Experiences of Satsangis

ਕਿਵੇਂ ਅਮਰਜੀਤ! ਮੂੰਗਫਲੀ ਹੋਰ ਲਿਆਈਏ -ਸਤਿਸੰਗੀਆਂ ਦੇ ਅਨੁਭਵ -Experiences of Satsangis – ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਪ੍ਰੇਮੀ ਅਮਰਜੀਤ ਸਿੰਘ ਇੰਸਾਂ ਪੁੱਤਰ ਸ੍ਰੀ ਹਾਕਮ ਸਿੰਘ ਨਿਵਾਸੀ ਪਿੰਡ ਗੋਨਿਆਣਾ ਕਲਾਂ ਜ਼ਿਲ੍ਹਾ ਬਠਿੰਡਾ (ਪੰਜਾਬ) ਤੋਂ ਪ੍ਰੇਮੀ ਜੀ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਦੇ ਕੁਝ ਵਿਰਤਾਂਤ ਇਸ ਤਰ੍ਹਾਂ ਬਿਆਨ ਕਰਦਾ ਹੈ:-

ਪ੍ਰੇਮੀ ਜੀ ਦੱਸਦੇ ਹਨ ਕਿ ਮੈਂ ਡੇਰਾ ਸੱਚਾ ਸੌਦਾ ਸੇਵਾ ਸੰਮਤੀ ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹਾਂ ਮਿਤੀ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਬਖਸ਼ ਦਿੱਤੀ ਹੁਣ ਹਜ਼ੂਰ ਪਿਤਾ ਜੀ ਕਿਤੇ ਵੀ ਸਤਿਸੰਗ ਕਰਦੇ ਤਾਂ ਪਰਮ ਪਿਤਾ ਜੀ ਨੂੰ ਆਪਣੇ ਨਾਲ ਹੀ ਲੈ ਕੇ ਜਾਇਆ ਕਰਦੇ ਸਨ ਅਤੇ ਸਤਿਸੰਗ ਦੀ ਸ਼ਾਹੀ ਸਟੇਜ ’ਤੇ ਦੋਨੋਂ ਪਿਤਾ ਜੀ ਬਿਰਾਜਮਾਨ ਹੁੰਦੇ ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਨੇ ਹਜ਼ੂਰ ਪਿਤਾ ਜੀ ਨੂੰ ਇਕੱਲਿਆਂ ਨੂੰ ਹੀ ਸਤਿਸੰਗ ਕਰਨ ਲਈ ਐੱਮਐੈੱਸਜੀ ਡੇਰਾ ਸੱਚਾ ਸੌਦਾ ਆਸ਼ਰਮ ਤੇ ਮਾਨਵਤਾ ਭਲਾਈ ਕੇਂਦਰ ਬਰਨਾਵਾ  (ਯੂਪੀ) ਭੇਜ ਦਿੱਤਾ ਅਤੇ ਆਪ ਜੀ ਸਰਸਾ ਦਰਬਾਰ ਵਿੱਚ ਰਹੇ

ਉਸ ਸਮੇਂ ਪਰਮਪਿਤਾ ਜੀ ਦੇ ਹੁਕਮ ਅਨੁਸਾਰ ਸਾਰੀ ਸੰਗਤ ਹਜ਼ੂਰ ਪਿਤਾ ਜੀ ਨੂੰ ‘ਸੰਤ ਜੀ’ ਕਹਿ ਕੇ ਹੀ ਸੰਬੋਧਨ ਕਰਿਆ ਕਰਦੀ ਸੀ ਇਸ ਤੋਂ ਪਹਿਲਾਂ ਜਦੋਂ ਪਰਮ ਪਿਤਾ ਜੀ ਸਤਿਸੰਗ ਕਰਨ ਲਈ ਯੂਪੀ ਦਰਬਾਰ ਜਾਂਦੇ ਤਾਂ ਸੇਵਾ ਸੰਮਤੀ ਦੀਆਂ ਗੱਡੀਆਂ ਦਾ ਕਾਫਲਾ ਨਾਲ ਹੁੰਦਾ ਕਾਫਲਾ ਅਕਸਰ ਕਈ ਥਾਵਾਂ ’ਤੇ ਰੁੱਕ-ਰੁੱਕ ਕੇ ਜਾਇਆ ਕਰਦਾ ਸੀ  ਆੱਨ ਰੋਡ ਰਸਤੇ ਵਿੱਚ ਕਿਤੇ ਵੀ ਪਿੰਡ ਦੀ ਸਾਧ-ਸੰਗਤ ਵੱਲੋਂ ਚਾਹ-ਪਾਣੀ ਦਾ ਪ੍ਰੋਗਰਾਮ ਕੀਤਾ ਹੁੰਦਾ ਪੂਜਨੀਕ ਪਰਮ ਪਿਤਾ ਜੀ ਸੰਗਤ ਦੇ ਪ੍ਰੇਮ-ਵਸ ਰੁੱਕ ਜਾਂਦੇ ਅਤੇ ਸਾਰੀ ਸੰਗਤ ਨੂੰ ਆਪਣਾ ਪਿਆਰ ਭਰਿਆ ਆਸ਼ੀਰਵਾਦ ਦੇ ਕੇ ਨਿਹਾਲ ਕਰਦੇ ਇਸ ਵਾਰ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਬਰਨਾਵਾ (ਯੂਪੀ) ਦੇ ਸਤਿਸੰਗ ਲਈ ਸਰਸਾ ਡੇਰੇ ਤੋਂ ਰਵਾਨਾ ਹੋਣ ਲੱਗੇ ਤਾਂ ਪਿਤਾ ਜੀ ਨੇ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਹੀ ਸੇਵਾਦਾਰਾਂ ਨੂੰ ਆਦੇਸ਼ ਦਿੱਤਾ

ਕਿ ਰਸਤੇ ਵਿੱਚ ਕਿਤੇ ਵੀ ਰੁਕਣ ਦੀ ਬਜਾਏ ਸਿੱਧਾ ਯੂਪੀ ਦਰਬਾਰ ਵਿੱਚ ਰੁਕਿਆ ਜਾਵੇ ਸਰਦੀ ਦੇ ਦਿਨ ਸਨ ਅਤੇ ਧੁੰਦ ਵੀ ਬੜੀ ਪੈਂਦੀ ਸੀ ਜਦੋਂ ਕਾਫਲਾ ਸੋਨੀਪਤ ਪਹੁੰਚਿਆਂ ਤਾਂ ਸਾਡੀ ਸੰਮਤੀ ਵਾਲੀ ਗੱਡੀ ਦੇ ਡਰਾਈਵਰ ਹਾਕਮ ਸਿੰਘ ਨੇ ਗੁਰਬਖ਼ਸ਼ ਭੁੱਲਰ ਦੇ ਕਹਿਣ ’ਤੇ ਗੱਡੀ ਕਾਫ਼ੀ ਤੇਜ਼ ਕਰਕੇ ਕਾਫਲੇ ਨਾਲੋਂ ਕਾਫੀ ਵਿੱਥ ਪਾ ਲਈ ਅਤੇ ਅੱਗੇ ਇੱਕ ਰੇਹੜੀ ਵਾਲੇ ਕੋਲ ਗੱਡੀ ਰੋਕ ਕੇ, ਮੂੰਗਫਲੀ ਲਈ ਅਤੇ ਜਲਦੀ-ਜਲਦੀ ਗੱਡੀ ਤੇਜ਼ੀ ਨਾਲ ਤੋਰ ਲਈ ਤਾਂ ਕਿ ਹਜ਼ੂਰ ਪਿਤਾ ਜੀ ਨੂੰ ਸਾਡੇ ਰੁਕਣ ਦਾ ਪਤਾ ਨਾ ਲੱਗੇ ਇਹ ਸਾਡੀ ਬਹੁਤ ਵੱਡੀ ਗਲਤੀ ਸੀ ਜਿਸ ਤਰ੍ਹਾਂ ਕੋਈ ਵੀ ਮਾਂ ਦਾਈ ਤੋਂ ਆਪਣਾ ਪੇਟ ਲੁਕੋ ਨਹੀਂ ਸਕਦੀ, ਉਸੇ ਤਰ੍ਹਾਂ ਕੋਈ ਵੀ ਸ਼ਿਸ਼ ਆਪਣੇ ਗੁਰੂ ਤੋਂ ਕੁਝ ਛੁਪਾ ਨਹੀਂ ਸਕਦਾ ਅਸੀਂ ਰਸਤੇ ਵਿੱਚ ਗੱਡੀ ਵਿੱਚ ਮੂੰਗਫਲੀ ਖਾਂਦੇ ਗਏ

ਪੂਜਨੀਕ ਹਜ਼ੂਰ ਪਿਤਾ ਜੀ ਨੇ ਉਸ ਦਿਨ ਯੂਪੀ ਦਰਬਾਰ ਵਿੱਚ ਸੇਵਾਦਾਰਾਂ ਨੂੰ ਪ੍ਰਸ਼ਾਦ ਦੇਣ ਵਾਸਤੇ ਸਪੈਸ਼ਲ ਗਜਰੇਲਾ ਬਣਵਾਇਆ ਪੂਜਨੀਕ ਪਿਤਾ ਜੀ ਦੇ ਹੁਕਮ ਅਨੁਸਾਰ ਸਾਰੇ ਸੇਵਾਦਾਰਾਂ ਨੂੰ ਕਟੋਰੀਆਂ ਭਰ-ਭਰ ਕੇ ਪ੍ਰਸ਼ਾਦ ਵੰਡਿਆ ਗਿਆ ਮੁੱਖ ਜ਼ਿੰਮੇਵਾਰ-ਸੇਵਾਦਾਰਾਂ ਨੂੰ ਡਰ ਸੀ ਕਿ ਇਸ ਤਰ੍ਹਾਂ ਤਾਂ ਪ੍ਰਸ਼ਾਦ ਕਿਵੇਂ ਪੂਰਾ ਆਵੇਗਾ! ਕਿਉਂਕਿ ਸੇਵਾਦਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਪ੍ਰਸ਼ਾਦ ਬਹੁਤ ਥੋੜ੍ਹਾ ਸੀ ਪਰ ਹੁਕਮ ਸੀ ਕਿ ਰੱਜਵਾ ਖੁਵਾਉਣਾ ਹੈ ਮਾਲਕ-ਸਤਿਗੁਰੂ ਦੀ ਰਹਿਮਤ ਨਾਲ ਸਭ ਨੂੰ ਰੱਜਵਾ ਖਵਾ ਕੇ ਵੀ ਕਾਫੀ ਪ੍ਰਸ਼ਾਦ ਬਚ ਗਿਆ ਹਜ਼ੂਰ ਪਿਤਾ ਜੀ ਦੇ ਹੁਕਮ ਅਨੁਸਾਰ ਸਾਰੇ ਸੇਵਾਦਾਰਾਂ ਨੂੰ ਗਜਰੇਲੇ ਦਾ ਉਹ ਪ੍ਰਸ਼ਾਦ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਵੰਡਿਆ ਗਿਆ ਸੀ ਪਰ ਹੈਰਾਨੀ ਇਸ ਗੱਲ ਦੀ ਸੀ ਕਿ ਬਰਤਨ ਵਿੱਚ ਪ੍ਰਸ਼ਾਦ ਓਨੇ ਦਾ ਓਨਾ ਹੀ ਪਿਆ ਸੀ

Also Read:  Old Age: ਵਧਦੀ ਉਮਰ ’ਚ ਵੀ ਰਹੋ ਫਿੱਟ

ਪਾਵਨ ਹੁਕਮ ਅਨੁਸਾਰ ਫਿਰ ਮਾਨਸਾ ਵਾਲੇ ਸੇਵਾਦਾਰਾਂ ਨੂੰ ਪ੍ਰਸ਼ਾਦ ਵੰਡਿਆ ਗਿਆ, ਪੂਜਨੀਕ ਹਜ਼ੂਰ ਪਿਤਾ ਜੀ ਸਾਡੇ ਵੱਲ ਭਾਵ ਸਾਡੇ ਸੇਵਾ ਸੰਮਤੀ ਵਾਲੇ ਸੇਵਾਦਾਰਾਂ ਵੱਲ ਪੂਰੀ ਤਵੱਜੋ ਦੇ ਕੇ ਦੇਖ ਰਹੇ ਸਨ! ਸੇਵਾ ਸੰਮਤੀ ਦਾ ਸੇਵਾਦਾਰ ਜੋਗਿੰਦਰ ਸਿੰਘ ਮੇਰੇ ਨੇੜੇ ਹੋ ਕੇ ਕਹਿਣ ਲੱਗਾ ਕਿ ਅਮਰਜੀਤ, ਪਿਤਾ ਜੀ ਆਪਣੇ ਵੱਲ ਹੀ ਵੇਖੀ ਜਾ ਰਹੇ ਹਨ ਕੋਈ ਗੱਲ ਤਾਂ ਜ਼ਰੂਰ ਹੈ! ਇਹਨਾਂ ਕਹਿਣ ਦੀ ਦੇਰ ਸੀ ਕਿ ਪੂਜਨੀਕ ਪਿਤਾ ਜੀ ਨੇ ਸਾਨੂੰ ਮੁਖਾਤਿਬ ਕਰਕੇ ਸੇਵਾਦਾਰਾਂ ਨੂੰ ਫਰਮਾਇਆ, ‘ਆਹ ਸੰਮਤੀ ਵਾਲੇ ਭੁੱਖੇ ਆ, ਇਹਨਾਂ ਨੂੰ ਵੀ ਖੁਆਓ ਜੋਗਿੰਦਰ ਸਿੰਘ ਕਹਿਣ ਲੱਗਾ, ਆਪਣੀ ਰਸਤੇ ਵਾਲੀ ਚੋਰੀ ਫੜੀ ਗਈ ਹੈ, ਚਲੋ ਆਪਾਂ ਸਾਰੇ ਚੱਲ ਕੇ ਮੁਆਫੀ ਮੰਗ ਲਈਏ ਅਸੀਂ ਸੇਵਾ ਸੰਮਤੀ ਵਾਲੇ ਸਾਰੇ ਸੇਵਾਦਾਰ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ

ਘਟ-ਘਟ ਦੀ ਜਾਣਨ ਵਾਲੇ ਸਤਿਗੁਰ ਹਜ਼ੂਰ ਪਿਤਾ ਜੀ ਨੇ ਫਰਮਾਇਆ, ‘ਕਿਵੇਂ ਆਂ ਅਮਰਜੀਤ! ਮੂੰਗਫਲੀ ਹੋਰ ਲਿਆਈਏ’! ਹਜ਼ੂਰ ਪਿਤਾ ਜੀ ਦੇ ਇਹ ਬਚਨ ਸੁਣਦਿਆਂ ਹੀ ਅਸੀਂ ਸਾਰੇ ਬਹੁਤ ਸ਼ਰਮਸਾਰ ਹੋਏ ਅਤੇ ਪਿਤਾ ਜੀ ਤੋਂ ਮੁਆਫੀ ਮੰਗਣ ਲੱਗੇ ਹਜ਼ੂਰ ਪਿਤਾ ਜੀ ਨੇ ਸਾਨੂੰ ਮੁਖਾਤਿਬ ਕਰਕੇ ਪੁੱਛਿਆ, ‘ਭਾਈ ਹੁਕਮ ਸੀ ਰਸਤੇ ਵਿੱਚ ਰੁਕਣ ਦਾ?’ ਅਸੀਂ ਸਾਰਿਆਂ ਨੇ ਨਾਂਹ ਵਿੱਚ ਸਿਰ ਹਿਲਾਇਆ ਗੁਰੂ ਜੀ ਕਹਿਣ ਲੱਗੇ ‘ਅੱਗੇ ਤੋਂ ਕਰੋਗੇ ਗਲਤੀ’? ਅਸੀਂ ਸਾਰਿਆਂ ਨੇ ਪਿਤਾ ਜੀ ਦੇ ਸਾਹਮਣੇ ਤੌਬਾ ਕੀਤੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸੇ ਤਰ੍ਹਾਂ ਹੱਸਦਿਆਂ-ਹੱਸਦਿਆਂ ਸਾਨੂੰ ਮੁਆਫੀ ਦੇ ਦਿੱਤੀ ਅਜੇ ਤੱਕ ਟੋਪੀਏ ਵਿੱਚ ਗਜਰੇਲੇ ਦਾ ਪ੍ਰਸ਼ਾਦ ਓਨੇ ਦਾ ਓਨਾ ਹੀ ਪਿਆ ਸੀ ਮੁੱਖ ਜ਼ਿੰਮੇਵਾਰ ਸੇਵਾਦਾਰ ਹਜ਼ੂਰ ਪਿਤਾ ਜੀ ਦੇ ਸਾਹਮਣੇ ਹੱਥ ਜੋੜੀ ਖੜ੍ਹੇ ਸਨ ਕਿ ਪਿਤਾ ਜੀ, ਇਹ ਨਹੀਂ ਮੁੱਕਦਾ! ਇਹ ਤਾਂ ਓਨੇ ਦਾ ਓਨਾ ਹੀ ਪਿਆ ਹੈ ਜੀ ਸਰਵ ਸਮਰੱਥ ਸਤਿਗੁਰੂ ਜੀ ਨੇ ਫਰਮਾਇਆ, ‘ਚੰਗਾ ਭਾਈ! ਹੁਣ ਸਾਰੇ ਸੇਵਾਦਾਰ ਆਪਣੇ ਹੱਥਾਂ ਨਾਲ ਸਿੱਧਾ ਹੀ ਬਰਤਨ ਵਿੱਚੋਂ ਪ੍ਰਸ਼ਾਦ ਚੁੱਕ ਕੇ ਖਾਓ’ ਅਤੇ ਐਨਾ ਕਹਿਣ ਦੀ ਹੀ ਦੇਰ ਸੀ ਕਿ ਸਾਰੇ ਸੇਵਾਦਾਰਾਂ ਨੇ ਸਿੱਧਾ ਪ੍ਰਸ਼ਾਦ ਵਾਲੇ ਬਰਤਨ ਵਿੱਚੋਂ ਪ੍ਰਸ਼ਾਦ ਖਾਣਾ ਸ਼ੁਰੂ ਕਰ ਦਿੱਤਾ ਅਤੇ ਤਾਂ ਜਾ ਕੇ ਪ੍ਰਸ਼ਾਦ ਖ਼ਤਮ ਹੋਇਆ

 ਬਰਤਨ ਦੀ ਸਮਰੱਥਾ ਕਰੀਬ ਚਾਲੀ ਕਿੱਲੋ ਦੀ ਸੀ ਅਤੇ ਉਸ ਵਿੱਚ ਪਸ਼ਾਦ ਕਰੀਬ ਵੀਹ-ਪੱਚੀ ਕਿੱਲੋ ਹੀ ਸੀ ਇੱਧਰ ਸੇਵਾਦਾਰ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਪ੍ਰਸ਼ਾਦ ਵਾਰ-ਵਾਰ ਵੰਡਣ ’ਤੇ ਵੀ ਖ਼ਤਮ ਨਹੀਂ ਹੋਇਆ, ਪੂਜਨੀਕ ਹਜ਼ੂਰ ਪਿਤਾ ਜੀ ਦੇ ਹੁਕਮ ਨਾਲ ਹੀ ਅੰਤ ਨੂੰ ਉਹ ਪ੍ਰਸ਼ਾਦ ਖ਼ਤਮ ਹੋਇਆ

25 ਜੂਨ 1996 ਦੀ ਗੱਲ ਹੈ ਪੂਜਨੀਕ ਹਜ਼ੂਰ ਪੂਜਨੀਕ ਪਿਤਾ ਜੀ ਨੇ ਸਾਡੇ ਘਰ ਆਪਣੇ ਪਵਿੱਤਰ ਚਰਨ ਟਿਕਾਏ ਉਸ ਸਮੇਂ ਮੈਂ ਆਪਣੇ ਘਰੇ ਨਹੀਂ ਸੀ, ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਪਿਤਾ ਜੀ ਨੇ ਮੇਰੇ ਸਾਰੇ ਪਰਿਵਾਰ ਦਾ ਹਾਲਚਾਲ ਪੁੱਛਿਆ ਜਦੋਂ ਮੈਂ ਸਰਸਾ ਦਰਬਾਰ ਆਪਣੀ ਸੇਵਾ ਦੀ ਡਿਊਟੀ ’ਤੇ ਆਇਆ ਤਾਂ ਮੈਂ ਆਪਣੀ ਘਰ ਤੋਂ ਗੈਰ ਹਾਜ਼ਰੀ ਲਈ ਹਜ਼ੂਰ ਪਿਤਾ ਜੀ ਤੋਂ ਮੁਆਫੀ ਮੰਗੀ ਤਾਂ ਪਿਤਾ ਜੀ ਨੇ ਫਰਮਾਇਆ, ‘‘ਅਸੀਂ ਤਾਂ ਤੇਰੇ ਜੁਆਕਾਂ ਨੂੰ ਮਿਲਣ ਗਏ ਸੀ’’ ਇਸ ਤਰ੍ਹਾਂ ਪਿਤਾ ਜੀ ਨੇ ਨਾ ਕਿ ਮੈਨੂੰ ਚਿੰਤਾਮੁਕਤ ਕੀਤਾ ਸਗੋ ਮੈਨੂੰ ਅਤੇ ਪਰਿਵਾਰ ਨੂੰ ਆਪਣੀਆਂ ਪਿਆਰ ਭਰੀਆਂ ਬੇਅੰਤ ਖੁਸ਼ੀਆਂ ਬਖ਼ਸ਼ੀਆਂ

ਸੰਨ 2008 ਵਿੱਚ ਗਦੂਦਾਂ ਦੀ ਸਮੱਸਿਆ ਕਾਰਨ ਡਾਕਟਰਾਂ ਨੇ ਮੈਨੂੰ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਦਸੰਬਰ ਦੀਆਂ ਛੁੱਟੀਆਂ ਵਿੱਚ ਮੈਂ ਆਪਣੇ ਬੇਟੇ ਐਡਵੋਕੇਟ ਕੇਵਲ ਇੰਸਾਂ ਦੇ ਨਾਲ ਬਠਿੰਡਾ ਦੇ ਡਾਕਟਰ ਚਹਿਲ ਕੋਲ ਅਪਰੇਸ਼ਨ ਕਰਵਾਉਣ ਲਈ ਚਲਿਆ ਗਿਆ ਡਾਕਟਰ ਨੇ ਮੇਰੇ ਟੈਸਟ ਕਰਨ ਤੋਂ ਬਾਅਦ ਕਿਹਾ ਕਿ ਗੁਰਦੇ ਵਿੱਚ ਗੰਢ ਹੈ ਅਤੇ ਇਸ ਦਾ ਪਹਿਲਾਂ ਇਲਾਜ ਕਰਵਾਓ ਇਸਦਾ ਐੱਮਆਰਆਈ ਟੈਸਟ ਕਰਵਾਉਣਾ ਪਵੇਗਾ ਜਦੋਂ ਐੱਮਆਰਆਈ ਟੈਸਟ ਕਰਵਾਇਆ ਤਾਂ ਮੇਰੇ ਬੇਟੇ ਨੇ ਮੈਨੂੰ ਕਿਹਾ ਕਿ ਪਾਪਾ ਜੀ ਤੁਸੀਂ ਘਰ ਚਲੇ ਜਾਓ, ਟੈਸਟ ਰਿਪੋਰਟ ਮੈਂ ਖੁਦ ਲੈ ਕੇ ਆਵਾਂਗਾ ਅਸਲ ਵਿੱਚ ਇਸ ਰਿਪੋਰਟ ’ਚ ਕੈਂਸਰ ਦਾ ਸ਼ੱਕ ਪੂਰੀ ਤਰ੍ਹਾਂ ਕਲੀਅਰ ਹੋ ਚੁੱਕਾ ਸੀ ਮੇਰੇ ਬੇਟੇ ਨੇ ਇਹ ਰਿਪੋਰਟਾਂ ਬਠਿੰਡਾ ਦੇ ਕਈ ਮਸ਼ਹੂਰ ਡਾਕਟਰਾਂ ਨੂੰ ਵੀ ਦਿਖਾਈਆਂ ਪਰ ਸਭ ਜਵਾਬ ਦੇ ਗਏ

Also Read:  ਬਿਹਤਰ ਕਮਾਈ ਲਈ ਕਰੋ ਕਾਲੀ ਕਣਕ ਦੀ ਖੇਤੀ

ਕਿ ਇਸਦਾ ਅਪਰੇਸ਼ਨ ਤਾਂ ਦਿੱਲੀ ਏਮਜ਼ ਵਿੱਚ ਹੀ ਹੋਵੇਗਾ ਪਰ ਮੇਰੇ ਬੇਟੇ ਨੇ ਮੈਨੂੰ ਇਹ ਗੱਲ ਨਹੀਂ ਦੱਸੀ, ਮੈਥੋਂ ਲੁਕੋ ਕੇ ਰੱਖੀ ਅਗਲੇ ਦਿਨ ਮੈਂ ਆਪਣੇ ਬੇਟੇ ਅਤੇ ਬੇਟੀ ਨੂੰ ਰੋਂਦਿਆਂ ਦੇਖਿਆ ਤਾਂ ਮੈਨੂੰ ਅਸਲੀ ਗੱਲ ਦਾ ਪਤਾ ਲੱਗਿਆਂ ਡਾਕਟਰਾਂ ਅਨੁਸਾਰ ਕਿ ਇੱਕ ਗੁਰਦਾ ਕੈਂਸਰ ਕਾਰਨ ਪੂਰੀ ਤਰ੍ਹਾਂ ਖਰਾਬ ਹੋ ਚੁਕਾ ਹੈ ਇਸ ਤੋਂ ਬਾਅਦ ਅਸੀਂ ਸਾਰੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਰਸਾ ਜਾਣ ਦੀ ਸਲਾਹ ਬਣਾਈ ਕਿ ਇਸ ਸਬੰਧ ਵਿੱਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਮਿਲਿਆ ਜਾਵੇ ਜਿਵੇਂ ਪਿਤਾ ਜੀ ਬਚਨ ਕਰਨਗੇ, ਉਵੇਂ ਹੀ ਕੀਤਾ ਜਾਵੇ ਦੂਜੇ ਦਿਨ ਅਸੀਂ ਡੇਰੇ ਆ ਗਏ ਅਸੀਂ ਸਵੇਰ ਦੀ ਮਜਲਿਸ ਤੋਂ ਬਾਅਦ ਸਚਖੰਡ ਹਾਲ ਵਿੱਚ ਹਜ਼ੂਰ ਪਿਤਾ ਜੀ ਨੂੰ ਮਿਲ ਕੇ ਅਰਜ਼ ਕੀਤੀ ਤਾਂ ਹਜ਼ੂਰ ਪਿਤਾ ਜੀ ਨੇ ਮੇਰੇ ’ਤੇ ਆਪਣੀ ਦਇਆ-ਦ੍ਰਿਸ਼ਟੀ ਪਾਉਂਦੇ ਹੋਏ ਮੈਨੂੰ ਮੁਖਾਤਿਬ ਕਰਕੇ ਬਚਨ ਫਰਮਾਏ ਕਿ ‘ਬੇਟਾ! ਫਿਕਰ ਨਹੀਂ ਕਰਨਾ ਆਪਣੇ ਇੱਥੇ ਓਸਵਾਲ ਦੇ ਡਾਕਟਰ ਵੀ ਆਉਂਦੇ ਹਨ ਅਤੇ ਏਮਜ਼ ਤੋਂ ਵੀ ਆਉਂਦੇ ਹਨ, ਤੁਸੀਂ ਉਹਨਾਂ ਦੀ ਰਾਏ ਲੈ ਲਓ ਪਰ ਕਰਨਾ ਓਵੇਂ ਹੀ ਹੈ, ਜਿਵੇਂ ਆਪਣੇ ਹਸਪਤਾਲ ਦੇ ਡਾਕਟਰ ਕਹਿਣ’

ਮੈਂ ਅਤੇ ਮੇਰੇ ਪਰਿਵਾਰ ਨੇ ਉਸੇ ਤਰ੍ਹਾਂ ਹੀ ਕੀਤਾ ਅਗਲੇ ਦਿਨ ਦਰਬਾਰ ਵਿੱਚ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਹੋਣ ਕਾਰਨ ਬਾਹਰਲੇ ਹਸਪਤਾਲਾਂ ਦੇ ਕਈ ਵੱਡੇ-ਵੱਡੇ ਡਾਕਟਰ ਆਪਣੀਆਂ ਸੇਵਾਵਾਂ ਦੇਣ ਲਈ ਸਰਸਾ ਦਰਬਾਰ ਵਿੱਚ ਪਹੁੰਚੇ ਹੋਏ ਸਨ ਇਸ ਤਰ੍ਹਾਂ ਪਿਤਾ ਜੀ ਨੇ ਡਾਕਟਰਾਂ ਦੀ ਰਾਏ ਲੈਣ ਵਾਲਾ ਕੰਮ ਵੀ ਇੱਥੇ ਹੀ ਭੁਗਤਾ ਦਿੱਤਾ ਅਤੇ ਉਸੇ ਹੀ ਦਿਨ ਸਾਰੇ ਟੈਸਟ ਵੀ ਹੋ ਗਏ ਸ਼ਾਹ ਸਤਿਨਾਮ ਜੀ ਸ਼ਪੈਸ਼ਲਿਟੀ ਹਸਪਤਾਲ ਦੇ ਡਾਕਟਰ ਐਮਪੀ ਸਿੰਘ ਜੀ ਨੇ ਸਾਰੇ ਟੈਸਟ ਦੇਖਣ ਉਪਰੰਤ ਅਗਲੇ ਦਿਨ ਭਾਵ ਸੋਮਵਾਰ ਨੂੰ ਹੀ ਅਪਰੇਸ਼ਨ ਕਰਨ ਲਈ ਕਹਿ ਦਿੱਤਾ ਡਾਕਟਰ ਨੇ ਇਹ ਵੀ ਕਿਹਾ ਕਿ ਅਸੀਂ ਅਪਰੇਸ਼ਨ ਆਪ ਹੀ ਕਰਾਂਗੇ

ਮੇਰਾ ਅਪਰੇਸ਼ਨ ਸਵੇਰੇ ਪੌਣੇ ਛੇ ਵਜੇ ਤੋਂ ਦੁਪਹਿਰ ਬਾਰਾਂ ਵਜੇ ਤੱਕ ਲਗਭਗ 6 ਘੰਟਿਆਂ ਤੱਕ ਚੱਲਿਆ ਉਹ ਖਰਾਬ ਹੋਇਆ ਸਾਰਾ ਗੁਰਦਾ ਹੀ ਕੱਢ ਦਿੱਤਾ ਗਿਆ ਉਹ ਅਪਰੇਸ਼ਨ ਜਿਸਨੂੰ ਕਰਨ ਲਈ ਵੱਡੇ-ਵੱੱਡੇ ਡਾਕਟਰ ਵੀ ਪਿੱਛੇ ਹੱਟ ਰਹੇ ਸਨ, ਉਹ ਕੁਝ ਘੰਟਿਆਂ ਵਿੱਚ ਡੇਰੇ ਦੇ ਹਸਪਤਾਲ ਵਿੱਚ ਸਫਲਤਾ ਪੂਰਵਕ ਕਰ ਦਿੱਤਾ ਗਿਆ ਬਾਅਦ ਵਿੱਚ ਇਸ ਦੀ ਮੈਡੀਕਲ ਰਿਪੋਰਟ ਵੀ ਬਿਲਕੁਲ ਠੀਕ ਆਈ ਕਿ ਕੈਂਸਰ ਖ਼ਤਮ ਹੋ ਚੁੱਕਾ ਹੈ ਹੈਰਾਨੀ ਇਸ ਗੱਲ ਦੀ ਵੀ ਸੀ ਕਿ ਕੈਂਸਰ ਸਿਰਫ ਉਸੇ ਗੁਰਦੇ ਦੇ ਅੰਦਰ-ਅੰਦਰ ਹੀ ਸੀ ਜੋ ਕਿ ਉਹਨਾਂ ਡਾਕਟਰਾਂ ਦੇ ਦੱਸਣ ਮੁਤਾਬਿਕ ਇੱਕ ਬਹੁਤ ਹੀ ਅਸੰਭਵ ਘਟਨਾ ਸੀ ਅਸਲ ਵਿੱਚ ਮੇਰਾ ਕੈਂਸਰ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਬਚਨਾਂ ਨਾਲ ਕਿ ਭਾਈ ਕਰਨਾ ਉਵੇਂ ਹੀ ਹੈ ਜਿਵੇਂ ਆਪਣੇ ਹਸਪਤਾਲ ਦੇ ਡਾਕਟਰ ਕਹਿਣ, ਕਹਿ ਕੇ ਹੀ ਕੱਟ ਦਿੱਤਾ ਸੀ

ਬਾਅਦ ਵਿੱਚ ਬਠਿੰਡਾ ਦੀ ਰੂਬਰੂ ਨਾਈਟ ਵਿੱਚ ਜਦੋਂ ਮੇਰੇ ਬੇਟੇ ਐਡਵੋਕੇਟ ਕੇਵਲ ਇੰਸਾਂ ਨੇ ਕੈਂਸਰ ਦੀਆਂ ਰਿਪੋਰਟਾਂ ਦਿਖਾਉਂਦੇ ਹੋਏ, ਸਾਰਾ ਕਰਿਸ਼ਮਾ ਮੌਜੂਦਾ ਸਾਰੀ ਸਾਧ-ਸੰਗਤ ਦੇ ਸਾਹਮਣੇ ਸੁਣਾਇਆ ਤਾਂ ਸਰਵ ਸਮਰੱਥ ਸਤਿਗੁਰੂ ਹਜ਼ੂਰ ਪਿਤਾ ਜੀ ਨੇ ਮੁਸਕੁਰਾਉਂਦੇ ਹੋਏ ਫਰਮਾਇਆ ਕਿ ਭਾਈ, ਅਮਰਜੀਤ ਨੇ ਤਾਂ ਠੀਕ ਹੋਣਾ ਹੀ ਸੀ! ਇਹਨਾਂ ਦੀ ਤਾਂ ਸੇਵਾ ਹੀ ਬਹੁਤ ਐ!’ ਮੇਰੇ ’ਤੇ ਸਤਿਗੁਰੂ ਦੇ ਐਨੇ ਪਰਉਪਕਾਰ ਹਨ ਕਿ ਜਿਹਨਾਂ ਦਾ ਮੈਂ ਲਿਖ-ਬੋਲ ਕੇ ਵਰਣਨ ਹੀ ਨਹੀਂ ਕਰ ਸਕਦਾ ਮੇਰੀ ਆਪਣੇ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਸਾਡੇ ਸਾਰੇ ਪਰਿਵਾਰ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਹਮੇਸ਼ਾ ਜੋੜੀ ਰੱਖਣਾ ਅਤੇ ਸਾਨੂੰ ਸੇਵਾ ਸਿਮਰਨ ਆਪਣੀ ਦ੍ਰਿੜਤਾ ਦਾ ਬਲ ਬਖ਼ਸ਼ਣਾ ਜੀ