ਬਠਿੰਡਾ ਦੇ ਹਰਦੀਪ ਸਿੰਘ ਸਮੇਤ ਕਈ ਬਣੇ ਲੱਕੀ ਡਰਾਅ ਦੇ ਜੇਤੂ
ਮਹੀਨਾਵਾਰ ਮੈਗਜ਼ੀਨ ਸੱਚੀ ਸ਼ਿਕਸ਼ਾ ਦੀ ਕੂਪਨ ਸਕੀਮ 2024-25 ਦਾ ਲੱਕੀ ਡਰਾਅ
ਸੱਚ ਦੇ ਰਾਹ ’ਤੇ ਨਿਡਰਤਾ ਨਾਲ ਚੱਲਣ ਵਾਲੀ ਮਹੀਨਾਵਾਰ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਨੇ 12 ਫਰਵਰੀ 2025 ਨੂੰ ਆਪਣੇ ਪਾਠਕਾਂ ਲਈ ਇਨਾਮਾਂ ਦੀ ਝੜੀ ਲਗਾ ਦਿੱਤੀ ਇਨ੍ਹਾਂ ਭਾਗਸ਼ਾਲੀ ਜੇਤੂਆਂ ’ਚ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਪਾਠਕਾਂ ਦੀ ਬੱਲੇ-ਬੱਲੇ ਹੋ ਗਈ, ਜਿਸ ’ਚ ਲਾਡਵਾ ਦੀ ਸਰਿਤਾ, ਰਾਜਸਥਾਨ ਦੀ ਨੀਲਮ ਕਾਮਰਾ, ਬਠਿੰਡਾ ਤੋਂ ਹਰਦੀਪ ਸਿੰਘ, ਦਿੱਲੀ ਤੋਂ ਸੰਜੂ ਤੇ ਉੱਤਰ ਪ੍ਰਦੇਸ਼ ਤੋਂ ਰਾਜਿੰਦਰ ਜੈਨ ਸਮੇਤ 15 ਜੇਤੂਆਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਇਸ ਦੌਰਾਨ ਸੈਂਕੜੇ ਹੋਰ ਇਨਾਮਾਂ ਦਾ ਵੀ ਐਲਾਨ ਕੀਤਾ ਗਿਆ
ਜਾਣਕਾਰੀ ਅਨੁਸਾਰ ਮਹੀਨਾਵਾਰ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਵੱਲੋਂ ਬੁੱਧਵਾਰ ਨੂੰ ਸਰਸਾ ਮੁੱਖ ਦਫਤਰ ਦੇ ਵਿਹੜੇ ’ਚ ਸਕੀਮ 2024-25 ਡਰਾਅ ਪ੍ਰੋਗਰਾਮ ਕਰਵਾਇਆ ਗਿਆ ਇਸ ਦੌਰਾਨ ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਦੇ 85 ਮੈਂਬਰਾਂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਦੂਜੇ ਪਾਸੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਪੂਰਨ ਸਿੰਘ ਇੰਸਾਂ ਨੇ ਜੇੇਤੂ ਪਾਠਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੱਚੀ ਸ਼ਿਕਸ਼ਾ ਇੱਕ ਅਜਿਹੀ ਮੈਗਜ਼ੀਨ ਹੈ, ਜਿਸਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਪੜ੍ਹ ਸਕਦਾ ਹੈ ਉਨ੍ਹਾਂ ਕਿਹਾ ਕਿ ਸੱਚੀ ਸ਼ਿਕਸ਼ਾ ਆਪਣੇ ਆਪ ਵਿੱਚ ਖੁਸ਼ੀਆਂ ਦਾ ਖਜ਼ਾਨਾ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਸੱਚੀ ਸ਼ਿਕਸ਼ਾ ਘਰ ’ਚ ਮਹੀਨਾਭਰ ਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ
ਇਸ ਤੋਂ ਪਹਿਲਾਂ ਡਰਾਅ ਪ੍ਰੋਗਰਾਮ ਦੌਰਾਨ 85 ਮੈਂਬਰਾਂ ਨੇ ਜੇਤੂਆਂ ਦਾ ਪਰਚੀ ਰਾਹੀਂ ਐਲਾਨ ਕੀਤਾ ਪ੍ਰੋਗਰਾਮ ਦੀ ਸਮਾਪਤੀ ’ਤੇ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ ਨੇ ਸਾਰਿਆਂ ਨੂੰ ਸੱਚੀ ਸ਼ਿਕਸ਼ਾ ਦੇ ਪ੍ਰਚਾਰ-ਪ੍ਰਸਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਪ੍ਰੋਗਰਾਮ ’ਚ ਮੰਚ ਸੰਚਾਲਨ ਵਿਜੈ ਸ਼ਰਮਾ ਨੇ ਕੀਤਾ
ਇਸ ਮੌਕੇ ਪੰਜਾਬ ਸੂਬੇ ਦੇ 85 ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ, ਸੁਰੇਸ਼ ਕੁਮਾਰ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ, ਧਰਮਪਾਲ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਹਰਫੂਲ ਸਿੰਘ ਇੰਸਾਂ, ਜਸਬੀਰ ਇੰਸਾਂ, ਹਰਿਆਣਾ ਦੇ 85 ਮੈਂਬਰ ਅਮਰਜੀਤ ਸਿੰਘ ਇੰਸਾਂ, ਕ੍ਰਿਸ਼ਨ ਕੁਮਾਰ ਇੰਸਾਂ, ਲਾਭ ਸਿੰਘ ਇੰਸਾਂ, ਉੱਤਰ ਪ੍ਰਦੇਸ਼ ਦੇ 85 ਮੈਂਬਰ ਰਾਮ ਕਿਸ਼ਨ ਬਜਾਜ ਇੰਸਾਂ, ਸ਼ੁਭਰਾਮ ਇੰਸਾਂ, ਸੂਰਜ ਸਿੰਘ ਇੰਸਾਂ, ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਈਸ਼ਵਰ ਸ਼ਰਮਾ ਇੰਸਾਂ, ਪਵਨ ਕੁਮਾਰ ਇੰਸਾਂ, ਰਾਜਸਥਾਨ ਦੇ 85 ਮੈਂਬਰ ਬਲਰਾਜ ਗੋਦਾਰਾ ਇੰਸਾਂ, ਸੁਭਾਸ਼ ਇੰਸਾਂ, ਓਮ ਪ੍ਰਕਾਸ਼ ਇੰਸਾਂ, ਪ੍ਰੇਮ ਇੰਸਾਂ, ਮਾ. ਰਾਮਦਿੱਤਾ ਇੰਸਾਂ, ਦਿੱਲੀ ਦੇ 85 ਮੈਂਬਰ ਧਰਮਵੀਰ ਇੰਸਾਂ, ਸੰਦੀਪ ਇੰਸਾਂ ਸਮੇਤ ਵੱਡੀ ਗਿਣਤੀ ’ਚ ਪਾਠਕ ਹਾਜ਼ਰ ਰਹੇ
ਦੱਸ ਦੇਈਏ ਕਿ ਸੱਚੀ ਸ਼ਿਕਸ਼ਾ ਵੱਲੋਂ ਅਪਰੈਲ 2024 ਤੋਂ ਮਾਰਚ 2025 ਤੱਕ ਦੀ ਸਰਕੂਲੇਸ਼ਨ ਸਾਲਾਨਾ ਕੂਪਨ ਸਕੀਮ ਦੇ ਤਹਿਤ ਪਹਿਲੇ ਇਨਾਮ (15 ਵਾਸ਼ਿੰਗ ਮਸ਼ੀਨਾਂ) ਲਈ 15 ਭਾਗਸ਼ਾਲੀ ਜੇਤੂਆਂ ਨੂੰ ਚੁਣਿਆ ਗਿਆ ਦੂਜੇ ਐਵਾਰਡ ਲਈ 100 ਸੀÇਲੰਗ ਫੈਨ, ਤੀਜਾ ਇਨਾਮ 200 ਹੈਂਡੀ ਬਲੈਂਡਰ, ਚੌਥੇ ਇਨਾਮ ’ਚ 1000 ਚਪਾਤੀ ਬੌਕਸ ਤੇ ਪੰਜਵੇਂ ਇਨਾਮ ’ਚ 3000 ਸਟੀਲ ਜੱਗ ਦੇ ਭਾਗਸ਼ਾਲੀ ਜੇਤੂਆਂ ਦਾ ਐਲਾਨ ਕੀਤਾ ਗਿਆ