ਬੇਟੀ ਨੂੰ ਆਤਮਨਿਰਭਰ ਬਣਾਓ

ਹਰੇਕ ਮਾਤਾ-ਪਿਤਾ ਦਾ ਇਹ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਆਪਣੀ ਪਿਆਰੀ-ਦੁਲਾਰੀ ਬੇਟੀ ਨੂੰ ਉੱਚ ਸਿੱਖਿਆ ਦਿਵਾਉਣ ਤਾਂ ਕਿ ਉਹ ਕੋਈ ਨੌਕਰੀ ਅਤੇ ਵਪਾਰ ਕਰਕੇ ਆਤਮਨਿਰਭਰ ਬਣ ਸਕੇ ਇਸ ਨਾਲ ਉਹ ਆਰਥਿਕ ਤੌਰ ’ਤੇ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇਗੀ ਖੁਦ ਨੂੰ ਕਿਸੇ ਤੋਂ ਹੀਣ ਨਾ ਸਮਝੇ ਇਸੇ ਤਰ੍ਹਾਂ ਉਸ ਨੂੰ ਕਿਸੇ ਦੇ ਵੀ ਸਾਹਮਣੇ ਹੱਥ ਫੈਲਾਉਣੇ ਨਹੀਂ ਪੈਣਗੇ ਉਸ ਦੀ ਪ੍ਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਖ਼ਤਮ ਹੋ ਜਾਏਗਾ

ਜੇਕਰ ਉਹ ਆਰਥਿਕ ਤੌਰ ’ਤੇ ਕਿਸੇ ’ਤੇ ਨਿਰਭਰ ਨਹੀਂ ਰਹੇਗੀ ਤਾਂ ਉਸ ਨੂੰ ਦਿਨ-ਪ੍ਰਤੀ-ਦਿਨ ਅਪਮਾਨਿਤ ਨਹੀਂ ਹੋਣਾ ਪਏਗਾ ਚਾਹੇ ਆਪਣਾ ਜੀਵਨਸਾਥੀ ਹੀ ਕਿਉਂ ਨਾ ਹੋਵੇ, ਉਸ ਤੋਂ ਵੀ ਰੁਪਏ ਮੰਗਣੇ ਪੈਂਦੇ ਹਨ ਤਾਂ ਬਹੁਤ ਸੰਕੋਚ ਹੁੰਦਾ ਹੈ ਕਈ ਅਜਿਹੇ ਪਰਸਨਲ ਖਰਚ ਹੁੰਦੇ ਹਨ, ਜੋ ਹਰ ਮਹਿਲਾ ਨੂੰ ਕਰਨੇ ਪੈਂਦੇ ਹਨ ਅਤੇ ਪਤੀ ਨੂੰ ਜਿਸ ਨੂੰ ਦੱਸਣਾ ਉਸ ਨੂੰ ਸਹੀ ਨਹੀਂ ਲਗਦਾ ਉਸ ਦੇ ਲਈ ਉਹ ਘਰ ਖਰਚ ਲਈ ਮਿਲੇ ਰੁਪਇਆਂ ’ਚੋਂ ਕੁਝ ਬੱਚਤ ਕਰਦੀ ਰਹਿੰਦੀ ਹੈ

Also Read :-


ਕਈ ਵਾਰ ਇੱਕ ਮਾਂ ਨੂੰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਪੈਂਦਾ ਹੈ ਜੋ ਕਿਸੇ ਹਿਸਾਬ ’ਚ ਨਹੀਂ ਆ ਪਾਉਂਦੇ ਜੇਕਰ ਉਹ ਉਨ੍ਹਾਂ ਖਰਚਿਆਂ ਦੀ ਚਰਚਾ ਪਤੀ ਨਾਲ ਕਰਦੀ ਹੈ ਤਾਂ ਘਰ ’ਚ ਮਹਾਂਭਾਰਤ ਹੋ ਜਾਂਦੀ ਹੈ ਉਦੋਂ ਪਤੀ ਵੱਲੋਂ ਉਸ ਨੂੰ ਬੱਚਿਆਂ ਨੂੰ ਵਿਗਾੜਣ ਦਾ ਤਾਨ੍ਹਾ ਦਿੱਤਾ ਜਾਏਗਾ ਕਦੇ-ਕਦੇ ਦੋਸਤਾਂ ਨਾਲ ਉਸ ਨੂੰ ਕੁਝ ਧਨ ਵਪਾਰ ਕਰਨਾ ਪੈ ਜਾਂਦਾ ਹੈ ਉਸ ਦੇ ਕੋਲ ਧਨ ਹੋਵੇਗਾ, ਉਦੋਂ ਤਾਂ ਉਹ ਖਰਚ ਕਰੇਗੀ

ਆਪਣੇ ਘਰ ਤੋਂ ਮੰਗੇਗੀ ਤਾਂ ਉਸ ਨੂੰ ਭਲਾ-ਬੁਰਾ ਕਿਹਾ ਜਾਏਗਾ ਉਸ ’ਤੇ ਫਜ਼ੂਲਖਰਚੀ ਕਰਨ ਦਾ ਦੋਸ਼ ਲਗਾਇਆ ਜਾਏਗਾ ਇਸ ਤੋਂ ਵੀ ਵਧ ਕੇ ਇਹ ਕਿਹਾ ਜਾਏਗਾ ਕਿ ਘਰ ਦੇ ਖਰਚੇ ਪੂਰੇ ਨਹੀਂ ਹੁੰਦੇ ਤਾਂ ਉਸ ਦੇ ਦੋਸਤਾਂ ਦਾ ਖਰਚ ਕਿਵੇਂ ਉਠਾਇਆ ਜਾਏ? ਇਹ ਇੱਕ ਘਰ ਦੀ ਨਹੀਂ, ਸਭ ਦੀ ਕਹਾਣੀ ਹੈ ਪਤੀ ਆਪਣੇ ਦੋਸਤਾਂ ਨਾਲ ਪੈਸਾ ਉਡਾਏ, ਨਸ਼ੇ ’ਚ ਧਨ ਬਰਬਾਦ ਕਰੇ ਅਤੇ ਪੈਸੇ ਨੂੰ ਕਿਤੇ ਵੀ ਖਰਚ ਕਰੇ,
ਸਭ ਜਾਇਜ਼ ਹੈ ਉਸ ਨੂੰ ਟੋਕਿਆ ਜਾਏ ਤਾਂ ਕਹੇਗਾ ਮੇਰੀ ਕਮਾਈ ਹੈ, ਮੈਂ ਜੋ ਮਰਜੀ ਕਰਾਂ ਪਰ ਪਤਨੀ ਦਾ ਜਾਇਜ਼ ਖਰਚ ਵੀ ਉਸ ਨੂੰ ਨਜਾਇਜ਼ ਲਗਦਾ ਹੈ

ਘਰ-ਗ੍ਰਹਿਸਥੀ ’ਚ ਵੀ ਕਈ ਅਜਿਹੇ ਖਰਚ ਹੋ ਜਾਂਦੇ ਹਨ ਜੋ ਉਸ ਨੂੰ ਮਜ਼ਬੂਰੀ ’ਚ ਕਰਨੇ ਪੈਂਦੇ ਹਨ ਇਹ ਪੈਸਾ ਹੀ ਸਾਰੇ ਫਸਾਦ ਜਾਂ ਝਗੜੇ ਦੀ ਜੜ੍ਹ ਹੈ ਇਸ ਦੇ ਚੱਕਰ ’ਚ ਮਨੁੱਖ ਜਾਨਵਰ ਤੱਕ ਬਣ ਜਾਂਦਾ ਹੈ ਇਸ ਕਾਰਨ ਆਪਸ ’ਚ ਮਾਰਕੁੱਟ ਅਤੇ ਖੂਨ-ਖਰਾਬਾ ਤੱਕ ਹੋ ਜਾਂਦਾ ਹੈ ਕਈ ਵਾਰ ਘਰ ’ਚ ਝਗੜਾ ਐਨਾ ਵਧ ਜਾਂਦਾ ਹੈ ਕਿ ਪਤੀ ਅਤੇ ਪਤਨੀ ’ਚ ਤੂੰ-ਤੂੰ, ਮੈਂ-ਮੈਂ ਹੋਣ ਲੱਗਦੀ ਹੈ ਫਿਰ ਵਧਦੇ-ਵਧਦੇ ਵਖਰੇਵੇਂ ਦੀ ਸਥਿਤੀ ਬਣ ਜਾਂਦੀ ਹੈ

ਬੇਟੀ ਜੇਕਰ ਪੜ੍ਹ-ਲਿਖ ਕੇ ਆਰਥਿਕ ਤੌਰ ’ਤੇ ਕਿਸੇ ’ਤੇ ਨਿਰਭਰ ਨਹੀਂ ਹੋਵੇਗੀ ਤਾਂ ਉਸ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਦੋ-ਚਾਰ ਨਹੀਂ ਹੋਣਾ ਪਏਗਾ ਕਈ ਬੇਟੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾਤਾ-ਪਿਤਾ ਦੀ ਖਰਾਬ ਆਰਥਿਕ ਸਥਿਤੀ ਦੇ ਚੱਲਦਿਆਂ ਛੋਟੇ ਭੈਣ-ਭਰਾਵਾਂ ਦੀ ਜ਼ਿੰਮੇਵਾਰੀ ਓਟਨਾ ਚਾਹੁੰਦੀਆਂ ਹਨ ਇਸ ਫਰਜ਼ ਨੂੰ ਉਦੋਂ ਨਿਭਾ ਸਕਦੀਆਂ ਹਨ, ਜਦੋਂ ਉਨ੍ਹਾਂ ਕੋਲ ਆਪਣੀ ਕਮਾਈ ਹੋਵੇਗੀ ਹਾਲਾਂਕਿ ਇਸ ਕੰਮ ਲਈ ਵੀ ਬਹੁਤ ਸਾਰੇ ਪਰਿਵਾਰ ਉਸ ਨੂੰ ਅਜਿਹਾ ਨਾ ਕਰਨ ਲਈ ਰੋਕਦੇ ਹਨ

ਕੁਝ ਬੇਟੀਆਂ ਆਪਣੇ ਸਹੁਰਾ ਪਰਿਵਾਰ ਅਤੇ ਆਪਣੇ ਪਤੀ ਦਾ ਵਿਰੋਧ ਸਹਿਣ ਕਰਕੇ ਵੀ ਮਾਇਕੇ ਦੀ ਮੱਦਦ ਕਰਦੀਆਂ ਹਨ ਬਜ਼ੁਰਗ ਅਵਸਥਾ ’ਚ ਆਪਣੇ ਮਾਤਾ-ਪਿਤਾ ਲਈ ਸਦਾ ਹੀ ਚਿੰਤਤ ਰਹਿਣ ਵਾਲੀਆਂ ਬੇਟੀਆਂ ਉਨ੍ਹਾਂ ਦਾ ਸਹਾਰਾ ਬਣਦੀਆਂ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਦੀਆਂ ਹਨ

ਸਾਡੇ ਪੁਰਸ਼ ਪ੍ਰਧਾਨ ਸਮਾਜ ਦੀ ਇਹ ਤਰਾਸਦੀ ਹੈ ਕਿ ਪਤੀ ਚਾਹੇ ਧਨ ਦੀ ਵਰਤੋਂ ਕਰੇ ਜਾਂ ਦੁਰਵਰਤੋਂ ਕਰੇ ਉਸ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਜਾਂਦੀ ਹੈ, ਇਸ ਨੂੰ ਉਸ ਦਾ ਹੱਕ ਮੰਨਿਆ ਜਾਂਦਾ ਹੈ, ਪਰ ਜੇਕਰ ਪਤਨੀ ਆਪਣੀ ਇੱਛਾ ਨਾਲ ਕੁਝ ਵੀ ਖਰਚ ਦੇਵੇ ਤਾਂ ਉਹ ਕਟਹਿਰੇ ’ਚ ਖੜ੍ਹੀ ਕਰ ਦਿੱਤੀ ਜਾਂਦੀ ਹੈ ਉਸ ’ਤੇ ਦੋਸ਼ ਲਗਾ ਕੇ, ਉਸ ਨੂੰ ਅਪਮਾਨਿਤ ਕੀਤਾ ਜਾਂਦਾ ਹੈ

ਬੇਟੀ ਆਪਣੇ ਘਰ ’ਚ ਖੁਸ਼ ਰਹਿੰਦੀ ਹੈ, ਤਾਂ ਉਸ ਦੇ ਮਾਤਾ-ਪਿਤਾ ਸੰਤੁਸ਼ਟ ਹੁੰਦੇ ਹਨ ਨਹੀਂ ਤਾਂ ਬੇਟੀ ਨਾਲ ਉਨ੍ਹਾਂ ਦਾ ਜੀਵਨ ਵੀ ਨਰਕ ਬਣ ਜਾਂਦਾ ਹੈ ਇਨ੍ਹਾਂ ਭਿਆਨਕ ਹਲਾਤਾਂ ਤੋਂ ਆਪਣੀ ਬੇਟੀ ਨੂੰ ਬਚਾਉਣ ਲਈ ਉਸ ਨੂੰ ਆਤਮਨਿਰਭਰ ਬਣਾਉਣਾ ਬਹੁਤ ਜ਼ਰੂਰੀ ਹੈ ਹਰ ਮਾਤਾ-ਪਿਤਾ ਨੂੰ ਇਸ ਵਿਸ਼ੇ ’ਚ ਸਜਗ ਰਹਿਣ ਦੀ ਬਹੁਤ ਜਰੂਰਤ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!