‘‘ਚੁੱਪ ਬੈਠੇ ਰਹਿਣ ਨਾਲ ਤੁਹਾਨੂੰ ਅਜ਼ਾਦੀ ਨਹੀਂ ਮਿਲੇਗੀ! ਤੁਹਾਨੂੰ ਦੇਸ਼ ਅਤੇ ਧਰਮ ਬੁਲਾ ਰਿਹਾ ਹੈ ਉਸ ਦੀ ਪੁਕਾਰ ਸੁਣੋ ਉੱਠੋ, ਮੇਰਾ ਸਾਥ ਦਿਓ ਤਾਂ ਕਿ ਫਿਰੰਗੀਆਂ ਨੂੰ ਬਾਹਰ ਭਜਾ ਦੇਈਏ!’’ ਇਹ ਬਗਾਵਤ ਦੀ ਆਵਾਜ਼ ਮੇਜ਼ਰ ਹਿਊਸਨ ਦੇ ਕੰਨਾਂ ’ਚ ਪੈਂਦੇ ਹੀ ਉਸ ਨੇ ਫੌਜੀਆਂ ਨੂੰ ਉਸ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ! ਪਰ ਕੋਈ ਫੌਜੀ ਆਪਣੀ ਜਗ੍ਹਾ ਤੋਂ ਨਾ ਹਿੱਲਿਆ। 29 ਮਾਰਚ 1857 ਦਾ ਉਹ ਮਹਾਨ ਦਿਨ ਸੀ ਜਿਸ ਦਿਨ ਭਾਰਤ ਮਾਤਾ ਦੇ ਮਹਾਨ ਬੇਟੇ ਨੇ ਆਪਣੀ ਮਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਦਿਵਾਉਣ ਦਾ ਪਹਿਲਾ ਯਤਨ ਕੀਤਾ ਭਾਰਤ ਦੇ ਉਸ ਮਹਾਨ ਸਪੂਤ, ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਮੰਗਲ ਪਾਂਡੇ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ’ਤੇ ਗੋਲੀ ਚਲਾਈ। (Mangal Pandey)
ਫਿਰ ਇਸੇ ਗੋਲੀ ਦੀ ਚੰਗਿਆੜੀ ਭਾਂਬੜ ਬਣ ਕੇ ਅੰਗਰੇਜ਼ਾਂ ’ਤੇ ਟੁੱਟ ਪਈ ਸੀ ਮੰਗਲ ਪਾਂਡੇ ਇਸ ਮਹਾਨ ਕੰਮ ਨੂੰ ਅੰਜ਼ਾਮ ਦੇ ਕੇ ਅਮਰ ਹੋ ਗਏ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਇਸ ਦਾ ਨਤੀਜਾ ਕੀ ਹੋ ਸਕਦਾ ਹੈ ਪਰ ਫਲ ਦੀ ਚਿੰਤਾ ਨਾ ਕਰਦਿਆਂ, ਗੁਲਾਮੀ ਦੀਆਂ ਬੇੜੀਆਂ ਦੇ ਬੋਝ ਦੇ ਦੁੱਖ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ ਆਪਣੇ ਅੰਗਰੇਜ਼ ਅਫ਼ਸਰ ’ਤੇ ਗੋਲੀ ਚਲਾ ਕੇ ਉਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿਚ ਆਪਣਾ ਨਾਂਅ ਸੁਨਹਿਰੇ ਅੱਖਰਾਂ ’ਚ ਲਿਖਵਾ ਲਿਆ। (Mangal Pandey)
ਉਹ ਇੱਕ ਸਿੱਧੇ-ਸਾਦੇ ਬ੍ਰਾਹਮਣ ਸਨ ਨਾ ਕਿ ਕੋਈ ਮਹਾਨ ਆਗੂ ਜਾਂ ਪਰਮਵੀਰ ਯੋਧਾ ਉਹ ਅੰਗਰੇਜ਼ਾਂ ਦੇ ਇੱਕ ਛੋਟੇ ਜਿਹੇ ਸਿਪਾਹੀ ਸਨ, ਪਰ ਉਨ੍ਹਾਂ ਦੀਆਂ ਰਗਾਂ ’ਚ ਭਾਰਤੀ ਖੂਨ ਵਗਦਾ ਸੀ ਇਸੇ ਖੂਨ ਦੀ ਪੁਕਾਰ ਸੁਣ ਕੇ ਉਹ ਅਜ਼ਾਦੀ ਦੀ ਬਲੀਵੇਦੀ ’ਤੇ ਬਲਿਦਾਨ ਦੇ ਗਏ ਸੰਨ 1857, ਜਦੋਂਕਿ ਦੇਸ਼ ਗੁਲਾਮੀ ਦੀਆਂ ਬੇੜੀਆਂ ’ਚ ਜਕੜਿਆ ਹੋਇਆ ਸੀ, ਨਾਨਾ ਸਾਹਿਬ ਨੇ ਬਹੁਤ ਯਤਨ ਕਰਕੇ ਭਾਰਤ ਦੇ ਸਿਪਾਹੀਆਂ ਦੇ ਦਿਲਾਂ ’ਚ ਦੇਸ਼ ਪ੍ਰੇਮ ਦੀ ਜੋਤ ਜਗਾਈ ਇਸੇ ਜੋਤ ਨੇ ਭਾਂਬੜ ਬਣ ਕੇ ਦੇਸ਼-ਪ੍ਰੇਮੀਆਂ ਨੂੰ ਵਿਦਰੋਹ ਕਰਨ ਲਈ ਪ੍ਰੇਰਿਤ ਕੀਤਾ 31 ਮਾਰਚ 1857 ਦਾ ਦਿਨ ਤੈਅ ਕੀਤਾ ਗਿਆ ਅੰਗਰੇਜ਼ਾਂ ਖਿਲਾਫ ਵਿਦਰੋਹ ਦਾ ਬਿਗੁਲ ਵਜਾਉਣ ਦਾ। (Mangal Pandey)
ਪਰ ਕਿਸੇ ਕਾਰਨਵੱਸ ਮੰਗਲ ਪਾਂਡੇ ਨੇ 29 ਮਾਰਚ ਨੂੰ ਇੱਕ ਅੰਗਰੇਜ਼ ਅਫਸਰ ’ਤੇ ਗੋਲੀ ਚਲਾ ਦਿੱਤੀ ਅਤੇ ਇਸ ਦੇ ਨਾਲ ਹੀ ਇਸ ਮਹਾਂਕ੍ਰਾਂਤੀ ਦੇ ਯੱਗ ਦਾ ਸ਼ੁੱਭ-ਆਰੰਭ ਹੋ ਗਿਆ ਕਈ ਕਹਿੰਦੇ ਹਨ (ਇਤਿਹਾਸ ਅਨੁਸਾਰ) ਕਿ ਮੰਗਲ ਪਾਂਡੇ ਨੇ (ਤੈਅਸ਼ੁਦਾ ਸਮੇਂ ਤੋਂ ਪਹਿਲਾਂ) ਗੋਲੀ ਚਲਾ ਕੇ ਭਾਰੀ ਗਲਤੀ ਕੀਤੀ ਸੀ ਅਤੇ ਇਸ ਲਈ 1857 ਦੀ ਕ੍ਰਾਂਤੀ ਅਸਫਲ ਹੋ ਗਈ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸੀ, ਸਗੋਂ ਉਸ ਸਮੇਂ ਅਜਿਹੇ ਹਾਲਾਤ ਬਣ ਗਏ ਸਨ ਕਿ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਗੋਲੀ ਚਲਾਉਣੀ ਪਈ ਸੀ। ਇਸ ਕ੍ਰਾਂਤੀ ਦੀ ਸ਼ੁਰੂਆਤ ਕੋਲਕਾਤਾ ’ਚ ਹੋਈ ਕੋਲਕਾਤਾ ਦੇ ਫੌਜੀਆਂ ’ਚ ਇਹ ਅਫਵਾਹ ਜ਼ੋਰ ਫੜ ਗਈ। (Mangal Pandey)
ਕਿ ਅੰਗਰੇਜ਼ ਜੋ ਕਾਰਤੂਸ ਫੌਜੀਆਂ ਨੂੰ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਉਹ ਆਪਣੇ ਦੰਦਾਂ ਨਾਲ ਕੱਟ ਕੇ ਖੋਲ੍ਹਦੇ ਹਨ, ਉਨ੍ਹਾਂ ’ਚ ਸੂਰ ਅਤੇ ਗਾਂ ਦੀ ਚਰਬੀ ਭਰੀ ਹੁੰਦੀ ਹੈ ਫਿਰ ਕੀ ਸੀ, ਇਸ ਅਫਵਾਹ ਨਾਲ ਹਿੰਦੂ ਅਤੇ ਮੁਸਲਮਾਨ ਦੋਵਾਂ ਧਰਮਾਂ ਦੇ ਫੌਜੀਆਂ ’ਚ ਰੋਸ ਫੈਲ ਗਿਆ ਇਹ ਫੌਜੀ ਅੰਗਰੇਜ਼ਾਂ ਖਿਲਾਫ ਵਿਦਰੋਹ ਦੀ ਭਾਵਨਾ ਨਾਲ ਭੜਕ ਉੱਠੇ ਉਨ੍ਹਾਂ ਨੇ ਨਿਸ਼ਚਾ ਕੀਤਾ ਕਿ ਜਾਨ ਦੇ ਦੇਵਾਂਗੇ ਪਰ ਦੇਸ਼ ਅਤੇ ਧਰਮ ਦਾ ਅਪਮਾਨ ਕਦੇ ਸਹਿਣ ਨਹੀਂ ਕਰਾਂਗੇ। ਵਿਦਰੋਹ ਦੀ ਸੂਚਨਾ ਅੰਗਰੇਜ਼ਾਂ ਤੱਕ ਵੀ ਪਹੁੰਚ ਗਈ ਉਨ੍ਹਾਂ ਨੇ ਵਿਦਰੋਹ ਨੂੰ ਦਬਾਉਣ ਦਾ ਫੈਸਲਾ ਕੀਤਾ ਬਰਮਾ ਤੋਂ ਗੋਰੀ ਰੈਜੀਮੈਂਟ ਬੁਲਾ ਲਈ ਗਈ ਅਤੇ ਇੱਧਰ ਉਨ੍ਹਾਂ ਨੇ 19 ਨੰਬਰ ਦੀ ਇਸ ਰੈਜੀਮੈਂਟ ਨੂੰ ਭੰਗ ਕਰਨ ਦਾ ਫੈਸਲਾ ਲੈ ਲਿਆ ਇਸੇ ਰੈਜੀਮੈਂਟ ਦਾ ਇੱਕ ਸਿਪਾਹੀ ਸੀ। (Mangal Pandey)
‘ਮੰਗਲ ਪਾਂਡੇ’ ਇਸ ਫੈਸਲੇ ਨਾਲ ਉਨ੍ਹਾਂ ਦੇ ਦਿਲ ’ਚ ਅੱਗ ਦਾ ਦਰਿਆ ਭੜਕ ਉੱਠਿਆ ਉਨ੍ਹਾਂ ਨੂੰ ਲੱਗਾ 31 ਮਾਰਚ ਤਾਂ ਬਹੁਤ ਦੂਰ ਹੈ ਜੇਕਰ ਉਹ ਉਸ ਦਿਨ ਤੱਕ ਉਡੀਕ ਕਰਦੇ ਰਹੇ, ਤਾਂ ਅੰਗਰੇਜ਼ ਅਨਰਥ ਕਰ ਦੇਣਗੇ ਉਹ (ਮੰਗਲ ਪਾਂਡੇ) ਚਾਹੁੰਦੇ ਸਨ ਕਿ ਵਿਦਰੋਹ ਦਾ ਬਿਗੁਲ ਹੁਣ ਤੋਂ ਵਜਾ ਦਿੱਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦੀ ਗੱਲ ਦਾ ਸਮੱਰਥਨ ਕਰਨ ਤੋਂ ਇਨਕਾਰ ਕਰ ਦਿੱਤਾ 29 ਮਾਰਚ 1857 ਦਾ ਦਿਨ, ਕਰੀਬ 10 ਵੱਜ ਰਹੇ ਸਨ ਮੰਗਲ ਪਾਂਡੇ ਆਪਣੀ ਭਰੀ ਹੋਈ ਬੰਦੂਕ ਲੈ ਕੇ ਮੈਦਾਨ ’ਚ ਜਾ ਖੜ੍ਹੇ ਹੋ ਗਏ ਉੱਥੇ ਫੌਜੀ ਪਰੇਡ ਕਰ ਰਹੇ ਸਨ ਸ਼ੇਰ ਵਾਂਗ ਦਹਾੜਦੇ ਹੋਏ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਿਹਾ, ‘‘ਚੁੱਪ ਕਰਕੇ ਬੈਠੇ ਰਹਿਣ ਨਾਲ ਤੁਹਾਨੂੰ ਅਜ਼ਾਦੀ ਨਹੀਂ ਮਿਲੇਗੀ! ਤੁਹਾਨੂੰ ਦੇਸ਼ ਅਤੇ ਧਰਮ ਬੁਲਾ ਰਿਹਾ ਹੈ। (Mangal Pandey)
ਉਸ ਦੀ ਪੁਕਾਰ ਸੁਣੋ ਉੱਠੋ, ਮੇਰਾ ਸਾਥ ਦਿਓ ਤਾਂ ਕਿ ਫਿਰੰਗੀਆਂ ਨੂੰ ਬਾਹਰ ਕੱਢ ਦੇਈਏ!’’ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਉਹ ਉਸੇ ਤਰ੍ਹਾਂ ਗਰਜਦੇ ਰਹੋ ਤਾਂ ਮੇਜਰ ਹਿਊਸਨ ਉੱਧਰ ਆਇਆ ਮੰਗਲ ਪਾਂਡੇ ਦੀ ਅਵਾਜ ਉਸਦੇ ਕੰਨਾਂ ’ਚ ਪੈਂਦੇ ਹੀ ਉਸ ਨੇ ਫੌਜੀਆਂ ਨੂੰ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ! ਪਰ ਕੋਈ ਫੌਜੀ ਆਪਣੀ ਥਾਂ ਤੋਂ ਨਾ ਹਿੱਲਿਆ ਫਿਰ ਹਿਊਸਨ ਦੇ ਸ਼ਬਦਾਂ ਦਾ ਉੱਤਰ ਮੰਗਲ ਦੀ ਬੰਦੂਕ ਨੇ ਦਿੱਤਾ ਠਾਅ…ਠਾਅ… ਬੰਦੂਕ ਤੋਂ ਗੋਲੀ ਚੱਲੀ ਅਤੇ ਹਿਊਸਨ ਧਰਤੀ ’ਤੇ ਵੱਢੇ ਰੁੱਖ ਵਾਂਗ ਡਿੱਗ ਗਿਆ! ਹਿਊਸਨ ਨੂੰ ਡਿੱਗਦਾ ਦੇਖ ਕੇ ਦੂਜਾ ਅੰਗਰੇਜ਼ ਅਫਸਰ ‘ਲੈਫਟੀਨੈਂਟ ਬਾਗ’ ਘੋੜੇ ’ਤੇ ਸਵਾਰ ਹੋ ਕੇ ਆਇਆ। (Mangal Pandey)
ਮੰਗਲ ਪਾਂਡੇ ਨੇ ਉਸ ਨੂੰ ਵੀ ਆਪਣੀ ਬੰਦੂਕ ਦਾ ਨਿਸ਼ਾਨਾ ਬਣਾ ਦਿੱਤਾ ਜਦੋਂ ਮੰਗਲ ਪਾਂਡੇ ਆਪਣੀ ਬੰਦੂਕ ’ਚ ਫਿਰ ਗੋਲੀ ਭਰਨ ਲੱਗਾ ਤਾਂ ਬਾਗ ਨੇ ਆਪਣੀ ਪਿਸਤੌਲ ਨਾਲ ਉਸ ’ਤੇ ਫਾਇਰ ਕਰ ਦਿੱਤਾ ਪਰ ਕਿਸਮਤ ਦੀ ਗੱਲ, ਨਿਸ਼ਾਨਾ ਲੱਗਾ ਨਹੀਂ ਮੰਗਲ ਪਾਂਡੇ ਨੇ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ ਇਸ ਤੋਂ ਬਾਅਦ ਤੀਜੇ ਨੂੰ ਵੀ ਧਰਾਸ਼ਾਈ ਕਰ ਦਿੱਤਾ ਪਰੇਡ ਮੈਦਾਨ ’ਚ ਤਿੰਨ-ਤਿੰਨ ਗੋਰਿਆਂ ਦੀਆਂ ਲਾਸ਼ਾਂ ਡਿੱਗੀਆਂ ਪਈਆਂ ਸਨ ਅਤੇ ਮੰਗਲ ਪਾਂਡੇ, ਭਾਰਤ ਮਾਂ ਦਾ ਲਾਲ ਗਰਜ਼ ਰਿਹਾ ਸੀ ਉਦੋਂ ਕਰਨਲ ਵੀਲਰ ਆਇਆ ਪਰ ਉਸਦੇ ਵੀ ਹੁਕਮ ਨੂੰ ਫੌਜੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। (Mangal Pandey)
ਉਸ ਤੋਂ ਬਾਅਦ ਕਰਨਲ ਹੀਅਰਸੇ ਨੇ ਗੋਰੇ ਫੌਜੀਆਂ ਦੇ ਬਲ ’ਤੇ ਉਸ ਨੂੰ ਬੰਦੀ ਬਣਾਉਣਾ ਚਾਹਿਆ ਜਦੋਂ ਮੰਗਲ ਪਾਂਡੇ ਨੇ ਆਪਣੇ ਚਾਰੇ ਪਾਸੇ ਗੋਰੇ ਫੌਜੀ ਦੇਖੇ ਤਾਂ ਉਹ ਸਮਝ ਗਏ ਕਿ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਉਹ ਜਿਉਂਦੇ-ਜੀਅ ਅੰਗਰੇਜ਼ਾਂ ਦੇ ਹੱਥ ਨਹੀਂ ਲੱਗਣਾ ਚਾਹੁੰਦੇ ਸਨ ਉਨ੍ਹਾਂ ਨੇ ਆਪਣੀ ਛਾਤੀ ’ਚ ਗੋਲੀ ਮਾਰ ਲਈ ਪਰ ਕਿਸਮਤ ਧੋਖਾ ਦੇ ਗਈ। ਉਹ ਧਰਤੀ ’ਤੇ ਡਿੱਗ ਤਾਂ ਪਏ ਪਰ ਮਰੇ ਨਹੀਂ! ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਹ ਠੀਕ ਹੋ ਗਏ ਫੌਜੀ ਅਦਾਲਤ ’ਚ ਉਨ੍ਹਾਂ ’ਤੇ ਮੁਕੱਦਮਾ ਚਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਇਸੇ ਤਰ੍ਹਾਂ ਉਨ੍ਹਾਂ ਨੂੰ 8 ਅਪਰੈਲ 1857 ਨੂੰ ਫਾਂਸੀ ਦੇ ਦਿੱਤੀ ਗਈ। (Mangal Pandey)
ਜਦੋਂ ਉਨ੍ਹਾਂ ਨੂੰ ਫਾਂਸੀ ਦੇਣ ਦਾ ਦਿਨ ਆਇਆ ਤਾਂ ਬੈਰਕਪੁਰ ਦੇ ਜੱਲਾਦਾਂ ਨੇ ਉਸ ਮਹਾਨ ਸਪੂਤ ਨੂੰ ਫਾਂਸੀ ਦੇ ਫੰਦੇ ’ਤੇ ਲਟਕਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਇਸ ਗੱਲ ਨਾਲ ਅੰਗਰੇਜ਼ ਸਰਕਾਰ ਹੈਰਾਨ ਰਹਿ ਗਈ ਕੋਲਕਾਤਾ ਤੋਂ 4 ਜੱਲਾਦਾਂ ਨੂੰ ਮੰਗਵਾਇਆ ਗਿਆ ਉਨ੍ਹਾਂ ਨੂੰ ਇਹ ਪਤਾ ਤੱਕ ਵੀ ਨਾ ਲੱਗਣ ਦਿੱਤਾ ਗਿਆ ਕਿ ਉਹ ਕਿਸ ਨੂੰ ਫਾਂਸੀ ਦੇ ਰਹੇ ਹਨ ਅਤੇ ਉਸ ਦਾ ਅਪਰਾਧ ਕੀ ਹੈ ਅਰਥਾਤ ਉਨ੍ਹਾਂ ਜੱਲਾਦਾਂ ਤੋਂ ਮੰਗਲ ਪਾਂਡੇ ਦੇ ਵਿਸ਼ੇ ’ਚ ਜਾਣਕਾਰੀ ਗੁਪਤ ਰੱਖੀ ਗਈ ਸੀ। ਇਸ ਤਰ੍ਹਾਂ ਆਜ਼ਾਦੀ ਦੀ ਲੜਾਈ ਦੇ ਪਹਿਲੇ ਕ੍ਰਾਂਤੀਕਾਰੀ ਨੂੰ ਫਾਂਸੀ ਦੇ ਦਿੱਤੀ ਗਈ ਪਰ ਉਹ ਸ਼ਹੀਦ ਮਰ ਕੇ ਵੀ ਆਪਣੇ ਦੇਸ਼ਵਾਸੀਆਂ ਦੇ ਦਿਲਾਂ ’ਚ ਯਾਦ ਦੇ ਰੂਪ ’ਚ ਜਿਉਂਦੇ ਹਨ ਉਹ ਮਰ ਕੇ ਵੀ ਅਮਰ ਹਨ।
ਸੁਰੇਸ਼ ‘ਡੁੱਗਰ’