Diabetes

ਖਾਣ-ਪੀਣ ਦੀਆਂ ਆਦਤਾਂ ਸੁਧਾਰੋ, ਡਾਇਬਿਟੀਜ਼ ਤੋਂ ਬਚਾਅ ਕਰੋ

ਖਰਾਬ ਲਾਈਫਸਟਾਈਲ, ਐਕਸਰਸਾਈਜ਼ ਦੀ ਕਮੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਚੱਲਦਿਆਂ ਡਾਇਬਿਟੀਜ ਅੱਜ ਦੇ ਸਮੇਂ ’ਚ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਸਮੱਸਿਆ ਤੋਂ ਲਗਭਗ ਹਰ ਦੂਜਾ ਵਿਅਕਤੀ ਪ੍ਰੇਸ਼ਾਨ ਹੈ ਡਾਇਬਿਟੀਜ਼ ’ਚ ਬਲੱਡ ਸ਼ੂਗਰ ਲੈਵਲ ਐਨਾ ਵਧ ਜਾਂਦਾ ਹੈ, ਜਿਸ ਨਾਲ ਬਾਡੀ ਦੀ ਇੰਸੁਲਿਨ ਪ੍ਰੋਡਕਸ਼ਨ ’ਤੇ ਅਸਰ ਹੋਣ ਲੱਗਦਾ ਹੈ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਰੀਰ ਐਕਟਿਵ ਤੌਰ ’ਤੇ ਇੰਸੁਲਿਨ ਦਾ ਇਸਤੇਮਾਲ ਹੀ ਨਹੀਂ ਕਰ ਪਾਉਂਦੀ ਹੈ।

ਡਾਇਬਿਟੀਜ਼ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਬਿਮਾਰੀ ਬਾਡੀ ਦੇ ਹੋਰ ਅੰਗਾਂ ’ਤੇ ਆਪਣਾ ਅਸਰ। ਦਿਖਾਉਣ ਲੱਗਦੀ ਹੈ ਜੀ ਹਾਂ, ਡਾਇਬਿਟੀਜ਼ ਇੱਕ ਅਜਿਹੀ ਬਿਮਾਰੀ ਹੈ, ਜਿਸ ’ਤੇ ਜੇਕਰ ਕੰਟਰੋਲ ਨਾ ਕੀਤਾ ਜਾਵੇ, ਤਾਂ ਇਹ ਕਈ ਬਿਮਾਰੀਆਂ ਅਤੇ ਸਿਹਤ ਸਬੰਧੀ ਦਿੱਕਤਾਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਹਾਰਟ ਅਤੇ ਕਿਡਨੀ ਰੋਗ, ਸਟ੍ਰੋਕ, ਅੱਖਾਂ ’ਚ ਸਮੱਸਿਆਵਾਂ, ਪੈਰਾਂ ’ਚ ਅਲਸਰ ਆਦਿ ਹੋਣ ਦਾ ਖਤਰਾ ਵਧ ਜਾਂਦਾ ਹੈ।

ਡਾਇਬਿਟੀਜ਼ ਕੀ ਹੈ?

ਅਸੀਂ ਜੋ ਖਾਂਦੇ ਹਾਂ ਉਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਸਾਡਾ ਸਰੀਰ ਭੋਜਨ ਨੂੰ ਪਚਾ ਕੇ ਉਸ ’ਚੋਂ ਨਿੱਕਲੀ ਸ਼ੂਗਰ ਨੂੰ ਐਨਰਜ਼ੀ ’ਚ ਬਦਲਦਾ ਹੈ ਇਸ ਪੂਰੀ ਪ੍ਰਕਿਰਿਆ ’ਚ ਇੰਸੁਲਿਨ ਦਾ ਬਹੁਤ ਯੋਗਦਾਨ ਹੁੰਦਾ ਹੈ ਇੰਸੁਲਿਨ ਸਰੀਰ ’ਚ ਬਣਨ ਵਾਲਾ ਇੱਕ ਅਜਿਹਾ ਹਾਰਮੋਨ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ ਇਹ ਸਾਡੇ ਸਰੀਰ ’ਚ ਪੈਨਕਿਰਿਆਜ ਨਾਮਕ ਇੱਕ ਗਲੈਂਡ ’ਚ ਬਣਦਾ ਹੈ ਇਸਦੇ ਅਸਰ ਨਾਲ ਬਲੱਡ ’ਚ ਮੌਜ਼ੂਦ ਸ਼ੂਗਰ ਸਾਡੇ ਸਰੀਰ ਦੇ ਸੈੱਲਸ ’ਚ ਸਟੋਰ ਹੋ ਜਾਂਦੀ ਹੈ।

ਡਾਇਬਿਟੀਜ਼ ’ਚ ਜਾਂ ਤਾਂ ਸਾਡੀ ਸਰੀਰ ’ਚ ਇੰਸੁਲਿਨ ਬਣਦਾ ਹੀ ਨਹੀਂ ਹੈ ਜਾਂ ਸਾਡੀ ਸਰੀਰ ਦੇ ਸੈੱਲਸ ਇੰਸੁਲਿਨ ਪ੍ਰਤੀ ਸੰਵੇਦਨਸ਼ੀਲ ਨਹੀਂ ਰਹਿ ਜਾਂਦੇ ਹਨ ਅਤੇ ਸ਼ੂਗਰ ਉਨ੍ਹਾਂ ’ਚ ਸਟੋਰ ਨਾ ਹੋ ਕੇ ਬਲੱਡ ’ਚ ਮੌਜੂਦ ਰਹਿੰਦੀ ਹੈ ਜੇਕਰ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਹੋ, ਤਾਂ ਆਪਣਾ ਸ਼ੂਗਰ ਲੈਵਲ ਤੁਸੀਂ ਘਰ ’ਚ ਵੀ ਮਸ਼ੀਨ ਲਿਆ ਕੇ ਚੈੱਕ ਕਰ ਸਕਦੇ ਹੋ ਡਾਇਬਿਟੀਜ਼ ਦੋ ਤਰ੍ਹਾਂ ਦੀ ਹੁੰਦੀ ਹੈ, ਜਿਸ ’ਚ ਪਹਿਲੀ ਹੈ ਟਾਈਪ-1 ਅਤੇ ਦੂਜੀ ਹੈ ਟਾਈਪ-2 ਅਤੇ ਦੋਵਾਂ ਤਰ੍ਹਾਂ ਦੇ ਡਾਇਬਿਟੀਜ਼ ’ਚ ਕਾਫੀ ਫਰਕ ਹੁੰਦਾ ਹੈ।

ਡਾਇਬਿਟੀਜ਼ ਦੇ ਲੱਛਣ:

ਹਰ ਕਿਸੇ ਨੂੰ ਡਾਇਬਿਟੀਜ਼ ਦੇ ਕੁਝ ਲੱਛਣਾਂ ਦਾ ਪਤਾ ਹੋਣਾ ਜ਼ਰੂਰੀ ਹੈ ਇਸਦੇ ਕਈ ਅਜਿਹੇ ਆਮ ਜਿਹੇ ਦਿਸਣ ਵਾਲੇ ਲੱਛਣ ਹੁੰਦੇ ਹਨ, ਜਿਨ੍ਹਾਂ ’ਤੇ ਜੇਕਰ ਤੁਸੀਂ ਸਮਾਂ ਰਹਿੰਦੇ ਧਿਆਨ ਦਿੰਦੇ ਹੋ, ਤਾਂ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਹੇਠਾਂ ਅਸੀਂ ਅਜਿਹੇ ਹੀ ਕੁਝ ਸ਼ੂਗਰ ਦੇ ਲੱਛਣ ਤੁਹਾਨੂੰ ਦੱਸ ਰਹੇ ਹਾਂ।

  • ਵਾਰ-ਵਾਰ ਪੇਸ਼ਾਬ ਆਉਣਾ।
  • ਲਗਾਤਾਰ ਸਰੀਰ ’ਚ ਦਰਦ ਦੀ ਸ਼ਿਕਾਇਤ ਹੋਣਾ।
  • ਵਾਰ-ਵਾਰ ਚਮੜੀ ਅਤੇ ਪ੍ਰਾਈਵੇਟ ਪਾਰਟਸ ’ਚ ਸੰਕਰਮਣ ਹੋਣਾ।
  • ਜ਼ਖ਼ਮ ਦਾ ਜ਼ਲਦੀ ਨਾ ਭਰਨਾ।
  • ਗਲਾ ਸੁੱਕਣਾ ਜਾਂ ਵਾਰ-ਵਾਰ ਪਿਆਸ ਲੱਗਣਾ।
  • ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣਾ।
  • ਵਜ਼ਨ ਦਾ ਅਚਾਨਕ ਜ਼ਿਆਦਾ ਵਧਣਾ ਜਾਂ ਘੱਟ ਹੋਣਾ।
  • ਲਗਾਤਾਰ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ।
  • ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ।
  • ਵਿਹਾਰ ’ਚ ਚਿੜਚਿੜਾਪਣ ਹੋਣਾ।

ਡਾਇਬਿਟੀਜ਼ ਦੇ ਕਾਰਨ:

  • ਜੇਕਰ ਤੁਹਾਡੇ ਪਰਿਵਾਰ ’ਚ ਕਿਸੇ ਨੂੰ ਡਾਇਬਿਟੀਜ਼ ਹੈ, ਤਾਂ ਤੁਹਾਨੂੰ ਵੀ ਡਾਇਬਿਟੀਜ਼ ਹੋਣ ਦਾ ਖ਼ਤਰਾ ਹੋ ਸਕਦਾ ਹੈ।
  • ਜ਼ਿਆਦਾ ਤਲਿਆ ਜਾਂ ਬਾਹਰ ਦਾ ਖਾਣਾ ਖਾਣ ਨਾਲ ਵਧਦਾ ਹੋਇਆ ਵਜ਼ਨ ਵੀ ਡਾਇਬਿਟੀਜ਼ ਦਾ ਕਾਰਨ ਹੈ।
  • ਕਸਰਤ ਜਾਂ ਕੋਈ ਸਰੀਰਕ ਮਿਹਨਤ ਨਾ ਕਰਨਾ।
  • ਜ਼ਿਆਦਾ ਮਿੱਠਾ ਖਾਣਾ।
  • ਜੇਕਰ ਕੋਈ ਦਿਲ ਸਬੰਧੀ ਬਿਮਾਰੀ ਹੈ, ਤਾਂ ਡਾਇਬਿਟੀਜ਼ ਹੋ ਸਕਦੀ ਹੈ।
  • ਜੇਕਰ ਗਰਭ ਅਵਸਥਾ ਦੌਰਾਨ ਡਾਇਬਿਟੀਜ਼ ਹੋਈ ਹੋਵੇ ਜਾਂ ਬੱਚੇ ਦਾ ਵਜ਼ਨ 9 ਪੌਂਡ ਤੋਂ ਜ਼ਿਆਦਾ ਹੋਵੇ ਤਾਂ ਅੱਗੇ ਚੱਲ ਕੇ ਟਾਈਪ-2 ਡਾਇਬਿਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਡਾਇਬਿਟੀਜ਼ ਦਾ ਇਲਾਜ਼:

ਇੰਸੁਲਿਨ

ਕਈ ਵਾਰ ਟਾਈਪ-1 ਅਤੇ ਟਾਈਪ-2 ਡਾਇਬਿਟੀਜ਼ ਦੇ ਮਰੀਜ ਇੰਸੁਲਿਨ ਦੇ ਇੰਜੈਕਸ਼ਨ ਦੀ ਵਰਤੋਂ ਕਰਦੇ ਹਨ ਇਸ ਤੋਂ ਇਲਾਵਾ ਡਾਕਟਰ ਇੰਸੁਲਿਨ ਪੰਪ ਦੀ ਵੀ ਸਲਾਹ ਦਿੰਦੇ ਹਨ।

ਸਹੀ ਖਾਣ-ਪੀਣ

ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਇਸ ਲਈ ਡਾਕਟਰ ਡਾਇਬਿਟੀਜ਼ ਲਈ ਇੱਕ ਖਾਸ ਖੁਰਾਕ ਚਾਰਟ ਬਣਾਉਂਦੇ ਹਨ ਅਤੇ ਉਸਦੇ ਅਨੁਸਾਰ ਖਾਣ-ਪੀਣ ਦੀ ਸਲਾਹ ਦਿੰਦੇ ਹਨ ਖਾਣੇ ’ਚ ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਟਮਾਟਰ, ਖਾ ਸਕਦੇ ਹੋ ਇਸ ਤੋਂ ਇਲਾਵਾ ਪਨੀਰ ਅਤੇ ਦਹੀਂ ਦਾ ਵੀ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕਸਰਤ

ਖਾਣ-ਪੀਣ ਤੋਂ ਇਲਾਵਾ ਡਾਕਟਰ ਕਸਰਤ ਅਤੇ ਯੋਗ ਆਸਣ ਕਰਨ ਦੀ ਵੀ ਸਲਾਹ ਦਿੰਦੇ ਹਨ ਫਿਜ਼ੀਕਲ ਐਕਟੀਵਿਟੀ ਕਰਨ ਨਾਲ ਬਲੱਡ ਗਲੂਕੋਜ਼ ਲੈਵਲ ਸੰਤੁਲਿਤ ਰਹਿੰਦਾ ਹੈ ਅਤੇ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਡਾਕਟਰ, ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਤੁਰਨ, ਸਵੇਰ ਦੀ ਸੈਰ ਅਤੇ ਹਲਕੀ-ਫੁਲਕੀ ਕਸਰਤ ਕਰਨ ਦੀ ਰਾਏ ਦਿੰਦੇ ਹਨ ਇਹ ਡਾਇਬਿਟੀਜ਼ ਦੇ ਇਲਾਜ ਦੇ ਸਭ ਤੋਂ ਸੌਖੇ ਤਰੀਕੇ ਹਨ।

ਦਵਾਈਆਂ

ਡਾਇਬਿਟੀਜ਼ ਦੇ ਮਰੀਜਾਂ ਨੂੰ ਦਵਾਈਆਂ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਡਾਕਟਰ, ਮਰੀਜ਼ ਦੀ ਬਿਮਾਰੀ ਅਨੁਸਾਰ ਹੀ ਦਵਾਈ ਦਿੰਦੇ ਹਨ।

ਕੀ ਨਾ ਖਾਈਏ?

ਕੋਲਡ ਡਰਿੰਕ, ਸ਼ਹਿਦ, ਤੱਲਿਆ ਖਾਣਾ, ਕੇਕ, ਪੇਸਟਰੀ, ਮਠਿਆਈ, ਜ਼ਿਆਦਾ ਚੌਲ, ਪਾਸਤਾ ਜਾਂ ਸਫੈਦ ਬਰੈੱਡ ਡੱਬਾਬੰਦ ਖੁਰਾਕ ਪਦਾਰਥ।

ਡਾਇਬਿਟੀਜ਼ ਤੋਂ ਬਚਾਅ ਦੇ ਇਹ ਕੁਝ ਤਰੀਕੇ ਤੁਹਾਡੇ ਕੰਮ ਆਉਣਗੇ

  • ਆਪਣੇ ਗਲੂਕੋਜ਼ ਪੱਧਰ ਨੂੰ ਜਾਂਚੋ ਅਤੇ ਭੋਜਨ ਤੋਂ ਪਹਿਲਾਂ ਇਹ 100 ਅਤੇ ਭੋਜਨ ਤੋਂ ਬਾਅਦ 125 ਤੋਂ ਜ਼ਿਆਦਾ ਹੈ ਤਾਂ ਚੌਕਸ ਹੋ ਜਾਓ ਹਰ ਤਿੰਨ ਮਹੀਨਿਆਂ ’ਤੇ ਐੱਚਬੀਏ-1 ਸੀ ਟੈਸਟ ਕਰਵਾਉਂਦੇ ਰਹੋ ਤਾਂ ਕਿ ਤੁਹਾਡੇ ਸਰੀਰ ’ਚ ਸ਼ੂਗਰ ਦੇ ਅਸਲ ਪੱਧਰ ਦਾ ਪਤਾ ਲੱਗਦਾ ਰਹੇ ਉਸ ਦੇ ਅਨੁਸਾਰ ਤੁਸੀਂ ਡਾਕਟਰ ਨਾਲ ਸਲਾਹ ਕਰਕੇ ਦਵਾਈਆਂ ਲਓ।
  • ਆਪਣੀ ਜੀਵਨਸ਼ੈਲੀ ’ਚ ਬਦਲਾਅ ਕਰੋ ਅਤੇ ਸਰੀਰਕ ਮਿਹਨਤ ਕਰਨਾ ਸ਼ੁਰੂ ਕਰੋ ਜਿੰਮ ਨਹੀਂ ਜਾਣਾ ਚਾਹੁੰਦੇੇ ਹੋ ਤਾਂ ਦਿਨ ’ਚ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਜ਼ਰੂਰ ਪੈਦਲ ਤੁਰੋ ਜਾਂ ਫਿਰ ਯੋਗ ਕਰੋ।
  • ਘੱਟ ਕੈਲੋਰੀ ਵਾਲਾ ਭੋਜਨ ਖਾਓ ਭੋਜਨ ’ਚ ਮਿੱਠੇ ਨੂੰ ਬਿਲਕੁਲ ਖ਼ਤਮ ਕਰ ਦਿਓ ਸਬਜ਼ੀਆਂ, ਤਾਜ਼ੇ ਫਲ, ਸਾਬੁਤ ਅਨਾਜ, ਡੇਅਰੀ ਉਤਪਾਦਾਂ ਨੂੰ ਆਪਣੇ ਭੋਜਨ ’ਚ ਸ਼ਾਮਲ ਕਰੋ ਇਸ ਤੋਂ ਇਲਾਵਾ ਫਾਈਬਰ ਦਾ ਵੀ ਸੇਵਨ ਕਰਨਾ ਚਾਹੀਦਾ ਹੈ।
  • ਦਿਨ ’ਚ ਤਿੰਨ ਟਾਈਮ ਖਾਣੇ ਦੀ ਬਜਾਏ ਓਨੇ ਹੀ ਖਾਣੇ ਨੂੰ ਛੇ ਜਾਂ ਸੱਤ ਵਾਰ ਖਾਓ।
  • ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਬਿਲਕੁਲ ਬੰਦ ਕਰ ਦਿਓ।
  • ਆਫਿਸ ਦੇ ਕੰਮ ਦੀ ਜ਼ਿਆਦਾ ਟੈਨਸ਼ਨ ਨਾ ਰੱਖੋ ਅਤੇ ਰਾਤ ਨੂੰ ਲੋੜੀਂਦੀ ਨੀਂਦ ਲਓ ਘੱਟ ਨੀਂਦ ਸਿਹਤ ਲਈ ਠੀਕ ਨਹੀਂ ਹੈ ਤਣਾਅ ਨੂੰ ਘੱਟ ਕਰਨ ਲਈ ਤੁਸੀਂ ਧਿਆਨ ਲਾਓ ਜਾਂ ਗੀਤ ਆਦਿ ਸੁਣੋ।
  • ਨਿਯਮਿਤ ਤੌਰ ’ਤੇ ਸਿਹਤ ਦੀ ਜਾਂਚ ਕਰਵਾਉਂਦੇ ਰਹੋ ਅਤੇ ਸ਼ੂਗਰ ਲੈਵਲ ਨੂੰ ਰੋਜ਼ਾਨਾ ਮਾਨੀਟਰ ਕਰੋ ਤਾਂ ਕਿ ਉਹ ਕਦੇ ਵੀ ਲੈਵਲ ਤੋਂ ਜ਼ਿਆਦਾ ਨਾ ਹੋਵੇ ਇੱਕ ਵਾਰ ਸ਼ੂਗਰ ਵਧ ਜਾਂਦੀ ਹੈ ਤਾਂ ਉਸਦੇ ਲੈਵਲ ਨੂੰ ਹੇਠਾਂ ਲਿਆਉਣਾ ਕਾਫੀ ਔਖਾ ਕੰਮ ਹੁੰਦਾ ਹੈ ਅਤੇ ਇਸ ਦੌਰਾਨ ਵਧਿਆ ਹੋਇਆ ਸ਼ੂਗਰ ਲੈਵਲ ਸਰੀਰ ਦੇ ਅੰਗਾਂ ’ਤੇ ਆਪਣਾ ਮਾੜਾ ਅਸਰ ਛੱਡਦਾ ਰਹਿੰਦਾ ਹੈ।
  • ਕਣਕ ਅਤੇ ਜੌਂ 2-2 ਕਿੱਲੋ ਦੀ ਮਾਤਰਾ ’ਚ ਲੈ ਕੇ ਇੱਕ ਕਿੱਲੋ ਛੋਲਿਆਂ ਦੇ ਨਾਲ ਪਿਸਵਾ ਲਓ ਇਸ ਆਟੇ ਦੀਆਂ ਬਣੀਆਂ ਰੋਟੀਆਂ ਹੀ ਭੋਜਨ ’ਚ ਖਾਓ।
  • ਡਾਇਬਿਟੀਜ਼ ਰੋਗੀਆਂ ਨੂੰ ਆਪਣੇ ਭੋਜਨ ’ਚ ਕਰੇਲਾ, ਮੇਥੀ, ਸਵਾਂਜਣਾ, ਪਾਲਕ, ਤੁਰਈ, ਸ਼ਲਗਮ, ਵੈਂਗਣ, ਪਰਮਲ, ਕਾਲੀ ਤੋਰੀ, ਮੂਲੀ, ਫੁੱਲਗੋਭੀ, ਬਰੋਕਲੀ, ਟਮਾਟਰ, ਬੰਦ ਗੋਭੀ ਅਤੇ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
  • ਫਲਾਂ ’ਚ ਜਾਮੁਨ, ਨਿੰਬੂ, ਆਂਵਲਾ, ਟਮਾਟਰ, ਪਪੀਤਾ, ਖਰਬੂਜਾ, ਕੱਚਾ ਅਮਰੂਦ, ਸੰਤਰਾ, ਮੌਸਮੀ, ਜੈਫਲ, ਨਾਸ਼ਪਤੀ ਨੂੰ ਸ਼ਾਮਲ ਕਰੋ ਕੇਲਾ, ਸੇਬ, ਖਜੂਰ ਆਦਿ ਨਹੀਂ ਖਾਣਾ ਚਾਹੀਦਾ ਕਿਉਂਕਿ ਇਨ੍ਹਾਂ ’ਚ ਸ਼ੂਗਰ ਜ਼ਿਆਦਾ ਹੁੰਦੀ ਹੈ।
  • ਮੇਥੀ ਦਾਣਾ ਰਾਤ ਨੂੰ ਭਿਉਂ ਦਿਓ ਅਤੇ ਸਵੇਰੇ ਹਰ ਰੋਜ਼ ਖਾਲੀ ਪੇਟ ਉਸਨੂੰ ਖਾਣਾ ਚਾਹੀਦਾ ਹੈ।
  • ਖਾਣੇ ’ਚ ਬਾਦਾਮ, ਲਸਣ, ਪਿਆਜ, ਪੁੰਗਰੀਆਂ ਦਾਲਾਂ, ਪੁੰਗਰੇ ਛਿਲਕੇ ਵਾਲੇ ਛੋਲੇ, ਸੱਤੂ ਅਤੇ ਬਾਜਰਾ ਆਦਿ ਸ਼ਾਮਲ ਕਰੋ ਅਤੇ ਆਲੂ, ਚੌਲ ਅਤੇ ਮੱਖਣ ਦੀ ਬਹੁਤ ਘੱਟ ਵਰਤੋਂ ਕਰੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!