ਭਰਵਾਂ ਕਰੇਲਾ
Table of Contents
Bharwa Karela ਸਮੱਗਰੀ:
- ਕਰੇਲੇ 5,
- ਤੇਲ 2 ਚਮਚ,
- ਭੁੰਨ੍ਹੇ ਛੋਲੇ 3 ਚਮਚ,
- ਕਸ਼ਮੀਰੀ ਲਾਲ ਮਿਰਚ ਪਾਊਡਰ 1 ਚਮਚ,
- ਹਲਦੀ ਪਾਊਡਰ ਅੱਧਾ ਚਮਚ,
- ਧਨੀਆ ਪਾਊਡਰ ਦੋ ਚਮਚ,
- ਭੁੰਨਿ੍ਹਆ ਜ਼ੀਰਾ ਪਾਊਡਰ ਇੱਕ ਚਮਚ,
- ਹਿੰਗ ਚੂੰਢੀ ਕੁ,
- ਨਮਕ ਸਵਾਦ ਅਨੁਸਾਰ,
- ਸੌਂਫ ਪਾਊਡਰ ਦੋ ਚਮਚ,
- ਕੱਦੂਕਸ਼ ਕੀਤਾ ਹੋਇਆ ਇੱਕ ਕੱਚਾ ਅੰਬ
Bharwa Karela ਬਣਾਉਣ ਦਾ ਤਰੀਕਾ:
- ਇੱਕ ਮਿਕਸਰ ਜਾਰ ’ਚ ਭੁੰਨ੍ਹੇ ਛੋਲੇ, ਕਸ਼ਮੀਰੀ ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ, ਭੁੰਨਿ੍ਹਆ ਜੀਰਾ ਪਾਊਡਰ, ਹਿੰਗ, ਨਮਕ ਅਤੇ ਸੌਂਫ ਪਾਊਡਰ ਪਾਓ ਅਤੇ ਮਸਾਲਿਆਂ ਨੂੰ ਦਰਦਰਾ ਪੀਸ ਲਓ
- ਉਸ ਤੋਂ ਬਾਅਦ ਕਰੇਲੇ ਨੂੰ ਧੋਵੋ ਅਤੇ ਫਿਰ ਛਿੱਲ ਲਓ ਅਤੇ ਵਿਚਕਾਰੋਂ ਲੰਮਾ ਚੀਰ ਲਾ ਕੇ ਬੀਜ਼ ਕੱਢ ਲਓ ਜਦੋਂ ਬੀਜ ਨਿੱਕਲ ਜਾਣ, ਤਾਂ ਉਸ ’ਚ ਨਮਕ ਲਾ ਕੇ 30 ਮਿੰਟਾਂ ਲਈ ਅਲੱਗ ਰੱਖ ਦਿਓ, ਇਸ ਨਾਲ ਕਰੇਲੇ ਦੀ ਕੜਵਾਹਟ ਘੱਟ ਹੋ ਜਾਂਦੀ ਹੈ
- ਹੁਣ ਇੱਕ ਕੜਾਹੀ ’ਚ ਮਸਾਲਾ ਪਾਓ ਅਤੇ ਹਲਕੇ ਸੇਕੇ ’ਤੇ ਉਸ ਨੂੰ ਭੁੰਨੋ੍ਹ ਹੁਣ ਇਸ ’ਚ ਕੱਦੂਕਸ਼ ਕੀਤਾ ਹੋਇਆ ਕੱਚਾ ਅੰਬ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਮਸਾਲੇ ਨੂੰ ਕਰੇਲੇ ਦੇ ਅੰਦਰ ਭਰ ਦਿਓ
- ਹੁਣ ਕੜਾਹੀ ’ਚ 2 ਚਮਚ ਤੇਲ ਗਰਮ ਕਰੋ ਅਤੇ ਉਸ ’ਚ ਭਰੇ ਹੋਏ ਕਰੇਲੇ ਪਾ ਦਿਓ ਹਲਕੇ ਸੇਕੇ ’ਤੇ ਢੱਕ ਕੇ ਪਕਾਓ ਵਿੱਚੋਂ-ਵਿੱਚੋਂ ਇਨ੍ਹਾਂ ਨੂੰ ਪਲਟਦੇ ਰਹੋ, ਤਾਂ ਕਿ ਕਰੇਲੇ ਚਾਰੇ ਪਾਸਿਓਂ ਚੰਗੀ ਤਰ੍ਹਾਂ ਪੱਕ ਜਾਣ
- ਜਦੋੋਂ ਚੰਗੀ ਤਰ੍ਹਾਂ ਪੱਕ ਜਾਣ ਤਾਂ ਗੈਸ ਬੰਦ ਕਰ ਦਿਓ ਉੱਪਰੋਂ ਥੋੜ੍ਹਾ ਹਰਾ ਧਨੀਆ ਪਾਓ ਅਤੇ ਗਰਮਾ-ਗਰਮ ਰੋਟੀ, ਪਰੌਂਠੇ ਜਾਂ ਦਾਲ-ਚੌਲਾਂ ਨਾਲ ਸਰਵ ਕਰੋ































































