ਡੇਰਾ ਸੱਚਾ ਸੌਦਾ ਦੇ ਬੇਮਿਸਾਲ ਯਤਨ ਨਾਲ ਸੈਂਕੜੇ ਅੱਖਾਂ ਫਿਰ ਰੁਸ਼ਨਾਈਆਂ
ਮੈਗਾ ਪ੍ਰੋਗਰਾਮ: 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ
ਇੱਥੇ ਤਾਂ ਜ਼ੱਰੇ-ਜ਼ੱਰੇ ’ਚ ਭਗਵਾਨ ਦੀ ਕਿਰਪਾ ਵਰਸਦੀ ਹੈ, ਇੱਥੋਂ ਦੇ ਸੇਵਾਦਾਰ ਫਰਿਸ਼ਤਿਆਂ ਵਾਂਗ ਕਦਮ-ਕਦਮ ’ਤੇ ਆਉਣ ਵਾਲਿਆਂ ਦੀ ਸੇਵਾ-ਸੰਭਾਲ ਕਰਦੇ ਹਨ ਮੇਰਾ ਸਲਾਮ ਹੈ ਅਜਿਹੇ ਗੁਰੂ ਜੀ ਨੂੰ, ਜਿਨ੍ਹਾਂ ਨੇ ਇਨਸਾਨੀਅਤ ਨੂੰ ਫਿਰ ਤੋਂ ਜਿਉਂਦਾ ਕਰ ਦਿਖਾਇਆ ਹੈ ਸੱਚੀ ਇਨਸਾਨੀਅਤ ਜੇਕਰ ਦੇਖਣੀ ਹੋਵੇ ਤਾਂ ਇੱਕ ਵਾਰ ਡੇਰਾ ਸੱਚਾ ਸੌਦਾ ’ਚ ਜ਼ਰੂਰ ਆਉਣਾ ਚਾਹੀਦਾ ਹੈ’ ਲਗਭਗ 500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਰਸਾ ਪਹੁੰਚੇ
ਬਦਾਯੂੰ (ਉੱਤਰ ਪ੍ਰਦੇਸ਼) ਦੇ ਗੰਗਾਰਾਮ ਨੇ ਡੇਰਾ ਸੱਚਾ ਸੌਦਾ ’ਚ ਲੱਗੇ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਆਪਣੀ ਇੱਕ ਅੱਖ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਇਹ ਵਿਚਾਰ ਪ੍ਰਗਟ ਕੀਤੇ ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਦੇ ਸਰਹੱਦੀ ਇਲਾਕੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਇਸ ਕੈਂਪ ’ਚ ਆਪਣੀ ਅੱਖ ਦਾ ਸਫ਼ਲ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਨਿੰਦਰ ਕੌਰ ਨੇ ਕਿਹਾ ਕਿ ਇਸ ਸਵਾਰਥੀ ਦੌਰ ’ਚ ਜਿੱਥੇ ਲੋਕ ਆਪਣੇ ਮਤਲਬ ਲਈ ਰਿਸ਼ਤੇ-ਨਾਤਿਆਂ ਦਾ ਦਿਖਾਵਾ ਕਰ ਰਹੇ ਹਨ,
ਉੱਥੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਅਜਿਹੇ ਕੈਂਪ ਲਾ ਕੇ ਸਮਾਜ ਨੂੰ ਨਵੀਂ ਦਿਸ਼ਾ ਹੀ ਨਹੀਂ ਦਿਖਾਈ, ਸਗੋਂ ਹਜ਼ਾਰਾਂ ਜ਼ਿੰਦਗੀਆਂ ਨੂੰ ਫਿਰ ਤੋਂ ਰੌਸ਼ਨ ਕਰਨ ਦਾ ਅਨੋਖਾ ਕਾਰਜ ਵੀ ਕੀਤਾ ਹੈ ਨਿੰਦਰ ਕੌਰ ਕਰੀਬ 4 ਸਾਲ ਪਹਿਲਾਂ ਆਪਣੀ ਇੱਕ ਅੱਖ ਦਾ ਇੱਥੇ ਕੈਂਪ ਦੌਰਾਨ ਆਪ੍ਰੇਸ਼ਨ ਕਰਵਾ ਚੁੱਕੀ ਹੈ ਅਜਿਹੇ ਇੱਕ-ਦੋ ਨਹੀਂ, ਸਗੋਂ ਹਜ਼ਾਰਾਂ, ਲੱਖਾਂ ਲੋਕ ਡੇਰਾ ਸੱਚਾ ਸੌਦਾ ਦੇ ਇਸ ਪਰਉਪਕਾਰ ਦੀਆਂ ਕਹਾਣੀਆਂ ਸੁਣਾਉਂਦੇ ਨਹੀਂ ਥੱਕ ਰਹੇ
ਦਰਅਸਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ਨੂੰ ਸਮੱਰਪਿਤ 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਇਸ ਵਾਰ ਵੀ ਸੈਂਕੜੇ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਦਾ ਸਬੱਬ ਬਣਿਆ ਸੰਨ 1992 ਤੋਂ ਲਗਾਤਾਰ 12 ਦਸੰਬਰ ਤੋਂ ਲੱਗਣ ਵਾਲੇ ਇਸ ਕੈਂਪ ’ਚ ਇਸ ਵਾਰ 15,465 ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਹੋਈ ਜਾਂਚ ਪ੍ਰਕਿਰਿਆ ਤੋਂ ਬਾਅਦ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੀਆਂ ਅੱਖਾਂ ਦਾ ਅਤਿਆਧੁਨਿਕ ਇਲਾਜ ਸੁਵਿਧਾਵਾਂ ਨਾਲ ਲੈੱਸ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਫ਼ਲ ਆਪ੍ਰੇਸ਼ਨ ਹੋਏ ਇਸਦੇ ਨਾਲ ਹੀ ਬਾਕੀ ਮਰੀਜ਼ਾਂ ਨੂੰ ਸਹੀ ਸਲਾਹ ਦੇ ਨਾਲ-ਨਾਲ ਅੱਖਾਂ ਦੀ ਦਵਾਈ ਅਤੇ ਲੋੜ ਅਨੁਸਾਰ ਐਨਕਾਂ ਵੰਡੀਆਂ ਗਈਆਂ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਦੱਸਿਆ ਕਿ ਕੈਂਪ ’ਚ 15,465 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 480 ਮਰੀਜ਼ਾਂ ਦੇ ਆਪ੍ਰੇਸ਼ਨ ਹੋਏ ਜਿਨ੍ਹਾਂ ’ਚ 200 ਪੁਰਸ਼ ਅਤੇ 280 ਮਹਿਲਾਵਾਂ ਸ਼ਾਮਲ ਸਨ ਕੈਂਪ ’ਚ 3,568 ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ 9,889 ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ
Table of Contents
ਕੈਂਪ ’ਚ ਪਹੁੰਚੇ 129 ਪ੍ਰਸਿੱਧ ਮਾਹਿਰ, ਲਗਾਤਾਰ ਦਿੱਤੀਆਂ ਲਾਜਵਾਬ ਇਲਾਜ ਸੇਵਾਵਾਂ
ਅੱਖਾਂ ਦੀ ਰੌਸ਼ਨੀ ਦੀ ਸੌਗਾਤ ਦੇਣ ਵਾਲੇ ਇਸ ਮੈਗਾ ਆਈ ਕੈਂਪ ’ਚ ਆਪਣੀਆਂ ਸੇਵਾਵਾਂ ਦੇਣ ਲਈ ਪੂਰੇ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ 129 ਤੋਂ ਜ਼ਿਆਦਾ ਅੱਖਾਂ ਦੇ ਰੋਗਾਂ ਦੇ ਮਾਹਿਰ ਪਹੁੰਚੇ, ਜਿਨ੍ਹਾਂ ਨੇ 15,465 ਮਰੀਜ਼ਾਂ (9,033 ਔਰਤਾਂ ਅਤੇ 6,432 ਆਦਮੀਆਂ) ਦੀਆਂ ਅੱਖਾਂ ਦੀ ਜਾਂਚ ਕੀਤੀ ਪੂਰੇ ਦੇਸ਼ ਤੋਂ ਪਹੁੰਚੇ ਅੱਖਾਂ ਦੇ ਰੋਗਾਂ ਦੇ ਮਾਹਿਰਾਂ ਦੀ ਟੀਮ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਡਾ. ਗੀਤਿਕਾ ਇੰਸਾਂ, ਚੰਡੀਗੜ੍ਹ ਤੋਂ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਵਨੀਸ਼ ਗੁਪਤਾ, ਸ਼ਾਹ ਸਤਿਨਾਮ ਜੀ ਜਨਤਕ ਹਸਪਤਾਲ ਸ੍ਰੀਗੁਰੂਸਰ ਮੋਡੀਆ ਤੋਂ ਡਾ. ਲਲਿਤ, ਇੰਟੀਗ੍ਰਲ ਮੈਡੀਕਲ ਕਾਲਜ ਲਖਨਊ ਤੋਂ
ਡਾ. ਸਮੀਰ, ਪਟਨਾ ਮੈਡੀਕਲ ਕਾਲਜ ਪਟਨਾ ਤੋਂ ਡਾ. ਰਾਜੇਸ਼ ਕੁਮਾਰ, ਕੇਡੀ ਮੈਡੀਕਲ ਕਾਲਜ ਮਥੁਰਾ ਤੋਂ ਡਾ. ਪ੍ਰਾਜਿਓਤ, ਸ੍ਰੀ ਮਹੰਤ ਇੰਦਰੇਸ਼ ਕਾਲਜ ਦੇਹਰਾਦੂਨ ਤੋਂ ਡਾ. ਸੁਮਿਤ, ਗ੍ਰਾਫਿਕਸ ਈਰਾ ਮੈਡੀਕਲ ਕਾਲਜ ਦੇਹਰਾਦੂਨ ਤੋਂ ਡਾ. ਆਸਿਫ ਖਾਨ, ਸੁਭਾਰਥੀ ਮੈਡੀਕਲ ਕਾਲਜ ਮੇਰਠ ਤੋਂ ਡਾ. ਆਰੂਸ਼ੀ ਮਿੱਤਲ ਅਤੇ ਡਾ. ਦੀਪਕ ਨੈਨ, ਐੱਨਸੀ ਮੈਡੀਕਲ ਕਾਲਜ ਪਾਣੀਪਤ ਤੋਂ ਡਾ. ਕੀਰਤਿਕਾ, ਡਾ. ਪ੍ਰਿਅੰਕਾ, ਡਾ. ਸੁਖਨੂਰ ਕੌਰ, ਐੱਮਆਰਐੱਮਐੱਸ ਬਰੇਲੀ ਤੋਂ ਡਾ. ਜਿਓਤਸਨਾ ਸ੍ਰੀ, ਈਐੱਸਆਈਸੀ ਲੁਧਿਆਣਾ ਤੋਂ ਡਾ. ਮਨਜੋਤ ਕੌਰ, ਐੱਨਆਈਆਈਐੱਮਐੱਸ ਨੋਇਡਾ ਤੋਂ ਡਾ. ਕੰਚਨ, ਐੱਸਜੀਟੀ ਮੈਡੀਕਲ ਕਾਲਜ ਗੁਰੂਗ੍ਰਾਮ ਤੋਂ ਡਾ. ਭਾਵਿਕਾ, ਡਾ. ਵੈਸ਼ਣਵੀ, ਡਾ. ਹਰਲੀਨ ਕੌਰ, ਅਮ੍ਰਿਤਸਰ ਤੋਂ ਡਾ. ਸ਼ਵੇਤਾ, ਆਰਆਈਐੱਮਟੀ ਫਤਿਹਗੜ੍ਹ ਸਾਹਿਬ ਤੋਂ ਡਾ. ਅਨਿਲ ਕੁਮਾਰ,
ਕਰੀਅਰ ਮੈਡੀਕਲ ਕਾਲਜ ਲਖਨਊ ਤੋਂ ਡਾ. ਵਿਜੈ, ਡਾ. ਅਖਿਲ, ਵਰਲਡ ਮੈਡੀਕਲ ਕਾਲਜ ਝੱਜਰ ਤੋਂ ਡਾ. ਸ਼ਿਖਰ ਯਾਦਵ, ਰੋਹਿਲਖੰਡ ਮੈਡੀਕਲ ਕਾਲਜ ਬਰੇਲੀ ਤੋਂ ਡਾ. ਪ੍ਰਤੀਕ, ਡਾ. ਸਿੱਧਾਰਥ, ਡਾ. ਮੋਬਾਸਸੀਰ, ਐੱਨਆਈਆਈਐੱਮਐੱਸ ਗ੍ਰੇਟਰ ਨੋਇਡਾ ਡਾ. ਰਾਹੁਲ ਸਿੰਘ, ਸਕੂਲ ਆਫ ਮੈਡੀਕਲ ਸਾਇੰਸ ਨੋਇਡਾ ਤੋਂ ਡਾ. ਦਰਪਣ ਗੁਪਤਾ, ਡਾ. ਪੀਯੂਸ਼ ਵਰਮਾ, ਰੋਹਿਲਖੰਡ ਮੈਡੀਕਲ ਕਾਲਜ ਬਰੇਲੀ ਤੋਂ ਡਾ. ਮ੍ਰਿਗਾਂਕਾ ਕਲਿਆਣ ਸਿੰਘ ਮੈਡੀਕਲ ਕਾਲਜ ਤੋਂ ਡਾ. ਆਰਕੇ ਝਾਅ, ਡਾ. ਗੁਰਮੀਤ ਸਿੰਘ, ਡਾ. ਚੰਦਰ ਮੋਹਨ ਖਾਸ ਤੌਰ ’ਤੇ ਸ਼ਾਮਲ ਸਨ ਦੂਜੇ ਪਾਸੇ ਡਾਕਟਰਾਂ ਦੇ ਨਾਲ ਪੈਰਾਮੈਡੀਕਲ ਸਟਾਫ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੀ ਬਹੁਮੁੱਲ ਸੇਵਾਵਾਂ ਦਿੱਤੀਆਂ
ਕੈਂਪ ’ਚ ਦਿਸਿਆ ‘ਸੇਵਾ ਪਰਮੋ ਧਰਮ’
ਨਿਸਵਾਰਥ ਭਾਵ ਨਾਲ ਦੂਜਿਆਂ ਦੀ ਮੱਦਦ ਕਰਨਾ ਹੀ ਜੀਵਨ ਦਾ ਸਭ ਤੋਂ ਪਵਿੱਤਰ ਅਤੇ ਸ੍ਰੇਸ਼ਠ ਕਰਮ ਹੈ, ਜੋ ਸਾਨੂੰ ਸੱਚੀ ਮਾਨਵਤਾ ਅਤੇ ਅਧਿਆਤਮਿਕਤਾ ਦੇ ਨੇੜੇ ਲਿਆਉਂਦਾ ਹੈ ਡੇਰਾ ਸੱਚਾ ਸੌਦਾ ’ਚ ਇਸ ਫਰੀ ਆਈ ਕੈਂਪ ’ਚ ਕਦਮ-ਕਦਮ ’ਤੇ ਇਸ ਦੀ ਅਸਲੀ ਮਿਸਾਲ ਦੇਖਣ ਨੂੰ ਮਿਲੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੈਂਪ ’ਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸੰਭਾਲ ਦਾ ਜੋ ਨਮੂਨਾ ਪੇਸ਼ ਕੀਤਾ, ਉਸਨੂੰ ਦੇਖ ਕੇ ਹਰ ਕੋਈ ਕਾਇਲ ਹੋ ਉੱਠਿਆ ਖਾਸ ਕਰਕੇ ਬਜ਼ੁਰਗ ਔਰਤਾਂ ਅਤੇ ਪੁਰਸ਼ਾਂ ਦੀ ਦੇਖ-ਰੇਖ ’ਚ ਸੇਵਾਦਾਰਾਂ ਨੇ ਜੀ-ਜਾਨ ਲਾ ਦਿੱਤੀ ਹਾਲਾਂਕਿ ਸਵੇਰੇ-ਸ਼ਾਮ ਸਰਦ ਮੌਸਮ ਦੇ ਚੱਲਦਿਆਂ ਠੰਢ ਰਹੀ,
ਪਰ ਸੇਵਾਦਾਰਾਂ ਦੀ ਗਰਮਜੋਸ਼ੀ ਨੇ ਕੈਂਪ ’ਚ ਪਹੁੰਚੇ ਲੋਕਾਂ ਲਈ ਖਾਣ-ਪੀਣ ਤੇ ਰਹਿਣ ਲਈ ਪੂਰੀ ਵਿਵਸਥਾ ਨੂੰ ਕਾਇਮ ਰੱਖਿਆ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਉਨ੍ਹਾਂ ਦੀ ਮੰਜ਼ਿਲ਼ ਤੱਕ ਮੁਫਤ ਛੱਡਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਘਰ ਵਾਪਸ ਆਉਂਦੇ ਸਮੇਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਭਾਵੁਕ ਹੋ ਕੇ ਸੇਵਾਦਾਰਾਂ ਨੂੰ ਭਰਪੂਰ ਅਸ਼ੀਰਵਾਦ ਦਿੰਦੇ ਨਜ਼ਰ ਆਏ, ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਵੀ ਦਿਲੋਂ ਧੰਨਵਾਦ ਜਤਾਇਆ ਜਿਨ੍ਹਾਂ ਦੀਆਂ ਪੇ੍ਰਰਨਾਵਾਂ ਦੀ ਬਦੌਲਤ ਅਜਿਹੇ ਮੁਫਤ ਮੈਗਾ ਕੈਂਪ ਲਾਇਆ ਗਿਆ, ਜਿਸ ਤੋਂ ਹਜ਼ਾਰਾਂ ਲੋਕਾਂ ਨੂੰ ਡਾਕਟਰੀ ਲਾਭ ਪਹੁੰਚਿਆ ਹੈ
ਆਈਂ ਕੈਂਪ ਤੋਂ ਮਿਲੀ ਨਵੀਂ ਰੌਸ਼ਨੀ
ਮੈਨੂੰ ਦੂਰ ਦੀ ਨਜ਼ਰ ਦੀ ਸਮੱਸਿਆ ਸੀ, ਜਿਸਦੇ ਚੱਲਦਿਆਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਂ ਇੱਥੇ ਕੈਂਪ ’ਚ ਆਇਆ, ਇੱਥੇ ਸੇਵਾਦਾਰਾਂ ਨੇ ਮੈਨੂੰ ਪਰਿਵਾਰ ਦੀ ਕਮੀ ਬਿਲਕੁਲ ਮਹਿਸੂਸ ਨਹੀਂ ਹੋਣ ਦਿੱਤੀ
ਆਪ੍ਰੇਸ਼ਨ ਵੀ ਸਫਲ ਹੋਇਆ, ਹੁਣ ਦੂਰ ਦੀ ਨਜ਼ਰ ਦੀ ਸਮੱਸਿਆ ਖ਼ਤਮ ਹੋ ਗਈ ਹੈ ਸੇਵਾ ਅਤੇ ਪਰਮਾਰਥੀ ਕਾਰਜ ਲਈ ਸੇਵਾਦਾਰਾਂ ਅਤੇ ਡੇਰਾ ਸੱਚਾ ਸੌਦਾ ਦਾ ਬਹੁਤ-ਬਹੁਤ ਧੰਨਵਾਦ -ਸੁਸ਼ੀਲ ਕੁਮਾਰ ਮੁੰਗੇਰ (ਬਿਹਾਰ)
ਅੱਖਾਂ ਦੀ ਕਮਜ਼ੋਰੀ ਕਰਕੇ ਬਹੁਤ ਮੁਸ਼ਕਿਲ ਹੋ ਰਹੀ ਸੀ, ਘਰ ਦੇ ਹਾਲਾਤ ਵੀ ਠੀਕ ਨਹੀਂ ਸਨ, ਕੈਂਪ ’ਚ ਆਪੇ੍ਰਸ਼ਨ ਸਹੀ ਹੋ ਗਿਆ, ਡੇਰਾ ਸੱਚਾ ਸੌਦਾ ਦੇ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ -ਗੇਜ਼ਾ ਸਿੰਘ, ਲਾਲਿਆਂਵਾਲੀ, ਪੰਜਾਬ
ਪਿਛਲੇ 8 ਮਹੀਨਿਆਂ ਤੋਂ ਚਿੱਟੇ ਮੋਤੀਆ ਕਾਰਨ ਪ੍ਰੇਸ਼ਾਨੀ ਸੀ ਕੈਂਪ ’ਚ ਆਪ੍ਰੇਸ਼ਨ ਹੋਣ ਤੋਂ ਬਾਅਦ ਜ਼ਿੰਦਗੀ ਜਿਵੇਂ ਬਦਲ ਗਈ ਹੈ ਇਸ ਪਰਉਪਕਾਰ ਲਈ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ -ਸਰੋਜ, ਪੋਹੜਕਾ, ਸਰਸਾ
ਇਸ ਕੈਂਪ ’ਚ ਡਾਕਟਰਾਂ ਅਤੇ ਸੇਵਾਦਾਰਾਂ ’ਚ ਜੋ ਪ੍ਰੇਮ, ਨਿਮਰਤਾ ਅਤੇ ਸੇਵਾ ਭਾਵਨਾ ਦੇਖਣ ਨੂੰ ਮਿਲਦੀ ਹੈ, ਉਹ ਕਿਤੇ ਹੋਰ ਨਹੀਂ ਆਪ੍ਰੇਸ਼ਨ ਸਹੀ ਹੋ ਗਿਆ ਹੈ, ਡੇਰਾ ਸੱਚਾ ਸੌਦਾ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਅਜਿਹਾ ਪੁੰਨ ਦਾ ਕਾਰਜ ਕੀਤਾ -ਕ੍ਰਿਸ਼ਨਾ ਦੇਵੀ, ਕਰਨਾਲ
ਸਰਦੂਲਗੜ੍ਹ ਦੇ ਜਾਟਾਨ ਪਿੰਡ ਵਾਸੀ ਸੁਖਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਵੀ ਇੱਥੇ ਆਪ੍ਰੇਸ਼ਨ ਹੋਇਆ ਹੈ ਉਨ੍ਹਾਂ ਕਿਹਾ ਕਿ ਸੇਵਾਦਾਰ ਉਨ੍ਹਾਂ ਨੂੰ ਹੱਥਾਂ ’ਚ ਚੁੱਕ ਕੇ ਸੇਵਾ ਕਰਦੇ ਹਨ ਘਰੇ ਵੀ ਸੇਵਾ ਹੁੰਦੀ ਹੈ, ਪਰ ਇੱਥੋਂ ਵਰਗੀ ਨਹੀਂ































































