ਵੀਕੈਂਡ ਦਾ ਦਿਨ ਛੁੱਟੀ ਦਾ ਹੁੰਦਾ ਹੈ ਨੌਕਰੀਪੇਸ਼ਾ ਲੋਕਾਂ ਲਈ ਇਹ ਬਹੁਤ ਮਾਇਨੇ ਰੱਖਦਾ ਹੈ ਸਭ ਨੂੰ ਇਸ ਛੁੱਟੀ ਦੇ ਦਿਨ ਦੀ ਉਡੀਕ ਹੁੰਦੀ ਹੈ ਇਸ ਦਿਨ ਮੌਜ਼-ਮਸਤੀ ਕਰਨ ਅਤੇ ਖੁੱਲ੍ਹ ਕੇ ਖਾਣ ਦਾ ਮਨ ਕਰਦਾ ਹੈ ਵੀਕੈਂਡ ਨੂੰ ਤੁਸੀਂ ਕਿਸ ਤਰ੍ਹਾਂ ਬਿਤਾਇਆ, ਇਸ ’ਤੇ ਅਗਲੀ ਦਿਨਚਰਿਆ ਅਤੇ ਕੰਮ ਦੀਆਂ ਗਤੀਵਿਧੀਆਂ ਨਿਰਭਰ ਕਰਦੀਆਂ ਹਨ। ਵੀਕੈਂਡ ਦੀ ਅਜ਼ਾਦੀ ਅਤੇ ਖੁੱਲ੍ਹੀ ਛੂਟ ਆਉਣ ਵਾਲੇ ਦਿਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਇਸ ਦਿਨ ਦੀ ਸਰਗਰਮੀ ਸਰੀਰ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ ਜਦੋਂਕਿ ਇਸ ਦਿਨ ਦਾ ਬੇਫਿਕਰ ਖਾਣ-ਪੀਣ ਅਤੇ ਆਲਸ ਆਉਣ ਵਾਲੇ ਦਿਨਾਂ ਨੂੰ ਮੁਸੀਬਤਾਂ ਵਾਲਾ ਅਤੇ ਬੋਝਲ ਬਣਾ ਦਿੰਦਾ ਹੈ ਵੀਕੈਂਡ ’ਚ ਸਰਗਰਮ ਅਤੇ ਸੁਚੇਤ ਰਹਿ ਕੇ ਆਉਣ ਵਾਲੇ ਦਿਨਾਂ ਨੂੰ ਸਿਹਤਮੰਦ ਅਤੇ ਸੁਖਦਾਈ ਬਣਾਇਆ ਜਾ ਸਕਦਾ ਹੈ।
Table of Contents
ਛੁੱਟੀ ਦਾ ਦਿਨ

ਪਹਿਲਾਂ ਤੋਂ ਯੋਜਨਾ ਬਣਾਓ
ਇਸ ਦਿਨ ਦੇਰੀ ਅਤੇ ਆਲਸ ਕਰਨ ਨਾਲ ਅੱਗੇ ਦੀ ਜੀਵਨਸ਼ੈਲੀ ’ਤੇ ਨਕਾਰਾਤਮਕ ਅਸਰ ਪੈਂਦਾ ਹੈ ਵਜ਼ਨ ਅਤੇ ਮੋਟਾਪੇ ’ਤੇ ਕਾਬੂ ਪਾਉਣ ਵਾਲੇ ਇਸ ਦਿਨ ਬਿਲਕੁਲ ਲਾਪਰਵਾਹੀ ਨਾ ਕਰਨ ਵੀਕੈਂਡ ਨੂੰ ਅਨੰਦਪੂਰਨ, ਸਹੀ ਢੰਗ ਨਾਲ ਮਨਾਉਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਓ ਸਰੀਰਕ ਗਤੀਵਿਧੀ ’ਚ ਢਿੱਲ ਬਿਲਕੁਲ ਨਾ ਕਰੋ ਯੋਜਨਾ ਅਜਿਹੀ ਨਾ ਹੋਵੇ ਜਿਸ ਨਾਲ ਛੇ ਦਿਨਾਂ ਦਾ ਅਨੁਸ਼ਾਸਨ ਸੱਤਵੇਂ ਅਰਥਾਤ ਵੀਕੈਂਡ ਦੇ ਦਿਨ ਟੁੱਟ ਜਾਵੇ ਪਹਿਲਾਂ ਤੋਂ ਯੋਜਨਾ ਬਣਾ ਲੈਣ ਨਾਲ ਛੁੱਟੀ ਦਾ ਦਿਨ ਖਰਾਬ ਨਾ ਹੋ ਕੇ ਵਧੀਆ ਲੰਘੇਗਾ।
ਸਰਗਰਮ ਰਹੋ
ਵੀਕੈਂਡ ਦਾ ਦਿਨ ਆਲਸ, ਆਰਾਮ ’ਚ ਨਾ ਬਿਤਾ ਕੇ ਸਰਗਰਮ ਗਤੀਵਿਧੀਆਂ ਨੂੰ ਅਪਣਾਓ ਮਨਪਸੰਦ ਖੇਡ ਖੇਡੋ ਇਹ ਮਨ ਨੂੰ ਸਹੀ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਸਰਗਰਮ ਰਹਿਣ ਨਾਲ ਸਰੀਰ ਤਾਕਤਵਰ ਹੁੰਦਾ ਹੈ ਅਤੇ ਜੋੜਾਂ ’ਚ ਲਚੀਲਾਪਣ ਰਹਿੰਦਾ ਹੈ ਮਾਸਪੇਸ਼ੀਆਂ ’ਚ ਗਤੀਸ਼ੀਲਤਾ ਅਤੇ ਮਜ਼ਬੂਤੀ ਰਹਿੰਦੀ ਹੈ।
ਭਰਪੂਰ ਅਨੰਦ ਲਓ
ਵੀਕੈਂਡ ਬੋਝਲ ਨਹੀਂ, ਹਾਸੇ-ਖੁਸ਼ੀ ਨਾਲ ਭਰਿਆ ਹੋਵੇ ਇਸ ਦਿਨ ਦੇ ਹਰ ਪਲ ਨੂੰ ਅਨੰਦਮਈ ਬਣਾਓ ਦਫ਼ਤਰ ਦਾ ਕੰਮ ਘਰੇ ਨਾ ਨਿਪਟਾਓ ਦਫਤਰ ਅਤੇ ਦਫਤਰ ਵਾਲਿਆਂ ਤੋਂ ਦੂਰੀ ਬਣਾ ਕੇ ਪਰਿਵਾਰ ਨਾਲ ਦਿਨ ਬਿਤਾਓ ਜਿਸ ’ਚ ਜ਼ਿਆਦਾ ਖੁਸ਼ੀ ਮਿਲੇ, ਉਹ ਕੰਮ ਕਰੋ ਸੂਰਜ ਦੇ ਨਾਲ ਆਪਣੀ ਜੈਵਿਕ ਘੜੀ ਨੂੰ ਰੱਖੋ ਖੁਸ਼ੀ ਦੀ ਤਲਾਸ਼ ’ਚ ਜ਼ਿਆਦਾ ਖਾਓ-ਪੀਓ ਨਾ।
ਸੌਣ-ਜਾਗਣ ’ਚ ਦੇਰੀ ਨਾ ਕਰੋ
ਛੁੱਟੀ ਦਾ ਮਤਲਬ ਇਹ ਨਹੀਂ ਕਿ ਸੂਰਜ ਦੇ ਚੜ੍ਹ ਜਾਣ ਤੋਂ ਬਾਅਦ ਸਵੇਰੇ ਉੱਠੋ ਸੌਣ-ਜਾਗਣ ਦੇ ਸਮੇਂ ’ਚ ਦੇਰੀ ਨਾ ਕਰੋ ਜ਼ਲਦੀ ਸੌਣ ਅਤੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਇੱਕ-ਦੋ ਘੰਟਿਆਂ ਦੀ ਨੀਂਦ ਹੋਰ ਲਓ ਪਰ ਆਲਸ ਬਿਲਕੁਲ ਨਾ ਕਰੋ ਜਲਦੀ ਸੌਣ-ਜਾਗਣ ਨਾਲ ਸਰੀਰ ਤਰੋਤਾਜ਼ਾ ਰਹਿੰਦਾ ਹੈ ਅਤੇ ਕੰਮ ਕਰਨ ਸਮਰੱਥਾ ਵਧਦੀ ਹੈ।
ਕਸਰਤ ਜਾਰੀ ਰੱਖੋ
ਸਰੀਰਕ ਸਰਗਰਮੀ ਅਰਥਾਤ ਕਿਸੇ ਵੀ ਰੋਜ਼ਾਨਾ ਕਸਰਤ ਦਾ ਜੀਵਨ ’ਚ ਬੜਾ ਮਹੱਤਵ ਹੁੰਦਾ ਹੈ ਇਸ ਨਾਲ ਸਾਰੇ ਅੰਗ ਸਹੀ ਕੰਮ ਕਰਦੇ ਹਨ ਕਈ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ ਹਨ ਅਤੇ ਸਰੀਰ ਊਰਜਾ ਨਾਲ ਭਰਿਆ ਅਤੇ ਕੰਮ ਕਰਨ ’ਚ ਸਮਰੱਥ ਬਣਿਆ ਰਹਿੰਦਾ ਹੈ ਇਸ ਦਾ ਰੋਜ਼ਾਨਾ ਜੀਵਨ ’ਚ ਬੜਾ ਮਹੱਤਵ ਹੈ ਇਸ ਦਿਨ ਰੁੱਝੇ ਹੋਵੋ, ਫਿਰ ਵੀ ਕਸਰਤ ਲਈ ਸਮਾਂ ਕੱਢ ਲਓ ਕਸਰਤ ਦਾ ਰੁਟੀਨ ਤੋੜੋ ਨਾ।
ਸੀਤੇਸ਼ ਕੁਮਾਰ ਦਿਵੇਦੀ































































