Editorial

ਦੂਜਿਆਂ ਦੇ ਵੀ ਕੰਮ ਆਓ, ਚਿਰਾਗ ਤੋਂ ਚਿਰਾਗ ਜਲਾਓ -ਸੰਪਾਦਕੀ

ਆਪਣੇ ਸਵਾਰਥ ਲਈ ਤਾਂ ਹਰ ਕੋਈ ਜਿਉਂਦਾ ਹੈ ਪਸ਼ੂ-ਪੰਛੀ, ਜਾਨਵਰ, ਕੀੜੇ-ਮਕੌੜੇ ਵੀ ਆਪਣੇ ਸਵਾਰਥ ਲਈ ਜਿਉਂਦੇ ਹਨ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ’ਚ ਹੀ ਸਾਰੀ ਜ਼ਿੰਦਗੀ ਲੱਗੇ ਰਹਿੰਦੇ ਹਨ ਅਤੇ ਆਖਰ ਉਨ੍ਹਾਂ ’ਚ ਹੀ ਗੁਆਚੇ ਹੋਏ ਉਹ ਮਰ ਜਾਂਦੇ ਹਨ ਪਰ ਇੱਛਾਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ, ਪੂਰੀਆਂ ਨਹੀਂ ਹੁੰਦੀਆਂ ਕੀ ਇਨਸਾਨ ਦੀ ਹਾਲਤ ਵੀ ਉਨ੍ਹਾਂ ਵਰਗੀ ਨਹੀਂ ਹੈ?

ਕੀ ਇਨਸਾਨ ਨੂੰ ਅੱਜ ਆਪਣੇ ਸਵਾਰਥ ਤੋਂ ਬਗੈਰ ਕੁਝ ਹੋਰ ਸੁੱਝਦਾ ਹੈ? ਸਵਾਰਥ ਲਈ ਤਾਂ ਇਨਸਾਨ, ਹੋ ਸਕਦਾ ਹੈ ਗਧੇ ਨੂੰ ਵੀ ਪਿਓ ਕਹਿ ਦੇਵੇ, ਪਰ ਬਿਨਾਂ ਗਰਜ਼ ਦੇ ਆਪਣੇ ਪਿਓ ਨੂੰ ਵੀ ਪਿਓ ਮੰਨਣ ਤੋਂ ਇਨਕਾਰ ਕਰ ਸਕਦਾ ਹੈ ਅਜਿਹਾ ਸਵਾਰਥੀ ਯੁੱਗ ਹੈ ਇਹ ਕਲਿਯੁਗ ਅੱਜ ਕਿਸੇ ਵੀ ਸਵਾਰਥੀ ਵਿਅਕਤੀ ਦਾ ਕੁਝ ਭਰੋਸਾ ਨਹੀਂ ਕਿ ਉਹ ਕਿਸੇ ਨੂੰ ਕਦੋਂ ਧੋਖਾ ਦੇ ਜਾਵੇ! ਇਹੀ ਹੈ ਅੱਜ ਦੇ ਇਸ ਮਤਲਬਪ੍ਰਸਤ ਯੁੱਗ ਭਾਵ ਕਲਿਯੁਗ ਦੀ ਖਾਸ ਨਿਸ਼ਾਨੀ ਰੂਹਾਨੀ ਸੰਤਾਂ ਦਾ ਉਪਦੇਸ਼ ਹੈ ਕਿ ਇਨਸਾਨ ਨੂੰ ਪਰਮਾਰਥ, ਆਪਣਿਆਂ ਨੂੰ ਛੱਡ ਕੇ ਦੂਜਿਆਂ, ਭਾਵ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਵੀ ਜਿਉਣਾ ਚਾਹੀਦਾ ਹੈ

ਆਪਣੇ ਬਾਲ-ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਇਨਸਾਨ ਦਾ ਫਰਜ਼ ਹੈ ਉਨ੍ਹਾਂ ਲਈ ਸਖ਼ਤ ਮਿਹਨਤ ਕਰੋ, ਉਨ੍ਹਾਂ ਨੂੰ ਪੜ੍ਹਾਓ-ਲਿਖਾਓ, ਚੰਗੀ ਸਿੱਖਿਆ ਦਿਓ, ਉਨ੍ਹਾਂ ਨੂੰ ਚੰਗੇ ਸੰਸਕਾਰ ਦਿਓ ਇਹ ਮੋਹ-ਮਮਤਾ ਨਹੀਂ ਸਗੋਂ ਧਰਮਾਂ ਅਨੁਸਾਰ ਇਹ ਇਨਸਾਨ ਦਾ ਧਰਮ ਹੈ ਪਰ ਜਾਇਜ਼-ਨਜਾਇਜ਼ ਤਰੀਕੇ ਨਾਲ ਦਿਨ-ਰਾਤ ਉਨ੍ਹਾਂ ਦੇ ਲਈ ਮਾਇਕ-ਪਦਾਰਥਾਂ ਨੂੰ ਇਕੱਠਾ ਕਰਨ ’ਚ ਲੱਗੇ ਰਹਿਣਾ, ਪ੍ਰਭੂ-ਪਰਮਾਤਮਾ ਨੂੰ ਇੱਕ ਪਲ ਵੀ ਯਾਦ ਨਾ ਕਰਨਾ ਅਤੇ ਉਲਟਾ ਇਹ ਕਹਿਣਾ ਕਿ ਇਸ (ਪ੍ਰਭੂ-ਭਗਤੀ) ਲਈ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਹੈ ਪਰ ਦੂਜੇ ਪਾਸੇ ਈਰਖਾ, ਨਫ਼ਰਤ, ਨਿੰਦਿਆ-ਚੁਗਲੀ ’ਚ ਭਾਵੇਂ ਪੂਰੀ ਰਾਤ ਲੱਗ ਜਾਵੇ, ਜ਼ਰਾ ਵੀ ਨਹੀਂ ਅੱਕਦਾ ਉਹ ਸਮਾਂ ਕਿੱਥੋਂ ਆ ਜਾਂਦਾ ਹੈ ਪੁੱਛਣਾ ਚਾਹੀਦਾ ਉਨ੍ਹਾਂ ਲੋਕਾਂ ਤੋਂ! ਆਮ ਤੌਰ ’ਤੇ ਚਾਰੇ ਪਾਸੇ ਇਹੀ ਕੁਝ ਤਾਂ ਦੇਖਿਆ ਜਾ ਰਿਹਾ ਹੈ

Also Read:  ਸਕੂਲ ਦਾ ਜ਼ਰੂਰੀ ਅੰਗ ਗਣਿਤ ਪ੍ਰਯੋਗਸ਼ਾਲਾ

ਖਾ ਲਿਆ, ਪੀ ਲਿਆ, ਵਿਸ਼ੇ-ਵਾਸਨਾਵਾਂ ’ਚ ਗੁਆਚ ਗਿਆ ਅਤੇ ਸਵੇਰ ਹੋਈ, ਤਾਂ ਉਹੀ ਬੋਝ ਫਿਰ ਤੋਂ ਮੋਢੇ ’ਤੇ ਚੁੱਕ ਲਿਆ ਪਸ਼ੂ-ਜਾਨਵਰ ਵੀ ਤਾਂ ਇਹੀ ਕੰਮ ਕਰਦੇ ਹਨ ਭਾਵ ਖਾਣਾ-ਪੀਣਾ-ਸੌਣਾ ਤੇ ਬੱਚੇ ਪੈਦਾ ਕਰਨਾ ਕੀ ਕੋਈ ਫ਼ਰਕ ਹੈ? ਪਰ ਇੱਕ ਬਹੁਤ ਵੱਡਾ ਫਰਕ ਹੈ! ਕੀ ਜੇਕਰ ਇਨਸਾਨ ਆਪਣੇ ਇਸ ਬੇਸ਼ਕੀਮਤੀ ਅਤੇ ਦੁਰਲੱਭ ਜਨਮ ਬਾਰੇ ਵਿਚਾਰ ਕਰੇ ਕਿ ਇਹ ਮਨੁੱਖੀ ਸਰੀਰ ਰੂਪੀ ਅਨਮੋਲ ਜਨਮ ਆਤਮਾ ਨੂੰ ਲੰਮੇ ਸਮੇਂ ਤੋਂ ਬਾਅਦ ਮੋਕਸ਼-ਮੁਕਤੀ ਲਈ ਹੀ ਮਿਲਿਆ ਹੈ ਜੋ ਕਿ ਸਿਰਫ ਅਤੇ ਸਿਰਫ ਪ੍ਰਭੂ ਦੀ ਸੱਚੀ ਭਗਤੀ ਕਰਨ ਨਾਲ ਹੀ ਸੰਭਵ ਹੈ ਜੇਕਰ ਇਨਸਾਨ ਰੂਹਾਨੀ ਸੰਤਾਂ ਦੁਆਰਾ ਦਰਸਾਏ ਸੱਚ ਦੇ ਰਸਤੇ ’ਤੇ ਨਹੀਂ ਚੱਲਦਾ, ਆਪਣੀਆਂ ਬੁਰਾਈਆਂ ਛੱਡ ਕੇ ਮਾਲਕ ਦੇ ਸੱਚੇ ਨਾਮ ਨਾਲ ਨਹੀਂ ਜੁੜਦਾ, ਤਾਂ ਉਹ ਆਪਣੇ ਇਸ ਉੱਤਮ ਅਤੇ ਖੁਦਮੁਖਤਿਆਰ ਤੇ ਆਜ਼ਾਦ ਜਨਮ ਨੂੰ ਵਿਅਰਥ ਹੀ ਗੁਆ ਕੇ ਫਿਰ ਤੋਂ ਗੁਲਾਮ ਜੂਨੀਆਂ ’ਚ ਚਲਾ ਜਾਵੇਗਾ ਜਦਕਿ ਰੂਹਾਨੀ ਸੰਤਾਂ ਨੇ ਕਿਹਾ ਹੈ ਕਿ ਇਨਸਾਨ ਦਾ ਹੱਕ ਹੈ

ਕਿ ਉਹ ਹੱਕ-ਹਲਾਲ, ਮਿਹਨਤ ਦੀ ਕਮਾਈ, ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਕੇ ਖਾਵੇ ਅਤੇ ਪ੍ਰਭੂ ਦਾ ਨਾਮ ਜਪੇ ਅਤੇ ਨਾਲ ਹੀ ਸਮਾਂ ਕੱਢ ਕੇ ਪਰਮਾਰਥ ਭਾਵ ਜ਼ਰੂਰਤਮੰਦਾਂ ਦੀ ਹਰ ਸੰਭਵ ਮੱਦਦ ਵੀ ਕਰੇ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਕਿ ਇਨਸਾਨ ਰੋਜ਼ਾਨਾ ਸਵੇਰੇ-ਸ਼ਾਮ ਚੌਵ੍ਹੀ ਘੰਟਿਆਂ ’ਚੋਂ ਸਿਰਫ ਦੋ ਘੰਟੇ ਵੀ ਲਗਾਤਾਰ ਮਾਲਕ ਦੀ ਯਾਦ ’ਚ ਲਾਵੇ ਤਾਂ ਇਹ ਹੋ ਨਹੀਂ ਸਕਦਾ ਕਿ ਆਤਮਾ ਨੂੰ ਮਾਲਕ ਦੇ ਦਰਸ਼-ਦੀਦਾਰ ਜਾਂ ਉਸਦੀ ਦਇਆ-ਮਿਹਰ, ਰਹਿਮਤ, ਉਸਦੀ ਖੁਸ਼ੀ ਦਾ ਅਨੁਭਵ ਨਾ ਹੋਵੇ ਪੂਜਨੀਕ ਗੁਰੂ ਜੀ ਦੇ ਇਹ ਵੀ ਬਚਨ ਹਨ ਕਿ ਜੇਕਰ ਇਨਸਾਨ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਨੂੰ ਜਲਦੀ ਹਾਸਲ ਕਰਨਾ ਚਾਹੁੰਦਾ ਹੈ

ਤਾਂ ਪਰਿਵਾਰ ਅਤੇ ਸਮਾਜ ਪ੍ਰਤੀ ਭਾਵ ਦੁਨੀਆਂਦਾਰੀ ਦੇ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਹੀ ਤਨ-ਮਨ-ਧਨ ਨਾਲ ਸ੍ਰਿਸ਼ਟੀ ਦੀ ਸੇਵਾ ’ਚ ਵੀ ਸਮਾਂ ਲਾਵੇ, ਤਾਂ ਮਾਲਕ ਦੀ ਦਇਆ-ਮਿਹਰ ਅਤੇ ਉਸਦੇ ਦਰਸ਼-ਦੀਦਾਰ ਤਾਂ ਪ੍ਰਾਪਤ ਹੋਣਗੇ ਹੀ ਹੋਣਗੇ, ਸਗੋਂ ਉਹ ਸਰਵ-ਸਮਰੱਥ ਦਾਤਾਰ ਉਸਦੀ ਹਰ ਜਾਇਜ਼ ਮੰਗ ਨੂੰ ਵੀ ਬਿਨਾਂ ਮੰਗੇ ਜ਼ਰੂਰ ਪੂਰੀ ਕਰੇਗਾ ਇਸ ਲਈ ਰੂਹਾਨੀ ਸੰਤਾਂ ਦਾ ਫ਼ਰਮਾਨ ਹੈ ਕਿ ਬੇਸ਼ੱਕ ਇਨਸਾਨ ਖੁਦ-ਮੁਖਤਿਆਰ ਅਤੇ ਗਿਆਨ ਦਾ ਭੰਡਾਰ ਹੈ, ਪਰ ਹੱਥ ’ਚ ਫੜ੍ਹੇ ਉਸ ਗਿਆਨ ਰੂਪੀ ਚਿਰਾਗ ਦਾ ਕੀ ਫਾਇਦਾ ਜੇਕਰ ਉਹ ਖੁਦ ਹੀ ਹਨੇ੍ਹਰੇ ’ਚ ਰਹੇ, ਕਿਸੇ ਖੱਡੇ ਜਾਂ ਖੂਹ ’ਚ ਜਾ ਡਿੱਗੇ ਮਹਾਂਪੁਰਸ਼ਾਂ ਦੇ ਬਚਨ ਹਨ ਕਿ ‘ਮਨ ਜਾਨੇ ਸਭ ਬਾਤ, ਜਾਨਤ ਹੀ ਔਗੁਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ’ ਪੰਜਾਬੀ ’ਚ ਵੀ ਕਹਾਵਤ ਹੈ ‘ਦੀਵੇ ਥੱਲੇ ’ਨ੍ਹੇਰਾ’ ਜਦਕਿ ਸਾਰੇ ਧਰਮਾਂ ’ਚ ਇੱਕ ਹੀ ਸਾਂਝੀ ਗੱਲ ਆਉਂਦੀ ਹੈ ਕਿ ਇਨਸਾਨ ਨੂੰ ਇੱਕ ਚਿਰਾਗ ਵਾਂਗ ਜਿਉਣਾ ਚਾਹੀਦਾ ਹੈ,

Also Read:  15 Lines on Dussehra in Punjabi | ਬੁਰਾਈ 'ਤੇ ਅੱਛਾਈ ਦਾ ਪ੍ਰਤੀਕ ਦੁਸਹਿਰਾ

ਭਾਵ ਇਹ ਦੂਜਿਆਂ ਲਈ ਵੀ ਰਾਹ-ਦਸੇਰਾ ਬਣਨਾ ਚਾਹੀਦਾ ਹੈ ਪੂਜਨੀਕ ਹਜ਼ੂਰ ਪਿਤਾ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਚਿਰਾਗ ਵਾਂਗ ਜੀਵੇ, ਭਾਵ ਕਿ ਉਹ ਦੂਜਿਆਂ ਨੂੰ ਵੀ ਰਸਤਾ ਦਿਖਾਵੇ ਅਤੇ ਖੁਦ ਵੀ ਅਗਿਆਨਤਾ ਦੇ ਹਨੇ੍ਹਰੇ ਭਾਵ ਬੁਰਾਈਆਂ ਤੋਂ ਬਚੇ ਜੋ ਅਜਿਹਾ ਕਰਦੇ ਹਨ, ਭਾਵ ਉਹ ਆਪਣੇ ਚਿਰਾਗ (ਗਿਆਨ ਰੂਪੀ ਦੀਪਕ) ਨਾਲ ਹੋਰ ਚਿਰਾਗ ਬਾਲ਼ਦੇ ਹਨ, ਕਹਿਣ ਦਾ ਮਤਲਬ ਹੈ ਕਿ ਜੋ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਦੂਜਿਆਂ ਦੀਆਂ ਬੁਰਾਈਆਂ ਅਤੇ ਨਸ਼ੇ ਆਦਿ ਬੁਰੀਆਂ ਆਦਤਾਂ ਨੂੰ ਦੂਰ ਕਰਕੇ ਨੇਕੀ-ਭਲਾਈ ਦੇ ਕੰਮਾਂ ਅਤੇ ਇਨਸਾਨੀਅਤ ਦੀ ਸੇਵਾ ’ਚ ਲਾ ਦਿੰਦੇ ਹਨ, ਉਹ ਖੁਦ ਵੀ ਅਮਰ ਹੋ ਜਾਂਦੇ ਹਨ

ਤੇ ਦੂਜਿਆਂ ਨੂੰ ਵੀ ਅਮਰਤਾ ਦੇ ਰਸਤੇ ’ਤੇ ਤੁਰਨ ’ਚ ਮੱਦਦਗਾਰ ਸਾਬਤ ਹੁੰਦੇ ਹਨ, ਤਾਂ ਉਨ੍ਹਾਂ ਦੀ ਨੇਕੀ-ਭਲਾਈ ਦੀਆਂ ਇਹ ਕਹਾਣੀਆਂ ਦੁਨੀਆਂ ਲਈ ਉਦਾਹਰਨ ਬਣ ਜਾਂਦੀਆਂ ਹਨ ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਇਨਸਾਨ ਅਜਿਹਾ ਪਰਮਾਰਥੀ ਜੀਵਨ ਜੀਵੇ ਕਿ ਲੋਕ ਇਹ ਕਹਿਣ ਕਿ ਇਹ ਕਿਸ ਗੁਰੂ ਦਾ ਸ਼ਿਸ਼ ਹੈ ਅਤੇ ਹੋਰ ਲੋਕ ਵੀ ਉਸ ਦਾ ਅਨੁਸਰਨ ਕਰਕੇ ਆਪਣੇ ਮਾਤਾ-ਪਿਤਾ, ਆਪਣੇ ਗੁਰੂ, ਸੰਤ, ਪੀਰ-ਫਕੀਰ ਨੂੰ ਵੀ ਧੰਨ-ਧੰਨ ਕਹਾਉਣ