ਸਿੰਗ ਹੁੰਦੇ ਹਨ ਪਸ਼ੂਆਂ ਦਾ ਕੁਦਰਤੀ ਹਥਿਆਰ
ਕੁਦਰਤ ਨੇ ਵੱਖ-ਵੱਖ ਪ੍ਰਾਣੀਆਂ ਨੂੰ ਆਪਣੀ ਸੁਰੱਖਿਆ ਲਈ ਵੱਖ-ਵੱਖ ਅੰਗ ਦਿੱਤੇ ਹਨ ਉਨ੍ਹਾਂ ਅੰਗਾਂ ’ਚ ਸਿੰਗ ਵੀ ਥਣਧਾਰੀ ਵਰਗ ਦੇ ਕੁਝ ਪ੍ਰਾਣੀਆਂ ’ਚ ਪਾਇਆ ਜਾਂਦਾ ਹੈ ਕੁਝ ਪ੍ਰਾਣੀਆਂ ਨੂੰ ਇਹ ਸੁਰੱਖਿਆ ਦੇ ਨਾਲ-ਨਾਲ ਸੁੰਦਰਤਾ ਜਾਂ ਵਚਿੱਤਰਤਾ ਵੀ ਦਿੰਦੇ ਹਨ ਪਸ਼ੂਆਂ ’ਚ ਪਾਏ ਜਾਣ ਵਾਲੇ ਸਿੰਗ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ-
Table of Contents
ਕੈਰੇਟਿਨ-ਤੰਤੂ ਸਿੰਗ:-
ਇਹ ਗੈਂਡੇ ’ਚ ਪਾਇਆ ਜਾਂਦਾ ਹੈ ਇਹ ਕੰਕਾਲੀ ਤੱਤਾਂ ਦਾ ਬਣਿਆ ਨਹੀਂ ਹੁੰਦਾ ਇਹ ਐਪਿਡਮਿਰਸ ਦੀਆਂ ਕੈਰੇਟਿਨ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਇਸਦੇ ਅੰਦਰ ਪਰਸਪਰ ਬੱਝੇ ਚਿਪਕੇ ਹੋਏ ਕੈਰੇਟਿਨ ਤੰਤੂਆਂ ਦੀ ਇੱਕ ਸੰਘਣੀ ਪਰਤ ਬਣ ਜਾਂਦੀ ਹੈ ਪਰ ਇਸਦੇ ਤੰਤੂ ਅਸਲ ’ਚ ਵਾਲ ਨਹੀਂ ਹੁੰਦੇ ਇਹ ਇੱਕ ਸਥਾਈ ਐਪਿਡਮਿਰਸੀ ਢਾਂਚਾ ਹੈ ਜੇਕਰ ਇਹ ਸਿੰਗ ਟੁੱਟ ਜਾਣ ਤਾਂ ਫਿਰ ਤੋਂ ਉੱਗ ਆਉਂਦੇ ਹਨ ਭਾਰਤੀ ਗੈਂਡੇ ਦੇ ਇੱਕ ਅਤੇ ਅਫਰੀਕੀ ਗੈਂਡੇ ਦੇ ਦੋ ਸਿੰਗ ਹੁੰਦੇ ਹਨ।
ਸ਼ੂਲ ਸਿੰਗ:-
ਇਸ ਵਿਚ ਸਾਹਮਣੇ ਵਾਲੀ ਹੱਡੀ ਦਾ ਇੱਕ ਸਥਾਈ ਉਭਾਰ ਹੁੰਦਾ ਹੈ ਜਿਸ ਦੇ ਉੱਪਰ ਇੱਕ ਸਖ਼ਤ ਪਰਤ ਐਪਿਡਮਿਰਸੀ ਪਰਤ ਚੜ੍ਹੀ ਹੁੰਦੀ ਹੈ ਪਰਤ ’ਚ ਸ਼ੂਲ ਬਣੇ ਹੁੰਦੇ ਹਨ ਇਹ ਸ਼ੂਲ ਗਿਣਤੀ ’ਚ ਇੱਕ ਤੋਂ ਤਿੰਨ ਤੱਕ ਹੁੰਦੇ ਹਨ ਤੇ ਸਿਰਫ ਸਖ਼ਤ ਪਰਤ ਦੇ ਬਣੇ ਹੁੰਦੇ ਹਨ ਪਰਤ ਹਰ ਸਾਲ ਉੱਤਰ ਜਾਂਦੀ ਹੈ ਇਹ ਰੂਸੀ ਐਟੀਲੋਕੈਪਰਾ ’ਚ ਪਾਇਆ ਜਾਂਦਾ ਹੈ।
ਮ੍ਰਿਗ ਸਿੰਗ:-
ਇਹ ਸਿੰਗ ਮ੍ਰਿਗ ਕੁੱਲ ਦੇ ਸਾਰੇ ਨਰਾਂ ’ਚ ਪਾਏ ਜਾਂਦੇ ਹਨ ਪਰ ਰੇਨਡੀਅਰ ਅਤੇ ਕੈਰਿਬੂ ’ਚ ਨਰ ਅਤੇ ਮਾਦਾ ਦੋਵਾਂ ’ਚ ਪਾਏ ਜਾਂਦੇ ਹਨ ਮ੍ਰਿਗ ਸਿੰਗ ਫਰਾਂਟਲ ਹੱਡੀ ਦਾ ਇੱਕ ਵਾਧਾ ਹੁੰਦਾ ਹੈ ਇਹ ਵਾਧਾ ਜਦੋਂ ਵਧ ਰਿਹਾ ਹੁੰਦਾ ਹੈ ਤਾਂ ਉਸਦੇ ਉੱਪਰ ਰੋਮਿਲ ਖੱਲ ਦੀ ਇੱਕ ਪਰਤ ਚੜ੍ਹੀ ਹੁੰਦੀ ਹੈ ਜਿਸ ਨੂੰ ਮਖਮਲ ਕਹਿੰਦੇ ਹਨ ਮ੍ਰਿਗ ਸਿੰਗ ਜਦੋਂ ਪੂਰੀ ਤਰ੍ਹਾਂ ਵਧ ਜਾਂਦਾ ਹੈ, ਤਾਂ ਉਦੋਂ ਮਖਮਲ ਝੜ ਜਾਂਦਾ ਹੈ ਅਤੇ ਉਦੋਂ ਮ੍ਰਿਗ ਸਿੰਗ ਚਰਮੀ ਹੱਡੀ ਦਾ ਬਣਿਆ ਰਹਿ ਜਾਂਦਾ ਹੈ ਹੱਡੀਦਾਰ ਮ੍ਰਿਗ ਸਿੰਗ ਵੀ ਹਰ ਸਾਲ ਪ੍ਰਜਣਨ ਰੁੱਤ ਤੋਂ ਬਾਅਦ ਡਿੱਗ ਜਾਂਦੇ ਹਨ ਮ੍ਰਿਗ ਸਿੰਗ ਠੋਸ ਮੀਜੋਡਰਮੀ ਹੱਡੀਆਂ ਹੁੰਦੀਆਂ ਹਨ ਪਰ ਉਹ ਚਮੜੀ ਦੇ ਪ੍ਰਭਾਵ ਅਧੀਨ ਬਣਦੇ ਹਨ ਮ੍ਰਿਗ ਸਿੰਗਾਂ ਦਾ ਬਣਨਾ ਅੰਡਕੋਸ਼ਾਂ ਅਤੇ ਮਾਸਟਰ ਗਲੈਂਡ ਦੀ ਅਗਲੇ ਗੇੜ ਦੇ ਹਾਰਮੋਨਾਂ ਦੁਆਰਾ ਕੰਟਰੋਲ ਹੁੰਦਾ ਹੈ।
ਜਿਰਾਫ਼ ਦੇ ਸਿੰਗ:-
ਇਨ੍ਹਾਂ ਦੇ ਸਿੰਗ ਹਿਰਨਾਂ ਵਰਗੇ ਹੁੰਦੇ ਹਨ ਜਿਨ੍ਹਾਂ ’ਚ ਇੱਕ ਡਰਮਿਸੀ ਹੱਡੀ ਦਾ ਅੰਦਰਲਾ ਭਾਗ ਬਣਿਆ ਹੁੰਦਾ ਹੈ ਅਤੇ ਉੱਪਰੋਂ ਐਪਿਡਮਿਰਸੀ ਮਖਮਲ ਅਤੇ ਖੱਲ ਚੜ੍ਹੀ ਹੁੰਦੀ ਹੈ ਇਹ ਖੱਲ ਕਦੇ ਨਹੀਂ ਝੜਦੀ ਜਿਰਾਫ ਦੇ ਸਿੰਗ ਛੋਟੇ ਹੁੰਦੇ ਹਨ ਇਨ੍ਹਾਂ ’ਚ ਸ਼ਾਖਾਵਾਂ ਨਹੀਂ ਹੁੰਦੀਆਂ ਇਹ ਸਥਾਈ ਹੁੰਦੇ ਹਨ ਇਹ ਨਰ ਅਤੇ ਮਾਦਾ ਦੋਵਾਂ ’ਚ ਪਾਏ ਜਾਂਦੇ ਹਨ।
ਖੋਖਲੇ ਸਿੰਗ:-
ਇਸ ਤਰ੍ਹਾਂ ਦੇ ਸਿੰਗ ਗਾਂ, ਮੱਝ, ਭੇਡ, ਬੱਕਰੀ ਆਦਿ ’ਚ ਪਾਏ ਜਾਂਦੇ ਹਨ ਅਤੇ ਆਮ ਤੌਰ ’ਤੇ ਇਹ ਨਰ ਅਤੇ ਮਾਦਾ ਦੋਵਾਂ ’ਚ ਪਾਏ ਜਾਂਦੇ ਹਨ ਖੋਖਲੇ ਸਿੰਗ ਇੱਕ ਸਥਾਈ ਡਰਮਿਸੀ ਹੱਡੀ ਤੋਂ ਨਿੱਕਲਦਾ ਹੈ ਇਸ ਦੇ ਉੱਪਰ ਐਪਿਡਮਿਰਸੀ ਦਾ ਬਣਿਆ ਇੱਕ ਸਥਾਈ ਖੋਖਲਾ ਸਿੰਗ ਚੜਿ੍ਹਆ ਹੁੰਦਾ ਹੈ ਇਹ ਸਿੰਗ ਕਦੇ ਨਹੀਂ ਡਿੱਗਦੇ ਅਤੇ ਕਦੇ ਵੀ ਨਹੀਂ ਫੁੱਟਦੇ।
-ਸੁਨੀਲ ਪਰਸਾਈ
































































