ਪੇਠੇ ਦਾ ਹਲਵਾ petha-halwa
Table of Contents
ਜਰੂਰੀ ਸਮੱਗਰੀ:
1ਕਿਗ੍ਰਾ ਪੇਠਾ, 250 ਗ੍ਰਾਮ ਚੀਨੀ, 50 ਗ੍ਰਾਮ ਘਿਓ, 250 ਗ੍ਰਾਮ ਮਾਵਾ, 2 ਟੇਬਲ ਸਪੂਨ ਕਾਜੂ (ਇੱਕ ਕਾਜੂ ਦੇ 5-6 ਟੁਕੜੇ ਕਰ ਲਓ), ਕੱਦੂਕਸ ਕੀਤਾ ਹੋਇਆ 2 ਟੇਬਲ ਸਪੂਨ ਨਾਰੀਅਲ, 1 ਟੇਬਲ ਸਪੂਨ ਬਾਰੀਕ ਕੱਟੇ ਹੋਏ ਪਿਸਤੇ, 1 ਟੇਬਲ ਸਪੂਨ ਬਾਰੀਕ ਕੱਟੇ ਹੋਏ ਬਾਦਾਮ, 6-8 ਛੋਟੀਆਂ ਇਲਾਚੀਆਂ
ਬਣਾਉਣ ਦੀ ਵਿਧੀ-
ਪੇਠੇ ਨੂੰ ਮੋਟਾ-ਮੋਟਾ ਛਿੱਲ ਕੇ ਇਸ ਦਾ ਛਿਲਕਾ ਉਤਾਰ ਦਿਓ ਇਸ ਵਿੱਚੋਂ ਸਾਰੇ ਬੀਜ ਅਤੇ ਸਪੰਜੀ ਗੁੱਦਾ ਕੱਢ ਕੇ ਸਖ਼ਤ ਗੁੱਦੇ ਨੂੰ ਵੱਡੇ-ਵੱਡੇ ਟੁਕੜਿਆਂ ‘ਚ ਕੱਟ ਕੇ ਕੱਦੂਕਸ ਕਰ ਲਓ ਇੱਕ ਬਰਤਨ ‘ਚ ਕੱਦੂਕਸ ਕੀਤੇ ਪੇਠੇ ਦੇ ਡੁੱਬਣ ਲਾਇਕ ਪਾਣੀ ਭਰ ਲਓ ਇਸ ਵਿੱਚ ਕੱਦੂਕਸ ਕੀਤਾ ਕੱਦੂ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਦੋ ਵਾਰ ਡਬੋ ਕੇ ਧੋ ਲਓ ਹੁਣ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲਓ ਇੱਕ ਕੜਾਹੀ ‘ਚ ਘਿਓ ਗਰਮ ਕਰੋ ਅਤੇ ਉਸ ਵਿੱਚ ਨਿਚੋੜਿਆ ਹੋਇਆ ਪੇਠਾ ਪਾ ਕੇ ਭੁੰਨ ਲਓ ਜਦੋਂ ਪੇਠੇ ਦਾ ਰੰਗ ਬਦਲਣ ਲੱਗੇ ਤਾਂ ਇਸ ਵਿੱਚ ਚੀਨੀ ਪਾ ਕੇ ਮਿਲਾ ਲਓ ਹੁਣ ਇਸ ਨੂੰ ਹਲਕੀ ਅੱਗ ‘ਤੇ ਵਿੱਚ-ਵਿੱਚ ਚਲਾਉਂਦੇ ਹੋਏ ਪਕਾਓ
ਇੱਕ ਵੱਖਰੀ ਕੜਾਹੀ ‘ਚ ਮਾਵਾ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ ਪੇਠੇ ਅਤੇ ਚੀਨੀ ‘ਚ ਬਿਲਕੁਲ ਪਾਣੀ ਨਾ ਰਹਿਣ ‘ਤੇ ਇਸ ਵਿੱਚ ਭੁੰਨਿਆ ਹੋਇਆ ਮਾਵਾ ਪਾ ਕੇ ਮਿਲਾ ਲਓ ਇਸ ਨੂੰ 3-4 ਮਿੰਟ ਚਲਾਉਂਦੇ ਹੋਏ ਭੁੰਨੋ ਹੁਣ ਥੋੜ੍ਹੇ ਜਿਹੇ ਕੱਟੇ ਹੋਏ ਸੁੱਕੇ ਮੇਵੇ ਬਚਾ ਕੇ ਬਾਕੀ ਸਾਰੇ ਮੇਵੇ ਹਲਵੇ ‘ਚ ਪਾ ਦਿਓ ਗੈਸ ਬੰਦ ਕਰ ਦਿਓ ਅਤੇ ਹਲਵੇ ‘ਚ ਇਲਾਚੀ ਪਾਊਡਰ ਪਾ ਕੇ ਮਿਲਾ ਲਓ ਪੇਠੇ ਦਾ ਸਵਾਦਿਸ਼ਟ ਹਲਵਾ ਤਿਆਰ ਹੈ ਇਸ ਨੂੰ ਕਿਸੇ ਬਰਤਨ ‘ਚ ਕੱਢ ਲਓ ਅਤੇ ਬਚੇ ਹੋਏ ਮੇਵੇ ਪਾ ਕੇ ਸਜਾਓ ਤਾਜੇ ਤੇ ਗਰਮ-ਗਰਮ ਹਲਵੇ ਨੂੰ ਮਜ਼ੇ ਨਾਲ ਖਾਓ ਬਚੇ ਹੋਏ ਹਲਵੇ ਨੂੰ ਤੁਸੀਂ ਫਰਿੱਜ ‘ਚ ਰੱਖ ਕੇ 7 ਦਿਨ ਤੱਕ ਆਰਾਮ ਨਾਲ ਖਾ ਸਕਦੇ ਹੋ ਤੁਸੀਂ ਪੇਠੇ ਦੇ ਹਲਵੇ ਨੂੰ ਜੰਮਣ ਲਾਇਕ ਕੰਸਿਸਟੈਂਸੀ ਤੱਕ ਪਕਾ ਕੇ ਕਿਸੇ ਥਾਲੀ ਨੂੰ ਚਿਕਨੀ ਕਰਕੇ ਉਸ ‘ਚ ਪਾ ਕੇ ਜਮਾ ਲਓ ਅਤੇ ਫਿਰ ਟੁਕੜਿਆਂ ‘ਚ ਕੱਟ ਕੇ ਪੇਠੇ ਦੀ ਬਰਫ਼ੀ ਵੀ ਤਿਆਰ ਕਰ ਸਕਦੇ ਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.