ਘਰ ਦੇ ਖਰਚ ਘਟਾ ਕੇ ਛੋਟੇ ਨਿਵੇਸ਼ ਨਾਲ ਕਰੋ ਸ਼ੁਰੂਆਤ
ਜ਼ਿਆਦਾਤਰ ਘਰਾਂ ’ਚ ਔਰਤਾਂ ਹੀ ਪਰਿਵਾਰ ਦੀਆਂ ਫਾਇਨੈਂਸ ਮਨਿਸਟਰ ਹੁੰਦੀਆਂ ਹਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਦੂਜਾ ਨਹੀਂ ਸਮਝ ਸਕਦਾ ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਘਰ ਦਾ ਬਜ਼ਟ ਬਣਾਉਣ ਲਈ ਹਮੇਸ਼ਾ ਫਾਇਨੈਂਸ਼ੀਅਲ ਐਕਸਪਰਟ ਤੋਂ ਹੀ ਸਲਾਹ ਲਈ ਜਾਵੇ ਤੁਸੀਂ ਖੁਦ ਵੀ ਆਪਣੇ ਪਰਿਵਾਰ ਦਾ ਬਜ਼ਟ ਬਣਾ ਸਕਦੀਆਂ ਹੋ ਹਾਂ, ਇਸ ਦੌਰਾਨ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਹਾਡੇ ਲਈ ਬਜਟ ਬਣਾਉਣਾ ਸੌਖਾ ਹੋ ਜਾਵੇਗਾ ਕੋਰੋਨਾ ਦਾ ਦੌਰ ਸਾਨੂੰ ਇਹ ਸਮਝਾ ਚੁੱਕਾ ਹੈ ਕਿ ਭਵਿੱਖ ’ਚ ਸੰਕਟ ਦੀ ਅਜਿਹੀ ਘੜੀ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਖਰਚ ਨੂੰ ਕਾਬੂ ’ਚ ਰੱਖਣ ਦੇ ਨਾਲ ਬੱਚਤ ਨੂੰ ਵਧਾਈਏ ਇੱਥੇ ਦੱਸੇ ਗਏ ਕੁਝ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਖਰਚਿਆਂ ’ਚ ਕਮੀ ਲਿਆ ਕੇ ਬੱਚਤ ਨੂੰ ਵਧਾ ਸਕਦੇ ਹੋ
Table of Contents
ਟੈਲੀਕਾਮ ਬਿੱਲ ’ਤੇ ਕੰਟਰੋਲ ਕਰੋ:
ਪਿਛਲੇ ਕੁਝ ਸਮੇਂ ਤੋਂ ਵਰਕ ਫਰਾਮ ਹੋਮ ਦੇ ਚੱਲਦਿਆਂ ਬਿਜਲੀ, ਟੈਲੀਫੋਨ, ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਦੇ ਖਰਚਿਆਂ ’ਚ ਕਾਫੀ ਵਾਧਾ ਹੋਇਆ ਹੈ ਇਨ੍ਹਾਂ ਬਿੱਲਾਂ ’ਚ ਵਾਧੇ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਮਾਰਕਿਟ ’ਚ ਟੈਲੀਕਾਮ ਕੰੰਪਨੀਆਂ ਦੀ ਭਰਮਾਰ ਹੈ, ਜੋ ਆਪਣੇ ਖਪਤਕਾਰਾਂ ਨੂੰ ਅਜਿਹੇ ਪਲਾਨ ਮੁਹੱਈਆ ਕਰਵਾਉਂਦੀਆਂ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਖਪਤਕਾਰ ਸਸਤੇ ਅਤੇ ਵੱਧ ਤੋਂ ਵੱਧ ਪਲਾਨ ਲੈਣ ਜੇਕਰ ਤੁਹਾਡੇ ਟੈਲੀਕਾਮ ਬਿੱਲਾਂ ’ਚ ਮਹੀਨਾ-ਦਰ-ਮਹੀਨਾ ਇਜ਼ਾਫਾ ਹੋ ਰਿਹਾ ਹੈ, ਤਾਂ ਲੋੜ ਹੈ ਇਨ੍ਹਾਂ ਬਿੱਲਾਂ ਨੂੰ ਘੱਟ ਕਰਨ ਅਤੇ ਬੇਲੋੜੇ ਪਲਾਨਸ ਨੂੰ ਬੰਦ ਕਰਨ ਦੀ ਬੇਕਾਰ ਦੇ ਪਲਾਨਾਂ ਨੂੰ ਬੰਦ ਕਰਕੇ ਜਾਂ ਮਹਿੰਗੇ ਪਲਾਨ ਬਦਲ ਕੇ ਸਸਤੇ ਪਲਾਨ ਲੈ ਕੇ ਤੁਸੀਂ ਇਨ੍ਹਾਂ ਟੈਲੀਕਾਮ ਬਿੱਲਾਂ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਬੱਚਤ ਨੂੰ ਵਾਧਾ ਸਕਦੇ ਹੋ
ਬ੍ਰਾਂਡਿਡ ਪ੍ਰੋਡਕਟਾਂ ਦਾ ਮੋਹ ਛੱਡੋ:
ਬਦਲਦੇ ਲਾਈਫਸਟਾਈਲ, ਫੈਸ਼ਨ, ਸਟਾਈਲ ਅਤੇ ਟਰੈਂਡਸ ਦੇ ਚੱਲਦਿਆਂ ਸਾਡਾ ਮੋਹ ਬ੍ਰਾਂਡਿਡ ਪ੍ਰੋਡਕਟਾਂ ਪ੍ਰਤੀ ਵਧਦਾ ਜਾ ਰਿਹਾ ਹੈ ਬੇਸ਼ੱਕ ਬ੍ਰਾਂਡਿਡ ਪ੍ਰੋਡਕਟਾਂ ਦੀ ਕੁਆਲਟੀ ਚੰਗੀ ਹੁੰਦੀ ਹੈ, ਪਰ ਉਨ੍ਹਾਂ ਦੀ ਕੀਮਤ ਵੀ ਵੱਧ ਹੁੰਦੀ ਹੈ ਮਾਹਿਰਾਂ ਅਨੁਸਾਰ, ਖਪਤਕਾਰ ਬ੍ਰਾਂਡਿਡ ਪ੍ਰੋਡਕਟਾਂ ਨੂੰ ਬਿਨਾਂ ਇਹ ਸੋਚੇ-ਸਮਝੇ ਆਨਲਾਈਨ ਖਰੀਦ ਲੈਂਦੇ ਹਨ ਕਿ ਉਸ ’ਤੇ ਕੀ ਐਕਸਟ੍ਰਾ ਬੈਨੀਫਿਟਸ ਜਾਂ ਛੋਟ ਜਾਂ ਆਫਰ ਮਿਲ ਰਹੇ ਹਨ ਬ੍ਰਾਂਡਿਡ ਪ੍ਰੋਡਕਟਾਂ ਨੂੰ ਆਨਲਾਈਨ ਖਰੀਦਦੇ ਸਮੇਂ ਖਪਤਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਬ੍ਰਾਂਡਿਡ ਸਾਮਾਨ ਦੀ ਆਨਲਾਈਨ ਸ਼ਾਪਿੰਗ ਉਦੋਂ ਕਰੋ, ਜਦੋਂ ਕੁਝ ਵਾਧੂ ਛੋਟ ਮਿਲੇ ਅੱਜ-ਕੱਲ੍ਹ ਜ਼ਿਆਦਾਤਰ ਆਨਲਾਈਨ ਸਾਈਟਾਂ ਆਪਣੇ ਸਾਮਾਨ ਨੂੰ ਵੇਚਣ ਲਈ ਘੱਟ ਕੀਮਤ ’ਤੇ ਆਪਣੇ ਇਨਹਾਊਸ ਬ੍ਰਾਂਡ ਵੇਚਦੀਆਂ ਹਨ ਇਨ੍ਹਾਂ ਇਨਹਾਊਸ ਬ੍ਰਾਂਡਾਂ ਨੂੰ ਜੈਨੇਰਿਕ ਪ੍ਰੋਡਕਟ ਵੀ ਕਹਿੰਦੇ ਹਨ ਖਪਤਕਾਰ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਾਂਡਿਡ ਪ੍ਰੋਡਕਟਸ ਦੀ ਬਜਾਏ ਇਹ ਇਨਹਾਊਸ ਬ੍ਰਾਂਡ ਜ਼ਿਆਦਾ ਚੰਗੀ ਕੁਆਲਟੀ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਬ੍ਰਾਂਡਿਡ ਦੀ ਤੁਲਨਾ ’ਚ ਘੱਟ ਹੁੰਦੀ ਹੈ
ਲਿਸਟ ਬਣਾ ਕੇ ਹੀ ਸ਼ਾਪਿੰਗ ਕਰੋ:
ਆਪਣੀਆਂ ਜ਼ਰੂਰਤਾਂ ਦੇ ਸਾਮਾਨ ਦੀ ਲਿਸਟ ਬਣਾ ਕੇ ਸ਼ਾਪਿੰਗ ਕਰੋਗੇ ਤਾਂ ਕਦੇ ਪ੍ਰੇਸ਼ਾਨ ਨਹੀਂ ਰਹੋਗੇ ਅਤੇ ਫਿਜ਼ੂਲ ਖਰਚ ਤੋਂ ਵੀ ਬਚੋਗੇ ੳਂੁਜ ਵੀ ਅੱਜ-ਕੱਲ੍ਹ ਲੋਕ ਮਾਰਕਿਟ ਜਾ ਕੇ ਸ਼ਾਪਿੰਗ ਕਰਨ ਦੀ ਬਜਾਏ ਆਨਲਾਈਨ ਸ਼ਾਪਿੰਗ ਦਾ ਮਜ਼ਾ ਲੈਂਦੇ ਹਨ ਤੇ ਬਿਨਾਂ ਜ਼ਰੂਰਤ ਦਾ ਬਹੁਤ ਸਾਰਾ ਬੇਲੋੜਾ ਸਾਮਾਨ ਖਰੀਦ ਲੈਂਦੇ ਹਨ ਲਿਸਟ ਬਣਾ ਕੇ ਸ਼ਾਪਿੰਗ ਕਰਨ ਨਾਲ ਤੁਸੀਂ ਓਨਾ ਹੀ ਖਰੀਦੋਂਗੇ, ਜਿੰਨੀ ਤੁਹਾਨੂੰ ਜ਼ਰੂਰਤ ਹੋਵੇਗੀ ਇਸ ਤਰ੍ਹਾਂ ਬੇਲੋੜੇ ਖਰਚਿਆਂ ’ਤੇ ਕੰਟਰੋਲ ਕਰਕੇ ਤੁਸੀਂ ਹੌਲੀ-ਹੌਲੀ ਬੱਚਤ ਕਰਨਾ ਸਿੱਖ ਜਾਓਗੇ ਜਦੋਂ ਵੱਡੀ ਰਕਮ ਜਮ੍ਹਾ ਹੋ ਜਾਵੇ, ਤਾਂ ਉਸ ਰਕਮ ਨੂੰ ਕਿਤੇ ਨਿਵੇਸ਼ ਕਰ ਸਕਦੇ ਹੋ
ਮਿਊਚੁਅਲ ਫੰਡ ’ਚ ਨਿਵੇਸ਼ ਕਰੋ:
ਜ਼ਿਆਦਾਤਰ ਲੋਕ ਮਿਊਚੁਅਲ ਫੰਡ ’ਚ ਇਨਵੈਸਟ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਿਊਚੁਅਲ ਫੰਡ ’ਚ ਨਿਵੇਸ਼ ਕਰਨਾ ਜ਼ੋਖਿਮ ਭਰਿਆ ਹੁੰਦਾ ਹੈ ਜਦੋਂਕਿ ਹਮੇਸ਼ਾ ਨਹੀਂ ਹੁੰਦਾ ਮਿਊਚੁਅਲ ਫੰਡ ’ਚ ਇਨਵੈਸਟ ਕਰਨਾ ਤੁਹਾਡੇ ਭਵਿੱਖ ਲਈ ਸੁਰੱਖਿਅਤ ਹੋ ਸਕਦਾ ਹੈ ਜੇਕਰ ਤੁਹਾਨੂੰ ਮਾਰਕਿਟ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤਾਂ ਮਾਰਕਿਟ ਤੋਂ ਮਿਊਚੁਅਲ ਫੰਡ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਮਿਊਚੁਅਲ ਫੰਡ ’ਚ ਨਿਵੇਸ਼ ਕਰ ਸਕਦੇ ਹੋ ਚਾਹੋ ਤਾਂ ਪ੍ਰੋਫੈਸ਼ਨਲ ਦੀ ਸਲਾਹ ਵੀ ਲੈ ਸਕਦੇ ਹੋ
ਲੋਨ ਦੀ ਰੀਪੇਮੈਂਟ ਕਰੋ ਅਤੇ ਪਾਓ ਵਿਆਜ ਤੋਂ ਆਜ਼ਾਦੀ:
ਲੋੜ ਪੈਣ ’ਤੇ ਬੈਂਕ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਦੀ ਸੁਵਿਧਾ ਤਾਂ ਦਿੰਦੇ ਹਨ, ਪਰ ਈਐੱਮਆਈ ਦੇ ਨਾਲ ਵਿਆਜ਼ ਦਾ ਇੱਕ ਵਾਧੂ ਖਰਚ ਹੋਰ ਵੱਧ ਜਾਂਦਾ ਹੈ ਵਿਆਜ ਦੇ ਇਸ ਬੇਲੋੜੇ ਖਰਚ ਨੂੰ ਘੱਟ ਕਰਨ ਲਈ ਤੁਹਾਡਾ ਪਹਿਲਾ ਕਦਮ ਇਹ ਚਾਹੀਦੈ ਕਿ ਇੱਕ-ਇੱਕ ਕਰਕੇ ਸਾਰੇ ਲੋਨ ਦਾ ਸਮਾਂ-ਹੱਦ ਤੋਂ ਪਹਿਲਾਂ ਭੁਗਤਾਨ ਕਰੋ, ਤਾਂ ਕਿ ਲੋਨ ਅਤੇ ਵਿਆਜ਼ ਦੋਵਾਂ ਤੋਂ ਰਾਹਤ ਮਿਲ ਸਕੇ
ਆਫਰਾਂ ਦੇ ਲਾਲਚ ’ਚ ਨਾ ਆਓ:
ਅਕਸਰ ਸਾਰੀਆਂ ਕੰਪਨੀਆਂ ਖਪਤਕਾਰ ਨੂੰ ਆਪਣਾ ਸਾਮਾਨ ਵੇਚਣ ਲਈ ਕਈ ਤਰ੍ਹਾਂ ਦੇ ਆਫਰ ਦਿੰਦੀਆਂ ਹਨ, ਜਿਵੇਂ ਕਿ ਤਿੰਨ ਆਈਟਮਾਂ ਖਰੀਦਣ ’ਤੇ ਇੱਕ ਮੁਫਤ ਇਸ ਤਰ੍ਹਾਂ ਦੇ ਆਫਰਾਂ ’ਤੇ ਪੈਸੇ ਖਰਚ ਨਾ ਕਰੋ ਦੇਖਣ ’ਚ ਭਾਵੇਂ ਹੀ ਇਹ ਆਫਰ ਆਕਰਸ਼ਕ ਲੱਗਦੇ ਹਨ, ਪਰ ਪੇਮੈਂਟ ਚਾਰ ਦੀ ਹੀ ਪੈਂਦੀ ਹੈ ਇਹ ਕੰਪਨੀਆਂ ਦੀਆਂ ਟਰਿੱਕਸ ਹੁੰਦੀਆਂ ਹਨ ਖਪਤਕਾਰਾਂ ਨੂੰ ਆਪਣਾ ਪ੍ਰੋਡਕਟ ਵੇਚਣ ਦੀਆਂ
ਕ੍ਰੇਡਿਟ ਕਾਰਡ ਦੀ ਸਹੀ ਵਰਤੋਂ:
ਅਕਸਰ ਲੋਕਾਂ ਦੇ ਮਨ ’ਚ ਇਹ ਧਾਰਨਾ ਹੁੰਦੀ ਹੈ ਕਿ ਕ੍ਰੇਡਿਟ ਕਾਰਡ ਫਿਜੂਲ ਖਰਚ ਵਧਾਉਂਦੇ ਹਨ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਜ਼ੂਲ ਖਰਚ ਵਧਾਉਣ ਵਾਲਾ ਇਹ ਕੇ੍ਰਡਿਟ ਕਾਰਡ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਸੁਵਿਧਾ ਹੈ, ਜਿਸ ਦਾ ਇਸਤੇਮਾਲ ਖਪਤਕਾਰ ਪਹਿਲਾਂ ਖਰਚ ਕਰਨ ਅਤੇ ਬਾਅਦ ’ਚ ਉਸ ਖਰਚ ਨੂੰ ਚੁਕਾਉਣ ਲਈ ਕਰਦਾ ਹੈ
ਖਪਤਕਾਰ ਕੇ੍ਰਡਿਟ ਕਾਰਡ ਦਾ ਯੂਜ਼ ਆਨਲਾਈਨ ਜਾਂ ਆਫਲਾਈਨ ਪੇਮੈਂਟ ਲਈ ਕਰ ਸਕਦਾ ਹੈ ਪਰ ਜੇਕਰ ਖਪਤਕਾਰ ਕੇ੍ਰਡਿਟ ਕਾਰਡ ਦਾ ਭੁਗਤਾਨ ਸਮੇਂ ’ਤੇ ਨਹੀਂ ਕਰਦਾ ਹੈ, ਤਾਂ ਖਪਤਕਾਰ ਨੂੰ ਉਸਦੀ ਜ਼ੁਰਮਾਨੇ ਦੇ ਤੌਰ ’ਤੇ ਫੀਸ ਚੁਕਾਉਣੀ ਹੁੰਦੀ ਹੈ ਇਸ ਲਈ ਖਪਤਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਮਹੀਨੇ ਦੇ ਅਖੀਰ ’ਚ ਆਪਣੇ ਬਿੱਲ ਦੀ ਘੱਟੋ-ਘੱਟ ਰਕਮ ਜ਼ਰੂਰ ਚੁਕਾਵੇ ਸਮੇਂ ’ਤੇ ਕ੍ਰੇਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਕਰਨ ’ਤੇ ਕੋਈ ਜ਼ੁਰਮਾਨਾ ਅਦਾ ਨਹੀਂ ਕਰਨਾ ਪੈਂਦਾ ਹੈ ਅਤੇ ਖਪਤਕਾਰ ਦਾ ਕ੍ਰੇਡਿਟ ਸਕੋਰ ਵੀ ਵਧੀਆ ਹੁੰਦਾ ਹੈ ਜੇਕਰ ਖਪਤਕਾਰ ਸਮੇਂ ’ਤੇ ਬਿੱਲ ਦਾ ਭੁਗਤਾਨ ਨਹੀਂ ਕਰਦਾ, ਤਾਂ ਬੈਂਕ ਉਸ ਰਕਮ ’ਤੇ ਵਿਆਜ਼ ਵੀ ਚਾਰਜ ਕਰਦਾ ਹੈ ਅਤੇ ਖਪਤਕਾਰ ਨੂੰ ਬਿੱਲ ਦੇ ਨਾਲ-ਨਾਲ ਵਿਆਜ਼ ਦੀ ਰਕਮ ਅਦਾ ਕਰਨੀ ਹੁੰਦੀ ਹੈ ਜੇਕਰ ਖਪਤਕਾਰ ਬਿੱਲ ਅਤੇ ਵਿਆਜ਼ ਦੋਵਾਂ ਦਾ ਹੀ ਭੁਗਤਾਨ ਨਹੀਂ ਕਰਦਾ ਹੈ, ਤਾਂ ਉਸ ’ਤੇ ਲੇਟ ਪੇਮੈਂਟ ਵੀ ਲੱਗਦੀ ਹੈ