ਕੀ ਤੁਸੀਂ ਕਦੇ ਕਿਸੇ ਨੂੰ ਇਹ ਕਹਿੰਦੇ ਹੋਇਆ ਸੁਣਿਆ ਹੈ ਕਿ ਸਿੱਧੇ ਬੈਠੋ ਜਾਂ ਸਿੱਧੇ ਖੜ੍ਹੇ ਹੋ ਜਾਓ? ਹੋ ਸਕਦਾ ਹੈ ਕਿ ਤੁਸੀਂ ਇਹ ਸੋਚ ਕੇ ਇਸ ਨੂੰ ਟਾਲ ਦਿੱਤਾ ਹੋਵੇ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਪਾਸਚਰ ਅਸਲ ’ਚ ਕਮਰ ਦਰਦ ਦਾ ਕਾਰਨ ਬਣ ਸਕਦਾ ਹੈ? ਆਓ! ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਤੁਹਾਡੀ ਸਿਹਤ ਲਈ ਇਹ ਕਿੰਨਾ ਖਰਾਬ ਹੈ।
Table of Contents
ਪਾਸਚਰ ਕੀ ਹੈ?
ਸਭ ਤੋਂ ਪਹਿਲੀ ਗੱਲ, ਪਾਸਚਰ ਅਸਲ ’ਚ ਕੀ ਹੈ? ਪਾਸਚਰ ਉਹ ਤਰੀਕਾ ਹੈ, ਜਿਸ ਨਾਲ ਤੁਸੀਂ ਬੈਠਦੇ, ਖੜ੍ਹੇ ਹੁੰਦੇ ਜਾਂ ਤੁਰਦੇ ਸਮੇਂ ਆਪਣੇ ਸਰੀਰ ਨੂੰ ਮੋੜਦੇ ਹੋ ਚੰਗੇ ਪਾਸਚਰ ਦਾ ਅਰਥ ਹੈ ਆਪਣੇ ਸਰੀਰ ਨੂੰ ਅਜਿਹੀ ਸਥਿਤੀ ’ਚ ਰੱਖਣਾ, ਜਿਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਅਤੇ ਲਿਗਾਮੈਂਟਸ ’ਤੇ ਘੱਟ ਤੋਂ ਘੱਟ ਦਬਾਅ ਪਵੇ ਲਿਗਾਮੈਂਟਸ ਉਹ ਚੀਜ਼ਾਂ ਹੁੰਦੀਆਂ ਹਨ ਜੋ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਦੀਆਂ ਹਨ ਸਹੀ ਪਾਸਚਰ ਤੁਹਾਨੂੰ ਸੰਤੁਲਿਤ ਰਹਿਣ ’ਚ ਮੱਦਦ ਕਰਦਾ ਹੈ ਅਤੇ ਥਕਾਵਟ ਅਤੇ ਤਣਾਅ ਤੋਂ ਬਚਾਉਂਦਾ ਹੈ।
ਚੰਗੇ ਪਾਸਚਰ ਦਾ ਮਹੱਤਵ: | Back Pain
ਚੰਗਾ ਪਾਸਚਰ ਕਈ ਕਾਰਨਾਂ ਨਾਲ ਜ਼ਰੂਰੀ ਹੈ:
ਸਿਹਤਮੰਦ ਰੀੜ੍ਹ ਬਣਾਈ ਰੱਖਣ ਲਈ:
ਤੁਹਾਡੀ ਰੀੜ੍ਹ ਤੁਹਾਡੇ ਸਰੀਰ ਦੀ ਕਮਰ ਨੂੰ ਸਥਿਰਤਾ ਦਿੰਦੀ ਹੈ ਇਹ ਤੁਹਾਡੇ ਸਰੀਰ ਦੇ ਵਜ਼ਨ ਦਾ ਸਮੱਰਥਨ ਕਰਦੀ ਹੈ ਅਤੇ ਤੁਹਾਡੀ ਰੀੜ੍ਹ ਦੀ ਹੱਡੀ ਦੀ ਰੱਖਿਆ ਕਰਦੀ ਹੈ, ਜੋ ਤੁਹਾਡੇ ਨਰਵਸ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਕਮਰ ਦਰਦ ਨੂੰ ਰੋਕਣ ’ਚ:
ਜਦੋਂ ਤੁਸੀਂ ਚੰਗੇ ਪਾਸਚਰ ’ਚ ਰਹਿੰਦੇ ਹੋ, ਤਾਂ ਤੁਹਾਡੀ ਰੀੜ੍ਹ ਸਹੀ ਢੰਗ ਨਾਲ ਰਹਿੰਦੀ ਹੈ, ਜਿਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਤੇ ਜੋੜਾਂ ’ਤੇ ਤਣਾਅ ਘੱਟ ਹੋ ਜਾਂਦਾ ਹੈ ਇਸ ਨਾਲ ਕਮਰ ਦਰਦ ਅਤੇ ਹੋਰ ਸਬੰਧਿਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਆਤਮ-ਵਿਸ਼ਵਾਸੀ ਦਿਸਣ ’ਚ:
ਕੀ ਤੁਸੀਂ ਨੋਟਿਸ ਕੀਤਾ ਹੈ ਕਿ ਚੰਗੇ ਪਾਸਚਰ ਵਾਲੇ ਲੋਕ ਅਕਸਰ ਜ਼ਿਆਦਾ ਆਤਮ-ਵਿਸ਼ਵਾਸੀ ਅਤੇ ਦ੍ਰਿੜ੍ਹ ਇਰਾਦੇ ਵਾਲੇ ਦਿਸਦੇ ਹਨ, ਅਜਿਹਾ ਇਸ ਲਈ ਹੈ ਕਿਉਂਕਿ ਚੰਗਾ ਪਾਸਚਰ ਤੁਹਾਨੂੰ ਲੰਬਾ ਅਤੇ ਜ਼ਿਆਦਾ ਸੰਤੁਲਿਤ ਦਿਖਾਉਂਦਾ ਹੈ।
ਖਰਾਬ ਪਾਸਚਰ ਨਾਲ ਸਮੱਸਿਆ:
ਖਰਾਬ ਪਾਸਚਰ ਉਦੋਂ ਹੁੰਦਾ ਹੈ, ਜਦੋਂ ਤੁਸੀਂ ਲੰਬੇ ਸਮੇਂ ਤੱਕ ਝੁਕੀ ਹੋਈ ਪੁਜੀਸ਼ਨ ’ਚ ਕੰਮ ਕਰਦੇ ਹੋ, ਇਸ ਪੁਜੀਸ਼ਨ ’ਚ ਕਿ ਤੁਹਾਡੀ ਕਮਰ ਦਾ ਉੱਪਰਲਾ ਹਿੱਸਾ ਕੁੱਬ ਵਾਂਗ ਬਾਹਰ ਆਉਂਦਾ ਹੈ, ਜਾਂ ਫਿਰ ਤੁਸੀਂ ਆਪਣੇ ਸਰੀਰ ਨੂੰ ਅਜੀਬ ਸਥਿਤੀ ’ਚ ਝੁਕਾਉਂਦੇ ਹੋ ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਤੁਸੀਂ ਡੈਸਕ ’ਤੇ ਬੈਠੇ ਹੋਵੋ, ਜਾਂ ਟੀ.ਵੀ. ਦੇਖ ਰਹੇ ਹੋਵੋ ਇੱਥੋਂ ਤੱਕ ਕਿ ਫੋਨ ਦਾ ਇਸਤੇਮਾਲ ਕਰਦੇ ਸਮੇਂ ਵੀ ਤੁਸੀਂ ਸਿੱਧੇ ਬੈਠੇ ਹੋਏ ਨਹੀਂ ਹੁੰਦੇ ਹੋ।
ਕਿਵੇਂ ਖਰਾਬ ਪਾਸਚਰ ਕਮਰ ਦਰਦ ਦਾ ਕਾਰਨ ਬਣਦੈ?
ਖਰਾਬ ਪਾਸਚਰ ਤੁਹਾਡੀਆਂ ਮਾਸਪੇਸ਼ੀਆਂ ਅਤੇ ਲਿਗਾਮੈਂਟਸ ’ਤੇ ਜ਼ਿਆਦਾ ਦਬਾਅ ਪਾਉਂਦਾ ਹੈ, ਖਾਸ ਕਰਕੇ ਤੁਹਾਡੀ ਕਮਰ ’ਤੇ ਇਹ ਇਸ ਤਰ੍ਹਾਂ ਹੁੰਦਾ ਹੈ:-
ਮਾਸਪੇਸ਼ੀਆਂ ਦਾ ਅਸੰਤੁਲਨ:
ਜਦੋਂ ਤੁਸੀਂ ਝੁਕਦੇ ਹੋ, ਤਾਂ ਕੁਝ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ਤੇ ਜ਼ਿਆਦਾ ਕੰਮ ਕਰਦੀਆਂ ਹਨ, ਜਦਕਿ ਹੋਰ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਘੱਟ ਹੁੰਦੀ ਹੈ ਮਾਸਪੇਸ਼ੀਆਂ ਦੇ ਇਸ ਅਸੰਤੁਲਨ ਨਾਲ ਤੁਹਾਡੀ ਕਮਰ ’ਚ ਦਰਦ ਅਤੇ ਪੇ੍ਰਸ਼ਾਨੀ ਪੈਦਾ ਹੋ ਜਾਂਦੀ ਹੈ।
ਰੀੜ੍ਹ ਦੀ ਹੱਡੀ ’ਤੇ ਦਬਾਅ ਵਧਣਾ:
ਖਰਾਬ ਪਾਸਚਰ ਤੁਹਾਡੀ ਰੀੜ੍ਹ ਦੀ ਹੱਡੀ ’ਤੇ ਜ਼ਿਆਦਾ ਦਬਾਅ ਪਾਉਂਦਾ ਹੈ, ਖਾਸ ਕਰਕੇ ਕਮਰ ਦੇ ਹੇਠਲੇ ਹਿੱਸੇ (ਕਾਠ ਦਾ ਖੇਤਰ) ’ਤੇ ਸਮੇਂ ਦੇ ਨਾਲ, ਇਹ ਦਬਾਅ ਰੀੜ੍ਹ ਦੀ ਹੱਡੀ ਦੀ ਡਿਸਕ ’ਚ ਟੁੱਟ-ਫੁੱਟ ਦਾ ਕਾਰਨ ਬਣ ਸਕਦਾ ਹੈ ਅਤੇ ਹਰਨੀਏਟੇਡ ਡਿਸਕ ਜਾਂ ਕਟਸਿਨਾਊਸ਼ੂਲ (ਸਾਇਟਿਕਾ) ਵਰਗੀਆਂ ਸਥਿਤੀਆਂ ਨੂੰ ਜਨਮ ਦੇ ਸਕਦਾ ਹੈ।
ਖਰਾਬ ਸੰਰੇਖਣ (ਅਲਾਈਨਮੈਂਟ):
ਤੁਹਾਡੀ ਰੀੜ੍ਹ ਦੀ ਹੱਡੀ ’ਚ ਕੁਦਰਤੀ ਮੋੜ ਹੁੰਦੇ ਹਨ ਜੋ ਵਜ਼ਨ ਨੂੰ ਸਮਾਨ ਰੂਪ ਨਾਲ ਵੰਡਣ ਅਤੇ ਝਟਕੇ ਨੂੰ ਜ਼ਜ਼ਬ ਕਰਨ ’ਚ ਮੱਦਦ ਕਰਦੇ ਹਨ ਖਰਾਬ ਪਾਸਚਰ ਇਨ੍ਹਾਂ ਕੁਦਰਤੀ ਮੋੜਾਂ ’ਚ ਰੁਕਾਵਟ ਬਣ ਜਾਂਦਾ ਹੈ, ਜਿਸ ਨਾਲ ਗਲਤ ਸੰਰੇਖਣ (ਅਲਾਈਨਮੈਂਟ) ਅਤੇ ਤੁਹਾਡੀ ਕਮਰ ਦੀਆਂ ਮਾਸਪੇਸ਼ੀਆਂ ’ਚ ਤਣਾਅ ਹੋ ਜਾਂਦਾ ਹੈ।
ਖਰਾਬ ਪਾਸਚਰ ਦੇ ਅਸਰ:
ਹੁਣ ਜਦੋਂ ਤੁਸੀਂ ਸਮਝ ਗਏ ਹੋ ਕਿ ਗਲਤ ਪਾਸਚਰ ਕਿਸ ਤਰ੍ਹਾਂ ਕਮਰ ਦਰਦ ਦਾ ਕਾਰਨ ਬਣ ਸਕਦਾ ਹੈ, ਤਾਂ ਆਓ! ਇਸ ਦੇ ਕੁਝ ਗੈਰ-ਸਿਹਤਮੰਦ ਪ੍ਰਭਾਵਾਂ ’ਤੇ ਚਰਚਾ ਕਰੀਏ
ਕ੍ਰੋਨਿਕ ਕਮਰ ਦਰਦ:
ਗਲਤ ਪਾਸਚਰ ਕ੍ਰੋਨਿਕ ਕਮਰ ਦਰਦ ਦਾ ਕਾਰਨ ਬਣ ਸਕਦਾ ਹੈ, ਜੋ ਅਜਿਹਾ ਦਰਦ ਹੈ ਜੋ ਹਫਤਿਆਂ, ਮਹੀਨਿਆਂ ਜਾਂ ਸਾਲਾਂ ਤੱਕ ਰਹਿੰਦਾ ਹੈ ਕ੍ਰੋਨਿਕ ਕਮਰ ਦਰਦ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਦਿੰਦਾ ਹੈ।
ਮਾਸਪੇਸ਼ੀਆਂ ’ਚ ਖਿਚਾਅ:
ਲੰਬੇ ਸਮੇਂ ਤੱਕ ਝੁਕਣ ਦੀ ਸਥਿਤੀ ’ਚ ਬੈਠਣ ਨਾਲ ਤੁਹਾਡੀ ਕਮਰ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆ ਜਾਂਦਾ ਹੈ, ਜਿਸ ਨਾਲ ਸਰੀਰ ’ਚ ਨਾ ਸਿਰਫ ਅਕੜਾ ਅਤੇ ਦਰਦ ਪੈਦਾ ਹੋ ਜਾਂਦਾ ਹੈ, ਸਗੋਂ ਸਰੀਰ ਦਾ ਲਚੀਲਾਪਣ ਵੀ ਘੱਟ ਹੋ ਜਾਂਦਾ ਹੈ।
ਖਰਾਬ ਸਰਕੁਲੇਸ਼ਨ:
ਖਰਾਬ ਪਾਸਚਰ ਵੀ ਤੁਹਾਡੇ ਖੂਨ ਦੇ ਸਰਕੁਲੇਸ਼ਨ ਨੂੰ ਪ੍ਰਭਾਵਿਤ ਕਰਦਾ ਹੈ, ਖਾਸ ਕਰਕੇ ਜਦੋਂ ਤੁਸੀਂ ਝੁਕ ਕੇ ਬੈਠਦੇ ਜਾਂ ਖੜ੍ਹੇ ਹੁੰਦੇ ਹੋ ਇਸ ਖਰਾਬ ਬਲੱਡ ਸਰਕੁਲੇਸ਼ਨ ਨਾਲ ਤੁਹਾਡੀ ਕਮਰ ਤੇ ਪੈਰਾਂ ’ਚ ਸੁੰਨਾਪਣ, ਝਰਨਾਹਟ ਤੇ ਅਸੁਵਿਧਾ ਹੋ ਸਕਦੀ ਹੈ।
ਪਾਚਣ ਸੰਬੰਧੀ ਸਮੱਸਿਆਵਾਂ:
ਵਿਸ਼ਵਾਸ ਕਰੋ ਜਾਂ ਨਾ ਕਰੋ, ਖਰਾਬ ਪਾਸਚਰ ਤੁਹਾਡੇ ਪਾਚਣ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਦੋਂ ਤੁਸੀਂ ਝੁਕਦੇ ਹੋ, ਤਾਂ ਤੁਹਾਡੇ ਅੰਦਰ ਦੇ ਅੰਗ ਸੁੰਗੜਦੇ ਹਨ, ਜਿਸ ਨਾਲ ਪਾਚਣ ’ਚ ਰੁਕਾਵਟ ਆਉਂਦੀ ਹੈ ਅਤੇ ਐਸਿਡ ਰਿਫਲੈਕਸ ਜਾਂ ਕਬਜ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਮਾਨਸਿਕ ਸਿਹਤ:
ਖਰਾਬ ਪਾਸਚਰ ਸਿਰਫ ਤੁਹਾਡੀ ਸਰੀਰਕ ਸਿਹਤ ’ਤੇ ਹੀ ਅਸਰ ਨਹੀਂ ਪਾਉਂਦਾ ਸਗੋਂ ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਝੁਕ ਕੇ ਬੈਠਣ ਨਾਲ ਤੁਸੀਂ ਜ਼ਿਆਦਾ ਤਣਾਅਗ੍ਰਸਤ ਅਤੇ ਚਿੰਤਤ ਮਹਿਸੂਸ ਕਰਦੇ ਹੋ।
ਆਪਣੇ ਪਾਸਚਰ ’ਚ ਸੁਧਾਰ ਲਈ ਤਰੀਕੇ:
ਇਨ੍ਹਾਂ ਤਰੀਕਿਆਂ ਦਾ ਪਾਲਣ ਕਰਕੇ ਆਪਣੇ ਪਾਸਚਰ ’ਚ ਸੁਧਾਰ ਕਰ ਸਕਦੇ ਹੋੋ ਅਤੇ ਕਮਰ ਦਰਦ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ:
ਸਿੱਧੇ ਬੈਠੋ: ਬੈਠਦੇ ਸਮੇਂ ਆਪਣੀ ਕਮਰ ਸਿੱਧੀ, ਮੋਢੇ ਪਿੱਛੇ ਅਤੇ ਪੈਰ ਫਰਸ਼ ’ਤੇ ਸਪਾਟ ਰੱਖੋ ਕਮਰ ਨੂੰ ਸਿੱਧੇ ਰੱਖਣ ਲਈ ਉਸ ਨੂੰ ਵਧੀਆ ਸਮੱਰਥਨ ਦੇਣ ਵਾਲੀ ਕੁਰਸੀ ਦੀ ਵਰਤੋਂ ਕਰੋ ਅਤੇ ਝੁਕਣ ਤੋਂ ਬਚੋ।
- ਸਿੱਧੇ ਖੜ੍ਹੇ ਰਹੋ: ਜਦੋਂ ਤੁਸੀਂ ਖੜ੍ਹੇ ਹੁੰਦੇ ਹੋ, ਤਾਂ ਅਜਿਹੀ ਕਲਪਨਾ ਕਰੋ ਕਿ ਇੱਕ ਸਿੱਧੀ ਡੋਰੀ ਤੁਹਾਡੇ ਸਿਰ ਦੇ ਉੱਪਰੋਂ ਛੱਤ ਤੱਕ ਜਾ ਰਹੀ ਹੈ- ਇਸ ਡੋਰੀ ਦੀ ਸੀਧ ’ਚ ਸਿੱਧੇ ਖੜ੍ਹੇ ਰਹੋ ਆਪਣੇ ਮੋਢਿਆਂ ਨੂੰ ਪਿੱਛੇ ਰੱਖੋ, ਠੋਡੀ ਨੂੰ ਫਰਸ਼ ਦੇ ਸਮਾਨਾਂਤਰ ਰੱਖੋ ਅਤੇ ਵਜ਼ਨ ਦੋਵਾਂ ਪੈਰਾਂ ’ਤੇ ਬਰਾਬਰ ਵੰਡਿਆ ਹੋਵੇ।
- ਬਰੇਕ ਲਓ: ਜੇਕਰ ਤੁਹਾਨੂੰ ਲੰਬੇ ਸਮੇਂ ਤੱਕ ਬੈਠਣਾ ਪੈਂਦਾ ਹੈ, ਤਾਂ ਸਟਰੈਚ ਕਰਨ ਅਤੇ ਘੁੰਮਣ ਲਈ ਬਰੇਕ ਲਓ ਇਹ ਤੁਹਾਡੀਆਂ ਮਾਸਪੇਸ਼ੀਆਂ ’ਚ ਤਣਾਅ ਨੂੰ ਦੂਰ ਕਰਨ ਅਤੇ ਸਰੀਰ ਦੀ ਕਠੋਰਤਾ ਨੂੰ ਰੋਕਣ ’ਚ ਮੱਦਦ ਕਰੇਗਾ।
- ਸਹੀ ਐਗਰੋਨਾਮਿਕਸ ਦੀ ਵਰਤੋਂ ਕਰੋ: ਜੇਕਰ ਤੁਸੀਂ ਕੰਪਿਊਟਰ ਦੀ ਵਰਤੋਂ ਕਰਦੇ ਹੋ ਜਾਂ ਡੈਸਕ ’ਤੇ ਅਧਿਐਨ ਕਰਦੇ ਹੋ, ਤਾਂ ਤੈਅ ਕਰੋ ਕਿ ਤੁਹਾਡਾ ਵਰਕਸਟੇਸ਼ਨ ਐਗਰੋਨਾਮਿਕ ਰੂਪ ਨਾਲ ਡਿਜ਼ਾਇਨ ਕੀਤਾ ਗਿਆ ਹੈ ਵਧੀਆ ਪਾਸਚਰ ਲਈ ਆਪਣੀ ਕੁਰਸੀ, ਕੀਬੋਰਡ ਤੇ ਮਾਨੀਟਰ ਨੂੰ ਐਡਜਸਟ ਕਰੋ।
- ਐਕਟਿਵ ਰਹੋ: ਲਗਾਤਾਰ ਕਸਰਤ ਕਰੋ, ਖਾਸ ਕਰਕੇ ਅਜਿਹੀਆਂ ਗਤੀਵਿਧੀਆਂ ਕਰੋ, ਜੋ ਤੁਹਾਡੀਆਂ ਮੁੱਖ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀਆਂ ਹਨ, ਤੁਹਾਡੇ ਪਾਸਚਰ ’ਚ ਸੁਧਾਰ ਕਰ ਸਕਦੀਆਂ ਹਨ ਅਤੇ ਕਮਰ ਦਰਦ ਦੇ ਜ਼ੋਖਿਮ ਨੂੰ ਘੱਟ ਕਰ ਸਕਦੀਆਂ ਹਨ ਇਨ੍ਹਾਂ ’ਚ ਰੀੜ੍ਹ ਦੀ ਹੱਡੀ ਨੂੰ ਝੁਕਾਅ ਦੀ ਉਲਟੀ ਦਿਸ਼ਾ ’ਚ ਮੋੜਨ ਵਾਲੀਆਂ ਕਸਰਤਾਂ ਸ਼ਾਮਲ ਹਨ ਅਜਿਹੀਆਂ ਕਈ ਕਸਰਤਾਂ ਹਨ ਜੋ ਕਮਰ ਦੇ ‘ਸੀ’-ਸ਼ੇਪ ਦੇ ਝੁਕਾਅ ਦੇ ਵਿਰੁੱਧ ਕੀਤੀਆਂ ਜਾ ਸਕਦੀਆਂ ਹਨ।
- ਸਾਵਧਾਨ ਰਹੋ: ਪੂਰਾ ਦਿਨ ਆਪਣੇ ਪਾਸਚਰ ’ਤੇ ਧਿਆਨ ਦਿਓ ਜੇਕਰ ਤੁਸੀਂ ਅਚਾਨਕ ਹੀ ਝੁਕਦੇ ਹੋ ਜਾਂ ਆਪਣੇ-ਆਪ ਨੂੰ ਝੁਕਿਆ ਹੋਇਆ ਪਾਉਂਦੇ ਹੋ ਤਾਂ ਇਸ ਦਾ ਧਿਆਨ ਆਉਂਦੇ ਹੀ ਆਪਣੇ-ਆਪ ਨੂੰ ਸੁਧਾਰੋ।
ਡਾ. ਭਾਰਤ ਖੁਸ਼ਾਲਾਨੀ