ਜ਼ਰੂਰੀ ਹੈ ਫਰੰਟਲਾਇਨ ਯੋਧਿਆਂ ਦਾ ਸਨਮਾਨ-ਸੰਪਾਦਕੀ
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ ਮਈ ਮਹੀਨੇ ’ਚ ਇਹ ਲਹਿਰ ਲੱਖਾਂ ਜ਼ਿੰਦਗੀਆਂ ਨਿਗਲ ਗਈ ਕਈ ਸੂਬਿਆਂ ’ਚ ਤਾਂ ਘਰ ਦੇ ਘਰ ਖ਼ਤਮ ਹੋ ਗਏ ਕਿਉਂਕਿ ਇਹ ਲਹਿਰ ਪੇਂਡੂ ਇਲਾਕਿਆਂ ’ਚ ਪਹਾੜ ਬਣ ਕੇ ਟੁੱਟੀ ਹੈ, ਜਿਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਪਿੰਡਾਂ ’ਚ ਅਣਗਹਿਲੀ ਅਤੇ ਇਲਾਜ ਦੀ ਪੂਰੀ ਵਿਵਸਥਾ ਨਾ ਹੋਣ ਸਦਕਾ ਇਸ ਲਹਿਰ ਨੇ ਕਹਿਰ ਵਰ੍ਹਾਇਆ ਕਿਉਂਕਿ ਪਿੰਡਾਂ ਦੇ ਲੋਕ ਉੱਚਿਤ ਤਰੀਕੇ ਨਾਲ ਚੈਕਅੱਪ ਤੇ ਉਸ ਤੋਂ ਬਾਅਦ ਇਲਾਜ ’ਚ ਅਣਗਹਿਲੀ ਕਰਦੇ ਰਹੇ
ਜਿਸ ਨਾਲ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ ਸੈਨੇਟਾਈਜ਼ਿੰਗ, ਡਿਸਟੈਂਸਿੰਗ, ਮਾਸਕ ਤੇ ਜਾਂਚ ਆਦਿ ਤੇ ਟੀਕਾਕਰਨ ਪ੍ਰਤੀ ਅਣਗਹਿਲੀ ਵਾਲੇ ਰੱਵਈਏ ਨਾਲ ਕੋਰੋਨਾ ਫੈਲ ਗਿਆ, ਜਿਸ ਨਾਲ ਕਈ ਪਿੰਡਾਂ ’ਚ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਮਈ ਦੇ ਅੱਧ ਤੋਂ ਬਾਅਦ ਕੋਰੋਨਾ ਦਾ ਸੰਕਰਮਣ ਤਾਂ ਘੱਟ ਹੋਣ ਲੱਗਿਆ ਪਰ ਮੌਤ ਦਰ ’ਚ ਕਮੀ ਨਹੀਂ ਆਈ, ਜਿਸ ਨਾਲ ਕੋਰੋਨਾ ਦੀ ਦਹਿਸ਼ਤ ਜਿਉਂ ਦੀ ਤਿਉਂ ਬਣੀ ਹੋਈ ਹੈ
ਸਰਕਾਰਾਂ ਵੱਲੋਂ ਇਸ ਲਹਿਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੋਕਾਂ ਨੂੰ ਟੀਕਾਕਰਨ, ਵਿਆਪਕ ਡਿਸਟੈਂਸਿੰਗ ਲਈ ਪ੍ਰੇਰਿਤ ਕੀਤਾ ਗਿਆ ਪਿੰਡਾਂ ’ਚ ਵਿਸ਼ੇਸ਼ ਟੀਮਾਂ ਭੇਜੀਆਂ ਗਈਆਂ ਤਾਂ ਕਿ ਪਿੰਡ ਦੇ ਲੋਕਾਂ ਦਾ ਲਗਾਤਾਰ ਚੈਕਅੱਪ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਦਿੱਤਾ ਜਾਵੇ ਇਸੇ ਕੜੀ ਤਹਿਤ ਲਾੱਕਡਾਊਨ ਕਰਕੇ ਸੰਕਰਮਣ ਦੀ ਚੈਨ ਨੂੰ ਤੋੜਿਆ ਗਿਆ ਜਿਸ ਨਾਲ ਸੰਕਰਮਣ ਦੀ ਦਰ ’ਚ ਕਮੀ ਵੀ ਦੇਖੀ ਗਈ ਲੋਕਾਂ ਨੇ ਵੀ ਸਾਵਧਾਨੀਪੂਰਵਕ ਸਰਕਾਰ ਅਤੇ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦਿੱਤਾ ਤਾਂ ਕਿ ਇਸ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਿਆ ਜਾਵੇ ਹਾਲਾਂਕਿ ਇਨ੍ਹਾਂ ਸਭ ਯਤਨਾਂ ਦੇ ਬਾਵਜ਼ੂਦ ਵੀ ਮੌਤ ਦਾ ਖੌਫ਼ ਬਣਿਆ ਰਿਹਾ ਸ਼ਮਸ਼ਾਨ ਘਾਟਾਂ ’ਚ ਸੜਦੀਆਂ ਚਿਤਾਵਾਂ ਦੇ ਭਿਆਨਕ ਦ੍ਰਿਸ਼ ਦੇਖ ਕੇ ਲੋਕ ਸਹਿਮ ਗਏ
ਇਸ ਤਰ੍ਹਾਂ ਦੇ ਵਿਗੜੇ ਹੋਏ ਹਾਲਾਤਾਂ ਨੂੰ ਦੇਖ ਕੇ ਜਿੱਥੇ ਲੋਕ ਘਰਾਂ ’ਚ ਹੀ ਦੁਬਕ ਗਏ, ਦਿਲੋ-ਦਿਮਾਗ ’ਚ ਇੱਕ ਦਹਿਸ਼ਤ ਨੇ ਜਿੱਥੇ ਵੀਰਾਨਗੀ ਪੈਦਾ ਕਰ ਦਿੱਤੀ, ਉੱਥੇ ਅਜਿਹੇ ਡਰ ਤੇ ਖੌਫ਼ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਲੋਕਾਂ ਲਈ ਖੁੱਲ੍ਹ ਕੇ ਸਾਹਮਣੇ ਆਈ ਜੋ ਇਸ ਮੁਸੀਬਤ ਦਾ ਸਾਹਮਣਾ ਕਰਕੇ ਲੋਕਾਂ ਨੂੰ ਬਚਾ ਰਹੇ ਸਨ, ਲੋਕਾਂ ਨੂੰ ਸੰਭਾਲ ਰਹੇ ਸਨ ਜਿਨ੍ਹਾਂ ’ਚ ਪੁਲਿਸ ਪ੍ਰਸ਼ਾਸਨ, ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਤੇ ਐਂਬੂਲੈਂਸ ਦੇ ਡਰਾਈਵਰ, ਜੋ ਆਪਣੀ ਜਾਨ ਜ਼ੋਖਮ ’ਚ ਪਾ ਕੇ ਪੀੜਤਾਂ ਦੀ ਸੇਵਾ-ਸੰਭਾਲ ’ਚ ਲੱਗੇ ਹੋਏ ਸਨ
ਕਿਉਂਕਿ ਹਰ ਕਿਸੇ ਨੂੰ ਆਪਣੀ ਜਾਨ ਦੀ ਪਈ ਸੀ ਅਤੇ ਇਨ੍ਹਾਂ ਲੋਕਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਕਿ ਅਜਿਹੇ ਸਮੇਂ ’ਚ ਉਹ ਵੀ ਹਨ ਜੋ ਆਪਣੇ ਘਰ-ਪਰਿਵਾਰ, ਬਾਲ-ਬੱਚਿਆਂ ਦੀ ਪਰਵਾਹ ਕੀਤੇ ਬਗੈਰ ਕੋਰੋਨਾ ਪੀੜਤਾਂ ਦੀ ਜਾਨ ਬਚਾਉਣ ’ਚ ਜੁਟੇ ਹੋਏ ਹਨ ਹਾਲਾਂਕਿ ਲੋਕਾਂ ਦੀ ਜਾਨ ਬਚਾਉਂਦੇ ਹੋਏ ਕਈ ਡਾਕਟਰ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਵੀ ਇਸ ਦੀ ਚਪੇਟ ’ਚ ਆ ਗਏ ਪਰ ਉਨ੍ਹਾਂ ਦਾ ਜਜ਼ਬਾ ਗਜ਼ਬ ਦਾ ਰਿਹਾ ਹੈ ਅਜਿਹੇ ਫਰੰਟਲਾਇਨ ਯੋਧਿਆਂ, ਜਿਨ੍ਹਾਂ ਨੂੰ ਕੋਰੋਨਾ ਵਾਰੀਅਰਜ਼ ਕਿਹਾ ਗਿਆ, ਉਨ੍ਹਾਂ ਦਾ ਖਿਆਲ ਕੀਤਾ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਨੇ ਬੀਤੀ 29 ਅਪਰੈਲ ਨੂੰ ਆਪਣੀ ਚਿੱਠੀ ਜ਼ਰੀਏ ਜਿੱਥੇ ਸਾਧ-ਸੰਗਤ ਦੀ ਤੰਦਰੁਸਤੀ ਜਾਣੀ ਅਤੇ ਕੋਰੋਨਾ ਤੋਂ ਬਚਾਅ ਲਈ ਗਾਈਡਲਾਇਨ ਭੇਜੀ ਉੱਥੇ ਕੋਰੋਨਾ ਵਾਰੀਅਰਜ਼ ਦੀ ਸਿਹਤ ਦਾ ਵੀ ਫਿਕਰ ਕੀਤਾ ਅਤੇ ਉਨ੍ਹਾਂ ਦੇ ਹੌਸਲਾ ਅਫ਼ਜ਼ਾਈ ਲਈ ਸਪੈਸ਼ਲ ਤੌਰ ’ਤੇ ਲਿਖਿਆ ਗਿਆ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ’ਤੇ ਚੱਲਦਿਆਂ ਸਾਧ-ਸੰਗਤ ਨੇ ਇਸ ਨੂੰ ਅਭਿਆਨ ਵਾਂਗ ਚਲਾਇਆ ਕੜਕਦੀ ਧੁੱਪ ਤੇ ਕੋਰੋਨਾ ਦੇ ਦਹਿਸ਼ਤ ਭਰੇ ਸਾਏ ’ਚ ਸਮਾਜ ਸੇਵਾ ’ਚ ਖੜ੍ਹੇ ਪੁਲਿਸ ਕਰਮਚਾਰੀਆਂ, ਡਾਕਟਰਾਂ ਤੇ ਪੈਰਾ-ਮੈਡੀਕਲ ਮੈਂਬਰਾਂ ਅਤੇ ਐਂਬੂਲੈਂਸ ਡਰਾਈਵਰਾਂ ਨੂੰ ਫਲ-ਫਰੂਟ, ਦਵਾਈਆਂ ਅਤੇ ਨਿੰਬੂ ਪਾਣੀ ਆਦਿ ਦੇ ਕੇ ਉਨ੍ਹਾਂ ਨੂੰ ਸਲੂਟ ਕੀਤਾ ਉਨ੍ਹਾਂ ਦੇ ਸਾਹਸਿਕ ਕਦਮ ਦੀ ਸ਼ਲਾਘਾ ਕੀਤੀ
ਸਾਧ-ਸੰਗਤ ਨੇ ਪੂਰੇ ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਇਸ ਅਭਿਆਨ ਨੂੰ ਚਲਾ ਕੇ ਪੂਜਨੀਕ ਗੁਰੂ ਜੀ ਦੇ ਪਾਵਨ ਬਚਨਾਂ ’ਤੇ ਫੁੱਲ ਚੜ੍ਹਾਏ ਸਾਧ-ਸੰਗਤ ਨੇ ਇਨ੍ਹਾਂ ਯੋਧਿਆਂ ਦਾ ਪੂਰਾ ਹੌਸਲਾ ਵਧਾ ਕੇ ਅਜਿਹੀ ਉਦਾਹਰਨ ਪੇਸ਼ ਕੀਤੀ ਜੋ ਬੇਮਿਸਾਲ ਹੈ ਇਨ੍ਹਾਂ ਕੋਰੋਨਾ ਵਾਰੀਅਰਜ਼ ਨੂੰ ਸੰਦੇਸ਼ ਦਿੱਤਾ ਕਿ ਅਜਿਹੀ ਘੜੀ ’ਚ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੀ ਸੇਵਾ ਲਈ ਤਤਪਰ ਹਾਂ ਇਹੀ ਨਹੀਂ, ਸਾਧ-ਸੰਗਤ ਨੇ ਹਰ ਜਗ੍ਹਾ ਬਲੱਡ ਡੋਨੇਟ ਕੀਤਾ ਪ੍ਰੇਮੀ ਜਨ ਪੀੜਤਾਂ ਦੀ ਮੱਦਦ ’ਚ ਡਟ ਕੇ ਸਾਹਮਣੇ ਆਏ ਉਨ੍ਹਾਂ ਲਈ ਮੁਫ਼ਤ ਐਂਬੂਲੈਂਸ ਦੀ ਵਿਵਸਥਾ ਕਰਕੇ ਹਸਪਤਾਲਾਂ ਤੋਂ ਦੇਹਾਂ ਦਾ ਅੰਤਿਮ ਸਸਕਾਰ ਵੀ ਕੀਤਾ
ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਸੇਵਾਦਾਰ ਦਿਨ-ਰਾਤ ਮਾਨਵਤਾ ਦੀ ਇਸ ਸੇਵਾ ’ਚ ਜੁਟ ਗਏ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਅਮਲ ਕਰਦੇ ਹੋਏ ਸਾਧ-ਸੰਗਤ ਨੇ ਦੁੱਖ ਦੀ ਇਸ ਘੜੀ ’ਚ ਸਮਾਜ ਨੂੰ ਨਿਹਸਵਾਰਥ ਸੇਵਾਭਾਵ ਦਾ ਅਜਿਹਾ ਸੰਦੇਸ਼ ਦਿੱਤਾ ਕਿ ਆਮ ਜਨਤਾ ਵੀ ਵਾਹ-ਵਾਹ ਕਹਿ ਉੱਠੀ ਅਜਿਹੀ ਸੇਵਾ ਭਾਵਨਾ ਸੰਜੀਵਨੀ ਤੋਂ ਘੱਟ ਨਹੀਂ ਹੈ ਲੋਕਾਂ ਨੂੰ ਪ੍ਰੇਰਨਾ ਮਿਲੀ ਜਨ-ਮਾਨਸ ’ਚ ਹੌਸਲੇ ਦੀ ਉਡਾਨ ਜਿਹੀ ਪੈਦਾ ਹੋ ਗਈ ਅਜਿਹੀਆਂ ਹੀ ਕਈ ਥਾਵਾਂ ਤੋਂ ਹੋਰ ਵੀ ਸੇਵਾ ਭਾਵਨਾ ਦੀਆਂ ਮਿਸਾਲਾਂ ਸਾਹਮਣੇ ਆਈਆਂ ਇਸ ਨਾਲ ਇਨਸਾਨੀਅਤ ਨੂੰ ਬਲ ਮਿਲਿਆ ਅਤੇ ਡੇਰਾ ਸੱਚਾ ਸੌਦਾ ਦਾ ਇਹੀ ਮੂਲ ਸੰਦੇਸ਼ ਹੈ ਕਿ ਇਨਸਾਨੀਅਤ ਨੂੰ ਮਜ਼ਬੂਤੀ ਮਿਲਦੀ ਰਹੇ, ਹਮਦਰਦੀ ਦੀ ਭਾਵਨਾ ਕਦੇ ਖ਼ਤਮ ਨਾ ਹੋਵੇ
ਸੰਪਾਦਕ