ਮੂੰਗ ਦਾਲ ਦੀ ਚਾਟ -ਰੈਸਿਪੀ
Table of Contents
Moong Dal Ki Chaat ਸਮੱਗਰੀ:-
- ਅੱਧਾ ਕਿੱਲੋ ਮੂੰਗ ਦਾਲ,
- 250 ਗ੍ਰਾਮ ਆਲੂ,
- ਸਵਾਦ ਅਨੁਸਾਰ ਨਮਕ
ਚਟਨੀ ਲਈ ਸਮੱਗਰੀ:-
- ਹਰਾ ਧਨੀਆ,
- ਹਰੀ ਮਿਰਚ,
- ਲਾਲ ਇਮਲੀ ਦਾ ਪਾਣੀ (ਗਾੜ੍ਹਾ),
- ਕਾਲਾ ਨਮਕ ਸੁਆਦ ਅਨੁਸਾਰ
ਮਸਾਲੇ ਲਈ ਸਮੱਗਰੀ:-
- ਹਿੰਗ,
- ਅਜ਼ਵਾਇਨ,
- ਸਾਬੁਤ ਧਨੀਆ,
- ਜੀਰਾ,
- ਪਨੀਰ,
- ਪਿਆਜ ਅਤੇ ਅਮੂਲ ਮੱਖਣ ਸਵਾਦ ਅਨੁਸਾਰ
Moong Dal Ki Chaat ਬਣਾਉਣ ਦਾ ਤਰੀਕਾ:-
ਦਾਲ ’ਚ ਆਲੂ ਕੱਟ ਕੇ ਕੂਕਰ ’ਚ ਪਾਓ ਅਤੇ ਇਸ ’ਚ 4 ਗਲਾਸ ਪਾਣੀ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਪੱਕਣ ਲਈ ਗੈਸ ’ਤੇ ਰੱਖੋ 2-3 ਸੀਟੀਆਂ ਵੱਜਣ ’ਤੇ ਗੈਸ ਬੰਦ ਕਰ ਦਿਓ ਫਿਰ ਕੂਕਰ ਖੋਲ੍ਹ ਕੇ ਆਲੂ ਅਤੇ ਦਾਲ ਨੂੰ ਚੰਗੀ ਤਰ੍ਹਾਂ ਘੋਟ ਕੇ ਮਿਕਸ ਕਰੋ
ਚਟਨੀ ਬਣਾਉਣ ਦਾ ਤਰੀਕਾ:-
- ਧਨੀਆ,
- ਹਰੀ ਮਿਰਚ,
- ਇਮਲੀ ਨੂੰ ਕਾਲਾ ਨਮਕ ਪਾ ਕੇ ਪੀਸ ਲਓ
ਮਸਾਲਾ ਤਿਆਰ ਕਰੋ:-
- ਹਿੰਗ,
- ਅਜ਼ਵਾਇਨ,
- ਸਾਬੁਤ ਧਨੀਆ
- ਅਤੇ ਜੀਰਾ ਤਵੇ ’ਤੇ ਭੁੰਨ੍ਹ ਕੇ ਪੀਸ ਲਓ ਹੁਣ ਇਸ ’ਚ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਮਿਲਾ ਦਿਓ
ਸਰਵ ਕਰਨ ਲਈ:-
ਗਰਮ-ਗਰਮ ਦਾਲ ਅਲੱਗ-ਅਲੱਗ ਬਾਊਲ ’ਚ
ਪਾਓ ਉਸ ’ਤੇ ਹਰੀ ਚਟਨੀ, ਪਨੀਰ ਦੇ ਛੋਟੇ-ਛੋਟੇ ਟੁਕੜੇ, ਪਿਆਜ ਦੇ ਛੋਟੇ-ਛੋਟੇ ਟੁਕੜੇ, ਮੱਖਣ ਆਦਿ ਪਾਓ ਤੇ ਸਵਾਦ ਅਨੁਸਾਰ ਮਸਾਲਾ ਪਾ ਕੇ ਸਰਵ ਕਰੋ