ਜੀ ਭਰ ਕੇ ਮਨਾਓ ਲੋਹੜੀ ਦੀਆਂ ਖੁਸ਼ੀਆਂ Lohri
Lohri ਲੋਹੜੀ ਅਤੇ ਮਕਰ-ਸਕ੍ਰਾਂਤੀ ਤਿਉਹਾਰ ਸਾਲ ਦੇ ਸ਼ੁਰੂ ’ਚ ਮਨਾਇਆ ਜਾਣ ਵਾਲਾ ਪਹਿਲਾ ਤਿਉਹਾਰ ਹੈ ਇਹ ਇੱਕ ਅਜਿਹਾ ਤਿਉਹਾਰ ਹੈ, ਜਿਸ ਵਿਚ ਪਹਿਲ ਅਤੇ ਨਵੇਂਪਣ ਦਾ ਅਨੋਖਾ ਭਾਵ ਸਮਾਇਆ ਹੋਇਆ ਹੈ ਉੱਤਰ ਭਾਰਤ ’ਚ ਨਵੇਂ ਸਾਲ ਦੇ ਇਸ ਪਹਿਲੇ ਤਿਉਹਾਰ ਨੂੰ ਨਵੀਂ ਨੂੰਹ ਅਤੇ ਨਵਜੰਮੇ ਬੱਚੇ ਦੀ ਪਹਿਲੀ ਲੋਹੜੀ ਦੇ ਤੌਰ ’ਤੇ ਖੂਬ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ
ਇਸ ਤਿਉਹਾਰ ’ਤੇ ਖੁਸ਼ੀਆਂ ਦਾ ਅਜਿਹਾ ਆਲਮ ਹੁੰਦਾ ਹੈ ਕਿ ਰਾਤ ਦੀ ਲੋਹੜੀ ਮਨਾਉਂਦੇ ਹੋਏ ਪੂਰਾ ਪਰਿਵਾਰ ਇੱਕਜੁਟ ਹੋ ਕੇ ਨੱਚਦਾ-ਗਾਉਂਦਾ ਖੁਸ਼ੀਆਂ ਮਨਾਉਂਦਾ ਹੈ ਇਸ ਤਿਉਹਾਰ ਦੀ ਸਭ ਤੋਂ ਜ਼ਿਆਦਾ ਧੁੰਮ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ’ਚ ਰਹਿੰਦੀ ਹੈ ਲੋਹੜੀ ਦਾ ਤਿਉਹਾਰ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਦਾ ਪ੍ਰਤੀਕ ਹੈ ਲੋਕ ਇਸ ਤਿਉਹਾਰ ਨੂੰ ਰਲ-ਮਿਲ ਕੇ ਮਨਾਉਂਦੇ ਹਨ ਅਤੇ ਖੁਸ਼ੀਆਂ ਦੇ ਗੀਤ ਗਾਉਂਦੇ ਹਨ ਨਾਲ ਹੀ ਮਕਰ-ਸੰਕ੍ਰਾਂਤੀ ’ਤੇ ਪਤੰਗਬਾਜੀ ਦਾ ਆਪਣਾ ਅਲੱਗ ਹੀ ਮਜ਼ਾ ਹੈ ਕੀ ਬੱਚੇ, ਕੀ ਨੌਜਵਾਨ ਸਾਰੇ ਇਕੱਠੇ ਘਰ ਦੀਆਂ ਛੱਤਾਂ ’ਤੇ ਪਤੰਗ ਉਡਾਉਂਦੇ ਹੋਏ ਨਜ਼ਰ ਆਉਂਦੇ ਹਨ, ਬੜਾ ਹੀ ਖੁਸ਼ਨੁਮਾ ਮਾਹੌਲ ਹੁੰਦਾ ਹੈ
ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਇੱਕ ਖਾਸ ਲੋਹੜੀ ਦੀ ਅੱਗ ਬਾਲਦੇ ਹਨ ਇਸ ਅੱਗ ’ਚ ਗੁੜ, ਮੂੰਗਫਲੀ, ਰਿਓੜੀਆਂ, ਤਿੱਲ, ਗੱਚਕ, ਮੱਕੀ ਦੇ ਫੁੱਲੇ ਆਦਿ ਅਰਪਿਤ ਕੀਤੇ ਜਾਂਦੇ ਹਨ ਲੋਕ ਅੱਗ ਦੇ ਦੁਆਲੇ ਨੱਚਦੇ ਹਨ ਅਤੇ ਗੀਤ ਗਾਉਂਦੇ ਹਨ ਲੋਹੜੀ ਦਾ ਤਿਉਹਾਰ ਇੱਕ ਖੁਸ਼ੀ ਅਤੇ ਉਤਸਵ ਦਾ ਸਮਾਂ ਹੈ ਨਾਲ ਹੀ ਇਹ ਇੱਕ ਅਜਿਹਾ ਅਨੋਖਾ ਮੌਕਾ ਹੈ, ਜਿੱਥੇ ਲੋਕ ਇਕੱਠੇ ਆਉਂਦੇ ਹਨ ਅਤੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ
Lohri ਲੋਹੜੀ ਤੋਂ ਬਾਅਦ ਮੌਸਮ ’ਚ ਤਬਦੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਠੰਢਕ ਦਾ ਅਸਰ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ ਲੋਹੜੀ ਦੇ ਦਿਨ ਸਵੇਰ ਤੋਂ ਹੀ ਰਾਤ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਲੋਕ ਆਪਣੇ-ਆਪਣੇ ਘਰਾਂ ਦੇ ਬਾਹਰ ਅੱਗ ਬਾਲ ਕੇ ਉਸਦੀ ਪਰਿਕਰਮਾ ਕਰਦੇ ਹੋਏ ਉਸ ’ਚ ਤਿਲ, ਗੁੜ, ਰਿਉੜੀ ਆਦਿ ਪਾਉਂਦੇ ਹਨ ਉਸ ਤੋਂ ਬਾਅਦ ਅੱਗ ਦੇ ਦੁਆਲੇ ਸ਼ੁਰੂ ਹੁੰਦਾ ਹੈ ਗਿੱਦੇ ਅਤੇ ਭੰਗੜੇ ਦਾ ਪ੍ਰੋਗਰਾਮ ਜੋ ਦੇਰ ਰਾਤ ਤੱਕ ਚੱਲਦਾ ਹੈ
Lohri ਲੋਹੜੀ ਦਾ ਤਿਉਹਾਰ ਖਾਸ ਤੌਰ ’ਤੇ ਮੁਗਲਕਾਲ ’ਚ ਵਾਪਰੀ ਇੱਕ ਘਟਨਾ ਨਾਲ ਜੁੜਿਆ ਹੈ ਇਹ ਦੁੱਲੇ ਭੱਟੀ ਦੀ ਯਾਦ ’ਚ ਮਨਾਇਆ ਜਾਂਦਾ ਹੈ ਇਤਿਹਾਸ ਦੱਸਦਾ ਹੈ ਕਿ ਅਕਬਰ ਦੇ ਜ਼ਮਾਨੇ ’ਚ ਇੱਕ ਡਾਕੂ ਦੁੱਲਾ ਭੱਟੀ ਸੀ ਜੋ ਬਹੁਤ ਹੀ ਨੇਕਦਿਲ ਇਨਸਾਨ ਸੀ ਉਹ ਅਮੀਰਾਂ ਨੂੰ ਲੁੱਟਦਾ ਸੀ ਅਤੇ ਲੋੜਵੰਦ ਗਰੀਬਾਂ ਦੀ ਮੱਦਦ ਕਰਦਾ ਸੀ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਲੜਕੀਆਂ ਜਿਨ੍ਹਾਂ ਦੇ ਨਾਂਅ ਸੁੰਦਰੀ ਤੇ ਮੁੰਦਰੀ ਸਨ ਅਤੇ ਜਦੋਂ ਉਨ੍ਹਾਂ ਦਾ ਵਿਆਹ ਕਰਨ ਦਾ ਸਮਾਂ ਆਇਆ ਤਾਂ ਗਰੀਬ ਬ੍ਰਾਹਮਣ ਨੇ ਦੁੱਲੇ ਭੱਟੀ ਨੂੰ ਫਰਿਆਦ ਕੀਤੀ ਦੁੱਲਾ ਭੱਟੀ ਮੁਸਲਿਮ ਸੀ, ਪਰ ਉਹ ਦਿਲ ’ਚ ਕਦੇ ਭੇਦਭਾਵ ਨਹੀਂ ਰੱਖਦਾ ਸੀ
ਉਸ ਨੇ ਉਨ੍ਹਾਂ ਲੜਕੀਆਂ ਆਪਣੀਆਂ ਭੈਣਾਂ ਕਿਹਾ ਅਤੇ ਉਨ੍ਹਾਂ ਦੇ ਵਿਆਹ ਆਪ ਕਰਨ ਦੀ ਹਾਮੀ ਭਰ ਦਿੱਤੀ ਜਦੋਂ ਗੱਲ ਅਕਬਰ ਬਾਦਸ਼ਾਹ ਤੱਕ ਪਹੁੰਚੀ ਕਿ ਸੁੰਦਰੀ-ਮੁੰਦਰੀ ਦੇ ਵਿਆਹ ’ਚ ਦੁੱਲਾ ਭੱਟੀ ਆਵੇਗਾ ਤਾਂ ਬਾਦਸ਼ਾਹ ਨੇ ਵਿਆਹ ਦੇ ਦਿਨ ਸਭ ਪਾਸੇ ਚੌਕਸੀ ਵਧਾ ਦਿੱਤੀ ਵਾਅਦੇ ਮੁਤਾਬਿਕ ਆਪਣੀਆਂ ਭੈਣਾਂ ਦੇ ਵਿਆਹ ’ਚ ਦੁੱਲਾ ਭੱਟੀ ਆਇਆ ਕਿਹਾ ਜਾਂਦਾ ਹੈ
ਕਿ ਆਪਣੇ ਨਾਲ ਵਿਆਹ ਦਾ ਢੇਰਾਂ ਸਾਜੋ-ਸਾਮਾਨ, ਚੁੰਨੀਆਂ, ਕੱਪੜੇ ਅਤੇ ਜੇਵਰਾਤ ਵੀ ਲਿਆਇਆ ਵਿਦਾਈ ਤੋਂ ਬਾਅਦ ਅਕਬਰ ਦੇ ਸਿਪਾਹੀਆਂ ਨੇ ਦੁੱਲੇ ਭੱਟੀ ਨੂੰ ਚਾਰੇ ਪਾਸਿਓਂ ਘੇਰ ਲਿਆ ਜੰਮ ਕੇ ਲੜਾਈ ਹੋਈ ਅਤੇ ਅਖੀਰ ’ਚ ਦੁੱਲਾ ਭੱਟੀ ਮਾਰਿਆ ਗਿਆ ਉਦੋਂ ਤੋਂ ਇਹ ਘਟਨਾ ਪ੍ਰੇੇਮ ਅਤੇ ਭਾਈਚਾਰੇ ਦਾ ਪ੍ਰਤੀਕ ਬਣ ਗਈ ਕਿ ਦੁੱਲੇ ਨੇ ਆਪਣੀਆਂ ਭੈਣਾਂ ਦੇ ਵਿਆਹ ’ਚ ਜਾਨ ਤੱਕ ਦੇ ਦਿੱਤੀ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਪ੍ਰਸੰਗ ਦੇ ਪਰਿਪੱਖ ’ਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੁੱਲੇ ਭੱਟੀ ਦੀ ਯਾਦ ’ਚ ਇਹ ਗੀਤ ਵੀ ਬੜੇ ਜ਼ੋਰ-ਸ਼ੋਰ ਅਤੇ ਆਦਰ ਨਾਲ ਗਾਇਆ ਜਾਂਦਾ ਹੈ:-
ਸੁੰਦਰ-ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ,
ਸੇਰ ਸ਼ੱਕਰ ਆਈ ਹੋ,
ਕੁੜੀ ਦੇ ਬੋਝੇ ਪਾਈ ਹੋ,
ਕੁੜੀ ਦਾ ਲਾਲ ਪਤਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ…
ਇਸ ਗੀਤ ਨੂੰ ਸਾਰੇ ਇਕੱਠੇ ਗਾਉਂਦੇ ਹਨ ਅਤੇ ਬਾਅਦ ’ਚ ‘ਹੋ’ ਨੂੰ ਜ਼ੋਰ ਨਾਲ ਬੋਲਦੇ ਹਨ ਲੋਹੜੀ ਦੇ ਦਿਨ ਰਾਤ ਦੇ ਸਮੇਂ ਅੱਗ ਬਾਲ਼ੀ ਜਾਂਦੀ ਹੈ ਅਤੇ ਸਾਰੇ ਉਸਦੇ ਦੁਆਲੇ ਇਕੱਠੇ ਹੁੰਦੇ ਹਨ ਅਤੇ ਖੁਸ਼ੀਆਂ ਦੇ ਗੀਤ ਗਾ ਕੇ ਰਿਉੜੀਆਂ, ਮੱਕੀ ਦੇ ਫੁੱਲੇ, ਖਜ਼ੂਰ ਅਤੇ ਹੋਰ ਪ੍ਰਸ਼ਾਦ ਵੰਡਦੇ ਹਨ ਪੰਜਾਬੀਆਂ ’ਚ ਇਸ ਤਿਉਹਾਰ ਨੂੰ ਜਿਸ ਲੜਕੇ ਅਤੇ ਲੜਕੀ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੋਵੇ ਹੋਰ ਵੀ ਖੁਸ਼ੀ ਨਾਲ ਮਨਾਉਂਦੇ ਹਨ, ਨਾਲ ਹੀ ਘਰ ’ਚ ਨਵਜੰਮੇ ਬੱਚੇ ਦਾ ਵੀ ਪਰੰਪਰਾਗਤ ਤਰੀਕੇ ਨਾਲ ਇਹ ਤਿਉਹਾਰ ਮਨਾਉਂਦੇ ਹਨ ਹਾਲਾਂਕਿ ਲੋਹੜੀ ਦਾ ਇਹ ਤਿਉਹਾਰ ਪੂਰੇ ਦੇਸ਼ ’ਚ ਮਨਾਇਆ ਜਾਣ ਲੱਗਾ ਹੈ, ਪਰ ਫਿਰ ਵੀ ਲੋਹੜੀ ਦਾ ਅਸਲੀ ਮਜ਼ਾ ਅਤੇ ਧੁੰਮ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ’ਚ ਹੀ ਦੇਖਣ ਨੂੰ ਮਿਲਦੀ ਹੈ
Table of Contents
Lohri ਲੋਹੜੀ ਮਨਾਓ, ਸਿਹਤਮੰਦ ਪਕਵਾਨ ਖਾਓ
ਲੋਹੜੀ ਦੇ ਤਿਉਹਾਰ ’ਤੇ ਖਾਸ ਤੌਰ ’ਤੇ ਮੂੰਗਫਲੀ, ਗੁੜ-ਤਿਲ ਦੇ ਲੱਡੂ, ਮੱਕੀ ਦੇ ਫੁੱਲੇ, ਗੱਚਕ ਆਦਿ ਬੜੇ ਚਾਅ ਨਾਲ ਖਾਧੇ ਜਾਂਦੇ ਹਨ ਇਹ ਪਕਵਾਨ ਖਾਣ ’ਚ ਸੁਆਦਲੇ ਹੁੰਦੇ ਹਨ ਨਾਲ ਹੀ ਇਨ੍ਹਾਂ ’ਚ ਪ੍ਰੋਟੀਨ, ਆਇਰਨ, ਕੈਲਸ਼ੀਅਮ ਆਦਿ ਤੱਤ ਹੁੰਦੇ ਹਨ ਮੂੰਗਫਲੀ ਅਤੇ ਤਿਲ ਫੈਟ ਦੇ ਵੀ ਵਧੀਆ ਸਰੋਤ ਹਨ ਮਿੱਠੇ ਪਦਾਰਥਾਂ ਦੀ ਬਹੁਤ ਸੀਮਤ ਮਾਤਰਾ ’ਚ ਹੀ ਵਰਤੋਂ ਕਰੋ, ਸਿਰਫ ਤਿਉਹਾਰ ’ਤੇ ਮੂੰਹ ਮਿੱਠਾ ਕਰਨ ਜਿੰਨੀ
ਗੁੜ ਦੀ ਰੋਟੀ:
ਇਸ ਤਿਉਹਾਰ ’ਤੇ ਗੁੜ ਦੀ ਰੋਟੀ ਭੋਜਨ ’ਚ ਸ਼ਾਮਲ ਕੀਤੀ ਜਾਂਦੀ ਹੈ, ਨਾਲ ਹੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨੂੰ ਵੀ ਇਨ੍ਹੀਂ ਦਿਨੀਂ ਖੂਬ ਖਾਧਾ ਜਾਂਦਾ ਹੈ
ਖਿਚੜੀ:
ਮਕਰ ਸੰਕ੍ਰਾਂਤੀ ’ਤੇ ਬਾਜਰੇ ਅਤੇ ਮੋਠਾਂ ਦੀ ਖਿਚੜੀ ਬਣਾਈ ਜਾਂਦੀ ਹੈ ਪੰਜਾਬ ’ਚ ਇਸ ਨੂੰ ਪੋਹ ਰਿੱਦੀ, ਮਾਘ ਖਾਧੀ ਅਖਾਣ ਨਾਲ ਜਾਦਿਆ ਜਾਂਦਾ ਹੈ ਇਸ ’ਚ ਕਈ ਸਬਜ਼ੀਆਂ ਵੀ ਪਾਈਆਂ ਜਾਂਦੀਆਂ ਹਨ ਇਸੇ ਤਰ੍ਹਾਂ ਚੌਲ-ਦਾਲ ਦੀ ਖਿਚੜੀ ਵੀ ਬੜੇ ਚਾਅ ਨਾਲ ਖਾਧੀ ਜਾਂਦੀ ਹੈ
ਮਕਰ ਸੰਕ੍ਰਾਂਤੀ :
ਭਾਰਤ ’ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਪੁੰਨ ਦਾਨ ਕਰਨ ਵਜੋਂ ਮੰਨਿਆ ਜਾਂਦਾ ਹੈ ਅਤੇ ਵੱਡਿਆ ਦਾ ਅਸ਼ੀਰਵਾਦ ਲਿਆ ਜਾਂਦਾ ਹੈ ਇਸ ਮੌਕੇ ਤਿਲ ਗੁੜ ਖਾਣ ਦੀ ਪਰੰਪਰਾ ਹੈ ਕਿਤੇ ਲੱਡੂ ਆਟੇ ਅਤੇ ਤਿਲ ਦੇ ਬਣਦੇ ਹਨ, ਤਾਂ ਕਿਤੇ ਗੁੜ ’ਚ ਤਿਲ ਅਤੇ ਮੂੰਗਫਲੀ ਪਾ ਕੇ ਕੁੱਲ ਮਿਲਾ ਕੇ ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਦੇ ਵਧੀਆ ਸਰੋਤ ਬਣ ਜਾਂਦੇ ਹਨ ਸ਼ੂਗਰ ਦੇ ਰੋਗੀਆਂ ਲਈ ਇਸ ਤਿਉਹਾਰ ’ਤੇ ਕੁਝ ਮਿੱਠਾ ਬਣਾਉਣਾ ਹੋਵੇ, ਤਾਂ ਮੂੰਗਫਲੀ ਅਤੇ ਤਿਲ ਦਾ ਮਿੱਠਾ ਬਣਾ ਸਕਦੇ ਹੋ, ਜਿਸਨੂੰ ਬਣਾਉਣ ਲਈ ਅੰਜੀਰ ਨੂੰ ਭਿਉਂ ਕੇ ਕੁੱਟ ਕੇ ਇਸਤੇਮਾਲ ਕਰੋ
ਲੋੜਵੰਦਾਂ ਦੀ ਮੱਦਦ ਕਰੋ
ਪੂਜਨੀਕ ਗੁਰੂ ਜੀ ਹਮੇਸ਼ਾ ਇਹੀ ਸੰਦੇਸ਼ ਦਿੰਦੇ ਹਨ ਕਿ ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਉੱਤਮ ਤਰੀਕਾ ਹੈ ਕਿ ਤੁਸੀਂ ਪਰਮਾਰਥ ਕਰੋ ਮਕਰ ਸੰਕ੍ਰਾਂਤੀ ਨੂੰ ਦਾਨ-ਪੁੰਨ ਦਾ ਦਿਨ ਮੰਨਿਆ ਜਾਂਦਾ ਹੈ ਇਸ ਲਈ ਇਸ ਦਿਨ ਤੁਸੀਂ ਜ਼ਰੂਰਤਮੰਦਾਂ ਨੂੰ ਰਾਸ਼ਨ, ਕੱਪੜੇ ਆਦਿ ਦੇ ਕੇ ਖੁਸ਼ੀ ਮਨਾ ਸਕਦੇ ਹੋ