ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਸ਼ਾਸਕੀ ਰੂਪ ਨਾਲ 1 ਅਪਰੈਲ ਤੋਂ 31 ਮਾਰਚ ਦਾ ਸਮਾਂ ਵਿੱਤੀ ਵਰ੍ਹੇ ਦੇ ਰੂਪ ’ਚ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਸੂਬੇ ਅਤੇ ਕੇਂਦਰ ਸਰਕਾਰ ਫਰਵਰੀ ਦੇ ਮਹੀਨੇ ’ਚ ਸਦਨ ’ਚ ਨਵੇਂ ਵਿੱਤੀ ਵਰ੍ਹੇ ਲਈ ਬਜਟ ਪੇਸ਼ ਕਰਦੀਆਂ ਹਨ ਬਜਟ ਦਾ ਮਤਲਬ ਹੁੰਦਾ ਹੈ ਆਮਦਨੀ ਅਤੇ ਖਰਚੇ ਦਾ ਅੰਦਾਜ਼ਾ ਇਨ੍ਹੀਂ ਦਿਨੀਂ ਅਖਬਾਰਾਂ ਅਤੇ ਖਬਰਾਂ ’ਚ ਬਜਟ ਦੀ ਚਰਚਾ ਪੜ੍ਹਨ-ਸੁਣਨ ਨੂੰ ਮਿਲ ਜਾਂਦੀ ਹੈ। ਸਿਰਫ ਬਜਟ ਬਣਾਉਣਾ ਹੀ ਕਾਫੀ ਨਹੀਂ ਹੈ ਇਸ ਨੂੰ ਦੇਖੋ ਕਿ ਤੁਹਾਡਾ ਬਜਟ ਸਿਰਫ ਕਾਗਜ਼ਾਂ ’ਤੇ ਹੀ ਨਹੀਂ ਸਗੋਂ ਅਸਲੀ ਜ਼ਿੰਦਗੀ ’ਚ ਵੀ ਸਹੀ ਚੱਲ ਰਿਹਾ ਹੈ ਜਾਂ ਨਹੀਂ ਇੱਕ ਸਹੀ ਬਜਟ ਉਹੀ ਹੈ ਜੋ ਦੇਖਣ ’ਚ ਭਲੇ ਹੀ ਸਾਧਾਰਨ ਹੋਵੇ ਪਰ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ’ਚ ਸਫਲ ਸਾਬਿਤ ਹੋਵੇ ਹਰ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਬਜਟ ਦਾ ਵਿਸ਼ਲੇਸ਼ਣ ਵੀ ਕਰ ਸਕਦੇ ਹੋ। (Make Budgeting Habit)
ਕੀ ਤੁਸੀਂ ਕਦੇ ਆਪਣੇ ਘਰ ਦਾ ਬਜ਼ਟ ਬਣਾਇਆ ਹੈ? ਕੀ ਤੁਸੀਂ ਕਦੇ ਇਸ ਗੱਲ ਦਾ ਹਿਸਾਬ ਲਾਇਆ ਹੈ ਕਿ ਤੁਹਾਡੇ ਘਰੇਲੂ ਖਰਚਿਆਂ ’ਤੇ ਤੁਹਾਡੀ ਆਮਦਨ ਦਾ ਕਿੰਨਾ ਹਿੱਸਾ ਖਰਚ ਹੋ ਰਿਹਾ ਹੈ? ਭਵਿੱਖ ਲਈ ਤੁਸੀਂ ਕਿੰਨੀ ਬੱਚਤ ਕਰ ਰਹੇ ਹੋ? ਤੁਸੀਂ ਹੀ ਆਪਣੇ ਘਰ ਦੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਵੀ ਹੋ ਇਸ ਲਈ ਘਰ ਦਾ ਬਜਟ ਬਣਾਉਣ ਅਤੇ ਉਸਨੂੰ ਲਾਗੂ ਕਰਨ ਦੀ ਜਵਾਬਦੇਹੀ ਵੀ ਤੁਹਾਡੀ ਹੀ ਹੈ ਘਰੇਲੂ ਬਜ਼ਟ ਬਣਾਉਣ ਤੋਂ ਮਤਲਬ ਘਰ ਦੇ ਸਾਰੇ ਖਰਚਿਆਂ ਦਾ ਹਿਸਾਬ ਲਾਉਣ ਤੋਂ ਕਿਤੇ ਵਧ ਕੇ ਹੈ ਇਸ ਦੇ ਜ਼ਰੀਏ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਤੁਹਾਡੀ ਆਮਦਨ ’ਚੋਂ ਕਿੰਨਾ ਖਰਚ ਹੁੰਦਾ ਹੈ ਅਤੇ ਕਿੰਨਾ ਇਸ ’ਚੋਂ ਬਚਾਇਆ ਜਾ ਸਕਦਾ ਹੈ। (Make Budgeting Habit)
ਸਮੇਂ ’ਤੇ ਬੱਚਿਆਂ ਦੀ ਫੀਸ, ਬਿਜਲੀ, ਪਾਣੀ, ਅਖਬਾਰ, ਦੁੱਧ, ਕਰਿਆਨੇ ਦੇ ਬਿੱਲਾਂ ਦਾ ਭੁਗਤਾਨ ਕਰਨਾ, ਕਰਜ਼ਿਆਂ ਦਾ ਸਹੀਂ ਸਮੇਂ ’ਤੇ ਨਿਪਟਾਰਾ ਕਰਨਾ ਅਤੇ ਆਪਣੀ ਬੱਚਤ, ਨਿਵੇਸ਼ ਟੀਚਿਆਂ ਨੂੰ ਹਾਸਲ ਕਰਨਾ ਵੀ ਘਰੇਲੂ ਬਜਟ ਦੇ ਅਧੀਨ ਆਉਂਦਾ ਹੈ। ਘਰ ਦਾ ਬਜ਼ਟ ਬਣਾਉਣ ਦਾ ਸਭ ਤੋਂ ਸਹੀ ਉਪਾਅ ਹੈ ਕਿ ਤੁਸੀਂ ਖਰਚਿਆਂ ਲਈ ਵੱਖ-ਵੱਖ ਲਿਫਾਫੇ ਬਣਾਓ (ਕਿਰਾਏ, ਬਿਜਲੀ ਬਿੱਲ, ਕਾਰ ਈਐੱਮਆਈ ਆਦਿ) ਇਸ ਦੇ ਜ਼ਰੀਏ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਜਾਣ ਸਕੋਗੇ ਕਿ ਕਿੰਨਾ ਪੈਸਾ ਕਿਸ ’ਤੇ ਖਰਚ ਹੋ ਰਿਹਾ ਹੈ ਜੇਕਰ ਕੁਝ ਬਚਦਾ ਹੈ ਤਾਂ ਤੁਸੀਂ ਬਚੀ ਹੋਈ ਰਕਮ ਨੂੰ ਅਗਲੇ ਮਹੀਨੇ ਲਈ ਬਚਾ ਕੇ ਰੱਖ ਸਕਦੇ ਹੋ ਜਾਂ ਫਿਰ ਬੱਚਤ ਦੇ ਰੂਪ ’ਚ ਵੱਖ ਵੀ ਰੱਖ ਸਕਦੇ ਹੋ।
Table of Contents
ਯੋਜਨਾ ਬਣਾਉਣ ਤੋਂ ਸ਼ੁਰੂਆਤ ਕਰੋ | Make Budgeting Habit
ਸ਼ੁਰੂਆਤ ਲਈ ਆਪਣੀਆਂ ਛੋਟੀਆਂ ਤੋਂ ਵੱਡੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਲਿਸਟ ਬਣਾ ਕੇ ਦੇਖੋ- ਖਰਚਿਆਂ ਨੂੰ ਜ਼ਰੂਰਤਾਂ ਅਤੇ ਚਾਹਤਾਂ ਵਿਚ ਵੰਡਣ ਨਾਲ ਤੁਹਾਨੂੰ ਪਤਾ ਹੋਵੇਗਾ ਕੀ ਜਿਉਣ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਅਤੇ ਕਿਹੜੇ-ਕਿਹੜੇ ਖਰਚੇ ਸਿਰਫ ਤੁਹਾਡੀ ਜੀਵਨਸ਼ੈਲੀ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ। ਤੁਹਾਨੂੰ ਆਪਣੀ ਮਹੀਨੇ ਦੀ ਆਮਦਨ ਦੇ ਹਿਸਾਬ ਨਾਲ ਚੱਲਣਾ ਹੋਵੇਗਾ ਅਤੇ ਇਸਦੇ ਆਧਾਰ ’ਤੇ ਹੀ ਲਾਗਤ ਕੱਢਣੀ ਹੋਵੇਗੀ ਸਾਰੀ ਗਿਣਤੀ-ਮਿਣਤੀ ਅਤੇ ਹਿਸਾਬ-ਕਿਤਾਬ ਇਸ ਤਰ੍ਹਾਂ ਕਰੋ ਕਿ ਤੁਹਾਡਾ ਸਾਲ ਭਰ ਦਾ ਬਜਟ ਤਿਆਰ ਹੋ ਜਾਵੇ ਆਮਦਨ ਦੇ ਰੂਪ ’ਚ ਤਨਖ਼ਾਹ, ਬੱਚਿਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ, ਮਕਾਨ ਦਾ ਕਿਰਾਇਆ, ਹੋਰ ਸੰਭਾਵਿਤ ਆਮਦਨ ਆਦਿ ਨੂੰ ਇੱਕ ਪਾਸੇ ਲਿਖੋ। (Make Budgeting Habit)
ਦੂਜੇ ਪਾਸੇ ਦੀ ਲਿਸਟ ਵੱਡੀ ਹੋਵੇਗੀ ਘਰ ਦੇ ਸਾਰੇ ਮੈਂਬਰਾਂ ਨਾਲ ਬੈਠ ਕੇ ਨਿਯਮਤ ਅਤੇ ਅਚਾਨਕ ਕਰਨ ਵਾਲੇ ਖਰਚਿਆਂ ਨੂੰ ਸੂਚੀਬੱਧ ਕਰੋ ਪਿਛਲੇ ਸਾਲ ਹੋਏ ਖਰਚਿਆਂ ਨੂੰ ਸੰਭਾਵਿਤ ਮਹਿੰਗਾਈ ਕਾਰਨ ਥੋੜ੍ਹਾ ਵਧਾ ਕੇ ਜੋੜੋ ਇਸ ਤੋਂ ਬਾਅਦ ਦੇਖੋ ਕਿ ਤੁਹਾਡੀ ਸਾਲਾਨਾ ਆਮਦਨੀ ’ਚ ਇਹ ਫਿੱਟ ਹੋ ਰਿਹਾ ਹੈ ਜਾਂ ਨਹੀਂ। ਸਿਰਫ ਬਜਟ ਬਣਾਉਣਾ ਹੀ ਕਾਫੀ ਨਹੀਂ ਹੈ ਇਸ ਨੂੰ ਦੇਖੋ ਕਿ ਤੁਹਾਡਾ ਬਜ਼ਟ ਸਿਰਫ ਕਾਗਜ਼ਾਂ ’ਤੇ ਹੀ ਨਹੀਂ ਸਗੋਂ ਅਸਲੀ ਜ਼ਿੰਦਗੀ ’ਚ ਵੀ ਸਹੀ ਚੱਲ ਰਿਹਾ ਹੈ ਜਾਂ ਨਹੀਂ ਇੱਕ ਸਹੀ ਬਜ਼ਟ ਉਹੀ ਹੈ ਜੋ ਦੇਖਣ ’ਚ ਭਲੇ ਹੀ ਸਾਧਾਰਨ ਹੋਵੇ ਪਰ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ’ਚ ਸਫਲ ਸਾਬਿਤ ਹੋਵੇ ਹਰ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਬਜ਼ਟ ਦਾ ਵਿਸ਼ਲੇਸ਼ਣ ਵੀ ਕਰ ਸਕਦੇ ਹੋ।
ਕਾਰ ਮੁਰੰਮਤ, ਡਾਕਟਰੀ ਖਰਚ, ਵਿਆਹ ਅਤੇ ਜਨਮਦਿਨ, ਘਰੇਲੂ ਉਪਕਰਨਾਂ ਦਾ ਰੱਖ-ਰਖਾਅ, ਅਚਾਨਕ ਯਾਤਰਾਵਾਂ ਅਜਿਹੇ ਖਰਚ ਹਨ ਜਿਨ੍ਹਾਂ ਲਈ ਤੁਹਾਡੇ ਬਜ਼ਟ ’ਚ ਕੁਝ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਪਰਿਵਾਰ ’ਚ ਬੱਚੇ ਵੱਡੇ ਹਨ ਤਾਂ ਬਿਹਤਰ ਹੋਵੇਗਾ ਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਇੱਕ ਪੂਰੇ ਮਹੀਨੇ ਦੀ ਆਮਦਨ ਨੂੰ ਕਿਵੇਂ ਚਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ’ਚ ਬੱਚੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਦੀ ਜਾਣਕਾਰੀ ਦਿਓ ਅਤੇ ਸਿਖਾਓ ਕਿ ਬਜ਼ਟ ਕਿਵੇਂ ਬਣਾਇਆ ਜਾਂਦਾ ਹੈ ਤੁਸੀਂ ਨਿਸ਼ਚਿਤ ਹੀ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਤੁਹਾਡੇ ਬੱਚਿਆਂ ਕੋਲ ਕਿੰਨੇ ਨਵੇਂ ਅਤੇ ਲਾਹੇਵੰਦ ਸੁਝਾਅ ਹਨ।
ਟੀਚਾ ਤੈਅ ਕਰੋ
ਹਰ ਮਹੀਨੇ ਕੁਝ ਪੈਸੇ ਬਚਾਉਣ ਦਾ ਟੀਚਾ ਬਣਾਓ ਅਤੇ ਇਸਦੇ ਜ਼ਰੀਏ ਕੁਝ ਹਾਸਲ ਕਰਨ ’ਤੇ ਖੁਸੀ ਮਹਿਸੂਸ ਕਰੋ ਭਾਵੇਂ ਉਹ ਕੋਈ ਮੋਬਾਇਲ ਹੋਵੇ, ਜਾਂ ਛੁੱਟੀ ’ਤੇ ਬਾਹਰ ਜਾਣ ਦਾ ਪ੍ਰੋਗਰਾਮ ਹੋਵੇ ਇਸ ਲਈ ਇੱਕ ਤਰੀਕਾ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਕ੍ਰੇਡਿਟ ਕਾਰਡ ਦੇ ਇਸਤੇਮਾਲ ਤੋਂ ਬਚੋ ਅਤੇ ਈਐੱਮਆਈ ’ਤੇ ਚੀਜ਼ਾਂ ਖਰੀਦਣ ਤੋਂ ਬਚੋ। ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਫਾਹੀ ’ਚ ਫਸ ਗਏ ਹੋ। (Make Budgeting Habit)
ਇਹ ਤੁਹਾਡੀ ਆਰਥਿਕ ਆਜ਼ਾਦੀ ਅਤੇ ਸਹੂਲੀਅਤ ਲਈ ਹੋਣਾ ਚਾਹੀਦੈ ਨਾ ਕਿ ਕੋਈ ਬੰੰਦਿਸ਼ ਇੱਕ ਵਧੀਆ ਬਜ਼ਟ ਤੁਹਾਨੂੰ ਪੈਸੇ ’ਤੇ ਕੰਟਰੋਲ ਦੇ ਰੂਪ ’ਚ ਵੱਡੀ ਤਾਕਤ ਦਿੰਦਾ ਹੈ ਇਸ ਦੇ ਜ਼ਰੀਏ ਤੁਸੀਂ ਆਪਣੇ ਖਰਚਿਆਂ ਨੂੰ ਜ਼ਿਆਦਾ ਤਰਕਸੰਗਤ ਬਣਾਉਂਦੇ ਹੋ ਤੁਸੀਂ ਸੁਣਿਆ ਹੋਵੇਗਾ ਕਿ ਕੇਂਦਰ ਸਰਕਾਰ ਦੇ ਖਰਚੇ ਵਧ ਗਏ ਹਨ ਸਰਕਾਰ ਇਨ੍ਹਾਂ ਖਰਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਖਰਚਿਆਂ ’ਤੇ ਕੰਟਰੋਲ ਕਰੋ। (Make Budgeting Habit)
ਆਪਣੀਆਂ ਪਹਿਲਤਾਵਾਂ ਤੈਅ ਕਰੋ
ਸਰਕਾਰ ਆਪਣੇ ਬਜ਼ਟ ’ਚ ਪਹਿਲ ਦੇ ਖੇਤਰ ਤੈਅ ਕਰਦੀ ਹੈ ਉਹ ਸਿਹਤ, ਸਿੱਖਿਆ ਆਦਿ ਨੂੰ ਇਸ ਖੇਤਰ ’ਚ ਰੱਖਦੀ ਹੈ ਤੁਹਾਨੂੰ ਵੀ ਆਪਣੇ ਖਰਚਿਆਂ ਦੀਆਂ ਪਹਿਲਤਾਵਾਂ ਜ਼ਰੂਰ ਤੈਅ ਕਰ ਲੈਣੀਆਂ ਚਾਹੀਦੀਆਂ ਹੈ ਭਾਵ ਜੇਕਰ ਤੁਹਾਡੀ ਪਹਿਲ ਇਹ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਫਿਰ ਉਸ ’ਤੇ ਖਰਚ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਕਰਜ਼ ਲੈ ਰੱਖਿਆ ਹੈ ਤਾਂ ਉਸਦੇ ਭੁਗਤਾਨ ਨੂੰ ਵੀ ਨਹੀਂ ਭੁੱਲਣਾ ਚਾਹੀਦਾ। (Make Budgeting Habit)
ਹਰ ਸਾਲ ਬਜ਼ਟ ਬਣਾਓ | Make Budgeting Habit
ਬਜ਼ਟਿੰਗ ਨੂੰ ਆਦਤ ਵਿਚ ਸ਼ਾਮਲ ਕਰੋ ਜੇਕਰ ਇਸ ਵਿਚ ਕੁਝ ਸਮਾਂ ਵੀ ਲੱਗੇ ਅਤੇ ਕੁਝ ਝੰਜਟ ਵੀ ਮਹਿਸੂਸ ਹੋਵੇ, ਤਾਂ ਵੀ ਇਸ ਕੰਮ ਨੂੰ ਕਰੋ ਜੇਕਰ ਤੁਹਾਨੂੰ ਇਸ ’ਚ ਕੁਝ ਦਿੱਕਤ ਸਮਝ ਆਉਂਦੀ ਹੈ ਤਾਂ ਇਸ ਨੂੰ ਆਸਾਨ ਬਣਾਓ ਖਰਚਿਆਂ ਨੂੰ ਲਿਖੋ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਇਸ ਲਈ ਗੰਭੀਰ ਨਹੀਂ ਹੋ ਜਦੋਂ ਵੀ ਤੁਹਾਨੂੰ ਬੋਨਸ ਜਾਂ ਜ਼ਿਆਦਾ ਮੁਨਾਫਾ ਹੋਵੇ ਤਾਂ ਵੱਡੇ ਖਰਚਿਆਂ ਲਈ ਪੈਸਾ ਬਚਾਓ ਭਾਵ ਛੁੱਟੀਆਂ ਬਿਤਾਉਣ ਲਈ ਜਾਂ ਫਿਰ ਤਿਉਹਾਰਾਂ ’ਤੇ ਹੋਣ ਵਾਲੇ ਖਰਚੇ ਲਈ ਪੈਸਾ ਬਚਾਓ ਬੱਚਤ ਵੀ ਆਮਦਨੀ ਹੀ ਹੈ ਕਹਾਵਤ ਹੈ ਕਿ ਜਿੰਨੀ ਚਾਦਰ ਹੋਵੇ, ਪੈਰ ਓਨੇ ਹੀ ਪਸਾਰਨੇ ਚਾਹੀਦੇ ਹਨ ਬਜਟ ਬਣਾਉਣ ਨਾਲ ਤੁਹਾਨੂੰ ਆਪਣੀ ਚਾਦਰ ਦਾ ਆਕਾਰ ਸਪੱਸ਼ਟ ਰੂਪ ਨਾਲ ਪਤਾ ਲੱਗਦਾ ਹੈ ਫਿਰ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਨੂੰ ਚਾਦਰ ਵੱਡੀ ਕਰਨੀ ਜ਼ਰੂਰੀ ਹੈ ਜਾਂ ਪੈਰ ਸੁੰਗੜਾ ਕੇ ਕੰਮ ਚਲਾਇਆ ਜਾ ਸਕਦਾ ਹੈ। (Make Budgeting Habit)