ਅੱਜ ਵੀ ਧਰੋਹਰ ਹਨ ਸਾਡੀਆਂ ਪ੍ਰਾਚੀਨ ਤੋਪਾਂ Artillery
ਭਾਰਤ ’ਚ ਤੋਪਾਂ ਦਾ ਰੁਝਾਨ ਕਾਫੀ ਪੁਰਾਣਾ ਹੈ ਬਾਬਰ ਦੇ ਆਉਣ ਤੋਂ ਪਹਿਲਾਂ ਗੁਜਰਾਤ ਦੇ ਰਾਜਿਆਂ ਵੱਲੋਂ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਂਜ ਤਾਂ ਹੁਮਾਯੂੰ ਕੋਲ ਵੀ ਤੋਪਾਂ ਸਨ ਅਤੇ ਔਰੰਗਜ਼ੇਬ ਨੇ ਵੀ ਤੋਪਾਂ ਦੀ ਵਰਤੋਂ ਬਹੁਤ ਕੀਤੀ ਸੀ ਪਰ ਉਸ ਕਾਲ ਦੀਆਂ ਵਿਸ਼ੇਸ਼ ਮਾਰੂ ਸਮਰੱਥਾ ਵਾਲੀਆਂ ਜ਼ਿਕਰਯੋਗ ਤੋਪਾਂ ਬਾਰੇ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ। ਭਾਰਤੀ ਰਾਜਿਆਂ ਦੇ ਤੋਪਖਾਨੇ ਦੀਆਂ ਅਨੇਕਾਂ ਤੋਪਾਂ ਅੱਜ ਵੀ ਉਪਲੱਬਧ ਹਨ ਜੋ ਮਿਊਜ਼ੀਅਮਾਂ, ਪੁਰਾਤਨ ਦੁਰਗਾਂ ਦੀਆਂ ਫਸੀਲਾਂ ਅਤੇ ਰਾਜਮ ਹਿਲਾਂ ਦੀ ਸੋਭਾ ਵਧਾ ਰਹੀਆਂ ਹਨ ਇਹ ਆਕਰਸ਼ਕ ਤੋਪਾਂ ਪੁਰਾਤੱਤਵ ਦ੍ਰਿਸ਼ਟੀ ਨਾਲ ਅੱਜ ਵੀ ਮਹੱਤਵਪੂਰਨ ਹਨ ।
ਉਂਝ ਤਾਂ ਤੋਪਾਂ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਪਰ ਪ੍ਰਾਚੀਨ ਕਾਲ ’ਚ ਤੋਪਾਂ ਦੀ ਵਰਤੋਂ ਸਿਰਫ ਆਤਿਸ਼ਬਾਜ਼ੀ ਲਈ ਹੀ ਕੀਤੀ ਜਾਂਦੀ ਸੀ ਆਤਿਸ਼ਬਾਜ਼ੀ ਹੀ ਤੋਪਾਂ ਦੀ ਜਣਨੀ ਰਹੀ ਹੋਵੇਗੀ, ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ। ਦੁਨੀਆਂ ਦੀ ਸਭ ਤੋਂ ਪਹਿਲੀ ਤੋਪ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਚੀਨ ’ਚ ਬਣੀ ਸੀ ਉਸ ਸਮੇਂ ਲੋਕਾਂ ਨੂੰ ਤੋਪ ਦੇ ਜੰਗੀ ਮਹੱਤਵ ਦੇ ਵਿਸ਼ੇ ’ਚ ਜਾਣਕਾਰੀ ਨਹੀਂ ਸੀ ਜੰਗੀ ਮਹੱਤਵ ਦੀਆਂ ਤੋਪਾਂ ਦੇ ਨਿਰਮਾਣ ਦਾ ਸਿਹਰਾ ਸਭ ਤੋਂ ਪਹਿਲਾਂ ਇਟਲੀ ਨੂੰ ਹੀ ਜਾਂਦਾ ਹੈ ਇਟਲੀ ’ਚ 16ਵੀਂ ਸਦੀ ’ਚ ਲੋਹੇ ਦੀਆਂ ਕਾਫੀ ਵੱਡੇ ਆਕਾਰ ਦੀਆਂ ਤੋਪਾਂ ਬਣਾਈਆਂ ਗਈਆਂ ਸਨ ਚਾਲੀ ਟਨ ਵਜ਼ਨ ਦੀ ਤੋਪ ਦਾ ਇਤਿਹਾਸ ਵੀ ਇੱਥੇ ਮਿਲਦਾ ਹੈ।
ਇਸ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਤੋਪਾਂ ਬਣਨ ਲੱਗੀਆਂ ਇਹ ਤੋਪਾਂ ਜੰਗ ’ਚ ਅਹਿਮ ਭੂਮਿਕਾ ਵੀ ਨਿਭਾਉਣ ਲੱਗੀਆਂ ਜਿਸ ਕੋਲ ਉਸ ਜ਼ਮਾਨੇ ’ਚ ਤੋਪਖਾਨਾ ਹੁੰਦਾ ਸੀ, ਉਸ ਦੀ ਜਿੱਤ ਤੈਅ ਸਮਝੀ ਜਾਂਦੀ ਸੀ ਪ੍ਰਾਚੀਨ ਕਾਲ ’ਚ ਕਿਸੇ ਵੀ ਜੰਗ ’ਚ ਤੋਪਾਂ ਫੈਸਲਾਕੁੰਨ ਭੂਮਿਕਾ ਨਿਭਾਉਂਦੀਆਂ ਸਨ ਅਤੇ ਕਿਸੇ ਵੀ ਲੜਾਈ ਦਾ ਰੁਖ ਮੋੜਨ ਦੀ ਸਮਰੱਥਾ ਰੱਖਦੀਆਂ ਸਨ। ਤੋਪਾਂ ਦਾ ਨਿਰਮਾਣ ਲੋਹੇ ਨਾਲ ਹੀ ਹੁੰਦਾ ਸੀ ਪਰ ਪਿੱਤਲ ਅਤੇ ਹੋਰ ਧਾਤੂਆਂ ਨਾਲ ਵੀ ਤੋਪਾਂ ਦੇ ਨਿਰਮਾਣ ਦਾ ਜ਼ਿਕਰ ਮਿਲਦਾ ਹੈ ਆਜ਼ਾਦੀ ਦੀ ਲੜਾਈ ਦੇ ਸਮੇਂ ਵੀਰ ਤਾਂਤਿਆ ਟੋਪੇ ਨੇ ਲੱਕੜ ਨਾਲ ਬਣੀ ਤੋਪ ਦੀ ਵਰਤੋਂ ਕੀਤੀ ਸੀ ਪ੍ਰਾਚੀਨ ਕਾਲ ਦੀਆਂ ਕਈ ਤੋਪਾਂ ਅੱਜ ਵੀ ਵਿਸ਼ਵ ਦੇ ਮਿਊਜ਼ੀਅਮਾਂ ’ਚ ਸਥਿਤ ਰਹਿ ਕੇ ਉੱਥੋਂ ਦੀ ਸੋਭਾ ਵਧਾ ਰਹੀਆਂ ਹਨ।
ਕਈ ਲੋਹੇ ਦੀਆਂ ਤੋਪਾਂ ਅਜਿਹੀਆਂ ਵੀ ਹਨ, ਜਿਨ੍ਹਾਂ ’ਤੇ ਹਾਲੇ ਤੱਕ ਜੰਗਾਲ ਨਹੀਂ ਲੱਗਾ ਹੈ ਹਾਲਾਂਕਿ ਇਹ ਖੁੱਲ੍ਹੇ ਅਸਮਾਨ ਦੇ ਹੇਠਾਂ ਧੁੱਪ ਅਤੇ ਮੀਂਹ ’ਚ ਸੈਂਕੜੇ ਸਾਲਾਂ ਤੋਂ ਪਈਆਂ ਹਨ ਕੁਝ ਤੋਪਾਂ ਤਾਂ ਅਸਾਧਾਰਨ ਰੂਪ ਨਾਲ ਇੰਨੀਆਂ ਵੱਡੀਆਂ ਹਨ ਜੋ ਆਪਣੇ ਅੰਦਰ ਇੱਕ ਲੰਮਾ ਇਤਿਹਾਸ ਸਮੇਟੇ ਹੋਏ ਹਨ। ਪੁਰਾਣੇ ਜ਼ਮਾਨੇ ’ਚ ਲੱਕੜ ਦੀਆਂ ਵੀ ਤੋਪਾਂ ਹੋਇਆ ਕਰਦੀਆਂ ਸਨ ਅਤੇ ਉਨ੍ਹਾਂ ਦੀ ਜੰਗ ’ਚ ਬਾਖੂਬੀ ਵਰਤੋਂ ਹੁੰਦੀ ਸੀ ਇਨ੍ਹਾਂ ਤੋਪਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਆਉਣ-ਲਿਜਾਣ ’ਚ ਸੁਵਿਧਾ ਹੋਇਆ ਕਰਦੀ ਸੀ ਸੰਨ 1715 ਈ. ’ਚ ਸਿੱਖਾਂ ਵੱਲੋਂ ਲੱਕੜ ਦੀਆਂ ਤੋਪਾਂ ਦੀ ਵਰਤੋਂ ਕੀਤੀ ਗਈ ਸੀ।
ਪਹਿਲੀ ਆਜ਼ਾਦੀ ਦੀ ਲੜਾਈ ਦੌਰਾਨ ਅਮਰ ਵੀਰ ਤਾਂਤਿਆ ਟੋਪੇ ਵੱਲੋਂ ਵੀ ਲੱਕੜ ਦੀਆਂ ਤੋਪਾਂ ਦੀ ਵਰਤੋਂ ਅਰਖਾਰੀ ਦੇ ਮਹਾਰਾਜ ਵਿਰੁੱਧ ਕੀਤੀ ਗਈ ਸੀ ਅੱਜ ਦੇ ਸਮੇਂ ’ਚ ਲੱਕੜ ਦੀ ਤੋਪ ਦੀ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ ਪਰ ਉਸ ਜ਼ਮਾਨੇ ਦੇ ਹੁਨਰਮੰਦ ਕਾਰੀਗਰ ਲੱਕੜ ਦੀਆਂ ਬਹੁਤ ਵਧੀਆ ਤੋਪਾਂ ਬਣਾਉਂਦੇ ਸਨ ਜੋ ਜੰਗ ’ਚ ਵਧੀਆ ਕੰਮ ਕਰਕੇ ਦਿਖਾਉਂਦੀਆਂ ਸਨ ਪਰ ਉਨ੍ਹਾਂ ਦੀ ਸਮਰੱਥਾ ਅਤੇ ਉਮਰ ਧਾਤੂ ਨਾਲ ਬਣੀਆਂ ਤੋਪਾਂ ਤੋਂ ਘੱਟ ਹੋਇਆ ਕਰਦੀ ਸੀ। ਭਾਰਤ ’ਚ ਤੋਪਾਂ ਦਾ ਰੁਝਾਨ ਕਾਫੀ ਪੁਰਾਣਾ ਹੈ ਬਾਬਰ ਦੇ ਆਉਣ ਤੋਂ ਪਹਿਲਾਂ ਗੁਜਰਾਤ ਦੇ ਰਾਜਿਆਂ ਵੱਲੋਂ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਉਂਜ ਤਾਂ ਹੁਮਾਯੂੰ ਕੋਲ ਵੀ ਤੋਪਾਂ ਸਨ ਅਤੇ ਔਰੰਗਜ਼ੇਬ ਨੇ ਵੀ ਤੋਪਾਂ ਦੀ ਵਰਤੋਂ ਬਹੁਤ ਕੀਤੀ ਸੀ ਪਰ ਉਸ ਕਾਲ ਦੀਆਂ ਵਿਸ਼ੇਸ਼ ਮਾਰੂ ਸਮਰੱਥਾ ਵਾਲੀਆਂ ਜ਼ਿਕਰਯੋਗ ਤੋਪਾਂ ਬਾਰੇ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ। ਹੋਲਕਰ ਅਤੇ ਸਿੰਧੀਆ ਰਾਜਾਂ ’ਚ ਤੋਪ ਬਣਾਉਣ ਦੇ ਚੰਗੇ ਕਾਰਖਾਨੇ ਸਨ ਜੋ ਨਾ ਸਿਰਫ ਆਪਣੇ ਲਈ ਸਗੋਂ ਦੂਜੀਆਂ ਰਿਆਸਤਾਂ ਲਈ ਵੀ ਤੋਪਾਂ ਬਣਾਉਂਦੇ ਸਨ ਆਜ਼ਾਦੀ ਦੀ ਪਹਿਲੀ ਲੜਾਈ ’ਚ ਵੀ ਤੋਪਾਂ ਦੀ ਖੁੱਲ੍ਹ ਕੇ ਵਰਤੋਂ ਹੋਈ ਸੀ ਝਾਂਸੀ, ਗਵਾਲੀਅਰ ਆਦਿ ਦੇ ਕਿਲਿਆਂ ’ਚ ਅੱਜ ਵੀ ਉਹ ਤੋਪਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਅੰਗਰੇਜ਼ਾਂ ਦੇ ਛੱਕੇ ਛੁੱਟ ਗਏ ਸਨ।
ਭਾਰਤੀ ਰਾਜਿਆਂ ਦੇ ਤੋਪਖਾਨੇ ਦੀਆਂ ਅਨੇਕਾਂ ਤੋਪਾਂ ਅੱਜ ਵੀ ਉਪਲੱਬਧ ਹਨ ਜੋ ਮਿਊਜ਼ੀਅਮਾਂ, ਪੁਰਾਤਨ ਦੁਰਗਾਂ ਦੀਆਂ ਫਸੀਲਾਂ ਅਤੇ ਰਾਜਮ ਹਿਲਾਂ ਦੀ ਸੋਭਾ ਵਧਾ ਰਹੀਆਂ ਹਨ ਇਹ ਆਕਰਸ਼ਕ ਤੋਪਾਂ ਪੁਰਾਤੱਤਵ ਦ੍ਰਿਸ਼ਟੀ ਨਾਲ ਅੱਜ ਵੀ ਮਹੱਤਵਪੂਰਨ ਹਨ। ਭਾਰਤੀ ਸ਼ਾਸਕਾਂ ਦੇ ਤੋਪ ਬਣਾਉਣ ਦੇ ਆਪਣੇ ਕਾਰਖਾਨੇ ਸਨ ਵੱਡੀਆਂ-ਵੱਡੀਆਂ ਅਤੇ ਵਿਸ਼ਾਲ ਤੋਪਾਂ ਦੇ ਨਿਰਮਾਣ ’ਚ ਇੱਥੋਂ ਦੇ ਕਾਰੀਗਰ ਕਾਫੀ ਨਿਪੁੰਨ ਸਨ ਇਨ੍ਹਾਂ ਤੋਪਾਂ ਦੀ ਢਲਾਈ ਅਤਿਅੰਤ ਤਕਨੀਕੀ ਢੰਗ ਨਾਲ ਕੀਤੀ ਜਾਂਦੀ ਸੀ ਅੱਜ ਉਨ੍ਹਾਂ ਤੋਪਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਸ ਜ਼ਮਾਨੇ ’ਚ ਜਦੋਂ ਅਤਿਆਧੁਨਿਕ ਮਸ਼ੀਨਾਂ ਅਤੇ ਸਾਧਨ ਉਪਲੱਬਧ ਨਹੀਂ ਸਨ, ਤਾਂ ਐਨੀਆਂ ਵੱਡੀਆਂ ਤੇ ਭਾਰੀ ਤੋਪਾਂ ਦੀ ਢਲਾਈ ਕਿਵੇਂ ਹੁੰਦੀ ਹੋਵੇਗੀ? ਕਈ ਪ੍ਰਾਚੀਨ ਤੋਪਾਂ ਅਜਿਹੀਆਂ ਵੀ ਹਨ।
ਜਿਨ੍ਹਾਂ ’ਚ ਇੱਕ ਮਣ ਦਾ ਗੋਲਾ ਪੈਂਦਾ ਸੀ ਜਦੋਂ ਇਹ ਚੱਲਦੀਆਂ ਸਨ ਤਾਂ ਆਸ-ਪਾਸ ਦਾ ਖੇਤਰ ਹਿੱਲ ਜਾਂਦਾ ਸੀ ਪ੍ਰਾਚੀਨ ਭਾਰਤੀ ਤੋਪਾਂ ’ਚ ਧੂਮ-ਧੜਾਕ, ਕੜਕ ਬਿਜਲੀ, ਧਰਤੀ ਧਮਕਣ, ਚਮਕਦਾਇਨੀ, ਧਰਤੀ ਧੜਕ, ਗੜ੍ਹਮੇਜ਼ਨ, ਜੈਸਿੰਘ ਬਾਣ, ਸ਼ਤਰੂਪਛਾੜ ਆਦਿ ਤੋਪਾਂ ਕਾਫੀ ਪ੍ਰਸਿੱਧ ਸਨ ਇਨ੍ਹਾਂ ਤੋਪਾਂ ਨੂੰ ਤੋਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣ ਲਈ ਸੈਂਕੜੇ ਸਿਪਾਹੀ ਹੋਇਆ ਕਰਦੇ ਸਨ ਅੱਜ ਵੀ ਕਈ ਥਾਵਾਂ ’ਤੇ ਸਥਿਤ ਕਿਲਿਆਂ ਅਤੇ ਮਿਊਜ਼ੀਅਮਾਂ ’ਚ ਇਸ ਤਰ੍ਹਾਂ ਦੀਆਂ ਤੋਪਾਂ ਨੂੰ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਕਈ ਦੁਸ਼ਮਣਾਂ ਦਾ ਅੰਤ ਕੀਤਾ ਸੀ ਇਨ੍ਹਾਂ ਤੋਪਾਂ ’ਤੇ ਕਈ ਤਰ੍ਹਾਂ ਦੇ ਸੰਦੇਸ਼ ਲਿਖੇ ਹਨ।
ਆਰਤੀ ਰਾਣੀ