ਕਹਿੰਦੇ ਹਨ ਕਿ ਅਸੀਂ ਲਗਨ ਅਤੇ ਸਖ਼ਤ ਮਿਹਨਤ ਜ਼ਰੀਏ ਮੰਜ਼ਿਲ ’ਤੇ ਪਹੁੰਚਣ ਦਾ ਅਸਾਨ ਰਸਤਾ ਤਾਂ ਬਣਾ ਸਕਦੇ ਹਾਂ ਪਰ ਠੋਸ ਇਰਾਦਿਆਂ ਦੇ ਬਲਬੂਤੇ ਹੀ ਮੰਜਿਲ ਤੱਕ ਪਹੁੰਚਿਆ ਜਾ ਸਕਦਾ ਹੈ ਇਸ ਦਰਮਿਆਨ ਰਾਹ ’ਚ ਔਕੜਾਂ ਨਿਸ਼ਚਿਤ ਰੂਪ ਨਾਲ ਆਉਂਦੀਆਂ ਹਨ, ਪਰ ਅਜਿਹੇ ਸਮੇਂ ਆਤਮ-ਵਿਸ਼ਵਾਸ ਬਣਾਈ ਰੱਖਣਾ ਅਤੇ ਉਤਸ਼ਾਹ ਨਾਲ ਕੰਮ ਕਰਨਾ ਇੱਕ ਨਾ ਇੱਕ ਦਿਨ ਮੰਜ਼ਿਲ ਨੂੰ ਯਕੀਨੀ ਕਰ ਦਿੰਦਾ ਹੈ ਇਸ ਤਰ੍ਹਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਵਿਅਕਤੀ ’ਚ ਆਪਣੀ ਮੰਜ਼ਿਲ ਹਾਸਲ ਕਰਨ ਲਈ ਮਜ਼ਬੂਤ ਆਤਮ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। (Confidence)
ਆਤਮ-ਵਿਸ਼ਵਾਸ ਨਾਲ ਲਬਰੇਜ਼ ਵਿਅਕਤੀ ਹੀ ਸਫਲਤਾ ਦੀਆਂ ਪੌੜੀਆਂ ’ਤੇ ਚੜ੍ਹਦਾ ਹੋਇਆ ਸਭ ਰੁਕਾਵਟਾਂ ਨੂੰ ਪਾਰ ਕਰਕੇ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਕਰ ਵਿਖਾਉਂਦਾ ਹੈ ਇਹ ਵਜ੍ਹਾ ਹੈ ਕਿ ਮਾਹਿਰ ਲੋਕ ਵੀ ਮੰਨਦੇ ਹਨ ਕਿ ‘ਤਜ਼ਰਬਾ ਸਿਰਫ ਵਿਅਕਤੀ ਨੂੰ ਇਹ ਦੱਸਦਾ ਹੈ ਕਿ ਤੁਸੀਂ ਕੀ ਕਰਨਾ ਹੈ, ਪਰ ਸਹੀ ਮਾਇਨੇ ’ਚ ਦੇਖਿਆ ਜਾਵੇ ਤਾਂ ਉਸਨੂੰ ਪੂਰਾ ਕਰਨ ਦਾ ਸਿਹਰਾ ਇੱਕੋ-ਇੱਕ ਆਤਮ-ਵਿਸ਼ਵਾਸ ਨੂੰ ਹੀ ਜਾਂਦਾ ਹੈ। (Confidence)
ਹਮੇਸ਼ਾ ਚੁਣੌਤੀਆਂ ਨੂੰ ਸਵੀਕਾਰ ਕਰੋ:- ਮਨੋਵਿਗਿਆਨਕਾਂ ਦੀ ਰਾਇ ’ਚ, ਅਸੀਂ ਅਕਸਰ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਪ੍ਰੇਸ਼ਾਨ ਹੋਣ ਲੱਗਦੇ ਹਾਂ ਜੋ ਸਾਡੇ ਮਨ ’ਚ ਡਰ ਪੈਦਾ ਕਰ ਦਿੰਦੀਆਂ ਹਨ ਇਸ ਲਈ ਆਤਮ-ਵਿਸ਼ਵਾਸ ਵਧਾਉਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਮਨ ’ਚ ਡਰ ਨਾ ਪੈਦਾ ਹੋਣ ਦਿੱਤਾ ਜਾਵੇ ਇਸ ਲਈ ਤੁਸੀਂ ਹਮੇਸ਼ਾ ਖੁੱਲ੍ਹ ਕੇ ਚੁਣੌਤੀਆਂ ਨੂੰ ਸਵੀਕਾਰੋ ਅਜਿਹਾ ਕਰਨ ਨਾਲ ਹੀ ਵਿਅਕਤੀ ਦੇ ਮਨ ’ਚ ਬੈਠਿਆ ਡਰ ਖੁਦ ਹੀ ਖ਼ਤਮ ਹੋ ਸਕਦਾ ਹੈ ਅਤੇ ਆਤਮ-ਵਿਸ਼ਵਾਸ ਦਾ ਬੀਜ ਫੁੱਟਣ ਲੱਗਦਾ ਹੈ ਜੋ ਭਵਿੱਖ ’ਚ ਚੱਲ ਕੇ ਮਜ਼ਬੂਤ ਆਤਮ-ਵਿਸ਼ਵਾਸ ਰੂਪੀ ਵੱਡੇ ਦਰੱਖਤ ਦੇ ਰੂਪ ’ਚ ਤਬਦੀਲ ਹੋ ਕੇ ਖੜ੍ਹਾ ਹੋ ਜਾਂਦਾ ਹੈ।
ਸਕਾਰਾਤਮਕ ਸੋਚ ਰੱਖੋ:- ਆਤਮ-ਵਿਸ਼ਵਾਸ ਵਧਾਉਣ ਦਾ ਦੂਜਾ ਮਹੱਤਵਪੂਰਨ ਗੁਰ ਪਾਜ਼ਿਟਿਵ ਸੋਚ ਰੱਖਣਾ ਹੈ ਕਿਉਂਕਿ ਜਿਹੋ-ਜਿਹਾ ਤੁਸੀਂ ਸੋਚਦੇ ਹੋ, ਠੀਕ ਉਸੇ ਤਰ੍ਹਾਂ ਤੁਸੀਂ ਕੰਮ ਕਰਨ ਲੱਗਦੇ ਹੋ ਸਦਾ ਯਾਦ ਰੱਖੋ ਕਿ ਤੁਹਾਡੀ ਸੋਚ ਮਾੜੇ ਹਾਲਾਤਾਂ ’ਚ ਵੀ ਸਕਾਰਾਤਮਕ ਹੀ ਹੋਣੀ ਚਾਹੀਦੀ ਹੈ ਅਤੇ ਔਖੀ ਤੋਂ ਔਖੀ ਪ੍ਰੇਸ਼ਾਨੀ ਆਉਣ ’ਤੇ ਵੀ ਇਸ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ।
ਸਦਾ ਖੁਸ਼ ਰਹੋ:- ਦੇਖਣ ’ਚ ਆਇਆ ਹੈ ਕਿ ਆਤਮ-ਵਿਸ਼ਵਾਸ ਨਾਲ ਭਰਪੂਰ ਲੋਕਾਂ ਦੇ ਚਿਹਰੇ ’ਤੇ ਕਦੇ ਵੀ ਮਾਯੂਸੀ ਦੇ ਭਾਵ ਨਹੀਂ ਦਿਖਾਈ ਦਿੰਦੇ ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡੇ ਚਿਹਰੇ ’ਤੇ ਵੀ ਉਦਾਸੀ ਦੇ ਬੱਦਲ ਨਾ ਮੰਡਰਾਉਣ ਹਰ ਇੱਕ ਪਲ ਮੁਸਕੁਰਾਹਟ ਨੂੰ ਆਪਣੇ ਬੁੱਲ੍ਹਾਂ ’ਤੇ ਵਸਾਈ ਰੱਖੋ ਉਦੋਂ ਦੂਜੇ ਲੋਕ ਵੀ ਤੁਹਾਡੇ ਤੋਂ ਨਾ ਚਾਹੁੰਦੇ ਹੋਏ ਵੀ ਪ੍ਰਭਾਵਿਤ ਹੋਣਗੇ ਅਤੇ ਤੁਹਾਡੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਣਗੇ।
ਆਲੋਚਨਾਵਾਂ ਤੋਂ ਪ੍ਰੇਸ਼ਾਨ ਨਾ ਹੋਵੋ:- ਉਂਝ ਤਾਂ ਅਕਸਰ ਵਿਅਕਤੀ ਦੂਜਿਆਂ ਦੀਆਂ ਆਲੋਚਨਾਵਾਂ ਤੋਂ ਪ੍ਰੇਸ਼ਾਨ ਹੋ ਉੱਠਦਾ ਹੈ, ਪਰ, ਕੋਸ਼ਿਸ਼ ਕਰੋ ਕਿ ਆਲੋਚਨਾਵਾਂ ਨੂੰ ਖੁਦ ’ਤੇ ਕਦੇ ਹਾਵੀ ਨਾ ਹੋਣ ਦਿਓ ਕਿਉਂਕਿ ਆਲੋਚਨਾਵਾਂ ਦੇ ਚੱਲਦਿਆਂ ਪ੍ਰੇਸ਼ਾਨ ਹੋਣ ’ਤੇ ਖੁਦ ’ਚ ਕਈ ਬੁਰਾਈਆਂ ਦਿਖਾਈ ਦੇਣ ਲੱਗਦੀਆਂ ਹਨ ਅਤੇ ਵਿਅਕਤੀ ਡਰ ਕੇ ਮੰਜ਼ਿਲ ਤੋਂ ਖੁਦ ਹੀ ਦੂਰੀ ਬਣਾ ਬੈਠਦਾ ਹੈ।
ਸ਼ਰਮਿੰਦਗੀ ਅਤੇ ਝਿਜਕ ਨੂੰ ਨਜ਼ਰਅੰਦਾਜ਼ ਕਰੋ:- ਕਦੇ-ਕਦੇ ਸਾਨੂੰ ਮਿਹਨਤ ਕਰਨ ਤੋਂ ਬਾਅਦ ਵੀ ਲੋਂੜੀਦੀ ਸਫ਼ਲਤਾ ਨਹੀਂ ਮਿਲਦੀ ਅਤੇ ਉਮੀਦ ਦੇ ਉਲਟ ਅਸਫਲ ਹੁੰਦੇ ਹੋਏ ਦਿਖਾਈ ਦੇਣ ਲੱਗਦੇ ਹਾਂ ਜਦੋਂਕਿ ਕਈ ਲੋਕ ਤਾਂ ਅਸਫ਼ਲਤਾ ਮਿਲਣ ਦੇ ਉਪਰੰਤ ਸਫਲ ਹੋਣ ਦੀ ਉਮੀਦ ਤੱਕ ਤਿਆਗ ਦਿੰਦੇ ਹਨ ਜੋ ਬਿਲਕੁਲ ਗਲਤ ਹੈ ਅਜਿਹੇ ਦੌਰ ’ਚ ਸਾਨੂੰ ਸ਼ਰਮਿੰਦਾ ਹੋਣ ਅਤੇ ਝਿਜਕਣ ਦੀ ਬਿਲਕੁਲ ਲੋੜ ਨਹੀਂ ਹੈ ਸਗੋਂ ਕੀੜੀ ਵਰਗੇ ਛੋਟੇ ਜੀਵ ਤੋਂ ਪ੍ਰੇਰਨਾ ਲੈਂਦੇ ਹੋਏ ਹੌਂਸਲਾ ਧਾਰਨ ਕਰਕੇ ਫਿਰ ਤੋਂ ਯਤਨ ਕਰਕੇ ਮੰਜ਼ਿਲ ਤੱਕ ਪਹੁੰਚਣ ਦਾ ਯਤਨ ਕਰਨਾ ਚਾਹੀਦਾ ਹੈ। (Confidence)
ਸਦਾ ਨਵਾਂ ਕਰਨ ਦੀ ਸੋਚੋ:- ਉਂਝ ਤਾਂ ਜ਼ਿਆਦਾਤਰ ਲੋਕ ਆਪਣੇ ਪੁਰਾਣੇ ਕੰਮ ਨੂੰ ਕਰਦੇ ਹੋਏ ਬੋਰੀਅਤ ਮਹਿਸੂਸ ਕਰਨ ਲੱਗਦੇ ਹਨ ਪਰ ਜਦੋਂ ਸਥਿਤੀ ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਦਿਖਾਈ ਦੇਣ ਲੱਗੇ, ਤਾਂ ਕੁਝ ਨਾ ਕੁਝ ਨਵਾਂ ਜ਼ਰੂਰ ਕਰਨ ਦਾ ਸੋਚ-ਵਿਚਾਰ ਕਰੋ ਕਿਉਂਕਿ ਸਦਾ ਨਵਾਂ ਕਰਨ ਨਾਲ ਹੀ ਸਾਡੇ ਮਨ ’ਚ ਆਤਮ-ਵਿਸ਼ਵਾਸ ਦੀ ਲੋਅ ਹੋਰ ਜ਼ਿਆਦਾ ਫੈਲਣ ਲੱਗਦੀ ਹੈ, ਅਤੇ ਅਜਿਹੇ ਦੌਰ ’ਚ ਹਮੇਸ਼ਾ ਨਵੇਂ ਕੰਮ ਨੂੰ ਸ਼ੁਰੂ ਕਰਕੇ ਤੁਸੀਂ ਆਪਣੀ ਬੋਰੀਅਤ ਅਤੇ ਇੱਕਰਸਤਾ ਨੂੰ ਵੀ ਘੱਟ ਕਰ ਸਕਦੇ ਹੋ ਇਸ ਨਾਲ ਮੰਜਿਲ ਤੱਕ ਪਹੁੰਚਣ ’ਚ ਵੀ ਕਾਫੀ ਜ਼ਿਆਦਾ ਮੱਦਦ ਮਿਲੇਗੀ। (Confidence)
ਅਤੀਤ ਦੀਆਂ ਗੱਲਾਂ ਨੂੰ ਭੁੱਲ ਜਾਓ : ਅਕਸਰ ਦੇਖਣ ’ਚ ਆਉਂਦਾ ਹੈ ਕਿ ਗੱਡੇ ਮੁਰਦੇ ਪੁੱਟਣ ਨਾਲ ਸਿਰਫ ਬਦਬੂ ਹੀ ਹੱਥ ਆਉਂਦੀ ਹੈ, ਇਸ ਲਈ ਧਿਆਨ ਦਿਓ ਕਿ ਪੁਰਾਣੀਆਂ ਅਸਫ਼ਲਤਾਵਾਂ ਅਤੇ ਬੁਰੀਆਂ ਹਾਲਾਤਾਂ ਨੂੰ ਮਨ ’ਚ ਬਿਲਕੁਲ ਵੀ ਥਾਂ ਨਾ ਦਿਓ ਇਸ ਦੀ ਥਾਂ ਹਰੇਕ ਨਵੀਂ ਸਵੇਰ ਨਿੱਤ ਨਵਾਂ ਹਾਸਲ ਕਰਨ ਦੀ ਸੋਚ ਕਾਇਮ ਰੱਖਦੇ ਹੋਏ ਰੋਜ਼ਾਨਾ ਨਵੀਂ ਸ਼ੁਰੂਆਤ ਕਰੋ ਯਕੀਨਨ, ਕੁਝ ਦਿਨਾਂ ’ਚ ਹੀ ਮੰਜ਼ਿਲ ਨਜ਼ਦੀਕ ਆਉਂਦੀ ਹੋਈ ਮਹਿਸੂਸ ਹੋਵੇਗੀ ਅਤੇ ਤੁਸੀਂ ਆਤਮ-ਵਿਸ਼ਵਾਸ਼ ਨਾਲ ਲਬਰੇਜ਼ ਹੋ ਕੇ ਆਪਣੀ ਮੰਜ਼ਿਲ ਪ੍ਰਾਪਤ ਕਰਨ ’ਚ ਸਫਲ ਹੋ ਹੀ ਜਾਓਗੇ। (Confidence)
ਅਨੂਪ ਮਿਸ਼ਰਾ
































































