ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਅਪਾਰ ਰਹਿਮਤ
ਇੱਕ ਦਾ ਨਾਂਅ ਗੁਰਵਿੰਦਰ, ਦੂਜੇ ਦਾ ਨਾਂਅ ਗੁਰਬਖਸ਼ ਰੱਖਣਾ one-is-named-gurwinder-the-other-is-named-gurbakhsh
ਪ੍ਰੇਮੀ ਤਰਸੇਮ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਕਿਸ਼ਨ ਸਿੰਘ ਪਿੰਡ ਭਲੂਰ ਪਿੰਡ ਜ਼ਿਲ੍ਹਾ ਮੋਗਾ (ਪੰਜਾਬ) ਹਾਲ ਅਬਾਦ ਸੁਖਚੈਨ ਬਸਤੀ ਸ਼ਾਹ ਸਤਿਨਾਮ ਪੁਰਾ ਜ਼ਿਲ੍ਹਾ ਸਰਸਾ (ਹਰਿਆਣਾ) ਸੰਨ 1987 ਦੀ ਗੱਲ ਹੈ ਕਿ ਮੇਰੇ ਬਾਪੂ ਸ. ਕਿਸ਼ਨ ਸਿੰਘ ਬਿਮਾਰ ਹੋ ਗਏ ਉਹਨਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ
ਜਦੋਂ ਮੇਰੇ ਬਾਪੂ ਜੀ ਦੇ ਅੰਤਿਮ ਸਮੇਂ ਉਹਨਾਂ ਦੀ ਰੂਹ ਨੂੰ ਲੈਣ ਲਈ ਉਹਨਾਂ ਦੇ ਸਤਿਗੁਰ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਏ ਤਾਂ ਮੇਰੇ ਬਾਪੂ ਜੀ ਨੇ ਉਹਨਾਂ ਅੱਗੇ ਅਰਜ਼ ਕੀਤੀ ਕਿ ਪਿਤਾ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਮੈਂ ਤਾਂ ਪੋਤਰਿਆਂ ਤੋਂ ਬਿਨਾਂ ਹੀ ਜਾ ਰਿਹਾ ਹਾਂ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਉਹਨਾਂ ਨੂੰ ਦੋ ਪੋਤਰੇ ਦਿਖਾਏ ਅਤੇ ਆਦੇਸ਼ ਦਿੱਤਾ ਕਿ ਇੱਕ ਦਾ ਨਾਂਅ ਗੁਰਵਿੰਦਰ ਰੱਖਣਾ, ਦੂਜੇ ਦਾ ਨਾਂਅ ਗੁਰਬਖਸ਼ ਦੋਵਾਂ ਪੋਤਰਿਆਂ ਵਿੱਚੋਂ ਇੱਕ ਦੇ ਵਾਲ ਕਾਲੇ ਸਨ ਤੇ ਦੂਜੇ ਦੇ ਭੂਰੇ ਪੂਜਨੀਕ ਪਰਮ ਪਿਤਾ ਜੀ ਅਸ਼ੀਰਵਾਦ ਦੇ ਕੇ ਚਲੇ ਗਏ ਅਤੇ ਬਾਪੂ ਜੀ ਬਿਲਕੁਲ ਦਰੁਸਤ ਹੋ
ਗਏ ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ਬਾਪੂ ਜੀ ਨੂੰ ਜੀਵਨ ਦਾਨ ਦੇ ਦਿੱਤਾ ਸੁਬ੍ਹਾ ਉੱਠਦੇ ਹੀ ਬਾਪੂ ਜੀ ਨੇ ਸਾਡੇ ਪਰਿਵਾਰ ਵਿੱਚ ਉਪਰੋਕਤ ਸਾਰੀ ਕਹਾਣੀ ਸੁਣਾਈ ਉਸੇ ਸਾਲ ਵਿੱਚ ਸਾਡੇ ਦੋਵਾਂ ਭਾਈਆਂ ਦੇ ਘਰ ਇੱਕ-ਇੱਕ ਪੁੱਤਰ ਨੇ ਜਨਮ ਲਿਆ ਪੂਜਨੀਕ ਪਰਮ ਪਿਤਾ ਜੀ ਦੇ ਆਦੇਸ਼ ਅਨੁਸਾਰ ਮੇਰੇ ਭਰਾ ਦੇ ਲੜਕੇ ਦਾ ਨਾਂਅ ਗੁਰਵਿੰਦਰ ਅਤੇ ਮੇਰੇ ਲੜਕੇ ਦਾ ਨਾਂਅ ਗੁਰਬਖਸ਼ ਰੱਖਿਆ ਗਿਆ ਪੂਜਨੀਕ ਪਰਮ ਪਿਤਾ ਜੀ ਦੁਆਰਾ ਦਿਖਾਏ ਅਨੁਸਾਰ ਇੱਕ ਦੇ ਵਾਲ ਕਾਲੇ ਅਤੇ ਦੂਜੇ ਦੇ ਭੂਰੇ ਸਨ ਹੁਣ ਜਨਵਰੀ 1989 ਵਿੱਚ ਫਿਰ ਤੋਂ ਮੇਰੇ ਬਾਪੂ ਜੀ ਦਾ ਅੰਤਿਮ ਸਮਾਂ ਆ ਗਿਆ ਮੇਰੇ ਬਾਪੂ ਜੀ ਰਜਾਈ ਵਿੱਚ ਬੈਠੇ ਹੁੰਦੇ ਸਨ ਸਾਡਾ ਪੜੋਸੀ ਦਲਵਾਰਾ ਸਿੰਘ ਹਰ ਰੋਜ਼ ਗੱਲਾਂ ਕਰਨ ਲਈ ਉਹਨਾਂ ਕੋਲ ਬੈਠ ਜਾਂਦਾ ਮੇਰੇ ਬਾਪੂ ਜੀ ਦਲਵਾਰਾ ਸਿੰਘ ਨੂੰ ਕਹਿਣ ਲੱਗੇ ਕਿ ਮੇਰੇ ਗੁਰੂ ਪਿਤਾ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਮੇਰਾ ਹਿਸਾਬ-ਕਿਤਾਬ ਕਰਵਾ ਰਹੇ ਹਨ ਤੇ ਦਲਵਾਰਾ ਸਿੰਘ ਨੇ ਕਿਹਾ
ਕਿ ਚਾਚਾ ਜੀ ਮੈਂ ਤਾਂ ਤੁਹਾਡੇ ਕੋਲ ਰੋਜ਼ਾਨਾ ਹੀ ਬੈਠਾ ਰਹਿੰਦਾ ਹਾਂ ਆਪ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤਾਂ ਬਾਪੂ ਜੀ ਕਹਿਣ ਲੱਗੇ ਕਿ
ਮੈਨੂੰ ਤਾਂ ਕੁਝ ਨਹੀਂ ਹੋਇਆ ਮੈਂ ਤਾਂ ਬਿਲਕੁਲ ਠੀਕ ਹਾਂ ਦਲਵਾਰਾ ਸਿੰਘ ਨੇ ਮੇਰੀ ਮਾਂ ਨੂੰ ਅਵਾਜ਼ ਮਾਰੀ ਕਿ ਚਾਚੀ, ਏਧਰ ਆਓ ਮੇਰੀ ਮਾਂ ਆਈ ਤਾਂ ਦਰਵਾਰਾ ਸਿੰਘ ਕਹਿਣ ਲੱਗੇ ਕਿ ਚਾਚਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਕਿ ਗੁਰੂ ਜੀ ਮੇਰਾ ਹਿਸਾਬ-ਕਿਤਾਬ ਕਰਵਾ ਰਹੇ ਹਨ ਫਿਰ ਮੇਰੀ ਮਾਂ ਨੇ ਪੁੱਛਿਆ ਕਿ ਕੀ ਗੱਲ ਹੈ? ਮੇਰੀ ਮਾਂ ਨੇ ਕਿਹਾ ਕਿ ਰਹਿੰਦਾ ਕਿੰਨਾ ਕੁ ਹੈ
ਤਾਂ ਬਾਪੂ ਜੀ ਕਹਿਣ ਲੱਗੇ ਕਿ ਮੈਨੂੰ ਕੋਈ ਨਹੀਂ ਬੁਲਾ ਰਿਹਾ, ਪਿਤਾ ਜੀ ਆਪ ਹੀ ਕਰਵਾ ਰਹੇ ਹਨ ਤਾਂ ਦਲਵਾਰਾ ਸਿੰਘ ਨੇ ਕਿਹਾ ਕਿ ਤਾਂ ਫਿਰ ਮੇਰੀ ਚਾਚੀ ਕੀ ਕਰੂ? ਮੇਰੇ ਬਾਪੂ ਨੇ ਕਿਹਾ ਕਿ ਗੁਰੂ-ਗੁਰੂ ਕਰੇ ਉਸ ਸਮੇਂ ਮੈਂ ਸਰਦੂਲਗੜ੍ਹ ਵਿੱਚ ਕੰਮ ਕਰਦਾ ਸੀ ਅਤੇ ਪਰਿਵਾਰ ਸਮੇਤ ਉੱਥੇ ਹੀ ਰਹਿੰਦਾ ਸੀ ਮੇਰੀ ਮਾਂ ਨੇ ਕਾਰ ਰਾਹੀਂ ਪੱਤਰ ਭੇਜ ਕੇ ਮੈਨੂੰ ਘਰ ਬੁਲਾਇਆ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਮੇਰੀ ਮਾਂ ਨੇ ਮੇਰੇ ਭਾਈ ਦੇ ਪੁੱਤਰ ਨੂੰ ਬਾਪੂ ਜੀ ਦੀ ਛਾਤੀ ‘ਤੇ ਬਿਠਾ ਦਿੱਤਾ ਅਤੇ ਕਹਿ ਦਿੱਤਾ ਗੁਰਬਖਸ਼ (ਮੇਰਾ ਪੁੱਤਰ ਗੁਰਬਖਸ਼ ਜੋ ਦੋ ਮਹੀਨੇ ਦਾ ਸੀ) ਹੋਰੀਂ ਆ ਗਏ ਹਨ
ਬਾਪੂ ਜੀ ਨੇ ਕਿਹਾ ਕਿ ਜੇਕਰ ਮੈਂ ਗੁਰਬਖ਼ਸ਼ ਨੂੰ ਦੇਖਣਾ ਹੁੰਦਾ ਤਾਂ ਪਿਤਾ ਜੀ ਮੈਨੂੰ ਸੁਫ਼ਨੇ ਵਿੱਚ ਕਿਉਂ ਦਿਖਾਉਂਦੇ ਸਾਡੇ ਘਰ ਪਹੁੰਚਣ ਤੋਂ ਪਹਿਲਾਂ-ਪਹਿਲਾਂ ਬਾਪੂ ਜੀ ਦਾ ਧਿਆਨ ਦੁਨੀਆਂ ਨਾਲੋਂ ਟੁੱਟ ਚੁੱਕਿਆ ਸੀ ਉਹ ਸਾਡੇ ਨਾਲ ਮੇਲ ਜੋਲ ਨਹੀਂ ਕਰ ਸਕੇ ਅੰਤਿਮ ਸਮੇਂ ਉਹਨਾਂ ਨੂੰ ਕੋਈ ਤਕਲੀਫ਼ ਨਹੀਂ ਹੋਈ ਤੇ ਪੂਰੀ ਤੰਦਰੁਸਤੀ ਨਾਲ ਉਹਨਾਂ ਨੇ ਆਪਣਾ ਚੋਲਾ ਛੱਡ ਦਿੱਤਾ ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਅੰਤ ਸਮੇਂ ਪੂਰੇ ਸਤਿਗੁਰੂ ਦੀ ਰੂਹ ਨਾ ਤਾਂ ਕਦੇ ਨਰਕਾਂ ਵਿੱਚ ਜਾਂਦੀ ਹੈ ਅਤੇ ਨਾ ਹੀ ਉਸ ਨੂੰ ਜਮ ਲੈਣ ਆਉਂਦੇ ਹਨ ਸਗੋਂ ਆਪਣੀ ਰੂਹ (ਨਾਮ ਵਾਲੇ ਜੀਵ) ਨੂੰ ਸਤਿਗੁਰ ਖੁਦ ਲੈਣ ਆਉਂਦਾ ਹੈ ਤੇ ਉਸ ਦੀ ਪੂਰੀ-ਪੂਰੀ ਸੰਭਾਲ ਕਰਦਾ ਹੈ ਪੂਰੇ ਸਤਿਗੁਰੂ ਦਾ ਅਜਿਹਾ ਜੀਵ ਆਪਣੇ ਜਿਸਮ ਨੂੰ ਇਸ ਤਰ੍ਹਾਂ ਛੱਡ ਦਿੰਦਾ ਹੈ, ਜਿਵੇਂ ਕਿ ਕੋਈ ਵਿਅਕਤੀ ਆਪਣੇ ਸਰੀਰ ਤੋਂ ਪੁਰਾਣਾ ਕੱਪੜਾ ਉਤਾਰਦਾ ਹੈ, ਜਿਵੇਂ ਕਿ ਉਪਰੋਕਤ ਕਰਿਸ਼ਮੇ ਵਿੱਚ ਸਪੱਸ਼ਟ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.