ਕਰੋ ਸੌਪ੍ਰਤੀਸ਼ਤ ਸ਼ੁੱਧ ਇਸ਼ਨਾਨ
ਹੈਰਾਨ ਨਾ ਹੋਵੋ, ਇਹ ਸਾਬਣ ਜਾਂ ਸ਼ੈਂਪੂ ਦਾ ਇਸ਼ਤਿਹਾਰ ਨਹੀਂ ਅਸੀਂ ਤੁਹਾਨੂੰ ਕਿਸੇ ਇਸ਼ਤਿਹਾਰ ਦੇ ਗੁਣ-ਔਗੁਣ ਦੱਸਣ ਨਹੀਂ ਜਾ ਰਹੇ ਹਾਂ ਅਸੀਂ ਤੁਹਾਨੂੰ ਨਹਾਉਣ ਦੀ ਉਹ ਵਿਧੀ ਦੱਸ ਰਹੇ ਹਾਂ, ਜਿਸ ਲਈ ਤੁਹਾਨੂੰ ਨਾ ਤਾਂ 10 ਤੋਂ 50 ਰੁਪਏ ਤੱਕ ਦੇ ਮਹਿੰਗੇ, ਚਮੜੀ ਦੀ ਚਮਕ ਨਸ਼ਟ ਕਰਨ ਵਾਲੇ ਸਾਬਣ ਦੀ ਜ਼ਰੂਰਤ ਹੈ, ਨਾ ਕਿਸੇ ਬਿਊਟੀ ਪਾਰਲਰ ’ਚ ਜਾਣ ਦੀ
Table of Contents
ਸੌ ਪ੍ਰਤੀਸ਼ਤ ਸ਼ੁੱਧ ਇਸ਼ਨਾਨ ਤੁਸੀਂ ਆਪਣੇ ਘਰ ’ਚ ਹੀ ਕਰ ਸਕਦੇ ਹੋ
ਨਿੰਬੂ ਨਾਲ ਇਸ਼ਨਾਨ:-
ਤਾਜ਼ਗੀ ਦੇਣ ਵਾਲਾ ਇਸ਼ਨਾਨ ਕਰਨਾ ਬਹੁਤ ਹੀ ਆਸਾਨ ਹੈ ਘਰ ’ਚ ਵਰਤੇ ਗਏ ਨਿੰਬੂ ਦੇ ਛਿਲਕਿਆਂ ਨੂੰ ਨਹਾਉਣ ਤੋਂ ਪਹਿਲਾਂ ਲਗਾਓ ਕੁਝ ਦੇਰ ਬਾਅਦ ਤੁਸੀਂ ਆਮ ਪਾਣੀ ’ਚ ਇੱਕ ਨਿੰਬੂ ਦਾ ਰਸ ਮਿਲਾ ਕੇ ਇਸ਼ਨਾਨ ਕਰ ਲਓ ਇਹ ਇਸ਼ਨਾਨ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਹੈ ਜਿਨ੍ਹਾਂ ਦੇ ਪਸੀਨੇ ’ਚੋਂ ਬਦਬੂ ਆਉਂਦੀ ਹੈ ਅਤੇ ਉਨ੍ਹਾਂ ਨੂੰ ਦਿਨ ’ਚ ਕਈ ਵਾਰ ਡਿਓਡਰੈਂਟ ਦੀ ਵਰਤੋਂ ਕਰਨੀ ਪੈਂਦੀ ਹੈ ਜਾਂ ਫਿਰ ਲੋਕਾਂ ਕੋਲ ਜਾਂਦੇ ਸਮੇਂ ਝਿਜਕਣਾ ਪੈਂਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਿੰਬੂ ਨਾਲ ਇਸ਼ਨਾਨ ਕਰਨ ਨਾਲ 2 ਘੰਟੇ ਦੀ ਡਿਓਡਰੈਂਟ ਸੁਰੱਖਿਆ ਦੀ ਮੁਫ਼ਤ ਗਾਰੰਟੀ ਮਿਲ ਜਾਂਦੀ ਹੈ ਇਸ ਨਾਲ ਤੁਸੀਂ ਮਹਿੰਗੇ ਡਿਓਡਰੈਂਟ ਤੋਂ ਬਚੋ
ਦੁੱਧ ਨਾਲ ਇਸ਼ਨਾਨ:-
ਇਹ ਇਸ਼ਨਾਨ ਐਨਾ ਖਰਚੀਲਾ ਨਹੀਂ ਜਿੰਨਾ ਤੁਸੀਂ ਸਮਝ ਲਿਆ ਦੁੱਧ ਨਾਲ ਇਸ਼ਨਾਨ ਸੌਖਾ ਤੇ ਸਸਤਾ ਹੈ ਆਓ ਇਸ ਇਸ਼ਨਾਨ ਨੂੰ ਕਰਨ ਦੀ ਵਿਧੀ ਦੱਸਦੇ ਹਾਂ 100 ਗ੍ਰਾਮ ਦੁੱਧ ਨੂੰ ਇੱਕ ਵੱਡੀ ਕਟੋਰੀ ’ਚ ਲਓ ਇਸ਼ਨਾਨ ਕਰਨ ਤੋਂ ਪਹਿਲਾਂ ਦੁੱਧ ਵਾਲੀ ਕਟੋਰੀ ’ਚ ਰੂੰ ਦਾ ਵੱਡਾ ਫੰਬਾ ਪਾਓ ਇਸ ਨੂੰ ਕੱਢ ਕੇ ਸਰੀਰ ’ਤੇ ਲਾ ਕੇ ਮਲੋ ਥੋੜ੍ਹੀ ਦੇਰ ਬਾਅਦ ਤੁਸੀਂ ਠੰਢੇ ਪਾਣੀ ਨਾਲ ਨਹਾ ਲਓ ਹੋ ਗਿਆ ਦੁੱਧ ਨਾਲ ਇਸ਼ਨਾਨ, ਨਾ ਕੈਮੀਕਲ ਦਾ ਡਰ, ਨਾ ਤਵੱਚਾ ਦੀ ਖੁਸ਼ਕੀ ਦਾ ਡਰ, ਹੋ ਗਈ ਤਵੱਚਾ ਖਿੜੀ-ਖਿੜੀ ਅਤੇ ਮੁਲਾਇਮ
ਮੁਲਤਾਨੀ ਮਿੱਟੀ ਨਾਲ ਇਸ਼ਨਾਨ:-
ਜੇਕਰ ਅਸੀਂ ਇਸ ਦੀ ਮਸ਼ਹੂਰੀ ਕਰ ਰਹੇ ਹੁੰਦੇ ਤਾਂ ਅਸੀਂ ਕਹਿ ਦਿੰਦੇ ਸੁੰਦਰ ਸਲੋਨੀ ਤਵੱਚਾ ਦਾ ਰਾਜ ਹੀ ਹੈ ਨਿਖਰੇ-ਨਿਖਰੇ ਰੇਸ਼ਮੀ ਵਾਲਾਂ ਦਾ ਰਾਜ ਜੀ ਹਾਂ, ਇਹ ਕਮਾਲ ਹੈ ਮੁਲਤਾਨੀ ਮਿੱਟੀ ਦਾ ਪਰ ਇਹ ਗੱਲ ਇਸਤਿਹਾਰ ਦੀ ਨਹੀਂ, ਇਹ ਹਕੀਕਤ ਹੈ ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਮੁਲਤਾਨੀ ਮਿੱਟੀ ਨਾਲ ਨਹਾਉਣ ਦੇ ਤਰੀਕੇ ਜੋ ਬੇਹੱਦ ਆਸਾਨ ਹਨ ਕਿਸੇ ਵੀ ਪਰਚੂਨ ਦੀ ਦੁਕਾਨ ਤੋਂ ਇਸ ਨੂੰ ਖਰੀਦ ਲਓ ਘਰ ਲਿਆ ਕੇ ਇਸ ਨੂੰ ਕੁੱਟ-ਪੀਸ ਕੇ ਇਸ ਦੇ ਪਾਊਡਰ ਨੂੰ ਦੁੱਧ, ਦਹੀ, ਗੁਲਾਬ ਜਲ ਜਾਂ ਪਾਣੀ ’ਚ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਵਾਲਾਂ ਸਮੇਤ ਪੂਰੇ ਸਰੀਰ ’ਤੇ ਮਲੋ ਥੋੜ੍ਹੀ ਦੇਰ ਬਾਅਦ ਹਲਕੇ ਗੁਣਗੁਣੇ ਪਾਣੀ ਨਾਲ ਸਰਦੀਆਂ ’ਚ ਤੇ ਠੰਢੇ ਪਾਣੀ ਨਾਲ ਗਰਮੀ ’ਚ ਇਸ਼ਨਾਨ ਕਰੋ ਕੁਝ ਹੀ ਦਿਨਾਂ ’ਚ ਤੁਸੀਂ ਪਾਓਗੇ ਕਿ ਤੁਹਾਡਾ ਚਿਹਰਾ ਖਿੜਿਆ-ਖਿੜਿਆ ਨਜ਼ਰ ਆ ਰਿਹਾ ਹੈ ਇਹ ਇਸ਼ਨਾਨ ਤੁਹਾਨੂੰ ਤਾਜ਼ਗੀ ਤਾਂ ਦੇਵੇਗਾ ਹੀ, ਚਿਹਰੇ ’ਤੇ ਨਿਖਾਰ ਵੀ ਲਿਆਏਗਾ, ਨਾਲ ਹੀ ਤੁਹਾਡੇ ਵਾਲਾਂ ਨੂੰ ਰੇਸ਼ਮੀ ਅਤੇ ਮਜ਼ਬੂਤ ਬਣਾਏਗਾ
ਨਿੰਮ੍ਹ ਨਾਲ ਇਸ਼ਨਾਨ:-
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਨਿੰਮ੍ਹ ਦੀ ਕਈ ਰੋਗਾਂ ’ਚ ਦਵਾਈ ਦੇ ਰੂਪ ’ਚ ਵਰਤੀ ਜਾਂਦੀ ਹੈ ਚਮੜੀ ਦੇ ਰੋਗਾਂ ਲਈ ਨਿੰਮ੍ਹ ਰਾਮਬਾਣ ਹੈ ਅਸੀਂ ਤੁਹਾਨੂੰ ਸਿਰਫ਼ ਚਿਹਰੇ ’ਤੇ ਹੀ ਨਹੀਂ, ਪੂਰੇ ਸਰੀਰ ਨੂੰ ਸੁੰਦਰ ਬਣਾਉਣ ਵਾਲੇ ਉਬਟਣ ਦੇ ਵਿਸ਼ੇ ’ਚ ਦੱਸ ਰਹੇ ਹਾਂ ਇਹ ਉਬਟਣ ਤੁਹਾਨੂੰ ਜੋ ਤਾਜ਼ਗੀ ਅਤੇ ਰੌਣਕ ਦੇੇਵੇਗਾ, ਉਹ ਮਹਿੰਗੇ ਤੋਂ ਮਹਿੰਗਾ ਸਾਬਣ ਵੀ ਨਹੀਂ ਦੇ ਸਕਦਾ ਨਿੰਮ ਦੇ ਪੱਤਿਆਂ ਨੂੰ ਪੀਸ ਲਓ ਇਸ ’ਚ ਦਹੀਂ ਅਤੇ ਵੇਸਣ ਨੂੰ ਮਿਲਾ ਕੇ ਪੇਸਟ ਚੰਗੀ ਤਰ੍ਹਾਂ ਮਿਲਾ ਲਓ
ਇਸ ਪੇਸਟ ਦੀ ਪੂਰੇ ਸਰੀਰ ’ਚ ਉਬਟਣ ਲਾਓ ਅਤੇ ਥੋੜ੍ਹੀ ਦੇਰ ਬਾਅਦ ਮਲ-ਮਲ ਕੇ ਇਸ਼ਨਾਨ ਕਰੋ ਜੇਕਰ ਤੁਹਾਨੂੰ ਇਹ ਸਭ ਕਰਨ ’ਚ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਨਿੰਮ੍ਹ ਦੇ ਪੱਤਿਆਂ ਨੂੰ ਪਾਣੀ ’ਚ ਉੱਬਾਲ ਲਓ ਅਤੇ ਠੰਢਾ ਹੋਣ ’ਤੇ ਇਸ਼ਨਾਨ ਕਰੋ ਇਹ ਇਸ਼ਨਾਨ ਕੁਦਰਤੀ ਕੀਟਨਾਸ਼ਕ, ਰੋਗਾਂ ਨੂੰ ਦੂਰ ਕਰਨ ਵਾਲਾ, ਨਵੀਂ ਤਾਜ਼ਗੀ ਅਤੇ ਚਮਕ ਦੇਣ ਵਾਲਾ ਹੈ
ਇਸ ਤਰ੍ਹਾਂ ਦੇ ਇਸ਼ਨਾਨ ਕਈ ਰੋਗਾਂ ਤੋਂ ਰੱਖਿਆ ਕਰਦੇ ਹੋਏ ਘਰ ਦੇ ਬਜ਼ਟ ਨੂੰ ਮੁੱਠੀ ’ਚ ਰੱਖਣ ’ਚ, ਆਪਣੀ ਛੋਟੀ ਹੀ ਸਹੀ ਪਰ ਅਹਿਮ ਭੂਮਿਕਾ ਨਿਭਾਉਂਦੇ ਹਨ ਫਿਰ ਜਦੋਂ ਸਵਾਲ ਤਾਜ਼ਗੀ, ਸੁੰਦਰਤਾ ਅਤੇ ਸਿਹਤ ਦਾ ਹੋਵੇ ਤਾਂ ਫਿਰ ਇਹ ਸਭ ਮਹਿੰਗੀਆਂ ਚੀਜ਼ਾਂ ਕਿਉਂ? ਸਸਤੀ, ਸੌਖੀ ਅਤੇ ਸੁਰੱਖਿਅਤ ਇਸ਼ਨਾਨ ਦੀ ਵਿਧੀ ਕਿਉਂ ਨਾ ਅਪਣਾਈ ਜਾਵੇ
ਕਰਮਵੀਰ ਅਨੁਰਾਗੀ