ਸਤਿਗੁਰ ਨੇ ਮੌਤ ਵਰਗਾ ਭਿਆਨਕ ਕਰਮ ਕੱਟ ਦਿੱਤਾ
-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਭੈਣ ਗੁਰਚਰਨ ਕੌਰ ਇੰਸਾਂ ਪਤਨੀ ਸ੍ਰੀ ਮੱਖਣ ਸਿੰਘ ਨਿਵਾਸੀ 73 ਟ੍ਰਿਊ ਸੋਲ ਕੰਪਲੈਕਸ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ (ਹਰਿਆਣਾ) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਭਰਾ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-
28 ਮਈ 2021 ਦੀ ਗੱਲ ਹੈ ਕਿ ਮੈਂ ਸੁਬ੍ਹਾ ਸਿਮਰਨ ਕਰ ਰਹੀ ਸੀ ਸਿਮਰਨ ਦੇ ਦੌਰਾਨ ਮੇਰੇ ਸਤਿਗੁਰੂ ਹਜ਼ੂਰ ਪਿਤਾ ਜੀ ਨੇ ਮੈਨੂੰ ਇੱਕ ਭਿਆਨਕ ਦ੍ਰਿਸ਼ਟਾਂਤ ਦਿਖਾਇਆ ਮੈਂ ਦੇਖਿਆ ਕਿ ਇੱਕ ਡੈੱਡ ਬਾੱਡੀ ਪਈ ਹੈ ਜਿਸ ਉੱਪਰ ਕੱਪੜਾ ਦਿੱਤਾ ਹੋਇਆ ਸੀ ਸਤਿਗੁਰੂ ਜੀ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਇਹ ਡੈੱਡ ਬਾੱਡੀ ਮੇਰੇ ਭਰਾ ਗੁਰਮੇਲ ਸਿੰਘ ਪੁੱਤਰ ਸ੍ਰੀ ਦਰਬਾਰਾ ਸਿੰਘ ਨਿਵਾਸੀ ਸ਼ਾਹ ਸਤਿਨਾਮ ਜੀ ਪੁਰਾ ਦੀ ਹੈ ਮੈਨੂੰ ਚਿੰਤਾ ਹੋ ਗਈ ਅਤੇ ਮੈਨੂੰ ਖਿਆਲ ਆਇਆ ਕਿ ਮੇਰੇ ਭਰਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ
ਕਿਉਂਕਿ ਉਸ ਦੇ ਸਹੁਰੇ ਸ੍ਰੀ ਅੰਮ੍ਰਿਤਸਰ ਸਾਹਿਬ ਹਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਵੇਗਾ ਤੇ ਉਸ ਦਾ ਐਕਸੀਡੈਂਟ ਹੋਵੇਗਾ 28 ਮਈ ਦੀ ਸ਼ਾਮ ਨੂੰ ਮੈਂ ਆਪਣੀ ਛੋਟੀ ਭੈਣ ਕੁਲਦੀਪ ਕੌਰ ਨੂੰ ਨਾਲ ਲੈ ਕੇ ਆਪਣੇ ਭਰਾ ਗੁਰਮੇਲ ਸਿੰਘ ਨੂੰ ਹਸਪਤਾਲ ਦੀ ਕੰਟੀਨ ਵਿੱਚ ਮਿਲੀ ਜਿੱਥੇ ਉਸ ਦੀ ਸੇਵਾ ਲੱਗੀ ਹੋਈ ਸੀ ਮੈਂ ਆਪਣੇ ਭਰਾ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸੀ ਕਿ ਮੈਂ ਸਿਮਰਨ ਦੇ ਦੌਰਾਨ ਤੇਰੀ ਡੈੱਡ ਬਾੱਡੀ ਪਈ ਦੇਖੀ ਹੈ ਇਸ ਲਈ ਮੈਨੂੰ ਡਰ ਲਗਦਾ ਹੈ ਕਿ ਤੂੰ ਸਹੁਰੇ ਘਰ ਜਾਣਾ ਹੈ ਮੇਰੀ ਛੋਟੀ ਭੈਣ ਨੇ ਭਰਾ ਨੂੰ ਕਿਹਾ ਕਿ ਤੂੰ ਕਾਰ ਲੈ ਕੇ ਨਾ ਜਾਈਂ, ਤਾਂ ਮੈਂ ਕਿਹਾ ਕਿ ਕਾਰ ਤਾਂ ਲਿਜਾਣੀ ਪੈਣੀ ਹੈ ਮੈਂ ਕਿਹਾ ਕਿ ਤੂੰ ਕਾਰ ਹੌਲੀ ਚਲਾਈਂ ਤੇ ਬਾਕੀ ਹੋਰ ਵੀ ਜੋ ਮੈਂ ਆਪਣੇ ਵੱਲੋਂ ਸਮਝਾ ਸਕਦੀ ਸੀ, ਉਸ ਨੂੰ ਸਮਝਾਇਆ ਉਸ ਤੋਂ ਬਾਅਦ 16-17 ਜੂਨ 2021 ਨੂੰ ਮੇਰਾ ਭਰਾ ਗੁਰਮੇਲ ਸਿੰਘ ਆਪਣੀ ਪਤਨੀ ਮਨਜੀਤ ਕੌਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਸਹੁਰੇ ਘਰ ਗਿਆ
ਜਦੋਂ ਉੱਥੋਂ 23 ਜੂਨ ਨੂੰ ਵਾਪਸ ਆ ਰਿਹਾ ਸੀ ਤਾਂ ਮੁੱਦਕੀ ਦੇ ਨੇੜੇ ਅੰਮ੍ਰਿਤਸਰ-ਬਠਿੰਡਾ ਹਾਈਵੇ ਰੋਡ ਤੋਂ ਅਚਾਨਕ ਉਹਨਾਂ ਦੀ ਗੱਡੀ ਕਈ ਪਲਟੇ ਖਾ ਕੇ ਕਰੀਬ 15 ਫੁੱਟ ਥੱਲੇ ਡਿੱਗ ਪਈ ਤੇ ਬੁਰੀ ਤਰ੍ਹਾਂ ਟੁੱਟ-ਭੱਜ ਗਈ ਜੋ ਲੋਕ ਸੜਕ ’ਤੇ ਜਾ ਰਹੇ ਸਨ, ਸਾਰੇ ਭੱਜ ਕੇ ਗੱਡੀ ਦੇ ਕੋਲ ਆ ਗਏ ਲੋਕਾਂ ਨੇ ਦੇਖਿਆ ਕਿ ਮੇਰਾ ਭਰਾ ਹੋਸ਼ ਵਿੱਚ ਨਹੀਂ ਸੀ ਅਤੇ ਉਸ ਦਾ ਸਿਰ ਸਟੇਰਿੰਗ ਉੱਤੇ ਸੀ ਐਨੇ ਵਿੱਚ ਮੌਜ਼ੂਦ ਲੋਕਾਂ ਨੇ ਮੇਰੀ ਭਾਬੀ ਮਨਜੀਤ ਕੌਰ ਦੇ ਗਲ ਵਿੱਚ ਲੋਕੇਟ ਦੇਖ ਕੇ ਮੁੱਦਕੀ ਦੀ ਸਾਧ-ਸੰਗਤ ਦੇ ਜ਼ਿੰਮੇਵਾਰ ਭਾਈਆਂ ਨੂੰ ਸੂਚਨਾ ਦਿੱਤੀ ਜੋ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ-ਹਸਪਤਾਲ ਫਰੀਦਕੋਟ ਲੈ ਗਏ ਸਤਿਗੁਰੂ ਦਾ ਦੇਣ ਤਾਂ ਦਿੱਤਾ ਹੀ ਨਹੀਂ ਜਾ ਸਕਦਾ
ਮੇਰੇ ਭਰਾ ਦਾ ਬਹੁਤ ਵੱਡਾ ਮੌਤ ਵਰਗਾ ਕਰਮ ਜਿਸ ਨੂੰ ਸਤਿਗੁਰੂ ਨੇ ਮੇਰੇ ਭਰਾ ਦੀ ਸੇਵਾ ਜਾਂ ਭਾਬੀ ਦੀ ਸੇਵਾ ਜਾਂ ਸਾਡੇ ਸਾਰਿਆਂ ਦੀਆਂ ਅਰਦਾਸਾਂ ਨਾਲ ਸੂਲੀ ਤੋਂ ਸੂਲ ਕਰ ਦਿੱਤਾ ਹਸਪਤਾਲ ਵਾਲਿਆਂ ਨੇ ਵੀ 3-4 ਘੰਟੇ ਦੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਇਹ ਤਾਂ ਉਸੇ ਤਰ੍ਹਾਂ ਹੋਇਆ ਜਿਵੇਂ ਇੱਕ ਸ਼ਬਦ ਵਿੱਚ ਆਉਂਦਾ ਹੈ:-
ਹਰ ਸਿੱਖ ਦਾ ਹਰ ਥਾਂ ਹਰ ਵੇਲੇ, ਬਣ ਰਾਖਾ ਸਿਰ ’ਤੇ ਹੱਥ ਰੱਖਦਾ ਨਿਰਗੁਣ ਤੋਂ ਸਰਗੁਣ ਰੂਪ ਵਟਾ ਪਰਗਟ ਹੋ ਵਖਾਨਾਂ ਕਿਸੇ-ਕਿਸੇ