Editorial

ਗੁਰਭਗਤੀ ਨਾਲ ਦੇਸ਼ਭਗਤੀ ਨੂੰ ਮਿਲਿਆ ਬਲ -ਸੰਪਾਦਕੀ

ਪੂਰਾ ਦੇਸ਼ ਆਜ਼ਾਦੀ ਦਾ ਤਿਉਹਾਰ ਮਨਾ ਰਿਹਾ ਹੈ ਆਜ਼ਾਦੀ ਦੇ ਤਰਾਨੇ ਚਾਰੇ ਪਾਸੇ ਹਨ ਇਸ ਦੀਆਂ ਗੌਰਵ-ਗਾਥਾਵਾਂ ਦੇ ਜੈਕਾਰੇ ਗੂੰਜ ਰਹੇ ਹਨ ਇਸ ਆਜ਼ਾਦੀ ਦੀਆਂ ਵੀਰ-ਗਥਾਵਾਂ ਮਹਾਨ ਹਨ ਜਿਸ ਆਜ਼ਾਦੀ ਦਾ ਆਨੰਦ ਅੱਜ ਅਸੀਂ ਮਾਣ ਰਹੇ ਹਾਂ, ਇਹ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਨਸੀਬ ਹੋਈ ਹੈ ਕਿੰਨੇ ਅਰਸੇ ਲੰਘ ਗਏ ਇਸਨੂੰ ਪਾਉਣ ’ਚ ਮੁੱਦਤਾਂ ਦਾ ਸੰਘਰਸ਼ ਝੱਲਿਆ ਹੈ ਇਸਦੇ ਲਈ ਵੀਰਾਂ ਨੇ, ਯੋਧਾਵਾਂ, ਮਹਾਂਪੁਰਸ਼ਾਂ ਨੇ ਜਾਨਾਂ ਦੀ ਬਾਜ਼ੀ ਲਗਾ ਕੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਇਆ ਵੀਰ ਸਪੂਤਾਂ ਨੇ ਤਨ-ਮਨ-ਧਨ ਨਾਲ ਆਪਣਾ ਫਰਜ਼ ਨਿਭਾਇਆ ਅਤੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾ ਕੇ ਹੀ ਦਮ ਲਿਆ ਸਾਡੇ ਲਈ 15 ਅਗਸਤ ਦਾ ਇਹ ਦਿਹਾੜਾ ਨਸੀਬਾਂ ਵਾਲਾ ਹੈ

ਆਜ਼ਾਦੀ ਦੇ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਣਾ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਇਸ ਮਾਣ ’ਤੇ ਫਖਰ ਨਾਲ ਅਸੀਂ ਦੁਨੀਆਂ ਨੂੰ ਦੱਸਦੇ ਹਾਂ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਹਰ ਦੇਸ਼ਵਾਸੀ ਲਈ ਆਜ਼ਾਦੀ ਦਾ ਇਹ ਦਿਨ ਆਨ-ਬਾਨ-ਸ਼ਾਨ ਦਾ ਦਿਨ ਹੈ ਵੱਡੇ ਸਮਰਪਣ ਦਾ ਦਿਨ ਹੈ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ ਇਹ ਦਿਨ ਹੁਣ ਇਹ ਧਰਤੀ ਆਪਣੀ ਹੈ, ਆਸਮਾਨ ਆਪਣਾ ਹੈ, ਇਹ ਫਿਜ਼ਾ ਆਪਣੀ ਹੈ, ਇੱਥੋਂ ਦੀ ਆਬੋ ਹਵਾ ਹੁਣ ਆਪਣੀ ਹੈ ਅਤੇ ਇਹ ਜਹਾਨ ਵੀ ਆਪਣਾ ਹੈ ਇਸ ਲਈ ਆਜ਼ਾਦੀ ਦੇ ਮਾਇਨੇ ਅਵੱਲ ਦਰਜੇ ਦੇ ਹੁੰਦੇ ਹਨ ਦੇਸ਼ਭਗਤੀ ਦੀਆਂ ਭਾਵਨਾਵਾਂ ਨਾਲ ਓਤ-ਪ੍ਰੋਤ ਇਹ ਦਿਨ ਦੇਸ਼ਵਾਸੀਆਂ ਲਈ ਆਜ਼ਾਦੀ ਦਾ ਮਹਾਂਉਤਸਵ ਲੈ ਕੇ ਆਇਆ ਹੈ

ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਦੇਸ਼ਭਗਤੀ ਦੇ ਨਾਲ-ਨਾਲ ਗੁਰਭਗਤੀ ਦਾ ਪਵਿੱਤਰ ਪੈਗਾਮ ਲਿਆਉਣ ਵਾਲਾ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਇਸੇ ਸ਼ੁਭ ਦਿਹਾੜੇ ਨੂੰ ਰੂਹਾਂ ਦਾ ਉਧਾਰ ਕਰਨ ਸਾਡੇ ਲਈ ਧਰਤ ’ਤੇ ਅਵਤਾਰ ਧਾਰ ਕੇ ਆਏ ਹਨ ਆਪਣੇ ਮੁਰਸ਼ਿਦੇ-ਏ-ਕਾਮਿਲ ਦੇ ਪ੍ਰਗਟ ਦਿਵਸ ‘ਤੇ ਆਜਾਦੀ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਆਜ਼ਾਦੀ ਦੇ ਮਾਇਨੇ ਵੀ ਨਿਰਾਲੇ ਹੋ ਗਏ ਜੋ ਤਨ ਦੀ ਖੁਸ਼ੀ ਸੀ, ਮਨ ਦੀ ਖੁਸ਼ੀ ਸੀ ਉਹ ਰੂਹ ਦੀ ਖੁਸ਼ੀ ਬਣ ਗਈ ਉਨ੍ਹਾਂ ਲਈ 15 ਅਗਸਤ ਦਾ ਇਹ ਪਵਿੱਤਰ ਦਿਹਾੜਾ ਰੂਹਾਨੀ ਪਿਆਰ ਦੀ ਨਜੀਰ ਬਣ ਗਿਆ ਅਜਿਹਾ ਪਿਆਰ ਜੋ ਇਸ ਦੁਨੀਆਂ ’ਚ ਕਿਤੇ ਨਹੀਂ ਮਿਲ ਸਕਦਾ ਅਜਿਹੀ ਰੂਹਾਨੀ ਮਸਤੀ ਦਾ ਆਲਮ ਮਿਲਿਆ ਕਿ ਰੂਹ ਆਸਮਾਨਾਂ ਤੋਂ ਪਾਰ ਹੋ ਗਈ ਆਜ਼ਾਦੀ ਹਕੀਕਤ ਬਣ ਗਈ ਰੂਹਾਂ ਪਤਾ ਨਹੀਂ ਕਿੰਨੇ ਯੁਗਾਂ ਤੋਂ ਕਾਲ ਦੇਸ਼ ਦੀ ਗੁਲਾਮੀ ਝੱਲ ਰਹੀਆਂ ਸਨ,

Also Read:  ਗਰਮੀ ’ਚ ਲਓ ਪੂਰੀ ਤਾਜ਼ਗੀ

ਤਾਂ ਉਨ੍ਹਾਂ ਨੂੰ ਛੁਟਕਾਰਾ ਮਿਲ ਗਿਆ ਆਪਣੇ ਨਿੱਜ-ਦੇਸ਼ ਸੱਚਖੰਡ, ਸਤਿਲੋਕ ਬਾਰੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਹੀ ਸਾਡਾ ਅਸਲੀ ਦੇਸ਼ ਹੈ ਮੁਰਸ਼ਿਦ-ਏ-ਕਾਮਿਲ ਦੀ ਸੋਹਬਤ ਤੋਂ ਗਿਆਨ-ਚਕਸ਼ੂ ਖੁੱਲ੍ਹ ਗਏ ਅਤੇ  ਸੱਚ ਝੂਠ ਦਾ ਗਿਆਨ ਹਾਸਲ ਹੋ ਗਿਆ ਅਲੌਕਿਕ ਪਿਆਰ ਦੀ ਲੋਅ ਜਗਮਗਾ ਉੱਠੀ ਹੈ, ਤਾਂ ਪਰਵਾਨੇ ਵੀ ਉਸ ਵੱਲ ਭੱਜੇ ਚਲੇ ਆਏ ਰੂਹਾਂ ਨੂੰ ਅਜਿਹਾ ਸਕੂਨ ਮਿਲਿਆ ਕਿ ਉਨ੍ਹਾਂ ਦੇ ਵਾਰੇ-ਨਿਆਰੇ ਹੋ ਗਏ ਅਤੇ ਆਪਣੇ ਪਰਮਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਪਾ ਕੇ ਉਹ ਨਿਹਾਲ ਹੋ ਗਈਆਂ ਜਨਮਾਂ-ਜਨਮਾਂ ਦੇ ਦੁੱਖ-ਰੋਗ ਮਿੱਟ ਗਏ ਕਾਲ ਚੱਕਰ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲ ਗਈ ਅਤੇ ਮੋਕਸ਼-ਮੁਕਤੀ ਦੇ ਦਵਾਰ ਉਨ੍ਹਾਂ ਲਈ ਖੁੱਲ੍ਹ ਗਏ

ਦੇਸ਼ ਆਜ਼ਾਦ ਹੋਇਆ, ਇਹ ਦੇਸ਼ ਭਗਤੀ ਦਾ ਸਿਖਰ ਹੈ ਅਤੇ ਰੂਹਾਂ ਨੂੰ ਮੁਕਤੀ ਦਾ ਮਾਰਗ ਮਿਲਿਆ, ਇਹ ਗੁਰਭਗਤੀ ਦਾ ਸਬਬ ਹੈ। ਗੁਰੂ ਤੋਂ ਬਿਨਾਂ ਕੋਈ ਗਤੀ ਨਹੀਂ ਹੁੰਦੀ। ਸੰਪੂਰਨ ਗੁਰੂ ਦਾ ਮਿਲਣਾ ਚੰਗੇ ਕਰਮਾਂ ਦਾ ਫਲ ਹੈ। ਉਹ ਪਲ, ਉਹ ਦਿਨ ਪਵਿੱਤਰ ਹੋ ਜਾਂਦਾ ਹੈ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ। ਇਸੇ ਤਰ੍ਹਾਂ, 15 ਅਗਸਤ ਦਾ ਸ਼ੁਭ ਦਿਨ ਆਇਆ, ਜਦੋਂ ਰੂਹਾਂ ਨੂੰ ਸੰਪੂਰਨ ਸਤਿਗੁਰੂ ਦੇ ਦਰਸ਼ਨ ਹੋਏ। ਤੂਫਾਨ ਮੇਲ ਤਾਕਤ ਨਾਲ ਮੇਲ ਹੋਇਆ ਕਿ ਉਨ੍ਹਾਂ ਦੇ ਦੋਵੇਂ ਜਹਾਂ ਸੰਵਰ ਗਏ। ਭਗਤੀ ਦਾ ਇੱਕ ਆਸਾਨ ਅਤੇ ਸਰਲ ਰਸਤਾ ਮਿਲ ਗਿਆ। ਇੰਨਾ ਹੀ ਨਹੀਂ, ਦੇਸ਼ ਪ੍ਰਤੀ ਸੇਵਾ ਦੀ ਮਹਾਨ ਭਾਵਨਾ ਵੀ ਜਾਗ ਉੱਠੀ।

ਗੁਰੂ ਤੋਂ ਗੁਰਭਗਤੀ ਅਤੇ ਗੁਰਭਗਤੀ ਤੋਂ ਦੇਸ਼ਭਗਤੀ ਨੂੰ ਬਲ ਮਿਲਿਆ ਪੂਜਨੀਕ ਗੁਰੂ ਜੀ ਦਾ ਮਹਾਨ ਵਿਅਕਤੀਤਵ ਦੇਸ਼ਪ੍ਰੇ੍ਰਮ ਦੀ ਨਿਰੋਲ ਝਲਕ ਹੈ ਪੂਜਨੀਕ ਗੁਰੂ ਜੀ ਦੇਸ਼-ਭਗਤੀ ਦੀ ਮਿਸਾਲ੍ਹ ਵੀ ਖੁਦ ਆਪ ਹਨ ਅਤੇ ਉਨ੍ਹਾਂ ਦੀ ਹੀ ਬਦੌਲਤ ਹੀ ਅੱਜ ਕਰੋੜਾਂ ਸ਼ਰਧਾਲੂ ਦੇਸ਼ ਸੇਵਾ ’ਚ ਮੁੱਖ ਭੂਮਿਕਾ ਨਿਭਾ ਰਹੇ ਹਨ ਦੇਸ਼-ਪ੍ਰੇਮ ਦੀ ਅਜਿਹੀ ਮਿਸਾਲ ਦੁਰਲੱਭ ਹੈ ਅਜਿਹੇ ਦੇਸ਼-ਪ੍ਰੇਮੀਆਂ ਲਈ ਆਜਾਦੀ ਦਾ ਇਹ ਮਹਾਂਉਤਸਵ ਹੈ ਅਤੇ ਇਹ ਅਤੁੱਲ ਹੈ

Also Read:  ਸਟ੍ਰਾਬੇਰੀ ਮਿਸਾਲ ਬਣੀ ਪਿਤਾ-ਪੁੱਤਰ ਦੀ ਜੋੜੀ