Keep Control Over The Kids
ਕੋਈ ਵੀ ਮਾਪੇ ਇਹ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਬੱਚਿਆਂ ’ਤੇ ਲੋਕ ਉਂਗਲੀ ਉਠਾਉਣ, ਉਨ੍ਹਾਂ ਦੀ ਸ਼ਿਕਾਇਤ ਕਰਨ ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚਿਆਂ ’ਚ ਮੈਨਰ ਨਹੀਂ ਹੁੰਦੇ ਉਹ ਅਸੱਭਿਆ ਅਤੇ ਸ਼ਰਾਰਤੀ ਹੁੰਦੇ ਹਨ। ਬਿਜ਼ਨਸਮੈਨ ਦਿਨੇਸ਼ ਦੀ ਪਹਿਲੀ ਪਤਨੀ ਦੀ ਵਿਆਹ ਤੋਂ ਸਾਲ ਬਾਅਦ ਹੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਦਸ ਸਾਲ ਤੱਕ ਦਿਨੇਸ਼ ਨੇ ਵਿਆਹ ਨਹੀਂ ਕਰਵਾਇਆ ਫਿਰ ਆਪਣੇ ਤੋਂ ਉਮਰ ’ਚ ਅੱਧੀ ਲੜਕੀ ਨਾਲ ਉਸਨੇ ਵਿਆਹ ਕਰਵਾ ਲਿਆ ਦਿਨੇਸ਼ ਦਾ ਲੱਖਾਂ-ਕਰੋੜਾਂ ਦਾ ਬਿਜ਼ਨਸ ਸੀ ਪਤਨੀ ਗਰੀਬ ਪਰਿਵਾਰ ਤੋਂ ਸੀ ਉਹ ਪੜ੍ਹੀ-ਲਿਖੀ ਵੀ ਜ਼ਿਆਦਾ ਨਹੀਂ ਸੀ ਦੋ ਸਾਲਾਂ ’ਚ ਦੋ ਬੇਟਿਆਂ ਨੂੰ ਜਨਮ ਦੇ ਕੇ ਉਹ ਸੱਤਵੇਂ ਅਸਮਾਨ ’ਤੇ ਸੀ।
ਵੱਡੀ ਉਮਰ ਦੀ ਸੰਤਾਨ ਦੇ ਉਂਜ ਵੀ ਵਿਗੜਨ ਦੇ ਚਾਂਸ ਜ਼ਿਆਦਾ ਹੁੰਦੇ ਹਨ ਬੇਇੰਤਹਾ ਪੈਸਾ, ਬੇਲੋੜੇ ਲਾਡ-ਪਿਆਰ ’ਚ ਦਿਨੇਸ਼ ਦੇ ਦੋਵੇਂ ਲੜਕੇ ਵੀ ਬਹੁਤ ਹੀ ਅਸੱਭਿਆ ਅਤੇ ਬਦਤਮੀਜ਼ ਹੋ ਗਏ ਸਨ ਇੱਕ ਵਾਰ ਇੱਕ ਵੱਡੀ ਪਾਰਟੀ ’ਚ ਜਦੋਂ ਪਾਰਟੀ ਗੇਮਸ ’ਚ ਕਿਸੇ ਕਪਲ ਨੂੰ ਪ੍ਰਾਈਜ਼ ਦਿੱਤਾ ਗਿਆ ਤਾਂ ਦਿਨੇਸ਼ ਦਾ ਛੇ-ਸੱਤ ਸਾਲ ਦਾ ਬੇਟਾ ਮਿਸਟਰ ਵਰਮਾ ਨੂੰ ਕਹਿਣ ਲੱਗਾ- ਸਾਲੇ, ਮੇਰੇ ਪਾਪਾ-ਮੰਮੀ ਨੂੰ ਇਨਾਮ ਕਿਉਂ ਨਹੀਂ ਦਿੱਤਾ? ਉਸਦੇ ਮੂੰਹੋਂ ਇਹ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ਪਰ ਦਿਨੇਸ਼ ਅਤੇ ਉਸਦੀ ਪਤਨੀ ਨੇ ਉਸਨੂੰ ਬੇਹੱਦ ਹਲਕੇ ’ਚ ਲਿਆ ਕਸੂਰ ਬੱਚਿਆਂ ਦਾ ਨਹੀਂ, ਮਾਂ-ਬਾਪ ਦਾ ਹੀ ਮੰਨਿਆ ਜਾਵੇਗਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਹੈ ਪਰ ਅਜਿਹਾ ਨਹੀਂ ਕਿ ਉਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ। (Keep Control Over The Kids)

ਰੋਲ ਮਾਡਲ ਬਣੋ: | Keep Control Over The Kids

ਆਪਣੇ ਬੱਚਿਆਂ ਨੂੰ ਦੁਨਿਆਦਾਰੀ ਸਿਖਾਓ ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਦੀ ਹਰ ਇੱਛਾ ਪੂਰੀ ਹੀ ਹੋਵੇ, ਇਹ ਜ਼ਰੂਰੀ ਨਹੀਂ ਬਚਪਨ ’ਚ ਹੀ ਜੇਕਰ ਇੱਛਾਵਾਂ ’ਤੇ ਰੋਕ ਲਾਉਣਾ ਸਿੱਖ ਲਿਆ ਜਾਵੇ ਤਾਂ ਵੱਡੇ ਹੋ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਹੈਂਡਲ ਕਰ ਸਕਣਗੇ ਭਾਵ ਹਰ ਖਵਾਹਿਸ਼ ਪੂਰੀ ਨਾ ਹੋਣ ’ਤੇ ਡਿਪਰੈਸ਼ਨ ’ਚ ਨਹੀਂ ਆਉਣਗੇ ਅਤੇ ਨਿਰਾਸ਼ਾ ਨਾਲ ਨਹੀਂ ਭਰ ਜਾਣਗੇ ਮਾਂ-ਬਾਪ ਨੂੰ ਚਾਹੀਦੈ ਕਿ ਉਹ ਬੱਚਿਆਂ ਦੇ ਚੰਗੇ ਰੋਲ ਮਾਡਲ ਬਣਨ ਬੱਚਿਆਂ ਨਾਲ ਜੁੜਨ ਲਈ ਉਨ੍ਹਾਂ ਨੂੰ ਸਿਰਫ ਤੋਹਫਿਆਂ ਅਤੇ ਚੀਜ਼ਾਂ ਨਾਲ ਹੀ ਨਾ ਖੁਸ਼ ਕਰੋ ਸਗੋਂ ਉਨ੍ਹਾਂ ਨੂੰ ਕੁਆਲਟੀ ਟਾਈਮ ਦੇ ਕੇ ਉਨ੍ਹਾਂ ਨਾਲ ਆਪਣਾ ਬੰਧਨ ਮਜ਼ਬੂਤ ਬਣਾਓ ਉਨ੍ਹਾਂ ਨਾਲ ਭਾਵਨਾਤਮਕ ਅਤੇ ਅਧਿਆਤਮਕ ਰੂਪ ਨਾਲ ਮਜ਼ਬੂਤੀ ਨਾਲ ਜੁੜਨ ਦਾ ਯਤਨ ਕਰੋ। (Keep Control Over The Kids)

ਇੱਛਾਵਾਂ ’ਤੇ ਕੰਟਰੋਲ ਵੀ ਸਿਖਾਓ: | Keep Control Over The Kids

ਨਵੇਂ ਧਨਾਢ ਲੋਕਾਂ ’ਚ ਦਿਖਾਵੇ ਦੀ ਖ਼ਪਤ ਕੁਝ ਜ਼ਿਆਦਾ ਹੀ ਦੇਖਣ ’ਚ ਆਉਂਦੀ ਹੈ ਬੱਚੇ ਦੇ ਮੂੰਹੋਂ ਕੋਈ ਡਿਮਾਂਡ ਨਿੱਕਲੀ ਨਹੀਂ ਕਿ ਉਸ ਨੂੰ ਤੁਰੰਤ ਪੂਰਾ ਕਰਕੇ ਉਹ ਆਤਮ-ਸੰਤੁਸ਼ਟੀ ਨਾਲ ਭਰ ਜਾਂਦੇ ਹਨ, ਇਹ ਸੋਚ ਕਿ ਅਸੀਂ ਆਦਰਸ਼ ਮਾਤਾ-ਪਿਤਾ ਹਾਂ ਅਸੀਂ ਹੀ ਬੱਸ ਬੱਚਿਆਂ ਨੂੰ ਪਿਆਰ ਕਰਨਾ ਜਾਣਦੇ ਹਾਂ ਜੋ ਲੋਕ ਆਰਥਿਕ ਤੰਗੀ ਕਾਰਨ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੇ, ਉਹ ਤਾਂ ਮੰਨੋ ਆਪਣੇ ਬੱਚਿਆਂ ਨੂੰ ਪਿਆਰ ਹੀ ਨਹੀਂ ਕਰਦੇ ਹਨ। ਇਹ ਸਰਾਸਰ ਗਲਤ ਰਵੱਈਆ ਹੈ ਬੱਚਿਆਂ ਨੂੰ ਜੋ ਵੀ ਚੀਜ਼ਾਂ ਉਨ੍ਹਾਂ ਨੂੰ ਪ੍ਰਾਪਤ ਹਨ, ਉਨ੍ਹਾਂ ਦੀ ਵੈਲਿਊ ਨੂੰ ਸਮਝਣਾ ਸਿਖਾਓ ਨਾਲ ਹੀ ਇਹ ਵੀ ਕਿ ਜਿੱਦ ਕਰਕੇ ਰੌਲਾ ਪਾ ਕੇ, ਸਾਮਾਨ ਤੋੜ-ਭੰਨ੍ਹ ਦੇ ਟੈਂਪਰ ਦਿਖਾਉਣ ਨਾਲ ਹੀ ਉਨ੍ਹਾਂ ਨੂੰ ਹਰ ਚੀਜ਼ ਨਹੀਂ ਮਿਲ ਜਾਵੇਗੀ, ਨਾ ਹੀ ਮਾਤਾ-ਪਿਤਾ ਨੂੰ ਸਾਮਾਨ ਨਾ ਦਿਵਾ ਸਕਣ ਦੀ ਸੂਰਤ ’ਚ ਅਪਰਾਧ-ਬੋਧ ਕਰਵਾਉਣ ਨਾਲ ਉਨ੍ਹਾਂ ਦੀਆਂ ਜਿੱਦਾਂ ਪੂਰੀਆਂ ਹੋਣਗੀਆਂ। (Keep Control Over The Kids)

ਖੁਸ਼ੀ ਦੇ ਅਸਲ ਮਾਇਨੇ | Keep Control Over The Kids

ਇਹ ਸੱਚ ਹੈ ਕਿ ਬੱਚਿਆਂ ’ਚ ਭੌਤਿਕ ਚੀਜ਼ਾਂ ਨੂੰ ਲੈ ਕੇ ਬੇਹੱਦ ਖਿੱਚ ਹੁੰਦੀ ਹੈ ਉਨ੍ਹਾਂ ਦੀ ਉਮਰ ਦਾ ਤਕਾਜ਼ਾ ਹੈ ਅਤੇ ਵੱਡੇ ਬਜ਼ੁਰਗਾਂ ਵਰਗੀ ਸੋਚ ਉਨ੍ਹਾਂ ’ਤੇ ਨਹੀਂ ਲੱਦੀ ਜਾ ਸਕਦੀ ਪਰ ਵਾਰ-ਵਾਰ ਗੱਲਾਂ ਹੀ ਗੱਲਾਂ ’ਚ ਇਹ ਸਮਝਾਏ ਜਾਣ ’ਤੇ ਕਿ ਜੋ ਉਹ ਪਹਿਨਦੇ ਹਨ, ਜਿਸ ਗੱਡੀ ’ਚ ਉਹ ਸਫਰ ਕਰਦੇ ਹਨ, ਇਹੀ ਜੀਵਨ ’ਚ ਸਭ ਕੁਝ ਨਹੀਂ ਹੈ ਅਤੇ ਕਿਸੇ ਨੂੰ ਵੀ ਇਨ੍ਹਾਂ ਚੀਜ਼ਾਂ ਨਾਲ ਨਹੀਂ ਮਾਪਣਾ ਚਾਹੀਦਾ, ਬੱਚਿਆਂ ’ਚ ਬਿਨਾ ਸ਼ੱਕ ਚੰਗੇ ਸੰਸਕਾਰ ਆਉਣਗੇ। ਆਖਿਰ ਮਾਂ-ਬਾਪ ਉਨ੍ਹਾਂ ਦੇ ਰੋਲ ਮਾਡਲ ਹਨ ਉਹ ਝੂਠ ਤਾਂ ਨਹੀਂ ਕਹਿਣਗੇ ਜੀਵਨ ’ਚ ਹੁਨਰ, ਰਚਨਾਤਮਕਤਾ, ਕੇਅਰਿੰਗ ਹੋਣਾ, ਸ਼ੇਅਰ ਕਰਨਾ ਨੈਤਿਕਤਾ ਕੀ ਮਾਇਨੇ ਰੱਖਦੀ ਹੈ, ਇਹ ਰੋਜ਼ਾਨਾ ਦੀਆਂ ਗੱਲਾਂ ’ਚ ਹੌਲੀ-ਹੌਲੀ ਤੁਸੀਂ ਉਨ੍ਹਾਂ ਨੂੰ ਸਿਖਾ ਸਕਦੇ ਹੋ ਕਿਸੇ ਘਟਨਾ ਦਾ ਵਰਣਨ, ਕਿਸੇ ਕਹਾਣੀ ਰਾਹੀਂ ਜਾਂ ਕਿਸੇ ਉਦਾਹਰਨ ਨਾਲ ਇਸ ਮਾਮਲੇ ’ਚ ਚੰਗੀਆਂ ਕਿਤਾਬਾਂ ਦਾ ਵੀ ਮਹੱਤਵ ਘੱਟ ਨਹੀਂ। (Keep Control Over The Kids)

ਬੱਚਿਆਂ ਨੂੰ ਮੋਟੀਵੇਟ ਕਰੋ | Keep Control Over The Kids

ਬੱਚਿਆਂ ਨੂੰ ਬਾਹਰੀ ਅਤੇ ਅੰਦਰੂਨੀ ਮੋਟੀਵੇਸ਼ਨ ਦਾ ਫਰਕ ਸਮਝਾਓ ਅੰਤਰਮਨ ਤੋਂ ਮੋਟੀਵੇਟ ਹੋਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰੋ ਅੰਤਰਮਨ ਤੋਂ ਮੋਟੀਵੇਟ ਹੋਣ ਦਾ ਅਰਥ ਹੈ ਕਿ ਕੰਮ ਉਦੋਂ ਕੀਤਾ ਜਾਂਦਾ ਹੈ ਜਦੋਂ ਉਸ ’ਤੇ ਮਾਣ ਮਹਿਸੂਸ ਹੋਵੇ, ਕੰਮ ਖਤਮ ਹੋਣ ’ਤੇ ਉਪਲੱਬਧੀ ਦਾ ਮਾਣ ਹੋਵੇ ਬਾਹਰੀ ਮੋਟੀਵੇਸ਼ਨ ਇੱਕ ਤਰ੍ਹਾਂ ਲਾਲਚ ਨਾਲ ਸਬੰਧਿਤ ਹੁੰਦਾ ਹੈ ਉਦਾਹਰਨ ਲਈ ਕੋਈ ਗਿਫਟ, ਪੈਸਾ ਜਾਂ ਸੁਵਿਧਾ ਦਾ ਮਿਲਣਾ ਮੋਟੀਵੇਸ਼ਨ ਦਾ ਕਾਰਨ ਹੁੰਦਾ ਹੈ ਹਮੇਸ਼ਾ ਇਹੀ ਸਭ ਦੇ ਕੇ ਜੇਕਰ ਬੱਚੇ ਨੂੰ ਮੋਟੀਵੇਟ ਕੀਤਾ ਜਾਵੇ ਤਾਂ ਉਹ ਅੰਦਰੂਨੀ ਮੋਟੀਵੇਸ਼ਨ ਦੀ ਅਹਿਮੀਅਤ ਨਹੀਂ ਜਾਣ ਸਕਣਗੇ।

ਪੈਸਾ ਜ਼ਰੂਰੀ ਹੈ ਪਰ ਸਭ ਕੁਝ ਨਹੀਂ | Keep Control Over The Kids

ਅੱਜ ਪੈਸੇ ਦੇ ਬਗੈਰ ਇਨਸਾਨ ਦੀ ਇੱਜਤ ਕੁਝ ਵੀ ਨਹੀਂ ਹੈ ਜਿਉਣ ਲਈ, ਪੈਸਾ ਜ਼ਰੂਰੀ ਹੈ ਪਰ ਬੱਚਿਆਂ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪੈਸਾ ਹੀ ਜੀਵਨ ’ਚ ਸਭ ਕੁਝ ਨਹੀਂ ਪੈਸੇ ਨੂੰ ਇਸ ਲਈ ਆਪਣੇ ’ਤੇ ਕਦੇ ਹਾਵੀ ਨਾ ਹੋਣ ਦਿਓ ਜੋ ਬੱਚੇ ਸ਼ੁਰੂ ਤੋਂ ਇਹ ਗੱਲ ਨਹੀਂ ਸਮਝ ਪਾਉਂਦੇ, ਉਨ੍ਹਾਂ ਦੀ ਪੈਸੇ ਦੀ ਆਰੀ ਸਭ ਤੋਂ ਪਹਿਲਾਂ ਮਾਂ-ਬਾਪ ਦੇ ਪਵਿੱਤਰ ਰਿਸ਼ਤੇ ’ਤੇ ਹੀ ਚੱਲਦੀ ਹੈ।
ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!