Happiness and wealth

Happiness and wealth ਖੁਸ਼ੀਆਂ ਅਤੇ ਧਨ ਸੰਭਾਲ ਕੇ ਰੱਖੋ

ਮਨੁੱਖ ਨੂੰ ਆਪਣੀਆਂ ਖੁਸ਼ੀਆਂ ਅਤੇ ਧਨ ਨੂੰ ਸਦਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਖੁਸ਼ੀਆਂ ਦੇ ਪਲ ਬਹੁਤ ਘੱਟ ਸਮੇਂ ਲਈ ਜੀਵਨ ’ਚ ਆਉਂਦੇ ਹਨ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਕਿਸੇ ਵੀ ਕੀਮਤ ’ਤੇ ਆਪਣੇ ਹੱਥੋਂ ਇਨ੍ਹਾਂ ਨੂੰ ਗੁਆਉਣਾ ਨਹੀਂ ਚਾਹੀਦਾ ਮਨੁੱਖ ਨੂੰ ਆਪਣੇੇ ਵਿਹਾਰ ਅਤੇ ਆਪਣੀ ਸੋਚ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ ਜੇਕਰ ਕੋਈ ਉਸਦੀ ਸੱਤਾ ਨੂੰ ਨਾ ਮੰਨ ਕੇ ਉਸਨੂੰ ਚੁਣੌਤੀ ਦਿੰਦਾ ਹੈ ਤਾਂ ਉਦੋਂ ਵੀ ਉਸਨੂੰ ਆਪਣਾ ਆਪਾ ਨਹੀਂ ਗੁਆਉਣਾ ਚਾਹੀਦਾ।

ਮਨੁੱਖ ਨੂੰ ਸਦਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਜੀਵਨ ’ਚ ਸਫ਼ਲ ਵਿਅਕਤੀ ਕਹਾਉਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ ਪਰ ਉਸਨੂੰ ਆਪਣੇ ਦਿਲੋ-ਦਿਮਾਗ ’ਤੇ ਸਵਾਰ ਨਹੀਂ ਹੋਣ ਦੇਣਾ ਚਾਹੀਦਾ ਜੇਕਰ ਮਨੁੱਖ ਇਸ ਧਨ ਦੀ ਵਰਤੋਂ ਘਰ-ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਦਾਨ ਆਦਿ ਕੰਮਾਂ ’ਚ ਖਰਚ ਕਰਦਾ ਹੈ ਤਾਂ ਉਸਦੀ ਸਦਵਰਤੋਂ ਹੁੰਦੀ ਹੈ ਇਸ ਦੇ ਉਲਟ ਜੇਕਰ ਇਹ ਧਨ ਸਿਰ ਚੜ੍ਹ ਕੇ ਬੋਲਣ ਲੱਗੇ ਤਾਂ ਇਨਸਾਨ ਦਾ ਦਿਮਾਗ ਖਰਾਬ ਹੋਣ ਲੱਗਦਾ ਹੈ ਉਹ ਆਪਣੇ ਬਰਾਬਰ ਕਿਸੇ ਦੂਜੇ ਨੂੰ ਨਹੀਂ ਸਮਝਦਾ।

ਉਸਦੇ ਬੱਚੇ ਵੀ ਉਸ ਦੀ ਦੇਖਾਦੇਖੀ ਘਮੰਡੀ ਬਣਨ ਲੱਗਦੇ ਹਨ ਜੋ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ ਉਹ ਹਰ ਕਿਸੇ ਨੂੰ ਦੇਖ ਲੈਣ ਦੀ ਧਮਕੀ ਦੇਣ ਲੱਗਦਾ ਹੈ ਇੱਥੋਂ ਤੱਕ ਕਿ ਖੁਦ ਨੂੰ ਵੀ ਖੁਦਾ ਸਮਝਣ ਲੱਗਦਾ ਹੈ ਈਸ਼ਵਰ ਦੀ ਸੱਤਾ ਨੂੰ ਵੀ ਚੁਣੌਤੀ ਦੇਣ ਤੋਂ ਪਰਹੇਜ਼ ਨਹੀਂ ਕਰਦਾ। ਇੱਥੇ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਮਨੁੱਖ ਆਪਣੀ ਕਮਾਈ ਤੋਂ ਗਰੀਬ ਨਹੀਂ ਹੁੰਦਾ ਸਗੋਂ ਆਪਣੀ ਜ਼ਰੂਰਤ ਅਨੁਸਾਰ ਗਰੀਬ ਹੁੰਦਾ ਹੈ ਜਦੋਂ ਤੱਕ ਮਨੁੱਖ ਆਪਣੀਆਂ ਇੱਛਾਵਾਂ ਨੂੰ ਅਥਾਹ ਬਣਾਉਂਦਾ ਜਾਂਦਾ ਹੈ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠ ਸਕਦਾ ਇਹੀ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।

ਇਸੇ ਭਾਵ ਨੂੰ ਅਸੀਂ ਦੂਜੇ ਸ਼ਬਦਾਂ ’ਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੇਕਰ ਇਨਸਾਨ ਆਪਣੀ ਕਮਾਈ ਤੋਂ ਜ਼ਿਆਦਾ ਪੈਰ ਫੈਲਾਉਂਦਾ ਹੈ ਤਾਂ ਦੁੱਖ-ਤਕਲੀਫਾਂ ਦਾ ਸਾਹਮਣਾ ਕਰਦਾ ਹੈ ਭਾਵ ਉਹ ਕਰਜ਼ੇ ਦੇ ਬੋਝ ਹੇਠ ਦੱਬਿਆ ਰਹਿ ਸਕਦਾ ਹੈ ਉਦੋਂ ਉਸ ਦੀਆਂ ਪੇ੍ਰਸ਼ਾਨੀਆਂ ਦਾ ਚੱਕਰ ਘੁੰਮਣ ਲੱਗਦਾ ਹੈ ਅਤੇ ਉਸਦਾ ਜੀਵਨ ਨਰਕ ਬਣ ਜਾਂਦਾ ਹੈ ਇਸ ਸੱਚ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਤੱਕ ਇਨਸਾਨ ਕੋਲ ਪੈਸਾ ਹੈ ਉਦੋਂ ਤੱਕ ਇਹ ਦੁਨੀਆਂ ਪੁੱਛਦੀ ਹੈ ਅਤੇ ਸਨਮਾਨ ਦਿੰਦੀ ਹੈ ਨਹੀਂ ਤਾਂ ਮਿੱਟੀ ਦੇ ਮੁੱਲ ਵੀ ਨਹੀਂ ਪੁੱਛਦੀ ਇਸ ਲਈ ਧਨ-ਦੌਲਤ ’ਤੇ ਮਾਣ ਕਰਨਾ ਵਿਅਰਥ ਹੈ ਸਿਰਫ ਉਸਨੂੰ ਸਾਧਨ ਮੰਨਣਾ ਸਹੀ ਹੈ, ਉਸਨੂੰ ਸਭ ਕੁਝ ਮੰਨ ਲੈਣ ਨਾਲ ਭਟਕਾਅ ਹੋਣ ਲੱਗਦਾ ਹੈ ਫਿਰ ਜੀਵਨ ’ਚ ਸਥਿਰਤਾ ਨਹੀਂ ਬਚਦੀ।

ਜੀਵਨ ਦੀ ਦੂਜੀ ਸੱਚਾਈ ਇਹ ਹੈ ਕਿ ਮਾਇਆ ਮਹਾਂਠੱਗਣੀ ਅਤੇ ਬਹੁਤ ਚੰਚਲ ਹੈ ਇਸ ’ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਪਲਕ ਝਪਕਦੇ ਹੀ ਦੇਖਦੇ ਹੀ ਦੇਖਦੇ ਰਾਜੇ ਨੂੰ ਰੰਕ ਬਣਾ ਕੇ ਰੁਆ ਦਿੰਦੀ ਹੈ ਅਤੇ ਰੰਕ ਨੂੰ ਰਾਜਾ ਬਣਾ ਕੇ ਉਸਨੂੰ ਮਾਲਾਮਾਲ ਕਰ ਦਿੰਦੀ ਹੈ
ਜੇ ਲੋਕ ਸਾਡੇ ਪ੍ਰੇਸ਼ਾਨ ਹੋਣ ’ਤੇ ਬੁਰਾਈ ਕਰਦੇ ਹਨ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਪਿੱਠ ਪਿੱਛੇ ਬੁਰਾਈ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ ਇਹ ਮੰਨਣਾ ਚਾਹੀਦਾ ਕਿ ਉਹ ਕਾਇਰ ਹਨ, ਉਨ੍ਹਾਂ ’ਚ ਸਾਹਮਣੇ ਆ ਕੇ ਕੁਝ ਬੋਲਣ ਦੀ ਹਿੰਮਤ ਨਹੀਂ ਹੈ ਇਸ ਲਈ ਉਨ੍ਹਾਂ ਦੋਗਲੇ ਲੋਕਾਂ ’ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।

ਦੁਨੀਆਂ ਦੀ ਪਰਵਾਹ ਉਦੋਂ ਤੱਕ ਕਰਨੀ ਚਾਹੀਦੀ ਹੈ ਜਦੋਂ ਤੱਕ ਉਹ ਤੁਹਾਡੇ ਅਤੇ ਤੁਹਾਡੇ ਸੁਫਨਿਆਂ ’ਚ ਨਾ ਆਵੇ ਜਦੋਂ ਤੱਕ ਮਨੁੱਖ ’ਚ ਸਮਰੱਥਾ ਹੈ ਉਸਨੂੰ ਸਫਲਤਾ ਪ੍ਰਾਪਤੀ ਦੇ ਸੁਫਨਿਆਂ ਨੂੰ ਸਾਕਾਰ ਕਰ ਲੈਣਾ ਚਾਹੀਦਾ ਹੈ। ਹਰ ਸਮੱਸਿਆ ਦਾ ਹੱਲ ਅਸੀਂ ਦ੍ਰਿੜ੍ਹ ਬਣ ਕੇ ਜਾਂ ਡਟ ਕੇ ਉਦੋਂ ਕਰ ਸਕਦੇ ਹਾਂ ਜਦੋਂ ਉਸ ’ਚ ਸਾਡੀ ਵੀ ਹਿੱਸੇਦਾਰੀ ਹੋਵੇ ਉਸ ਤੋਂ ਮੂੰਹ ਮੋੜ ਕੇ ਜਾਂ ਪਿੱਠ ਦਿਖਾ ਕੇ ਭੱਜ ਜਾਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਣਾ ਅਸੰਭਵ ਹੁੰਦਾ ਹੈ ਦੁਨੀਆਂ ਦੀ ਸਭ ਵਡਿਆਈ-ਨਿੰਦਿਆ ਦੀ ਪਰਵਾਹ ਛੱਡ ਕੇ ਖੁਸ਼ ਰਹਿਣ ਦਾ ਅਭਿਆਸ ਕਰੋ ਆਪਣੀਆਂ ਇੱਛਾਵਾਂ ਨੂੰ ਸਮੇਟਦੇ ਹੋਏ ਆਪਣੀ ਮਿਹਨਤ ਦੀ ਕਮਾਈ ’ਚ ਸੰਤੁਸ਼ਟ ਰਹਿਣ ਦਾ ਯਤਨ ਕਰੋ ਯਕੀਨ ਮੰਨੋ, ਈਸ਼ਵਰ ਦੀ ਕਿਰਪਾ ਨਾਲ ਸਭ ਸ਼ੁੱਭ ਹੋਵੇਗਾ।

ਚੰੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!