papad curry -sachi shiksha punjabi

ਪਾਪੜ ਦੀ ਸਬਜ਼ੀ

Also Read :-

ਸਮੱਗਰੀ:

  • ਉੱੜਦ ਦਾਲ ਪਾਪੜ: 2-3,
  • ਤੇਲ: 3 ਚਮਚ,
  • ਜੀਰਾ: 1 ਚਮਚ,
  • ਤੇਜਪੱਤਾ: 1,
  • ਰਾਈ: 1 ਚਮਚ,
  • ਹਿੰਗ: 1 ਚਮਚ,
  • ਗੰਢਾ ਪਿਊਰੀ: 1/2 ਕੱਪ,
  • ਟਮਾਟਰ ਪਿਊਰੀ: 1/2 ਕੱਪ (2 ਟਮਾਟਰ),
  • ਧਨੀਆ ਪਾਊਡਰ: 1 ਚਮਚ,
  • ਹਲਦੀ ਪਾਊਡਰ: 1 ਚਮਚ,
  • ਲਾਲ ਮਿਰਚ ਪਾਊਡਰ: 1 ਚਮਚ,
  • ਲੂਣ: ਸਵਾਦ ਅਨੁਸਾਰ,
  • ਦਹੀ: 2 ਚਮਚ,
  • ਗਰਮ ਮਸਾਲਾ: 1 ਚਮਚ

ਬਣਾਉਣ ਦੀ ਵਿਧੀ:

ਸਭ ਤੋਂ ਪਹਿਲਾਂ ਇੱਕ ਕੋਈ ਵੀ ਪੈਨ ਲਓ ਅਤੇ ਉਸ ’ਚ ਤੇਲ ਪਾਓ ਫਿਰ ਉਸ ’ਚ ਜੀਰਾ, ਰਾਈ, ਹਿੰਗ ਅਤੇ ਤੇਜਪੱਤਾ ਪਾ ਕੇ ਸੁਨਹਿਰਾ ਰੰਗ ਹੋਣ ਤੱਕ ਭੁੰਨੋ

ਫਿਰ ਉਸ ’ਚ ਗੰਢੇ ਦੀ ਪਿਊਰੀ ਪਾ ਦਿਓ ਅਤੇ ਉਸ ਨੂੰ ਭੁੰਨੋ ਗੰਢੇ ਦੇ ਭੁੰਨੇ ਜਾਣ ’ਤੇ ਉਸ ’ਚ ਟਮਾਟਰ ਦੀ ਪਿਊਰੀ ਪਾ ਦਿਓ ਅਤੇ ਉਸ ’ਚ ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ 5 ਮਿੰਟਾਂ ਤੱਕ ਭੁੰਨੋ

ਮਸਾਲਾ ਭੁੰਨਣ ’ਚ ਥੋੜ੍ਹਾ ਟਾਈਮ ਲਗਦਾ ਹੈ, ਇਸ ਲਈ ਉਦੋਂ ਤੱਕ ਪਾਪੜ ਨੂੰ ਸੇਕ ਲਓ ਜਾਂ ਫਰਾਈ ਕਰ ਲਓ

ਜਦੋਂ ਮਸਾਲਾ ਭੁੰਨ ਕੇ ਤਿਆਰ ਹੋ ਜਾਏ, ਉਦੋਂ ਉਸ ’ਚ ਥੋੜ੍ਹਾ ਪਾਣੀ ਪਾ ਦਿਓ ਅਤੇ ਉਸ ਨੂੰ ਮਿਲਾਓ ਫਿਰ ਉਸ ’ਚ ਗਰਮ ਮਸਾਲਾ, ਦਹੀ ਅਤੇ ਸਵਾਦ ਅਨੁਸਾਰ ਲੂਣ ਪਾ ਦਿਓ ਅਤੇ ਉਸ ਨੂੰ 2-3 ਮਿੰਟਾਂ ਤੱਕ ਪਕਾਓ

ਹੁਣ ਉਸ ’ਚ ਪਾਪੜ ਨੂੰ ਤੋੜ ਕੇ ਪਾ ਦਿਓ ਅਤੇ ਕੱਟੇ ਹੋਏ ਧਨੀਆ ਪੱਤੇ ਨੂੰ ਵੀ ਪਾ ਦਿਓ ਅਤੇ ਉਸ ’ਚ ਮਿਲਾ ਕੇ ਗੈਸ ਬੰਦ ਕਰ ਦਿਓ
ਪਾਪੜ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਇਸ ਨੂੰ ਤੁਸੀਂ ਕਿਸੇ ਸਰਵਿੰਗ ਬਾਓਲ ’ਚ ਕੱਢ ਲਓ ਅਤੇ ਪਾਪੜ ਨੂੰ ਸਬਜ਼ੀ ਤੰਦੂਰੀ ਜਾਂ ਤਵਾ ਰੋਟੀ ਦੇ ਨਾਲ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!