਤ ਸ਼ੁੱਭ ਮਹੂਰਤ ਮੰਨਣ ਦੇ ਪਿੱਛੇ ਕਈ ਕਾਰਨ ਹਨ ਇਹ ਤਿਉਹਾਰ ਜ਼ਿਆਦਾਤਰ ਮਾਘ ਮਹੀਨੇ ’ਚ ਹੀ ਪੈਂਦਾ ਹੈ ਮਾਘ ਮਹੀਨੇ ਦਾ ਵੀ ਧਾਰਮਿਕ ਅਤੇ ਅਧਿਆਤਮਕ ਨਜ਼ਰੀਏ ਨਾਲ ਖਾਸ ਮਹੱਤਵ ਹੈ ਇਸ ਮਹੀਨੇ ਪਵਿੱਤਰ ਤੀਰਥਾਂ ’ਚ ਇਸ਼ਨਾਨ ਕਰਨ ਦਾ ਖਾਸ ਮਹੱਤਵ ਦੱਸਿਆ ਗਿਆ ਹੈ।
ਰਮੇਸ਼ ਸਰਾਫ ਧਮੋਰਾ