ਹੱਸਣਾ ਦਿਲ ਅਤੇ ਆਤਮਾ ਲਈ ਦਵਾਈ ਹੈ Laughter ਅੱਜ ਦੇ ਭੌਤਿਕ ਯੁੱਗ ’ਚ ਜ਼ਿਆਦਾਤਰ ਵਿਅਕਤੀ ਤਣਾਅ ਵਿਚ ਹੁੰਦੇ ਹਨ ਤਣਾਅ ਤੋਂ ਮੁਕਤ ਹੋਣ ਲਈ ਹੱਸਣਾ ਬਹੁਤ ਜ਼ਰੂਰੀ ਹੈ ਹੱਸਣਾ ਸਾਡੇ ਸਰੀਰ ਲਈ ਇਲਾਜ ਅਤੇ ਆਤਮਾ ਲਈ ਦਵਾਈ ਹੈ ਪਵਿੱਤਰ ਸ਼ਾਸਤਰ ’ਚ ਲਿਖਿਆ ਹੈ ਕਿ ਹਰ ਗੱਲ ਦਾ ਸਮਾਂ ਹੈ ਹਰ ਸਮੱਸਿਆ ਦਾ ਆਪਣਾ ਸਮਾਂ ਹੈ ਹਰ ਉਸ ਕੰਮ ਦਾ ਸਮਾਂ ਹੈ ਜੋ ਧਰਤੀ ਦੇ ਉੱਪਰ ਅਤੇ ਅਸਮਾਨ ਦੇ ਹੇਠਾਂ ਹੋ ਰਿਹਾ ਹੈ ਰੋਣ ਦਾ ਇੱਕ ਸਮਾਂ ਹੈ ਤੇ ਹੱਸਣ ਦਾ ਵੀ ਇੱਕ ਸਮਾਂ ਹੈ।
ਖੋਜਾਂ ਤੋਂ ਇਹ ਗੱਲ ਪ੍ਰਮਾਣਿਤ ਹੋ ਗਈ ਕਿ ਹੱਸਣਾ ਤੁਹਾਡੇ ਦਿਲ ਨੂੰ ਸ਼ਕਤੀ ਦੇਣ ਦੇ ਨਾਲ ਰੋਗ ਰੋਕੂ ਸਮਰੱਥਾ ਦੇ ਕੰਮ ਨੂੰ ਵਧਾ ਕੇ ਤਣਾਅ ਤੋਂ ਮੁਕਤੀ ਅਤੇ ਆਪਣੇ ਆਚਰਣ ਨੂੰ ਸ਼ਾਂਤ ਰੱਖਣ ’ਚ ਤੁਹਾਡੀ ਬਹੁਤ ਆਰਥਿਕ ਮੱਦਦ ਕਰਦਾ ਹੈ ਹੱਸਣਾ ਹਰ ਤਰ੍ਹਾਂ ਦੇ ਬੋਝ ਤੋਂ ਦਿਲ ਨੂੰ ਮੁਕਤ ਕਰ ਦਿੰਦਾ ਹੈ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਤੁਸੀਂ ਆਤਮਿਕ ਪੱਧਰ ’ਤੇ ਵੀ ਉੱਚੇ ਉੱਠਦੇ ਹੋ ਇੱਕ ਮਨੋਵਿਗਿਆਨੀ ਨੇ ਆਪਣੀ ਇੱਕ ਮਹਿਲਾ ਰੋਗੀ ਨੂੰ, ਜੋ ਸਦਾ ਦੁੱਖ ਨਾਲ ਦੱਬੀ ਰਹਿੰਦੀ ਸੀ।
ਇੱਕ ਨਵਾਂ ਫਾਰਮੂਲਾ ਦਿੱਤਾ ਡਾਕਟਰ ਨੇ ਰੋਗੀ ਮਹਿਲਾ ਨੂੰ ਦਿਨ ’ਚ ਤਿੰਨ ਵਾਰ ਹੱਸਣ ਲਈ ਕਿਹਾ ਭਾਵੇਂ ਇਹ ਉਸਨੂੰ ਚੰਗਾ ਲੱਗੇ ਜਾਂ ਨਾ ਲੱਗੇ ਆਪਣੇ ਡਾਕਟਰ ਦੀ ਇਸ ਗੱਲ ਤੋਂ ਉਹ ਰੋਗੀ ਮਹਿਲਾ ਕੁਝ ਪਰੇਸ਼ਾਨ ਹੋਈ ਪਰ ਕੁਝ ਦਿਨਾਂ ਬਾਅਦ ਉਸਨੂੰ ਹੱਸਣ ਦਾ ਮੌਕਾ ਪ੍ਰਾਪਤ ਹੋ ਹੀ ਜਾਂਦਾ ਸੀ ਉਸ ਰੋਗੀ ਮਹਿਲਾ ਦੀ ਮਾਨਸਿਕ ਅਤੇ ਸਰੀਰਕ ਸਥਿਤੀ ’ਚ ਤਰੱਕੀ ਹੋਈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਦੋਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਦਿਮਾਗ ਦੇ ਉਹ ਹਾਰਮੋਨਜ਼ ਜ਼ਿਆਦਾ ਬਣਦੇ ਹਨ।
ਜੋ ਸਾਨੂੰ ਚਿੰਤਾਵਾਂ ਤੋਂ ਮੁਕਤ ਕਰਦੇ ਹਨ ਸਟੇਨ ਫੋਰਡ ਯੂਨੀਵਰਸਿਟੀ ਦੇ ਮਨੋਵਿਗਿਆਨੀ ਡਾ. ਵਿਲੀਅਮ ਫਰਾਈ ਨੇ ਹਾਸੇ ਅਤੇ ਸਿਹਤ ਦੇ ਸਬੰਧਾਂ ’ਤੇ ਬਹੁਤ ਸਾਲਾਂ ਤੱਕ ਖੋਜ ਕਾਰਜ ਕੀਤਾ ਹੈ। ਉਨ੍ਹਾਂ ਦੀ ਖੋਜ ਦੇ ਨਤੀਜੇ ਇਹ ਸਿੱਧ ਕਰਦੇ ਹਨ ਕਿ ਖੁਸ਼ ਰਹਿਣ ਵਾਲੇ ਸੁਭਾਅ ਦੇ ਵਿਅਕਤੀਆਂ ਦਾ ਦਿਲ ਵੀ ਸਿਹਤਮੰਦ ਰਹਿੰਦਾ ਹੈ ਹਾਸੇ-ਮਜ਼ਾਕ ਨਾਲ ਅਸੀਂ ਆਪਣਾ ਤਣਾਅ ਘੱਟ ਕਰਦੇ ਹਾਂ। ਹੱਸਣਾ ਹਰ ਤਰ੍ਹਾਂ ਦੇ ਬੋਝ ਤੋਂ ਦਿਲ ਨੂੰ ਮੁਕਤ ਕਰ ਦਿੰਦਾ ਹੈ ਤੁਸੀਂ ਆਤਮਿਕ ਪੱਧਰ ’ਤੇ ਵੀ ਉੱਚੇ ਉੱਠਦੇ ਹੋ।
ਇੱਕ ਮਜ਼ਬੂਤ ਦਿਲ ਬਣਾਉਣ ਨਾਲ ਖੁੱਲ੍ਹ ਕੇ ਆਉਣ ਵਾਲਾ ਹਾਸਾ ਤੁਹਾਡੇ ਇਮਿਊਨ ਪੱਧਰ ਨੂੰ ਵੀ ਉੱਚਾ ਕਰਦਾ ਹੈ ਇਹ ਸਹੀ ਗੱਲ ਹੈ ਕਿ ਖੁਦ ਨੂੰ ਖੁਸ਼ ਰੱਖਣ ਵਾਲਾ ਵਿਅਕਤੀ ਬਹੁਤ ਸਾਰੀਆਂ ਤਕਲੀਫਾਂ ਤੋਂ ਬਚਿਆ ਰਹਿੰਦਾ ਹੈ ਅਤੇ ਸਰੀਰ ’ਚ ਰੋਗ ਰੋਕੂ ਸਮਰੱਥਾ ਦਾ ਪੱਧਰ ਜਦੋਂ ਸਹੀ ਹੁੰਦਾ ਹੈ ਤਾਂ ਸਰੀਰ ਦੇ ਖੂਨ ’ਚ ਜ਼ਿਆਦਾ ਲਾਲ ਅਤੇ ਸਫੈਦ ਸੈੈੱਲ ਵਧਦੇ ਹਨ।
ਹੱਸਣ ਨਾਲ ਖੂਨ ’ਚ ਵਾਈਟ ਬਲੱਡ ਸੈੱਲ ਵਧਦੇ ਹਨ ਇਹ ਸਾਡੇ ਸਰੀਰ ਦੇ ਉੱਚ ਰੋਗ ਰੋਕੂ ਪੱਧਰ ਨੂੰ ਦਰਸਾਉਂਦਾ ਹੈ ਹੱਸਣਾ ਨਾ ਸਿਰਫ ਤੁਹਾਡੇ ਭਾਵਨਾਤਮਕ ਰਵੱਈਏ ਨੂੰ ਬਦਲਦਾ ਹੈ, ਨਾਲ ਹੀ ਉਹ ਤੁਹਾਡੀ ਉਮਰ ਨੂੰ ਵੀ ਵਧਾ ਦਿੰਦਾ ਹੈ ਹੱਸਣਾ ਸਾਡੇ ਲਈ 100 ਸਾਲ ਤੱਕ ਜਿਉਣ ਦੀ ਗਾਰੰਟੀ ਤਾਂ ਨਹੀਂ ਹੈ ਪਰ ਸਿਹਤ ਦੀਆਂ ਸਮੱਸਿਆਵਾਂ ਨੂੰ ਜ਼ਰੂਰ ਘਟਾ ਦਿੰਦਾ ਹੈ।
-ਅਨੋਖੀ ਲਾਲ ਕੋਠਾਰੀ