ਮੁਲਤਾਨੀ ਮਿੱਟੀ ਦੀ ਵਰਤੋਂ ਅੱਜ ਵੱਖ-ਵੱਖ ਬਿਊਟੀ ਕਾਸਮੈਟਿਕਸ ਵਿਚ ਜ਼ਿਆਦਾ ਹੋ ਰਹੀ ਹੈ ਇਸੇ ਕਾਰਨ ਇਸ ਦੀ ਜ਼ਿਆਦਾ ਖਪਤ ਹੋ ਰਹੀ ਹੈ ਇਸ ਦਾ ਕੋਈ ਉਲਟ ਅਸਰ ਹੋਣ ਦੀ ਸੰਭਾਵਨਾ ਵੀ ਨਹੀਂ ਹੈ ਇਹ ਮਿੱਟੀ ਰਾਜਸਥਾਨ ਦੇ ਇਲਾਕਿਆਂ ’ਚ ਜ਼ਿਆਦਾ ਪਾਈ ਜਾਂਦੀ ਹੈ ਬਾਜ਼ਾਰ ਤੋਂ ਵੀ ਮੁਲਤਾਨੀ ਮਿੱਟੀ ਖਰੀਦੀ ਜਾ ਸਕਦੀ ਹੈ ਹਰ ਛੋਟੇ ਜਾਂ ਵੱਡੇ ਸ਼ਹਿਰ ’ਚ ਮੁਲਤਾਨੀ ਮਿੱਟੀ ਤੁਹਾਨੂੰ ਮਿਲ ਜਾਵੇਗੀ।
ਮੁਲਤਾਨੀ ਮਿੱਟੀ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕਰ ਸਕਦੇ ਹੋ ਮੁਲਤਾਨੀ ਮਿੱਟੀ ਦਾ ਪਾਊਡਰ, ਇੱਕ ਚਮਚ ਖੀਰੇ ਦਾ ਰਸ, ਕੱਚੇ ਆਲੂ ਦਾ ਰਸ, ਮਿਲਾ ਕੇ ਅੱਖਾਂ ਦੇ ਹੇਠਾਂ ਲਾਓ ਅੱਖਾਂ ਦੇ ਹੇਠਾਂ ਦਾ ਕਾਲਾਪਣ ਦੂਰ ਹੋਵੇਗਾ ਸ਼ਹਿਦ ਅਤੇ ਗਲਿਸਰੀਨ ’ਚ ਮਿਲਾ ਕੇ ਕੁਝ ਦਿਨ ਵਰਤਣ ਨਾਲ ਕਾਲਾ ਹਿੱਸਾ ਸਾਫ ਹੋਵੇਗਾ। ਮੁਲਤਾਨੀ ਮਿੱਟੀ, ਚੰਦਨ ਪਾਊਡਰ, ਹਲਦੀ, ਕਪੂਰ ਦਾ ਤੇਲ ਮਿਲਾ ਕੇ ਲਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋਣਗੇ ਜੇਕਰ ਚਿਹਰੇ ਦਾ ਰੰਗ ਨਿਖਾਰਨਾ ਹੈ ਤਾਂ ਇੱਕ ਚਮਚ ਮੁਲਤਾਨੀ ਮਿੱਟੀ ਪਾਊਡਰ, ਇੱਕ ਚਮਚ ਖੀਰੇ ਦਾ ਰਸ, ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਅਤੇ ਟਮਾਟਰ ਦੇ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਕੁਝ ਮਹੀਨੇ ਅਜਿਹਾ ਪੇਸਟ ਬਣਾ ਕੇ ਲਾਓ।
ਇਸ ਪੇਸਟ ਨੂੰ ਚਿਹਰੇ ’ਤੇ ਲਾਉਣ ਤੋਂ ਬਾਅਦ ਆਪਣੇ-ਆਪ ਸੁੱਕਣ ਦਿਓ ਮੌਸਮ ਅਨੁਸਾਰ ਕੋਸੇ ਜਾਂ ਠੰਢੇ ਪਾਣੀ ਨਾਲ ਚਿਹਰਾ ਸਾਫ ਕਰੋ ਇਸ ਪੇਸਟ ਦੀ ਵਰਤੋਂ ਕਰਨ ਨਾਲ ਰੰਗ ਨਿੱਖਰੇਗਾ, ਨਾਲ ਹੀ ਚਿਹਰੇ ਦੀ ਚਮੜੀ ਚਮਕਦਾਰ ਹੋ ਜਾਵੇਗੀ। ਚਿਹਰੇ ’ਤੇ ਚਮਕ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੇ ਫੇਸ ਪੈਕ ਬਾਜ਼ਾਰ ’ਚ ਉਪਲੱਬਧ ਹਨ ਜੇਕਰ ਤੁਸੀਂ ਘਰ ’ਚ ਹੀ ਫੇਸ ਪੈਕ ਬਣਾਉਣਾ ਚਾਹੋ ਤਾਂ ਘਰੇ ਵੀ ਤਿਆਰ ਕਰ ਸਕਦੇ ਹੋ ਮੁਲਤਾਨੀ ਮਿੱਟੀ ਪਾਊਡਰ, ਚੰਦਨ ਪਾਊਡਰ, ਨਾਰੰਗੀ ਛਿਲਕਾ ਪਾਊਡਰ, ਨਿੰਬੂ ਛਿਲਕਾ ਪਾਊਡਰ, ਨਿੰਬੂ ਦਾ ਰਸ ਬਰਾਬਰ ਮਾਤਰਾ ’ਚ ਲੈ ਕੇ ਇੱਕ ਸ਼ੀਸ਼ੀ ’ਚ ਭਰ ਕੇ ਰੱਖ ਲਓ।
ਜਦੋਂ ਵੀ ਫੇਸ ਪੈਕ ਲਾਉਣਾ ਹੋਵੇ, ਕੱਚਾ ਦੁੱਧ, ਗੁਲਾਬਜਲ, ਨਿੰਬੂ ਦਾ ਰਸ ਮਿਲਾ ਕੇ ਉਸ ’ਚ ਮਿੱਟੀ ਦਾ ਪਾਊਡਰ ਮਿਲਾ ਕੇ ਚਿਹਰੇ ’ਤੇ ਲਾਓ ਵੱਡੀ ਉਮਰ ਦੀਆਂ ਔਰਤਾਂ ਹਫਤੇ ’ਚ ਦੋ ਵਾਰ ਇਸ ਫੇਸ ਪੈਕ ਨੂੰ ਲਾਉਣ ਛੋਟੀ ਉਮਰ ਦੀਆਂ ਔਰਤਾਂ ਹਫਤੇ ਜਾਂ ਮਹੀਨੇ ’ਚ ਇੱਕ ਜਾਂ ਦੋ ਵਾਰ ਇਸ ਫੇਸਪੈਕ ਦੀ ਵਰਤੋਂ ਕਰ ਸਕਦੀਆਂ ਹਨ। ਚਮੜੀ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਵੀ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ ਮੁਲਤਾਨੀ ਮਿੱਟੀ ਨਾਲ ਚਮੜੀ ਖੁਸ਼ਕ ਨਹੀਂ ਹੁੰਦੀ ਗਰਮੀਆਂ ਦੇ ਮੌਸਮ ’ਚ ਇਸ ਦੀ ਵਰਤੋਂ ਕਾਫੀ ਲਾਭਕਾਰੀ ਹੈ ਕਿਉਂਕਿ ਗਰਮੀ ਦੇ ਮੌਸਮ ’ਚ ਪਿੱਤ ਕਾਫੀ ਹੋ ਜਾਂਦੀ ਹੈ ਪਿੱਤ ਦੂਰ ਕਰਨ ਲਈ ਮੁਲਤਾਨੀ ਮਿੱਟੀ ਪਾਊਡਰ ’ਚ ਦਹੀਂ ਮਿਲਾ ਕੇ ਸਾਬਣ ਦੀ ਟਿੱਕੀ ਵਾਂਗ ਬਣਾ ਲਓ ਸਾਬਣ ਦੀ ਥਾਂ ਇਸ ਨੂੰ ਵਰਤੋਂ ਪਿੱਤ ਤੋਂ ਰਾਹਤ ਮਿਲੇਗੀ ਹਫਤੇ ’ਚ ਇੱਕ ਨਿੰਬੂ ਦਾ ਰਸ ਅਤੇ ਖੀਰੇ ਦਾ ਰਸ ਮਿਲਾ ਕੇ ਹੱਥਾਂ-ਪੈਰਾਂ ’ਤੇ ਲਗਾਓ।
ਵਾਲਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਵੀ ਮੁਲਤਾਨੀ ਮਿੱਟੀ ਨੂੰ ਵਰਤੋਂ ’ਚ ਲਿਆ ਸਕਦੇ ਹੋ ਵਾਲਾਂ ਨੂੰ ਧੋਂਦੇ ਸਮੇਂ ਜਾਂ ਸਾਫ ਕਰਦੇ ਸਮੇਂ ਦਹੀਂ ਲੱਸੀ ਮੱਠੇ ’ਚ ਮੁਲਤਾਨੀ ਮਿੱਟੀ ਮਿਲਾ ਕੇ ਲਾਓ ਵਾਲਾਂ ’ਚ ਚਮਕ ਆਵੇਗੀ, ਦੂਜੇ ਪਾਸੇ ਵਾਲ ਲੰਮੇ ਵੀ ਹੋਣਗੇ ਵਾਲਾਂ ’ਚ ਸਿੱਕਰੀ ਹੋ ਗਈ ਹੋਵੇ ਤਾਂ ਮੁਲਤਾਨੀ ਮਿੱਟੀ ’ਚ ਨਮਕ, ਤੇਲ ਮਿਲਾ ਕੇ ਵਾਲਾਂ ਦੀ ਸਫਾਈ ਕਰੋ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਨਿੰਬੂ ਦਾ ਰਸ ਵਾਲਾਂ ਦੀਆਂ ਜੜ੍ਹਾਂ ’ਚ ਲਾਓ ਉਸ ਤੋਂ ਬਾਅਦ ਮੁਲਤਾਨੀ ਮਿੱਟੀ ਨਾਲ ਵਾਲ ਧੋਵੋ।
ਮੁਲਤਾਨੀ ਮਿੱਟੀ ਦੀ ਵਰਤੋਂ ਨਾਲ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਇਸ ਦੀ ਵਰਤੋਂ ਨਾਲ ਸਾਡੀ ਚਮੜੀ ਅਤੇ ਵਾਲ ਆਦਿ ਸੁੰਦਰ ਅਤੇ ਆਕਰਸ਼ਕ ਬਣਦੇ ਹਨ ਕੁਦਰਤ ਨੇ ਸਾਨੂੰ ਇਹ ਇੱਕ ਅਨਮੋਲ ਚੀਜ਼ ਦਿੱਤੀ ਹੈ ਇਸ ਦੀ ਜ਼ਿਆਦਾ ਵਰਤੋਂ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੀ ਇਸ ਦੀ ਵਰਤੋਂ ਬਿਨਾਂ ਡਰ ਦੇ ਕੀਤੀ ਜਾ ਸਕਦੀ ਹੈ ਪ੍ਰਾਚੀਨ ਕਾਲ ’ਚ ਰਿਸ਼ੀ-ਮੁਨੀ ਇਸ ਦਾ ਲੇਪ ਬਣਾ ਕੇ ਪੂਰੇ ਸਰੀਰ ’ਤੇ ਲਾ ਲੈਂਦੇ ਸਨ ਮੁਲਤਾਨੀ ਮਿੱਟੀ ਦਾ ਲੇਪ ਵੱਖ-ਵੱਖ ਤਰ੍ਹਾਂ ਦੇ ਕੀਟਾਣੂਆਂ ਨੂੰ ਸਰੀਰ ਦੀ ਚਮੜੀ ਕੋਲ ਪਹੁੰਚਣ ਨਹੀਂ ਦਿੰਦਾ ਕੁਦਰਤ ਨੇ ਸਾਨੂੰ ਜੋ ਵੀ ਚੀਜ਼ ਦਿੱਤੀ ਹੈ, ਉਹ ਸਾਡੇ ਲਈ ਫਾਇਦੇਮੰਦ ਹੀ ਹੈ ਜੇਕਰ ਵਿਗਿਆਨਕ ਢੰਗ ਨਾਲ ਵੀ ਅਸੀਂ ਸੋਚੀਏ-ਵਿਚਾਰੀਏ ਤਾਂ ਅਸੀਂ ਪਾਉਂਦੇ ਹਾਂ ਕਿ ਸਾਡੇ ਪੂਰਵਜਾਂ ਨੇ ਕੁਦਰਤ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰ ਲਈ ਸੀ ਉਦੋਂ ਉਹ ਕੁਦਰਤ ਦੀਆਂ ਦਿੱਤੀਆਂ ਚੰਗੀਆਂ ਚੀਜ਼ਾਂ ਦੀ ਵਰਤੋਂ ਕਰਿਆ ਕਰਦੇ ਸਨ।
ਨੀਲਮ ਗੁਪਤਾ