ਰੱਬ ਦੀ ਨੇਮਤ
ਪੂਜਨੀਕ ਗੁਰੂ ਸੰਤ ਡਾ. ਐੱਮ.ਐੱਸ.ਜੀ. ਫ਼ਰਮਾਉਂਦੇ ਹਨ ਕਿ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਤੁਸੀਂ ਸ਼ੀਸ਼ਾ ਦੇਖੋ। ਤੁਸੀਂ ਆਪਣੇ ਆਪ ਨੂੰ ਦੇਖ ਕੇ ਡਰ ਜਾਓਗੇ। ਗੁੱਸੇ ਵਿੱਚ ਅੱਖਾਂ ਫੈਲ ਜਾਂਦੀਆਂ ਹਨ, ਨਾਸਾਂ ਫੁੱਲ ਜਾਂਦੀਆਂ ਹਨ। ਜਦੋਂ ਵੀ ਗੁੱਸਾ ਆਵੇ, ਨਾਅਰਾ ਲਾ ਕੇ ਇੱਕ ਗਲਾਸ ਪਾਣੀ ਪੀਓ ਅਤੇ 5 ਮਿੰਟ ਸਿਮਰਨ ਕਰੋ।
ਪਰਮਾਤਮਾ ਵੱਲੋਂ ਮਨੁੱਖ ਨੂੰ ਆਪਣੇ ਜੀਵਨ ’ਚ ਜਿਉਣ ਲਈ ਬਹੁਤ ਸਾਰੇ ਤੋਹਫੇ ਮਿਲਦੇ ਰਹਿੰਦੇ ਹਨ ਮਨੁੱਖ ਐਨਾ ਨਾਸਮਝ ਹੈ ਕਿ ਉਹ ਨਾ ਤਾਂ ਉਨ੍ਹਾਂ ਨੂੰ ਪਹਿਚਾਣ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਕਦਰ ਕਰਦਾ ਹੈ ਇਸ ਲਈ ਉਹ ਸਦਾ ਪ੍ਰੇਸ਼ਾਨ ਰਹਿੰਦਾ ਹੈ ਜੋ ਲੋਕ ਉਨ੍ਹਾਂ ਤੋਹਫਿਆਂ ਨੂੰ ਸਮਾਂ ਰਹਿੰਦੇ ਸਮੇਟ ਲੈਂਦੇ ਹਨ, ਉਹ ਦੁਨੀਆਂ ਜਹਾਨ ਦੀਆਂ ਖੁਸ਼ੀਆਂ ਇਕੱਠੀਆਂ ਕਰ ਲੈਂਦੇ ਹਨ ਇਸ ਲਈ ਉਹ ਸੁਖੀ ਅਤੇ ਖੁਸ਼ ਰਹਿੰਦੇ ਹਨ, ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦੇ ਹਨ
ਮਨੁੱਖ ਨੂੰ ਆਪਣੇ ਦਿਲੋ-ਦਿਮਾਗ ’ਚ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਆਪਣੇ ਦਿਮਾਗ ਨੂੰ ਸਦਾ ਠੰਢਾ ਜਾਂ ਸ਼ਾਂਤ ਹੀ ਰੱਖਣਾ ਚਾਹੀਦਾ ਹੈ ਦੂਜੇ ਸਬਦਾਂ ’ਚ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਆਪਣਾ ਦਿਮਾਗ ਕਦੇ ਗਰਮ ਨਹੀਂ ਹੋਣ ਦੇਣਾ ਚਾਹੀਦਾ ਜਾਂ ਆਪਣਾ ਮੱਥਾ ਗਰਮ ਨਹੀਂ ਕਰਨਾ ਚਾਹੀਦਾ ਜੇਕਰ ਉਹ ਆਪਣਾ ਦਿਮਾਗ ਗਰਮ ਰੱਖੇਗਾ, ਤਾਂ ਉਸ ਦਾ ਮਾੜਾ ਨਤੀਜਾ ਉਸ ਨੂੰ ਭੁਗਤਣਾ ਪਏਗਾ ਇਸ ਲਈ ਮਹਾਂਪੁਰਸ਼ ਮਨੁੱਖ ਨੂੰ ਸਮਝਾਉਂਦੇ ਹਨ ਕਿ ਇਸ ਗੁੱਸੇ ਰੂਪੀ ਦੁਸ਼ਮਣ ਨੂੰ ਵੱਸ ਵਿੱਚ ਕਰੋ, ਇਸ ਨੂੰ ਆਪਣੇ ਉੱਪਰ ਕਦੇ ਹਾਵੀ ਨਾ ਹੋਣ ਦਿਓ
ਗੁੱਸਾ ਆਉਣ ਦੀ ਹਾਲਤ ’ਚ ਮਨੁੱਖ ਕੋਈ ਸਕਾਰਾਤਮਕ ਕੰਮ ਨਹੀਂ ਕਰ ਸਕਦਾ ਉਸ ਸਮੇਂ ਉਸ ਦੀ ਸੋਚ ਨਕਾਰਾਤਮਕ ਹੋ ਜਾਂਦੀ ਹੈ ਗੁੱਸਾ ਉਸਦੇ ਸਾਰੇ ਬਣਦੇ ਹੋਏ ਕੰਮ ਵਿਗਾੜ ਦਿੰਦਾ ਹੈ ਉਸ ਸਮੇਂ ਉਹ ਜੋ ਵੀ ਫੈਸਲਾ ਲੈਂਦਾ ਹੈ, ਉਹ ਘਾਟੇਵੰਦਾ ਹੁੰਦਾ ਹੈ, ਤਾਂ ਹੀ ਤਾਂ ਸਾਰੇ ਸ਼ਾਸਤਰ ਸਮਝਾਉਂਦੇ ਹਨ ਕਿ ਮਨੁੱਖ ਗੁੱਸੇ ’ਚ ਅੰਨ੍ਹਾ ਹੋ ਜਾਂਦਾ ਹੈ ਜਾਂ ਦਿਮਾਗ ਵੱਲੋਂ ਜ਼ੀਰੋ ਹੋ ਜਾਂਦਾ ਹੈ ਇਸ ਲਈ ਇਹ ਗੁੱਸਾ ਮਨੁੱਖ ਦੇ ਕੰਮ ਵਿਗਾੜਦਾ ਹੋਇਆ ਉਸ ਨੂੰ ਤਬਾਹ ਕਰਨ ਲੱਗਦਾ ਹੈ ਉਸ ਸਮੇਂ ਮਨੁੱਖ ਚੰਗੇ ਅਤੇ ਮਾੜੇ ਦੀ ਪਹਿਚਾਣ ਕਰਨਾ ਭੁੱਲ ਜਾਂਦਾ ਹੈ ਫਿਰ ਉਹ ਮੰਨਣ ਲੱਗਦਾ ਹੈ ਕਿ ਉਸ ਦੀ ਕਹੀ ਗਈ ਹਰ ਗੱਲ ਪੱਥਰ ਦੀ ਲਕੀਰ ਹੈ ਭਾਵੇਂ ਘਰ ਹੋਵੇ ਜਾਂ ਬਾਹਰ, ਉਹ ਕਦੇ ਕਿਸੇ ਵੱਲੋਂ ਕੀਤਾ ਗਿਆ ਆਪਣਾ ਵਿਰੋਧ ਬਰਦਾਸ਼ਤ ਨਹੀਂ ਕਰ ਸਕਦਾ
ਜੋ ਵੀ ਉਸ ਦੀ ਕਹੀ ਗੱਲ ਨੂੰ ਨਹੀਂ ਮੰਨਦਾ, ਉਹ ਉਸ ਨੂੰ ਜ਼ਹਿਰ ਵਰਗਾ ਲੱਗਦਾ ਹੈ ਭਾਵ ਆਪਣਾ ਦੁਸ਼ਮਣ ਪ੍ਰਤੀਤ ਹੁੰਦਾ ਹੈ ਉਸ ਦਾ ਵੱਸ ਚੱਲੇ ਤਾਂ ਉਹ ਨਾ ਤਾਂ ਕਦੇ ਉਸ ਨਾਲ ਗੱਲ ਕਰੇ ਅਤੇ ਨਾ ਹੀ ਉਸ ਨਾਲ ਕਦੇ ਕੋਈ ਸਬੰਧ ਰੱਖੇ ਮਨੁੱਖ ਨੂੰ ਸਭ ਦੇ ਨਾਲ ਸਦਾ ਹੀ ਮਿੱਠਾ ਵਿਹਾਰ ਕਰਨਾ ਚਾਹੀਦਾ ਹੈ ਆਪਣੀ ਜ਼ੁਬਾਨ ਤੋਂ ਕਦੇ ਕਰੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਦੂਜੇ ਸ਼ਬਦਾਂ ’ਚ ਕਹੀਏ ਤਾਂ ਉਸ ਨੂੰ ਆਪਣੀ ਜੁਬਾਨ ’ਚ ਇੱਕ ਸ਼ੂਗਰ ਫੈਕਟਰੀ ਲਾ ਲੈਣੀ ਚਾਹੀਦੀ ਹੈ ਫਿਰ ਉਸ ਦੀ ਜੁਬਾਨ ਕਦੇ ਗੁੱਸੇ ’ਚ ਆ ਕੇ ਕੌੜਾ ਨਹੀਂ ਬੋਲੇਗੀ ਅਤੇ ਨਾ ਹੀ ਕਿਸੇ ਦਾ ਦਿਲ ਦੁਖਾ ਸਕੇਗੀ ਗੁੱਸੇ ਦੇ ਸਮੇਂ ਮਨੁੱਖ ਆਪਣੀ ਅਕਲ ਗੁਆ ਬੈਠਦਾ ਹੈ ਅਤੇ ਆਪਣੇ ਦੋਸਤਾਂ ਨੂੰ ਵੀ ਦੁਸ਼ਮਣ ਬਣਾ ਲੈਂਦਾ ਹੈ ਦੂਜੇ ਪਾਸੇ ਮਿੱਠਾ ਬੋਲ ਕੇ ਉਹ ਦੁਸ਼ਮਣ ਨੂੰ ਵੀ ਆਪਣਾ ਦੋਸਤ ਬਣਾ ਲੈਂਦਾ ਹੈ
ਮਨੁੱਖ ਜਦੋਂ ਆਪਣੇ ਮਨ ’ਚ ਪਿਆਰ ਦਾ ਬੀਜ ਬੀਜ ਦਿੰਦਾ ਹੈ, ਤਾਂ ਉਹ ਸਾਰਿਆਂ ਨੂੰ ਆਪਣੇ ਮਿੱਠੇ ਵਿਹਾਰ ਨਾਲ ਵੱਸ ’ਚ ਕਰ ਲੈਂਦਾ ਹੈ ਉਸ ਦੇ ਦੋਸਤ, ਉਸਦੇ ਸਾਥੀਆਂ ਦੀ ਗਿਣਤੀ ਵਧਣ ਲੱਗਦੀ ਹੈ ਚਾਰੇ ਪਾਸੇ ਉਸ ਦਾ ਜੱਸ ਫੈਲਣ ਲੱਗਦਾ ਹੈ ਇਹੀ ਉਹ ਗੁਣ ਹੈ, ਜੋ ਉਸ ਨੂੰ ਪਰਮਾਤਮਾ ਦਾ ਵੀ ਹਰਮਨ-ਪਿਆਰਾ ਬਣਾ ਦਿੰਦਾ ਹੈ ਉਸ ਮਾਲਕ ਦਾ ਜੋ ਵੀ ਵਿਅਕਤੀ ਹਰਮਨ-ਪਿਆਰਾ ਬਣ ਜਾਂਦਾ ਹੈ, ਉਹ ਹਰ ਸਮੇਂ ਵੱਖਰੀ ਤਰ੍ਹਾਂ ਦੀ ਮਸਤੀ ’ਚ ਰਹਿੰਦਾ ਹੈ ਫਿਰ ਉਹ ਸਭ ਦਾ ਮਾਰਗਦਰਸ਼ਕ ਬਣ ਜਾਂਦਾ ਹੈ
ਜਦੋਂ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਤਾਂ ਉਸ ਨੂੰ ਕਿਸੇ ਵੀ ਸੰਸਾਰਿਕ ਸਾਥੀ ਦੀ ਲੋੜ ਨਹੀਂ ਰਹਿ ਜਾਂਦੀ ਅਜਿਹਾ ਮਨੁੱਖ ਆਪਣੇ ਸਾਰੇ ਕੰਮਾਂ ਨੂੰ ਪਰਮਾਤਮਾ ਨੂੰ ਹੀ ਸਮਰਪਿਤ ਕਰਦਾ ਰਹਿੰਦਾ ਹੈ ਉਸ ਨੂੰ ਆਪਣੇ ਜੀਵਨ ’ਚ ਕਦੇ ਅਸੰਤੋਸ਼ ਨਹੀਂ ਰਹਿੰਦਾ ਪਰਮਾਤਮਾ ਦੀ ਕਿਰਪਾ ਉਸ ’ਤੇ ਬਣੀ ਰਹਿੰਦੀ ਹੈ ਉਹ ਭਵਿੱਖ ’ਚ ਆਉਣ ਵਾਲੇ ਦੁੱਖਾਂ-ਤਕਲੀਫ਼ਾਂ ਨੂੰ ਹੱਸਦੇ-ਹੱਸਦੇ ਸਹਿਣ ਕਰ ਲੈਂਦਾ ਹੈ ਪਰਮਾਤਮਾ ਖੁਦ ਉਸ ਦੀ ਮੱਦਦ ਕਰਨ ਲਈ ਕਿਸੇ ਨਾ ਕਿਸੇ ਜ਼ਰੀਏ ਨਾਲ ਹਰ ਸਮੇਂ ਉਸਦੇ ਨਾਲ ਰਹਿੰਦਾ ਹੈ
ਇਸ ਤਰ੍ਹਾਂ ਪਰਮਾਤਮਾ ਦਾ ਹਰਮਨ-ਪਿਆਰਾ ਉਹ ਵਿਅਕਤੀ ਆਪਣੀ ਝੋਲੀ ਉਸ ਦੀਆਂ ਨੇਮਤਾਂ ਨਾਲ ਭਰ ਲੈਂਦਾ ਹੈ ਉਨ੍ਹਾਂ ਤੋਹਫਿਆਂ ਦੀ ਬਦੌਲਤ ਉਸਦੇ ਜੀਵਨ ’ਚ ਕੋਈ ਕਮੀ ਨਹੀਂ ਰਹਿੰਦੀ ਉਹ ਆਪਣਾ ਸਾਰਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਕੇ ਇਸ ਸੰਸਾਰ ਤੋਂ ਸ਼ਾਂਤ ਮਨ ਨਾਲ ਵਿਦਾ ਲੈਂਦਾ ਹੈ ਉਸ ਮਨੁੱਖ ਦੇ ਲੋਕ-ਪਰਲੋਕ ਦੋਵੇਂ ਹੀ ਸੁਧਰ ਜਾਂਦੇ ਹਨ
-ਉਰਵਸ਼ੀ