women empowerment

ਮਹਿਲਾ ਸਸ਼ਕਤੀਰਨ ਦੀ ਮਿਸਾਲ ਬਣੀ ‘ਪ੍ਰਵੇਸ਼’

ਕੋਰੋਨਾ ਕਾਲ ’ਚ ਦੁਨੀਆਂ ਭਰ ’ਚ ਕਰੋੜਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਲੱਖਾਂ ਲੋਕਾਂ ਨੇ ਜਾਨ ਗੁਆਈ ਅਤੇ ਲੱਖਾਂ ਦਾ ਰੁਜ਼ਗਾਰ ਖ਼ਤਮ ਹੋ ਗਿਆ ਇਸੇ ਦੌਰ ’ਚ ਗੁਰੂਗ੍ਰਾਮ ਦੀ ਔਰਤ ਪ੍ਰਵੇਸ਼ ਦਾ ਪਰਿਵਾਰ ਵੀ ਪ੍ਰਭਾਵਿਤ ਹੋਇਆ ਪ੍ਰਵੇਸ਼ ਦੇਵੀ ਦੇ ਪਤੀ ਦੀ ਕੰਪਨੀ ਤੋਂ ਨੌਕਰੀ ਚਲੀ ਗਈ ਅਤੇ ਉਹ ਬੇਰੁਜ਼ਗਾਰ ਹੋ ਗਏ ਉਸ ਸਮੇਂ ਪ੍ਰਵੇਸ਼ ਨੇ ਖੁਦ ਕੁਝ ਕਰਨ ਦੀ ਧਾਰੀ ਅਤੇ ਸਵੈ-ਰੁਜ਼ਗਾਰ ਸ਼ੁਰੂ ਕੀਤਾ ਅੱਜ ਉਹ ਆਪਣੇ ਪਤੀ ਨਾਲ ਮਿਲ ਕੇ ਜੂਟ ਦੇ ਬੈਗ ਬਣਾਉਣ ਦੇ ਕੰਮ ’ਚ ਮਜ਼ਬੂਤੀ ਨਾਲ ਅੱਗੇ ਵਧਦੇ ਹੋਏ ਚੰਗੀ ਕਮਾਈ ਕਰ ਰਹੀ ਹੈ

ਗੁਰੂਗ੍ਰਾਮ ਦੇ ਪਟੌਦੀ ਬਲਾਕ ਦੇ ਉੱਚਾ ਮਾਜਰਾ ਪਿੰਡ ਦੀ ਰਹਿਣ ਵਾਲੀ ਪ੍ਰਵੇਸ਼ ਦੇ ਪਤੀ ਧਰਮਿੰਦਰ ਦੀ ਕੰਪਨੀ ’ਚ ਪੱਕੀ ਨੌਕਰੀ ਸੀ, ਪਰ ਕੋਰੋਨਾ ਕਾਰਨ ਉਹ ਨੌਕਰੀ ਛੁੱਟ ਗਈ ਪਹਿਲਾਂ ਤੋਂ ਹੀ ਸੈਲਫ ਹੈਲਪ ਗਰੁੱਪ ਨੂੰ ਚਲਾਉਣ ਵਾਲੀ ਪ੍ਰਵੇਸ਼ ਨੇ ਕੋਰੋਨਾ ਕਾਲ ’ਚ ਆਪਣੇ ਗਰੁੱਪ ਨੂੰ ਹੋਰ ਜ਼ਿਆਦਾ ਐਕਟਿਵ ਕੀਤਾ ਕੋਰੋਨਾ ਕਾਲ ’ਚ ਮਾਸਕ ਬਣਾਉਣੇ ਸ਼ੁਰੂ ਕੀਤੇ ਏਡੀਸੀ ਦਫਤਰ ਗੁਰੂਗ੍ਰਾਮ ਤੋਂ ਉਨ੍ਹਾਂ ਨੂੰ ਕੱਪੜਾ ਮਿਲਿਆ ਪ੍ਰਵੇਸ਼ ਮੁਤਾਬਿਕ ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਨਾਲ ਮਿਲ ਕੇ ਇੱਕ ਲੱਖ 70 ਹਜ਼ਾਰ ਰੁਪਏ ਦੇ ਮਾਸਕ ਵੇਚੇ

ਇੱਥੋਂ ਉਨ੍ਹਾਂ ਦੇ ਜੀਵਨ ’ਚ ਹੋਰ ਬਿਹਤਰ ਕੰਮ ਕਰਨ ਦਾ ਮਿਸ਼ਨ ਸ਼ੁਰੂ ਹੋਇਆ ਸਾਲ 2020 ’ਚ ਉਨ੍ਹਾਂ ਨੇ ਆਪਣੇ ਪਿੰਡ ’ਚ ਹੀ ਪਤੀ ਦੀ ਪਰਚੂਨ ਅਤੇ ਕੱਪੜਿਆਂ ਦੀ ਦੁਕਾਨ ਖੁਲ੍ਹਵਾਈ ਕੰਮ ਵਧੀਆ ਚੱਲ ਪਿਆ ਸਾਲ 2022 ’ਚ ਪ੍ਰਵੇਸ਼ ਨੇ ਰੂਡਸੈੱਟ ਸੰਸਥਾਨ ਤੋਂ ਬੈਗ ਬਣਾਉਣ ਦੀ ਟ੍ਰੇਨਿੰੰਗ ਲਈ ਪਿੰਡ ’ਚ 35 ਔਰਤਾਂ ਨਾਲ ਜੂਟ ਦੇ ਬੈਗ ਬਣਾ ਕੇ ਦੁਕਾਨਾਂ ’ਤੇ ਵੇਚਣ ਲਈ ਖੁਦ ਹੀ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ ਉਨ੍ਹਾਂ ਦੇ ਇਸ ਪ੍ਰੋਡਕਟ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗਾ ਸਾਲ 2023 ਤੋਂ ਉਨ੍ਹਾਂ ਨੇ ਸਰਸ ਮੇਲੇ ’ਚ ਆਪਣੀ ਸਟਾਲ ਲਾ ਕੇ ਜੂਟ ਦੇ ਬੈਗ ਨੂੰ ਵੱਡੇ ਮੰਚ ’ਤੇ ਪ੍ਰਦਰਸ਼ਿਤ ਕੀਤਾ ਪ੍ਰਵੇਸ਼ ਕਹਿੰਦੀ ਹੈ ਕਿ ਸਰਸ ਮੇਲੇ ’ਚ ਆ ਕੇ ਇਹ ਵੀ ਅੰਦਾਜ਼ਾ ਹੋਇਆ ਕਿ ਗ੍ਰਾਹਕ ਕਿਸ ਤਰ੍ਹਾਂ ਦੇ ਬੈਗ ਪਸੰਦ ਕਰਦੇ ਹਨ ਗ੍ਰਾਹਕਾਂ ਦੀ ਡਿਮਾਂਡ ਦੇ ਅਨੁਸਾਰ ਹੀ ਉਨ੍ਹਾਂ ਨੇ ਬੈਗ ਦੇ ਡਿਜ਼ਾਇਨ ਬਣਾਉਣੇ ਸ਼ੁਰੂ ਕੀਤੇ ਕੈਨਵਸ, ਜੂਟ, ਜਕਾਟ, ਰੂਗਾਰਡ ਦੇ ਡਿਜ਼ਾਇਨਰ ਬੈਗ ਉਹ ਬਣਾ ਰਹੀ ਹੈ ਬੈਗ ਬਣਾਉਣ ਲਈ ਉਹ ਗੋਆ, ਬਿਹਾਰ, ਕੋਲਕਾਤਾ ਤੋਂ ਕੱਚਾ ਮਾਲ ਮੰਗਵਾਉਂਦੀ ਹੈ ਅਤੇ ਆਪਣੇ ਪਿੰਡ ਉੱਚਾ ਮਾਜਰਾ ’ਚ ਹੀ ਜੂਟ ਦੇ ਬੈਗ ਤਿਆਰ ਕਰਦੀ ਹੈ

Also Read:  ਕੋਟਿਨ-ਕੋਟਿ ਨਮਨ ਗੁਰੂ-ਮਾਂ 87ਵਾਂ ਜਨਮ ਦਿਨ ਵਿਸ਼ੇਸ਼ (9 ਅਗਸਤ)

ਪ੍ਰਵੇਸ਼ ਨੇ ਇਸ ਕੰਮ ਨੂੰ ਸ਼ੁਰੂ ਕਰਨ ਲਈ ਸਾਢੇ ਤਿੰਨ ਲੱਖ ਰੁਪਏ ਨਿਵੇਸ਼ ਕੀਤੇ ਉਨ੍ਹਾਂ ਨਾਲ ਕੱਚਾ ਮਾਲ ਅਤੇ ਮਸ਼ੀਨਾਂ ਖਰੀਦੀਆਂ ਅੱਜ ਉਨ੍ਹਾਂ ਦੀ ਵਰਕਸ਼ਾਪ ’ਚ ਜੂਟ ਦੇ ਬੈਗਾਂ ਦੀਆਂ 23 ਵੈਰਾਇਟੀਆਂ ਤਿਆਰ ਹੁੰਦੀਆਂ ਹਨ ਗੋਗਲ ਬੈਗ, ਸੀÇਲੰਗ ਬੈਗ, ਬੋਤਲ ਬੈਗ, ਲੰਚ ਬੈਗ, ਲੈਪਟਾਪ ਬੈਗ ਅਤੇ ਔਰਤਾਂ ਲਈ ਪਰਸ ਦੇ ਆਕਾਰ ਦੇ ਬੈਗ ਸਮੇਤ ਕਈ ਤਰ੍ਹਾਂ ਦੇ ਬੈਗ ਤਿਆਰ ਕੀਤੇ ਜਾਂਦੇ ਹਨ ਖਾਸ ਗੱਲ ਇਹ ਹੈ ਕਿ ਮੇਲਿਆਂ ’ਚ ਔਰਤਾਂ ਨਾਲ ਗੱਲਬਾਤ, ਉਨ੍ਹਾਂ ਵੱਲੋਂ ਦੱਸੇ ਗਏ ਡਿਜ਼ਾਇਨ ਦੇ ਬੈਗ ਪ੍ਰਵੇਸ਼ ਤਿਆਰ ਕਰਵਾਉਂਦੀ ਹੈ ਪ੍ਰਵੇਸ਼ ਮੁਤਾਬਿਕ,

ਘਰ ’ਚ ਸਾਰੇ ਕਮਾਉਣ ਤਾਂ ਕੋਈ ਕਿਸੇ ’ਤੇ ਨਿਰਭਰ ਨਹੀਂ ਰਹਿੰਦਾ ਇਸ ਲਈ ਉਨ੍ਹਾਂ ਨੇ ਆਪਣੇ ਪਤੀ ਦੀ ਨੌਕਰੀ ਛੱਡਣ ਦੇ ਦੁੱਖ ’ਚ ਬੈਠਣ ਦੀ ਬਜਾਏ ਖੁਦ ਹੀ ਕਮਾਨ ਸੰਭਾਲੀ ਪਾਤਲੀ ਹਾਜੀਪੁਰ ਪਿੰਡ ਦੀ ਬੇਟੀ ਪ੍ਰਵੇਸ਼ ਨੇ ਵਿਆਹ ਤੋਂ ਪਹਿਲਾਂ 10ਵੀਂ ਕਲਾਸ ਦੀ ਹੀ ਪੜ੍ਹਾਈ ਕੀਤੀ ਸੀ ਵਿਆਹ ਤੋਂ ਬਾਅਦ ਉਨ੍ਹਾਂ ਨੇ 12ਵੀਂ ਅਤੇ ਬੀਏ ਦੀ ਪੜ੍ਹਾਈ ਪੂਰੀ ਕੀਤੀ ਪਿਛਲੇ ਸਾਲ ਹੀ ਉਨ੍ਹਾਂ ਨੇ ਬੀਏ ਕੋਰਸ ਪੂਰਾ ਕੀਤਾ ਹੈ ਭਾਵ ਸਵੈ-ਰੁਜ਼ਗਾਰ ਨਾਲ ਉਨ੍ਹਾਂ ਨੇ ਪੜ੍ਹਾਈ ਨੂੰ ਵੀ ਮਹੱਤਵ ਦਿੱਤਾ ਉਨ੍ਹਾਂ ਦਾ ਕਹਿਣਾ ਹੈ ਕਿ ਪੜ੍ਹਾਈ ਹਰ ਥਾਂ ਜ਼ਰੂਰੀ ਹੈ ਇਸ ਲਈ ਉਸਨੇ ਪੜ੍ਹਾਈ ਜਾਰੀ ਰੱਖੀ ਉਨ੍ਹਾਂ ਦੀ ਬੇਟੀ ਤਨਿਸ਼ਾ ਹਿੰਦੂ ਕਾਲਜ ਦਿੱਲੀ ’ਚ ਪੜ੍ਹ ਰਹੀ ਹੈ ਅਤੇ ਬੇਟਾ ਸੁਸ਼ਾਂਤ 11ਵੀਂ ਕਲਾਸ ’ਚ ਪੜ੍ਹਦਾ ਹੈ