ਸੱਚੇ ਗੁਰੂ, ਸੰਤ, ਪੀਰ-ਫਕੀਰ ਜੀਵ ਦੇ ,ਭਲੇ ਲਈ ਹੀ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਦੇ ਹਨ ਮਾਲਕ ਸਵਰੂਪ ਸੰਤਾਂ ਦਾ ਜੀਵਾਂ ਦੇ ਪ੍ਰਤੀ ਉਪਕਾਰ ਲਾ-ਬਿਆਨ ਹੈ ਮਾਲਕ ਸਵਰੂਪ ਸੰਤ ਖੁਦ ਜਨਮ-ਮਰਨ ਤੋਂ ਰਹਿਤ, ਅਜ਼ਰ ਤੇ ਅਮਰ ਹਸਤੀਆਂ ਹੁੰਦੇ ਹਨ ਅਤੇ ਜੋ ਵੀ ਉਨ੍ਹਾਂ ਨਾਲ ਜੁੜਦਾ ਹੈ, ਜੋ ਵੀ ਸ਼ਰਨ ’ਚ ਆਉਂਦਾ ਹੈ ਆਪਣੀ ਰਹਿਮਤ ਨਾਲ ਉਸਨੂੰ ਵੀ ਜਨਮ-ਮਰਨ ਤੋਂ ਰਹਿਤ ਕਰਕੇ ਹਮੇਸ਼ਾ ਲਈ ਅਜਰ ਤੇ ਅਮਰ ਕਰ ਦਿੰਦੇ ਹਨ ਸੱਚੇ ਰੂਹਾਨੀ ਪਰਉਪਕਾਰੀ ਸੰਤਾਂ ਦਾ ਜੀਵਨ-ਭਰ ਇੱਕਮਾਤਰ ਉਦੇਸ਼ ਜੀਵ-ਸ੍ਰਿਸ਼ਟੀ ਦੇ ਨਮਿਤ, ਸ੍ਰਿਸ਼ਟੀ ਭਲਾਈ ਦਾ ਹੀ ਰਹਿੰਦਾ ਹੈ। (Shah Satnam Singh Ji Maharaj)
ਅਜਿਹੇ ਪਰਮ ਸਨੇਹੀ ਮਹਾਨ ਪਰਉਪਕਾਰੀ ਸੰੰਤਾਂ ਦਾ ਸ੍ਰਿਸ਼ਟੀ ਦੇ ਹਰ ਜੀਵ-ਪ੍ਰਾਣੀ ਨੂੰ ਇੰਤਜਾਰ ਰਹਿੰਦਾ ਹੈ ਅਜਿਹੇ ਸ਼ੁੱਭ ਅਵਸਰ, ਨਵੇਂ ਸਾਲ ਅਤੇ ਪਾਵਨ ਐੱਮਐੱਸਜੀ ਅਵਤਾਰ ਮਹੀਨੇ ਜਨਵਰੀ ਦੇ ਸ਼ੁੱਭ ਅਵਸਰ ’ਤੇ ਜੀਵਾਂ ਦੀ ਖੁਸ਼ੀ ਦਾ ਲਿਖ-ਬੋਲ ਕੇ ਵਰਣਨ ਨਹੀਂ ਹੋ ਸਕਦਾ ਉਨ੍ਹਾਂ ਦੀ ਖੁਸ਼ੀ ਤੇ ਚਾਵਾਂ ਦਾ ਕੋਈ ਪਾਰਾਵਾਰ ਨਹੀਂ ਰਹਿੰਦਾ।
ਮਾਲਕ ਸਵਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੇ ਪੂਜਨੀਕ ਦੂਜੇ ਪਾਤਸ਼ਾਹ) ਨੇ ਆਪਣੀ ਅਪਾਰ ਰਹਿਮਤ ਨਾਲ ਅਜਿਹੇ ਲੱਖਾਂ ਘਰ-ਪਰਿਵਾਰਾਂ ਨੂੰ ਆਬਾਦ ਕੀਤਾ ਜੋ ਆਪਣੀਆਂ ਬੁਰੀਆਂ ਆਦਤਾਂ, ਨਸ਼ਿਆਂ ਤੇ ਬੁਰਾਈਆਂ ਦੇ ਕਾਰਨ ਸਮਾਜ ਤੋਂ ਬਿਲਕੁੱਲ ਟੁੱਟ ਚੁੱਕੇ ਸਨ, ਵਿਖਰ ਚੁੱਕੇ ਸਨ ਅਜਿਹੀ ਕੋਈ ਬੁਰਾਈ ਨਹੀਂ ਜੋ ਉਨ੍ਹਾਂ ’ਚ ਨਹੀਂ ਸੀ ਘਰ ’ਚ ਉਨ੍ਹਾਂ ਦੇ ਚੁੱਲ੍ਹੇ ਵੀ ਨਹੀਂ ਤੱਪਦੇ ਸਨ ਪਰ ਸੱਚੇ ਦਿਆਲੂ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ’ਤੇ ਆਪਣੀ ਅਜਿਹੀ ਰਹਿਮਤ ਕੀਤੀ ਕਿ ਆਪ ਜੀ ਦੇ ਰੂਹਾਨੀ ਸਤਿਸੰਗ ਦੇ ਪ੍ਰਭਾਵਸ਼ਾਲੀ ਬਚਨਾਂ ਰਾਹੀਂ ਉਹ ਆਪਣੀਆਂ ਸਭ ਬੁਰਾਈਆਂ ਤਿਆਗ ਕੇ ਆਪਜੀ ਦੀ ਸ਼ਰਨ ’ਚ ਆ ਗਏ ਅਤੇ ਅੱਜ ਆਪ ਜੀ ਦੀ ਹੀ ਕ੍ਰਿਪਾ ਨਾਲ ਉਨ੍ਹਾਂ ਪਰਿਵਾਰਾਂ ’ਚ ਰੰਗ-ਭਾਗ ਲੱਗੇ ਹਨ। (Shah Satnam Singh Ji Maharaj)
ਆਪ ਜੀ ਦੇ ਅਪਾਰ ਰਹਿਮੋ-ਕਰਮ ਨਾਲ ਅੱਜ ਉਹ ਸੇਵਾ, ਸਿਮਰਨ ਅਤੇ ਅੱਛਾਈ ਦੇ ਮਾਰਗ ’ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸੁਖਮਈ ਬਣਾਏ ਹੋਏ ਹਨ ਆਪਜੀ ਨੇ ਅਜਿਹੇ ਦੋ-ਚਾਰ ਸੌ ਨਹੀਂ, ਲੱਖਾਂ ਲੋਕਾਂ ਨੂੰ ਆਪਣਾ ਅਪਾਰ ਰਹਿਮੋ-ਕਰਮ ਬਖ਼ਸ਼ ਕੇ ਦੇਵਤਾਵਾਂ ਤੋਂ ਉੱਚਾ ਦਰਜਾ ਉਨ੍ਹਾਂ ਨੂੰ ਦਿੱਤਾ ਹੈ ਸੱਚੇ ਮੁਰਸ਼ਿਦੇ-ਏ-ਕਾਮਿਲ ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ ਪ੍ਰਤੀ ਸਾਰੀ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਦਾ ਹਰ ਜੀਵ-ਪ੍ਰਾਣੀ ਇਸ ਪਾਵਨ ਆਗਮਨ ’ਤੇ ਨਮਨ ਕਰਦੇ ਹਨ, ਕੋਟਿ-ਕੋਟਿ ਧੰਨਵਾਦ ਕਰਦੇ ਹਨ ਪੂਜਨੀਕ ਪਰਮ ਪਿਤਾ ਜੀ ਨੇ ਜੀਵਾਂ ਦੇ ਉੱਧਾਰ ਲਈ ਇਸ ਕਲਿਯੁੱਗ ’ਚ ਅਵਤਾਰ ਧਾਰਨ ਕੀਤਾ।
ਨਵੇਂ ਸਾਲ ਦੇ ਸ਼ੁੱਭ ਆਗਮਨ ਦੀ ਖੁਸ਼ੀ ਤਾਂ ਹੈ ਹੀ ਅਤੇ ਸਾਧ-ਸੰਗਤ ਲਈ ਇਹ ਜਨਵਰੀ ਮਹੀਨਾ ਹਰ ਸਾਲ ਦੁੱਗਣੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਇਸ ਪਾਵਨ ਮਹੀਨੇ ’ਚ ਸ੍ਰਿਸ਼ਟੀ-ਉੱਧਾਰ ਲਈ ਅਵਤਾਰ ਧਾਰਨ ਕਰਕੇ ਧਰਤ ’ਤੇ ਆਏ ਇਸ ਤੋਂ ਵੱਡੀ ਖੁਸ਼ੀ ਸਾਧ-ਸੰਗਤ ਲਈ ਕੋਈ ਹੋਰ ਹੋ ਨਹੀਂ ਸਕਦੀ ਸਾਧ-ਸੰਗਤ ਆਪਣੇ ਮੁਰਸ਼ਿਦੇ-ਏ-ਕਾਮਿਲ ਦਾ ਸ਼ੁੱਭ ਆਗਮਨ ਦਿਵਸ 25 ਜਨਵਰੀ ਨੂੰ ਬਹੁਤ ਵੱਡੇ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਭੰਡਾਰੇ ਦੇ ਰੂਪ ’ਚ ਬਹੁਤ ਹੀ ਉਤਸ਼ਾਹ ਤੇ ਚਾਵਾਂ ਨਾਲ ਮਨਾਉਂਦੀ ਹੈ। (Shah Satnam Singh Ji Maharaj)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਨੇ ਪੂਜਨੀਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖ ਤੋਂ 25 ਜਨਵਰੀ 1919 ਨੂੰ ਜਗਤ-ਉੱਧਾਰ ਲਈ ਅਵਤਾਰ ਧਾਰਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਅਪਾਰ ਰਹਿਮੋ-ਕਰਮ ਨਾਲ ਜੀਵਾਂ ’ਤੇ ਅਣਗਿਣਤ ਉਪਕਾਰ ਕੀਤੇ ਆਪ ਜੀ ਦੇ ਉਪਕਾਰ ਅਵਰਣਨਯੋਗ ਹਨ, ਜੋ ਲਿਖਣ-ਦੱਸਣ ਤੋਂ ਬਾਹਰ ਅੱਜ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਦੇਸ਼-ਵਿਦੇਸ਼ ਯਾਨੀ ਪੂਰੇ ਵਿਸ਼ਵ ’ਚ ਕਰੋੜਾਂ (ਸਾਢੇ ਛੇ ਕਰੋੜ ਤੋਂ ਜ਼ਿਆਦਾ) ਸਾਧ-ਸੰਗਤ ਆਪ ਜੀ ਦੀਆਂ ਰਹਿਮਤਾਂ ਨੂੰ ਪ੍ਰਤੱਖ ਰੂਪ ’ਚ ਪਾ ਰਹੀ ਹੈ। (Shah Satnam Singh Ji Maharaj)
‘‘ਜੀ ਆਉਂਦੇ ਉਪਕਾਰ ਕਰਨੇ,
ਕਲਿਯੁੱਗੀ ਜੀਵਾਂ ਦਾ ਉੱਧਾਰ ਕਰਨੇ
ਸੰਤ ਆਉਂਦੇ, ਜੀ ਆਉਂਦੇ ਉਪਕਾਰ ਕਰਨੇ