Potato Kachori and Chole

Potato Kachori ਕਚੌਰੀ ਲਈ ਸਮੱਗਰੀ:-

  • 250 ਗ੍ਰਾਮ ਮੈਦਾ
  • 75 ਗ੍ਰਾਮ ਤੇਲ
  • ਸਵਾਦ ਅਨੁਸਾਰ ਨਮਕ ਅਤੇ ਤਲਣ ਲਈ ਤੇਲ।

ਭਰਾਈ ਲਈ ਸਮੱਗਰੀ:–

  • 250 ਗ੍ਰਾਮ ਆਲੂ
  • ਬਾਰੀਕ ਕੱਟਿਆ ਹੋਇਆ ਹਰਾ ਧਨੀਆ
  • ਸਵਾਦ ਅਨੁਸਾਰ ਹਰੀ ਮਿਰਚ
  • ਜੀਰਾ
  • ਧਨੀਆ ਪਾਊਡਰ
  • ਅਮਚੂਰ
  • ਚੂੰਢੀ ਕੁ ਹਿੰਗ।

ਤਰੀਕਾ:-

ਮੈਦੇ ’ਚ ਨਮਕ ਅਤੇ ਤੇਲ ਪਾ ਕੇ ਨਰਮ ਆਟਾ ਗੁੰਨ੍ਹ ਲਓ ਆਟੇ ਨੂੰ ਜ਼ਿਆਦਾ ਮਸਲ ਕੇ ਚੀਕਨਾ ਨਾ ਕਰੋ ਇਸ ਤੋਂ ਬਾਅਦ ਇਸ ਨੂੰ ਅੱਧੇ ਘੰਟੇ ਲਈ ਢੱਕ ਕੇ ਰੱਖ ਦਿਓ।

ਭਰਾਈ ਲਈ:

ਆਲੂ ਨੂੰ ਉਬਾਲੋ ਅਤੇ ਛਿੱਲ ਕੇ ਮਸਲ ਲਓ ਅਦਰਕ ਨੂੰ ਕੱਦੂਕਸ਼ ਕਰੋ ਪੈਨ ’ਚ ਘਿਓ ਗਰਮ ਕਰੋ ਜੀਰਾ, ਹਰੀ ਮਿਰਚ ਬਰੀਕ ਕੱਟੀ ਹੋਈ ਅਤੇ ਅਦਰਕ ਪਾਓ ਥੋੜ੍ਹਾ ਭੁੰਨ੍ਹਣ ਤੋਂ ਬਾਅਦ ਸਾਰੇ ਮਸਾਲੇ ਪਾਓ ਅਤੇ ਮੈਸ਼ ਕੀਤੇ ਹੋਏ ਆਲੂ ਵੀ ਪਾਓ ਗੈਸ ਬੰਦ ਕਰਕੇ ਭਰਾਈ ਨੂੰ ਠੰਢੀ ਹੋਣ ਲਈ ਰੱਖ ਦਿਓ।

ਕਚੌਰੀ ਤਲਣ ਲਈ ਕੜਾਹੀ ’ਚ ਤੇਲ ਗਰਮ ਕਰੋ ਆਟਾ ਤਿਆਰ ਹੋਣ ਤੋਂ ਬਾਅਦ ਮੀਡੀਅਮ ਆਕਾਰ ਦੇ ਪੇੜੇ ਬਣਾਓ ਅਤੇ ਹੱਥ ਨਾਲ ਫੈਲਾਓ ਅਤੇ ਟੋਕਰੀ ਦੇ ਆਕਾਰ ਦਾ ਬਣਾ ਲਓ ਹੁਣ ਉਸ ’ਚ ਸਟਫਿੰਗ ਕਰੋ ਅਤੇ ਮੱਧਮ ਆਕਾਰ ਦੀ ਵੇਲ ਕੇ ਤਿਆਰ ਕਰੋ ਅਤੇ ਮੱਧਮ ਗਰਮ ਤੇਲ ’ਚ ਪਾ ਕੇ ਹਲਕਾ ਭੂਰਾ ਹੋਣ ਦਿਓ।

ਸਾਰੀਆਂ ਕਚੌਰੀਆਂ ਨੂੰ ਨੈਪਕਿਨ ’ਚ ਪਾ ਕੇ ਰੱਖ ਦਿਓ ਧਿਆਨ ਰਹੇ ਕਿ ਜਦੋਂ ਅਸੀਂ ਪੇੜਾ ਤਿਆਰ ਕਰਕੇ ਸਟਫਿੰਗ ਕਰੀਏ ਤਾਂ ਚੰਗੀ ਤਰ੍ਹਾਂ ਬੰਦ ਕਰੀਏ ਤਾਂ ਕਿ ਮਸਾਲਾ ਬਾਹਰ ਨਾ ਨਿੱਕਲੇ।

Chole ਛੋਲੇ ਬਣਾਉਣ ਦੀ ਸਮੱਗਰੀ:-

  • ਅੱਧਾ ਕਿੱਲੋ ਛੋਲੇ
  • 250 ਗ੍ਰਾਮ ਪਿਆਜ
  • 2-3 ਟਮਾਟਰ
  • 10-12 ਤੁਰ੍ਹੀਆਂ ਲਸਣ
  • 2 ਇੰਚ ਅਦਰਕ
  • 2 ਸਾਬਤ ਮੋਟੀ ਇਲਾਇਚੀ
  • ਅੱਧਾ ਚਮਚ ਕਾਲੀ ਮਿਰਚ
  • ਅੱਧਾ ਚਮਚ ਜੀਰਾ
  • ਇੱਕ ਚਮਚ ਪੀਸਿਆ ਧਨੀਆ
  • 4-5 ਲੌਂਗ
  • 1 ਕੜਛੀ ਤੇਲ
  • ਨਮਕ
  • ਮਿਰਚ
  • ਹਲਦੀ ਸਵਾਦ ਅਨੁਸਾਰ

ਤਰੀਕਾ:-

ਪਿਆਜ ਨੂੰ ਪਤਲਾ-ਲੰਮਾ ਕੱਟੋ ਅਦਰਕ, ਲਸਣ, ਟਮਾਟਰ, ਧਨੀਆ, ਕਾਲੀ ਮਿਰਚ, ਜੀਰਾ, ਲੌਂਗ ਪਾ ਕੇ ਪੀਸ ਲਓ।

ਛੋਲੇ 7-8 ਘੰਟੇ ਪਹਿਲਾਂ ਭਿਉਂ ਕੇ ਰੱਖੋ ਬਾਅਦ ’ਚ ਨਮਕ ਪਾ ਕੇ ਕੂਕਰ ’ਚ ਓਬਾਲੋ।

ਤੇਲ ਕੜਾਹੀ ’ਚ ਗਰਮ ਕਰੋ ਅਤੇ ਕੱਟੇ ਹੋਏ ਪਿਆਜ ਹਲਕੇ ਭੂਰੇ ਹੋਣ ’ਤੇ ਉਸ ’ਚ ਸਾਬਤ ਮੋਟੀ ਇਲਾਇਚੀ ਪਾਓ ਥੋੜ੍ਹੀ ਦੇਰ ਹਿਲਾਓ ਅਤੇ ਹਲਦੀ ਪਾਓ ਹੁਣ ਪੀਸੇ ਹੋਏ ਟਮਾਟਰ ਪਾਓ ਅਤੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਪਾਓ ਮਸਾਲਾ ਉਦੋਂ ਤੱਕ ਹਿਲਾਓ, ਜਦੋਂ ਤੱਕ ਤੇਲ ਨਾ ਛੱਡ ਦੇਵੇ ਮਸਾਲਾ ਤਿਆਰ ਹੋਣ ’ਤੇ ਉੱਬਲੇ ਹੋਏ ਛੋਲੇ ਅਤੇ ਪਾਣੀ, ਜਿਸ ’ਚ ਛੋਲੇ ਉੱਬਲੇ ਹਨ, ਇਕੱਠੇ ਪਾ ਦਿਓ ਅਤੇ ਇਸ ਨੂੰ ਥੋੜ੍ਹੀ ਦੇਰ ਉੱਬਲਣ ਦਿਓ।

ਇਮਲੀ ਚਟਣੀ

ਸਮੱਗਰੀ:
  • 100 ਗ੍ਰਾਮ ਇਮਲੀ
  • ਅੱਧਾ ਚਮਚ ਭੁੱਜਾ ਜੀਰਾ
  • 200 ਗ੍ਰਾਮ ਗੁੜ
  • ਅੱਧਾ ਚਮਚ ਸੌਂਫ
  • ਸਵਾਦ ਅਨੁਸਾਰ ਕਾਲਾ ਨਮਕ

ਤਰੀਕਾ:

ਇਮਲੀ ਨੂੰ 2 ਘੰਟੇ ਭਿਉਂ ਕੇ ਰੱਖੋ ਅਤੇ ਗੁੱਦਾ ਵੱਖ ਕਰੋ ਇੱਕ ਗਲਾਸ ਪਾਣੀ ਪਾ ਕੇ ਉਬਾਲੋ ਅਤੇ ਗੁੜ ਪਾਓ ਜਦੋਂ ਚਟਣੀ ਗਾੜ੍ਹੀ ਹੋ ਜਾਵੇ ਤਾਂ ਉਸ ’ਚ ਭੁੱਜਾ  ਪੀਸਿਆ ਜੀਰਾ, ਸੌਂਫ, ਕਾਲਾ ਨਮਕ ਪਾ ਕੇ 5 ਮਿੰਟ ਉਬਾਲੋ ਅਤੇ ਠੰਢਾ ਹੋਣ ਲਈ ਰੱਖ ਦਿਓ।

ਹਰੀ ਚਟਣੀ

ਸਮੱਗਰੀ:
  1. 100 ਗ੍ਰਾਮ ਹਰਾ ਧਨੀਆ
  2. 2-3 ਹਰੀਆਂ ਮਿਰਚਾਂ
  3. ਅਮਚੂਰ ਅਤੇ ਕਾਲਾ ਨਮਕ ਸਵਾਦ ਅਨੁਸਾਰ

ਤਰੀਕਾ:

  • ਹਰਾ ਧਨੀਆ, ਮਿਰਚ ਆਦਿ ਸਾਰੇ ਮਸਾਲੇ ਮਿਕਸੀ ’ਚ ਪਾ ਕੇ ਪੀਸ ਲਓ ਜ਼ਿਆਦਾ ਗਾੜ੍ਹੀ ਚਟਣੀ ਨਾ ਬਣਾਓ।
  • ਕਚੌਰੀ ਤੁਸੀਂ ਛੋਲਿਆਂ ਨਾਲ ਵੀ ਖਾ ਸਕਦੇ ਹੋ ਅਤੇ ਜੇਕਰ ਚਟਣੀ ਦੇ ਨਾਲ ਖਾਣਾ ਚਾਹੋ ਤਾਂ ਬਿਨਾਂ ਛੋਲਿਆਂ ਦੇ ਚਟਣੀ ਦੇ ਨਾਲ ਵੀ ਖਾ ਸਕਦੇ ਹੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!