Moth-millet Khichdi

ਮੋਠ-ਬਾਜਰੇ ਦੀ ਖਿਚੜੀ Moth-millet Khichdi

Moth-millet Khichdi ਸਮੱਗਰੀ:

  • 2 ਕਟੋਰੀ ਬਾਜਰਾ,
  • 2 ਚਮਚ ਨਮਕ,
  • 50 ਗ੍ਰਾਮ ਮੋਠਾਂ ਦੀ ਦਾਲ,
  • 100 ਗ੍ਰਾਮ ਛੋਲਿਆਂ ਦੀ ਦਾਲ,
  • ਘਿਓ ਉੱਪਰੋਂ ਪਾਉਣ ਲਈ

Moth-millet Khichdi ਬਣਾਉਣ ਦਾ ਤਰੀਕਾ:

  • ਸਭ ਤੋਂ ਪਹਿਲਾਂ ਅਸੀਂ ਬਾਜਰੇ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ 2 ਘੰਟਿਆਂ ਲਈ ਭਿਉਂ ਦੇਵਾਂਗੇ ਫਿਰ ਉਸਨੂੰ ਕੂੰਡੇ ’ਚ ਪਾ ਕੇ ਕੁੱਟ ਲਵਾਂਗੇ ਫਿਰ ਉਸਨੂੰ ਪਲੇਟ ਜਾਂ ਛੱਜ ’ਚ ਪਾ ਕੇ ਉਸਨੂੰ ਛੱਟ ਕੇ ਛਿਲਕਾ ਅਲੱਗ ਕਰ ਦੇਵਾਂਗੇ ਅਤੇ ਬਾਜ਼ਰਾ ਸਾਫ ਕਰਾਂਗੇ
  • ਫਿਰ ਤੋਂ ਉਸਨੂੰ ਕੂੰਡੇ ’ਚ ਪਾ ਕੇ ਦੁਬਾਰਾ ਕੁੱਟ ਕੇ ਬਰੀਕ ਕਰ ਲਵਾਂਗੇ ਅਤੇ ਇੱਕ ਵਾਰ ਫਿਰ ਤੋਂ ਪਲੇਟ ਜਾਂ ਛੱਜ ’ਚ ਪਾ ਕੇ ਉਸਨੂੰ ਛੱਟ  ਛਿਲਕਾ ਅਲੱਗ ਕਰ ਦੇਵਾਂਗੇ
  • ਹੁਣ ਕੁੱਟੇ ਹੋਏ ਬਾਜਰੇ ’ਚ ਛੋਲਿਆਂ ਦੀ ਦਾਲ ਅਤੇ ਮੋਠਾਂ ਦੀ ਦਾਲ ਮਿਕਸ ਕਰ ਦੇਵਾਂਗੇ ਹੁਣ ਇੱਕ ਕੁੱਕਰ ਜਾਂ ਤਾਉੜੀ ’ਚ 4 ਲੀਟਰ ਪਾਣੀ ਪਾ ਕੇ ਉਸਨੂੰ ਉਬਾਲ ਲਵਾਂਗੇ ਅਤੇ ਉਸ ’ਚ ਨਮਕ ਪਾ ਦੇਵਾਂਗੇ ਫਿਰ ਉਸ ’ਚ ਸਾਰਾ ਮਿਸ਼ਰਣ ਪਾ ਦੇਵਾਂਗੇ
  • ਹੁਣ ਉਸਨੂੰ ਲਗਾਤਾਰ ਹਿਲਾਉਂਦੇ ਰਹਾਂਗੇ, ਜਦੋਂ ਤੱਕ ਕਿ ਉਸ ’ਚ ਚੰਗੀ ਤਰ੍ਹਾਂ ਉਬਾਲ ਨਾ ਆ ਜਾਵੇ ਜੇਕਰ ਅਜਿਹਾ ਨਹੀਂ ਕਰਾਂਗੇ, ਤਾਂ ਉਸ ’ਚ ਗੰਢਾਂ ਬਣ ਸਕਦੀਆਂ ਹਨ
  • ਉਬਾਲ ਆਉਣ ਤੋਂ ਬਾਅਦ ਉਸਨੂੰ ਢੱਕ ਕੇ ਪੱਕਣ ਦੇਵਾਂਗੇ ਅਤੇ ਵਿਚ ਦੀ ਉਸਨੂੰ ਹਿਲਾਉਂਦੇ ਰਹਾਂਗੇ
  • ਸੁਆਦਲੀ ਮੋਠ-ਬਾਜਰੇ ਦੀ ਖਿਚੜੀ ਤਿਆਰ ਹੈ ਇਸਨੂੰ ਅਸੀਂ ਗੁੜ, ਘਿਓ ਪਾ ਕੇ ਜਾਂ ਦੁੱਧ ਪਾ ਕੇ ਵੀ ਖਾ ਸਕਦੇ ਹਾਂ
Also Read:  ਭਾਈ! ਬਹੁਤ ਅੱਛੀ ਜਗ੍ਹਾ ਗਿਆ ਹੈ-ਸਤਿਸੰਗੀਆਂ ਦੇ ਅਨੁਭਵ