Rakhigarhi Indus Valley

ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉੱਭਰਿਆ ਰਾਖੀਗੜ੍ਹੀ Rakhigarhi Indus Valley -6 ਹਜ਼ਾਰ ਸਾਲ ਪੁਰਾਣੇ ਪੁਰਾਤਨ ਸਥਾਨ ਦੇ ਮਿਲੇ ਪ੍ਰਮਾਣ

ਹਿਸਾਰ ਜ਼ਿਲ੍ਹੇ ਦਾ ਪਿੰਡ ਰਾਖੀਗੜ੍ਹੀ ਸਿਰਫ ਹਰਿਆਣਾ ਜਾਂ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੇ ਨਕਸ਼ੇ ’ਤੇ ਆਪਣੀ ਅਨੋਖੀ ਪਹਿਚਾਣ ਬਣਾ ਰਿਹਾ ਹੈ ਦਿੱਲੀ ਤੋਂ ਲਗਭਗ 150 ਕਿਲੋਮੀਟਰ ਅਤੇ ਹਿਸਾਰ ਤੋਂ ਕਰੀਬ 55 ਕਿਲੋਮੀਟਰ ਦੂਰ ਸਥਿਤ ਇਹ ਸਥਾਨ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉੱਭਰ ਰਿਹਾ ਹੈ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਹੜੱਪਾ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਮੋਹਨਜੋਦਰੋ ਹੈ, ਪਰ ਰਾਖੀਗੜ੍ਹੀ ਇਸ ਧਾਰਨਾ ਨੂੰ ਬਦਲ ਰਿਹਾ ਹੈ

ਰਾਖੀ ਨਾਰਨੌਂਦ ਤਹਿਸੀਲ ਦੇ ਰਾਖੀ ਖਾਸ ਅਤੇ ਰਾਖੀ ਸ਼ਾਹਪੁਰ ਪਿੰਡਾਂ ਦੇ ਨਾਲ-ਨਾਲ ਆਸ-ਪਾਸ ਦੇ ਖੇਤਾਂ ਨੂੰ ਮਿਲਾ ਕੇ ਕਰੀਬ 550 ਹੈਕਟੇਅਰ ਖੇਤਰ ’ਚ ਪੁਰਾਤੱਤ ਸਬੂਤ ਮਿਲੇ ਹਨ ਇੱਥੇ ਸੱਤ ਟਿੱਲੇ (ਆਰਜੀਆਰ-1 ਤੋਂ ਆਰਜੀਆਰ-7) ਹਨ, ਜੋ ਮਿਲ ਕੇ ਹੜੱਪਾ ਸੱਭਿਅਤਾ ਦੀ ਸਭ ਤੋਂ ਵੱਡੀ ਬਸਤੀ ਬਣਾਉਂਦੇ ਹਨ

ਰੌਚਕ ਖੋਜ ਦੀ ਕਹਾਣੀ:

1963 ’ਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਇੱਥੇ ਪਹਿਲੀ ਖੁਦਾਈ ਕੀਤੀ ਸੀ ਸਰਸਵਤੀ ਨਦੀ ਦੀ ਖੋਜ ਦੌਰਾਨ ਮਿਲੇ ਪ੍ਰਮਾਣਾਂ ਨੇ ਰਾਖੀਗੜ੍ਹੀ ਨੂੰ ਹੜੱਪਾ ਸੱਭਿਅਤਾ ਦਾ ਅਹਿਮ ਕੇਂਦਰ ਐਲਾਨ ਕਰ ਦਿੱਤਾ

6000 ਸਾਲ ਪੁਰਾਣੇ ਕੰਕਾਲ:

ਹੁਣ ਤੱਕ ਇੱਥੇ ਲਗਭਗ 56 ਮਨੁੱਖੀ ਕੰਕਾਲ ਮਿਲੇ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਦੀ ਖੋਜ ਪ੍ਰੋ. ਵਸੰਤ ਸ਼ਿੰਦੇ ਨੇ ਕੀਤੀ ਸੀ ਟਿੱਲਾ ਨੰਬਰ-7 ’ਚ ਦੋ ਔਰਤਾਂ ਦੇ ਕਰੀਬ 7000 ਸਾਲ ਪੁਰਾਣੇ ਕੰਕਾਲ ਮਿਲੇ ਇਨ੍ਹਾਂ ਦਾ ਡੀਐੱਨਏ ਅਫਗਾਨਿਸਤਾਨ ਸਮੇਤ ਭਾਰਤੀ ਅਬਾਦੀ ਨਾਲ ਮਿਲਦਾ ਹੈ

Also Read:  ਤਿੰਨ-ਚਾਰ ਸਾਲ ਪਹਿਲਾਂ ਪਲਾਨਿੰਗ ਜ਼ਰੂਰੀ, ਰਾਹ ਹੋਵੇਗਾ ਆਸਾਨ

ਖੁਦਾਈ ਦਾ ਇਤਿਹਾਸ:

  • 1963: ਪਹਿਲੀ ਵਾਰ ਏਐੱਸਆਈ ਵੱਲੋਂ ਖੁਦਾਈ
  • 1998-2001: ਡਾ. ਅਮਰੇਂਦਰ ਨਾਥ ਦੀ ਅਗਵਾਈ ’ਚ ਖੁਦਾਈ
  • 2013-2016: ਪ੍ਰੋ. ਵਸੰਦ ਸ਼ਿੰਦੇ ਦੀ ਦੇਖ-ਰੇਖ ’ਚ ਖੁਦਾਈ
  • 2022: ਏਐੱਸਆਈ ਦੇ ਜੁਆਇੰਟ ਜਨਰਲ ਡਾਇਰੈਕਟਰ ਸੰਜੈ ਕੁਮਾਰ ਮੰਜੁਲ ਦੀ ਅਗਵਾਈ ’ਚ ਖੁਦਾਈ

ਮੋਹਨਜੋਦਰੋ ਤੋਂ ਵੀ ਵੱਡਾ ਸਥਾਨ:

ਇਤਿਹਾਸਕਾਰਾਂ ਅਨੁਸਾਰ ਰਾਖੀਗੜ੍ਹੀ ਦੀ ਸੱਭਿਅਤਾ 5000-5500 ਈ.ਪੂ. ਦੀ ਹੈ, ਜਦੋਂਕਿ ਮੋਹਨਜੋਦੜੋ ਦਾ ਸਮਾਂ ਲਗਭਗ 4000 ਈ.ਪੂ. ਮੰਨਿਆ ਜਾਂਦਾ ਹੈ ਮੋਹਨਜੋਦਰੋ ਦਾ ਖੇਤਰ 300 ਹੈਕਟੇਅਰ ਹੈ, ਜਦਕਿ ਰਾਖੀਗੜ੍ਹੀ 550 ਹੈਕਟੇਅਰ ਤੋਂ ਵੱਧ ’ਚ ਫੈਲਿਆ ਹੋਇਆ ਹੈ ਕੇਂਦਰ ਸਰਕਾਰ ਨੇ ਇਸ ਨੂੰ ਪੰਜ ਆਦਰਸ਼ ਪੁਰਾਤੱਤਵ ਸਥਾਨਾਂ ’ਚ ਸ਼ਾਮਲ ਕੀਤਾ ਹੈ ਅਤੇ ਇੱਥੇ 25 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ

ਸੱਭਿਅਤਾ ਦੇ ਵਿਕਸਤ ਜੀਵਨ ਦੇ ਪ੍ਰਮਾਣ:

ਰਾਖੀਗੜ੍ਹੀ ਤੋਂ ਮਿਲੇ ਪ੍ਰਮਾਣਾਂ ਤੋਂ ਇੱਥੇ ਨਗਰ ਨਿਯੋਜਨ, ਪੱਕੀਆਂ ਸੜਕਾਂ, ਬਹੁਮੰਜ਼ਿਲਾ ਮਕਾਨ, ਨਾਲੀਆਂ ਅਤੇ ਕੂੜ ਨਿਪਟਾਰਾ ਵਿਵਸਥਾ ਵਰਗੀ ਉੱਨਤ ਜੀਵਨ ਸ਼ੈਲੀ ਦਾ ਪਤਾ ਲੱਗਦਾ ਹੈ

ਮਿਲੀ ਅਨਮੋਲ ਧਰੋਹਰ:

ਇੱਥੇ ਕਾਂਸੀ ਅਤੇ ਧਾਤੂ ਦੀਆਂ ਵਸਤੂਆਂ, ਟੋਰਾਕੋਟਾ ਦੀਆਂ ਕਲਾਕ੍ਰਿਤੀਆਂ, ਮੂਰਤੀਆਂ, ਸ਼ੰਖ, ਸੋਨੇ-ਚਾਂਦੀ ਤੇ ਅਰਧ ਕੀਮਤੀ ਪੱਥਰਾਂ ਨਾਲ ਬਣੇ ਗਹਿਣੇ,  ਕੰਘੀ, ਤਾਂਬੇ ਦੀਆਂ ਸੂਈਆਂ ਅਤੇ ਅਨਾਜ ਦੇ ਭੰਡਾਰ ਵੀ ਮਿਲੇ ਹਨ

500 ਕਰੋੜ ਨਾਲ ਸੰਵਰੇਗਾ ਹੜੱਪਾਕਾਲੀਨ ਸ਼ਹਿਰ: ਸੀਐੱਮ

ਹਰਿਆਣਾ ਸਰਕਾਰ ਰਾਖੀਗੜ੍ਹੀ ਦੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਅਤੇ ਖੋਜ ਕੇਂਦਰ ਦੇ ਰੂਪ ’ਚ ਵਿਕਸਤ ਕਰਨ ਦਾ ਯਤਨ ਕਰ ਰਹੀ ਹੈ, ਜਿਸ ਲਈ 500 ਕਰੋੜ ਰੁਪਏ ਫੰਡ ਦਿੱਤਾ ਗਿਆ ਹੈ, ਤਾਂ ਕਿ ਇਸ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ ਸੂਚੀ ’ਚ ਸ਼ਾਮਲ ਕਰਵਾਇਆ ਜਾ ਸਕੇ

26 ਦਸੰਬਰ ਨੂੰ ਰਾਖੀਗੜ੍ਹੀ ’ਚ ਹੋਏ ‘ਦੂਜੇ ਸੂਬਾ ਪੱਧਰੀ ਰਾਖੀਗੜ੍ਹੀ ਮਹਾਂਉਤਸਵ’ ’ਚ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਇਸ ਇਤਿਹਾਸਕ ਸਥਾਨ ਨੂੰ ਵਿਕਸਤ ਕਰਨ ਲਈ ਕੇਂਦਰੀ ਬਜ਼ਟ ਦੀ ਤਜਵੀਜ਼ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਰਾਖੀਗੜ੍ਹੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਰ-ਸਪਾਰਟਾ ਨਕਸ਼ੇ ’ਤੇ ਸਥਾਪਿਤ ਕਰਨਾ ਹੈ

Also Read:  ਚੰਗੇ ਮੌਕਿਆਂ ਦਾ ਲਾਭ ਲਓ

ਇਸ ਦੌਰਾਨ ਉਨ੍ਹਾਂ ਨਵੇਂ ਬਣੇ ‘ਹੜੱਪਾ ਗਿਆਨ ਕੇਂਦਰ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਰਾਖੀਗੜ੍ਹੀ ਸਿਰਫ ਹਰਿਆਣਾ ਹੀ ਨਹੀਂ, ਸਗੋਂ ਭਾਰਤ ਦੀ ਪ੍ਰਾਚੀਨ ਅਤੇ ਮਾਣਮੱਤੀ ਸੱਭਿਅਤਾ ਦਾ ਪ੍ਰਮਾਣ ਹੈ ਇੱਥੇ 22 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਅਜ਼ਾਇਬ ਘਰ ਤਿਆਰ ਕੀਤਾ ਗਿਆ ਹੈ ਸਰਕਾਰ ਰਾਖੀਗੜ੍ਹੀ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ ਸੂਚੀ ’ਚ ਸ਼ਾਮਲ ਕਰਵਾਉਣ ਲਈ ਠੋਸ ਯਤਨ ਕਰ ਰਹੀ ਹੈ ਏਐੈੱਸਆਈ ਅਨੁਸਾਰ, ਹਰਿਆਣਾ ’ਚ ਲਗਭਗ 100 ਅਜਿਹੇ ਇਤਿਹਾਸਕ ਸਥਾਨ ਹਨ, ਜਿਨ੍ਹਾਂ ’ਚ ਰੋਹਤਕ ਦਾ ਫਰਮਾਣਾ, ਭਿਵਾਨੀ ਦਾ ਮਿਤਾਥਲ ਤੇ ਫਤਿਆਬਾਦ ਦਾ ਬਨਾਵਾਲੀ ਪ੍ਰਮੁੱਖ ਹਨ, ਜਿਨ੍ਹਾਂ ਦੀ ਸੁਰੱਖਿਆ ’ਤੇ ਕੰਮ ਚੱਲ ਰਿਹਾ ਹੈ

ਸੀਐੱਮ ਨੇ ਦੱਸਿਆ ਕਿ ਖੁਦਾਈਆਂ ਤੋਂ ਮਿਲੇ ਅਵਸ਼ੇਸ਼ ਦੱਸਦੇ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਰਾਖੀਗੜ੍ਹੀ ਇੱਕ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਸੀ ਇੱਥੋਂ ਦੀ ਨਗਰ ਨਿਯੋਜਨ, ਜਲ ਨਿਕਾਸੀ ਤੇ ਸਫਾਈ ਵਿਵਸਥਾ ਅੱਜ ਦੀ ਦੁਨੀਆਂ ਲਈ ਵੀ ਇੱਕ ਮਿਸਾਲ ਹੈ
ਦੂਜੇ ਪਾਸੇ ਸੈਰ-ਸਪਾਟਾ ਮੰਤਰੀ ਅਰਵਿੰਦ ਸ਼ਰਮਾ ਨੇ ਐਲਾਨ ਕੀਤਾ ਕਿ ਇਸ ਨੂੰ ਨੌਜਵਾਨਾਂ ਅਤੇ ਔਰਤਾਂ ਲਈ ਰੁਜ਼ਗਾਰ ਦਾ ਕੇਂਦਰ ਬਣਾਇਆ ਜਾਵੇਗਾ ਨਾਲ ਹੀ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਖੋਜ ਕਾਰਜ ਲਈ ਇੱਥੇ ਸੱਦਾ ਦਿੱਤਾ ਜਾਵੇਗਾ