ਕਿਤੇ ਤੁਹਾਡਾ ਦੋਸਤ ਡੀਪ੍ਰੈਸ਼ਨ ’ਚ ਤਾਂ ਨਹੀਂ
ਡੀਪ੍ਰੈਸ਼ਨ ਇੱਕ ਮਾਨਸਿਕ ਅਵਸਥਾ ਹੈ ਜੇਕਰ ਤੁਹਾਡਾ ਦੋਸਤ ਡੀਪ੍ਰੈਸ਼ਨ ’ਚ ਹੈ ਤਾਂ ਤੁਸੀ ਉਸਦੇ ਨਾਲ ਰਹਿਕੇ ਉਨ੍ਹਾਂ ਦੀ ਡੀਪ੍ਰੈਸ਼ਨ ਤੋਂ ਬਾਹਰ ਲਿਆਉਣ ’ਚ ਮੱਦਦ ਕਰ ਸਕਦੇ ਹੋ ਜੇਕਰ ਤੁਹਾਡਾ ਦੋਸਤ ਜਾਂ ਜਾਣਨ ਵਾਲਾ ਕੋਈ ਵਿਅਕਤੀ ਡੀਪ੍ਰੈਸ਼ਨ ਤੋਂ ਪੇ੍ਰਸ਼ਾਨ ਹੈ ਤਾਂ ਤੁਹਾਨੂੰ ਵੀ ਨਿਰਾਸ਼ਾ ਅਤੇ ਪੇ੍ਰਸ਼ਾਨੀ ਮਹਿਸੂਸ ਹੁੰਦੀ ਹੈ ਇਸ ਸਮੇਂ ’ਚ ਉਨ੍ਹਾਂ ਨੂੰ ਤੁਹਾਡੇ ਸਪੋਰਟ ਦੀ ਜਿਆਦਾ ਜ਼ਰੂਰਤ ਹੁੰਦੀ ਹੈ
ਡੀਪ੍ਰੈਸ਼ਨ ਇੱਕ ਡਿਸਆਰਡਰ ਹੈ ਜੋ ਮਾਨਸਿਕ ਰੂਪ ਨਾਲ ਕਿਸੇ ਵੀ ਵਿਅਕਤੀ ਨੂੰ ਖੋਖਲਾ ਬਣਾ ਸਕਦੀ ਹੈ ਡੀਪ੍ਰੈਸ਼ਨ ਵਾਲੇ ਵਿਅਕਤੀ ਦੀ ਤੁਸੀਂ ਕਿਵੇਂ ਮੱਦਦ ਕਰ ਸਕਦੇ ਹੋ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਹੈ ਡੀਪ੍ਰੈਸ਼ਨ ਤੋਂ ਬਾਹਰ ਨਿਕਲਣ ਅਤੇ ਅੱਛਾ ਮਹਿਸੂਸ ਕਰਨ ’ਚ ਕੁਝ ਸਮਾਂ ਲੱਗਦਾ ਹੈ ਜੇਕਰ ਤੁਸੀਂ ਸਕਾਰਾਤਮਕ ਸੋਚ ਰੱਖੋਂਗੇ, ਤਾਂ ਜਲਦ ਹੀ ਇਸਨੂੰ ਪਾਉਣ ’ਚ ਸਫਲ ਹੋ ਜਾਓਗੇ
Table of Contents
ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਡੀਪ੍ਰੈਸ਼ਨ ਤੋਂ ਪੀੜਤ ਆਪਣੇ ਦੋਸਤ ਜਾਂ ਪ੍ਰਿਯਜਨਾਂ ਦੀ ਮੱਦਦ ਕਰ ਸਕਦੇ ਹੋ:-
ਉਨ੍ਹਾਂ ਦੇ ਨਾਲ ਰਹੋ:
ਡੀਪ੍ਰੈਸ਼ਨ ’ਚ ਲੋਕਾਂ ਨੂੰ ਸਭ ਤਰ੍ਹਾਂ ਦੀ ਖਾਣ-ਪੀਣ ਆਦਿ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰਤ ਕਿਸੇ ਦੇ ਸਾਥ ਦੀ ਹੁੰਦੀ ਹੈ ਜਦੋਂ ਤੁਹਾਡਾ ਦੋਸਤ ਡੀਪ੍ਰੈਸ਼ਨ ’ਚ ਹੋਵੇ, ਤਾਂ ਉਸਦੇ ਨਾਲ ਰਹੋ ਇਸ ਨਾਲ ਉਨ੍ਹਾਂ ਨੂੰ ਹਿੰਮਤ ਮਿਲਦੀ ਹੈ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰੋ, ਨਾਲ ਹੀ ਉਨ੍ਹਾਂ ਤੋਂ ਪੁੱਛੋ ਕਿ ਤੁਹਾਡੀ ਕਿਵੇਂ ਮੱਦਦ ਕਰ ਸਕਦੇ ਹਾਂ ਇਸ ਨਾਲ ਤੁਹਾਡੇ ਦੋਸਤ ਨੂੰ ਵੀ ਚੰਗਾ ਲੱਗੇਗਾ ਅਤੇ ਡੀਪ੍ਰੈਸ਼ਨ ਤੋਂ ਬਾਹਰ ਨਿਕਲਣ ’ਚ ਆਸਾਨੀ ਹੋਵੇਗੀ
ਡੀਪ੍ਰੈਸ਼ਨ ਦੇ ਬਾਰੇ ’ਚ ਜਿਆਦਾ ਦੋਂ ਜਿਆਦਾ ਸਿੱਖੋ:
ਤੁਸੀਂ ਡੀਪ੍ਰੈਸ਼ਨ ਦੇ ਬਾਰੇ ’ਚ ਪੜ੍ਹਕੇ ਖੁਦ ਦੀਆਂ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਕਰ ਸਕਦੇ ਹੋ ਇੱਕ ਵਾਰ ਜਦੋ ਤੁਸੀਂ ਡੀਪ੍ਰੈਸ਼ਨ ਦੇ ਲੱਛਣ ਸਮਝ ਜਾਓਗੇ, ਤਾਂ ਤੁਸੀਂ ਆਪਣੇ ਦੋਸਤ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕੋਗੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਡੀਪ੍ਰੈਸ਼ਨ ਨਾਲ ਪੀੜਤ ਲੋਕਾਂ ਦਾ ਇੱਕ ਦਿਨ ਵਧੀਆ ਗਿਆ ਹੈ ਤਾਂ ਉਹ ਠੀਕ ਹੋ ਰਿਹਾ ਹੈ, ਪਰ ਅਜਿਹਾ ਨਹੀਂ ਹੁੰਦਾ ਹੈ ਡੀਪ੍ਰੈਸ਼ਨ ਦੇ ਕੁਝ ਅਜਿਹੇ ਲੱਛਣ ਹੁੰਦੇ ਹਨ, ਜਿਸਨੂੰ ਲੋਕ ਗਲਤ ਸਮਝ ਲੈਂਦੇ ਹਨ ਪਰ ਸੱਚ ਇਹ ਹੈ ਕਿ ਡੀਪ੍ਰੈਸ਼ਨ ਦੇ ਲੱਛਣ ਬਹੁਤ ਵੱਖ ਹੁੰਦੇ ਹਨ ਜੋ ਆਸਾਨੀ ਨਾਲ ਸਮਝ ਨਹੀਂ ਆਉਂਦੇ ਹਨ ਇਸ ਲਈ ਆਪਣੇ ਦੋਸਤ ਦੇ ਡੀਪ੍ਰੈਸ਼ਨ ਦੇ ਲੱਛਣ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ
ਸਲਾਹ ਨਾ ਦਿਓ:
ਇਹ ਨੈਚੂਰਲ ਹੈ ਕਿ ਅਸੀਂ ਆਪਣੇ ਚਾਹੁੰਣ ਵਾਲਿਆਂ ਨੂੰ ਸਲਾਹ ਦਿੰਦੇ ਹਾਂ ਜਦੋਂ ਵੀ ਕੋਈ ਕਰੀਬੀ ਪ੍ਰੇਸ਼ਾਨ ਹੁੰਦਾ ਹੈ, ਤਾਂ ਉਨ੍ਹਾਂ ਦੀ ਪ੍ਰੇਸ਼ਾਨੀ ਘੱਟ ਕਰਨ ’ਚ ਲੱਗ ਜਾਂਦੇ ਹਾਂ, ਪਰ ਡੀਪ੍ਰੈਸ਼ਨ ਵਾਲੇ ਲੋਕਾਂ ’ਚ ਵੱਖ ਸਮੱਸਿਆਂ ਹੁੰਦੀ ਹੈ ਜਦੋਂ ਡੀਪ੍ਰੈਸ਼ਨ ’ਚ ਵਿਅਕਤੀ ਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ, ਤਾਂ ਲੋਕ ਉਨਾਂ ਨੂੰ ਸਲਾਹ ਦੇਣ ਲੱਗਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਪਮਾਨਿਤ ਅਤੇ ਵੱਖ ਜਿਹਾ ਮਹਿਸੂਸ ਹੋਣ ਲੱਗਦਾ ਹੈ ਆਪਣੇ ਦੋਸਤ ਨੂੰ ਚੰਗਾ ਮਹਿਸੂਸ ਕਰਾਉਣ ਲਈ ਤੁਸੀਂ ਉਨ੍ਹਾਂ ਤੋਂ ਪਿਆਰ ਨਾਲ ਪੁੱਛੋ ਕਿ ਤੁਸੀਂ ਉਨ੍ਹਾਂ ਦੀ ਕਿਵੇਂ ਮੱਦਦ ਕਰ ਸਕਦੇ ਹੋ
ਦੋਸਤ ਨੂੰ ਕਿਤੇ ਘੁਮਾਉਣ ਲੈ ਕੇ ਜਾਓ:
ਤੁਹਾਡਾ ਦੋਸਤ ਤਨਾਅ ’ਚ ਹੈ, ਤਾਂ ਬੇਹਤਰ ਹੈ ਕਿ ਤੁਸੀਂ ਖੁਦ ਉਸਨੂੰ ਕਿਤੇ ਹਿੱਲ ਸਟੇਸ਼ਨ ਘੰੁਮਾਉਣ ਲੈ ਕੇ ਜਾਓ ਉਸਦਾ ਮੂਡ ਫਰੈਂਸ਼ ਕਰਨ ਦੀ ਕੋਸ਼ਿਸ਼ ਕਰੋ ਜਿਸ ਗੱਲ ਤੋ ਦੋਸਤ ਤਨਾਅ ’ਚ ਹੈ, ਉਸਨੂੰ ਭੁਲਾਉਣ ਦੀ ਕੋਸ਼ਿਸ਼ ਕਰੋ ਅਤੇ ੳੋੁਸ ਨੂੰ ਭੁਲਾਉਣ ਦੀ ਕੋਸਿਸ਼ ਕਰੋ ਅਤੇ ਲਗਾਤਾਰ ਉਸ ਨਾਲਗੱਲਾਂ ਕਰਦੇ ਰਹੇ, ਜਿਸ ਨਾਲ ਕਿ ਦੋਸਤ ਤਨਾਅ ਦੀਆਂ ਗੱਲਾਂ ਨੂੰ ਭੁੱਲ ਜਾਵੇ
ਪਸੰਦ ਦੇ ਕਾਰਜ ਕਰੋ:
ਤੁਸੀਂ ਆਪਣੇ ਦੋਸਤ ਦੇ ਸਭ ਤੋਂ ਚੰਗੇ ਦੋਸਤ ਹੋ, ਤਾਂ ਤਨਾਅ ਦੇ ਸਮੇਂ ਆਪਣੇ ਦੋਸਤ ਦੀ ਪਸੰਦ ਵਾਲੇ ਕੰਮ ਕਰੋ ਜਿਵੇਂ ਜੇਕਰ ਉਸਨੂੰ ਖਾਣ ਦਾ ਸ਼ੌਂਕ ਹੈ, ਉਸਦੇ ਮਨਪਸੰਦ ਰੈਸਟੋਰੈਂਟ ’ਚ ਖਾਣਾ ਖਾਣ ਜਾਓ ਉਸਦੇ ਨਾਲ ਚੰਗੀਆਂ ਫਿਲਮਾਂ ਦੇਖੋ
ਇਹ ਵੀ ਹੋ ਸਕਦਾ ਹੈ ਕਿ ਉਸਦੇ ਨਾਲ ਆਪਣੇ ਪੁਰਾਣੇ ਦੋਸਤ ਨੂੰ ਮਿਲਣ ਜਾਓ, ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਨਹੀਂ ਮਿਲੇ ਹੋ
ਸਖ਼ਤ ਹੋਣ ਤੋਂ ਬਚੋ:
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਆਪਣੇ ਦੋਸਤਾਂ ਨਾਲ ਸਖ਼ਤ ਵਿਵਹਾਰ ਕਰਨਗੇ, ਤਾਂ ਉਨ੍ਹਾਂ ਨੂੰ ਡੀਪ੍ਰੈਸ਼ਨ ਚੋਂ ਕੱਢਣ ’ਚ ਆਸਾਨੀ ਹੋੋਵੇਗੀ ਅਤੇ ਉਨ੍ਹਾਂ ਦੇ ਵਿਵਹਾਰ ’ਚ ਸਕਾਰਾਤਮਕਤਾ ਆ ਜਾਏਗੀ ਪਰ ਇਹ ਸਭ ਚੀਜ਼ਾਂ ਕੰਮ ਨਹੀਂ ਆਉਂਦੀਆਂ, ਸਗੋਂ ਇਸ ਨਾਲ ਤੁਹਾਡੇ ਦੋਸਤ ਨੂੰ ਹੋਰ ਪੇ੍ਰਸ਼ਾਨੀ ਹੋ ਸਕਦੀ ਹੈ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਅਣਦੇਖਿਆ ਜਾਂ ਆਪਣੇ ਤੋਂ ਦੂਰ ਕਰ ਰਹੇ ਹੋ
ਇੱਕ ਚੰਗੇ ਦੋਸਤ ਦਾ ਇਹੀ ਫਰਜ ਹੁੰਦਾ ਹੈ ਕਿ ਉਹ ਮੁਸੀਬਤ ਦੇ ਸਮੇਂ ਆਪਣੇ ਦੋਸਤ ਦੀ ਹਰ ਸੰਭਵ ਮੱਦਦ ਕਰੇ ਤਨਾਅ ’ਚ ਵਿਅਕਤੀ ਖੁਦ ਦੇ ਚੰਗੇ-ਬੁਰੇ ਦੇ ਬਾਰੇ ’ਚ ਨਹੀਂ ਸੋਚ ਪਾਉਂਦਾ ਅਜਿਹੇ ’ਚ ਇੱਕ ਚੰਗਾ ਦੋਸਤ ਉਸਦਾ ਜੋ ਸਾਥ ਦੇ ਸਕਦਾ ਹੈ, ਉਹ ਕੋਈ ਨਹੀਂ ਦੇ ਸਕਦਾ ਇਸ ਲਈ ਤੁਸੀਂ ਇੱਕ ਚੰਗਾ ਦੋਸਤ ਆਪਣੇ ਮਹੱਤਵ ਨੂੰ ਸਮਝੋ ਅਤੇ ਆਪਣੇ ਦੋਸਤ ਦੇ ਤਨਾਅ ਨੂੰ ਦੂਰ ਕਰਨ ਦਾ ਯਤਨ ਕਰੋ