ਵਾਲਾਂ ਨੂੰ ਆਕਰਸ਼ਕ ਬਣਾਉਂਦੀ ਹੈ ਮਹਿੰਦੀ
ਕੁਝ ਔਰਤਾਂ ਦੋ ਚਾਰ ਵਾਲ ਸਫੈਦ ਹੁੰਦੇ ਹੀ ਬਿਨਾਂ ਕੁਝ ਜਾਣੇ ਹੇਅਰ ਕਲਰ ਲਗਾ ਲੈਂਦੀਆਂ ਹਨ ਪਰ ਅੱਜ ਦੀਆਂ ਆਧੁਨਿਕ ਨਾਰੀਆਂ ਨਵੇਂ ਲੁਕ ਪਾਉਣ ਲਈ ਬਿਨਾਂ ਵਾਲ ਚਿੱਟੇ ਹੋਏ ਹੇਅਰਕਲਰ ਲਗਾ ਲੈਂਦੀਆਂ ਹਨ
ਉਹ ਇਹ ਨਹੀਂ ਜਾਣਦੀਆਂ ਕਿ ਹੇਅਰ ਕਲਰ ’ਚ ਪਾਇਆ ਜਾਣ ਵਾਲਾ ਅਮੋਨੀਆਂ ਉਨ੍ਹਾਂ ਦੇ ਵਾਲਾਂ ਦਾ ਨੈਚੂਰਲ ਕਲਰ ਖੋਹ ਲੈਂਦਾ ਹੈ ਅਤੇ ਵਾਲਾਂ ਨੂੰ ਖੁਸ਼ਕ ਬਣਾ ਦਿੰਦਾ ਹੈ ਤੁਸੀਂ ਚਾਹੋ ਤਾਂ ਵਾਲਾਂ ਨੂੰ ਕੁਦਰਤੀ ਰੰਗਾਂ ਨਾਲ ਕਲਰ ਕਰ ਸਕਦੇ ਹੋ ਜਿਵੇਂ ਮਹਿੰਦੀ ਮਹਿੰਦੀ ਵਾਲਾਂ ਨੂੰ ਗਹਿਰੇ ਲਾਲ ਜਾਂ ਭੂਰੇ ਰੰਗ ’ਚ ਬਦਲ ਦਿੰਦੀ ਹੈ ਅਤੇ ਇਨ੍ਹਾਂ ਨਾਲ ਵਾਲਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ
Table of Contents
ਜਾਣੋ ਮਹਿੰਦੀ ਲਗਾਉਣ ਦੇ ਕੁਝ ਫਾਇਦੇ:
- ਮਹਿੰਦੀ ਕੁਦਰਤੀ ਤੌਰ ’ਤੇ ਵਾਲਾਂ ਨੂੰ ਮਜ਼ਬੂਤ ਅਤੇ ਸੰਘਣਾ ਬਣਾਉਂਦੀ ਹੈ
- ਨਿਯਮਤ ਰੂਪ ਨਾਲ ਲਗਾਉਣ ’ਤੇ ਸਫੈਦ ਵਾਲ ਛੁਪ ਜਾਂਦੇ ਹਨ ਅਤੇ ਵਾਲਾਂ ਦੀ ਸਫੈਦ ਹੋਣ ਦੀ ਪ੍ਰਕਿਰਿਆ ਹਲਕੀ ਪੈ ਜਾਂਦੀ ਹੈ
- ਮਹਿੰਦੀ ਕੁਦਰਤੀ ਤੌਰ ’ਤੇ ਸਿਰ ਤੋਂ ਇਲਾਵਾ ਤੇਲ ਨੂੰ ਘੱਟ ਕਰਦੀ ਹੈ ਜਿਸ ਨਾਲ ਵਾਲਾਂ ਨੂੰ ਚਮਕ ਮਿਲਦੀ ਹੈ
- ਮਹਿੰਦੀ ’ਚ ਮੌਜੂਦ ਐਂਟੀਸੈਪਟਿਕ ਤੱਤ ਜੀਵਾਣੂਆਂ ਨਾਲ ਲੜਨ ’ਚ ਸਮਰੱਥ ਹਨ
- ਗਰਮੀਆਂ ’ਚ ਮਹਿੰਦੀ ਬਹੁਤ ਫਾਇਦੇਮੰਦ ਹੈ ਇਹ ਸਿਰ ਨੂੰ ਠੰਢਕ ਦਿੰਦੀ ਹੈ ਅਤੇ ਤੁਹਾਨੂੰ ਫਰੈੱਸ਼ ਮਹਿਸੂਸ ਕਰਾਉਂਦੀ ਹੈ
- ਇੱਕ ਨੈਚੂਰਲ ਡਾਈ ਦੇ ਰੂਪ ’ਚ ਮਹਿੰਦੀ ਤੁਹਾਡੀ ਲੁਕ ਨੂੰ ਗਲੈਮਰਸ ਬਣਾ ਸਕਦੀ ਹੈ
- ਮਹਿੰਦੀ ਵਾਲਾਂ ’ਚ ਵਾੱਲਯੂਮ ਬਣਾਏ ਰੱਖਣ ’ਚ ਸਹਾਇਕ ਹੈ
- ਮਹਿੰਦੀ ਵਾਲਾਂ ਨੂੰ ਚਮਕ ਦਿੰਦੀ ਹੈ ਅਤੇ ਇੱਕ ਵਧੀਆ ਕੰਡੀਸ਼ਨਰ ਦਾ ਕੰਮ ਕਰਦੀ ਹੈ
- ਇਸਦੀ ਨਿਯਮਤ ਵਰਤੋਂ ਨਾਲ ਵਾਲਾਂ ’ਚ ਜ਼ਰੂਰੀ ਨਮੀ ਬਣੀ ਰਹਿੰਦੀ ਹੈ
ਕਿਵੇਂ ਲਗਾਈਏ ਮਹਿੰਦੀ:Mehndi
ਮਹਿੰਦੀ ਕੁਦਰਤ ਦੀ ਦੇਣ ਹੈ ਇਸਦੇ ਲਗਾਉਣ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਮਹਿੰਦੀ ਵਾਲਾਂ ਦਾ ਰੰਗ ਨਹੀਂ ਬਦਲਦੀ ਸਗੋਂ ਉਨ੍ਹਾਂ ’ਤੇ ਸੁਰੱਖਿਆਤਮਕ ਪਰਤ ਚੜ੍ਹਾ ਦਿੰਦੀ ਹੈ ਵਾਲਾਂ ਨੂੰ ਲਾਲ ਜਾਂ ਭੂਰਾ ਰੰਗ ਦਿੰਦੀ ਹੈ ਜੇਕਰ ਤੁਸੀਂ ਕਾਲੇ ਵਾਲ ਕਰਨਾ ਚਾਹੁੰਦੇ ਹੋ ਤਾਂ ਰੀਠਾ, ਆਂਵਲਾ ਅਤੇ ਸ਼ਿਕਾਕਾਈ ਨੂੰ ਲੋਹੇ ਦੀ ਕਢਾਹੀ ’ਚ ਭਿਓ ਕੇ ਉਸਦੇ ਪਾਣੀ ਨੂੰ ਛਾਣ ਕੇ ਮਹਿੰਦੀ ਘੋਲ ਲਓ
ਪੂਰੀ ਰਾਤ ਲੋਹੇ ਦੀ ਕਢਾਹੀ ’ਚ ਮਹਿੰਦੀ ਨੂੰ ਰੱਖ ਕੇ ਸਵੇਰੇ ਵਾਲਾਂ ’ਚ ਲੇਪ ਲਗਾਓ ਜਿੰਨਾ ਸਮਾਂ ਤੁਸੀਂ ਵਾਲਾਂ ’ਤੇ ਮਹਿੰਦੀ ਰੱਖੋਗੇ, ਓਨੀ ਰੰਗਤ ਮਿਲੇਗੀ ਤੁਸੀਂ ਚੰਗੀ ਰੰਗਤ ਪਾਉਣ ਲਈ ਮਹਿੰਦੀ ਨੂੰ ਇੱਕ ਤੋਂ ਤਿੰਨ ਘੰਟਿਆਂ ਤੱਕ ਲਗਾਓ ਨਿਯਮਤ ਤੌਰ ’ਤੇ ਲਗਾਉਣ ਨਾਲ ਵਾਲ ਨਮੀਯੁਕਤ ਬਣੇ ਰਹਿੰਦੇ ਹਨ
ਧੋਂਦੇ ਸਮੇਂ ਧਿਆਨ ਦਿਓ:Mehndi
ਮਹਿੰਦੀ ਸੁੱਕ ਜਾਣ ’ਤੇ ਤਾਜ਼ੇ ਪਾਣੀ ਨਾਲ ਧੋਵੋ ਵਾਲਾ ’ਚ ਉਂਗਲੀਆਂ ਘੁੰਮਾ ਘੁੰਮਾ ਕੇ ਮਹਿੰਦੀ ਕੱਢੋ ਅਤੇ ਜ਼ਿਆਦਾ ਸ਼ੈਂਪੂ ਨਾ ਲਗਾਓ ਜ਼ਿਆਦਾ ਸ਼ੈਂਪੂ ਲਗਾਉਣ ਨਾਲ ਰੰਗ ਫਿੱਕਾ ਪੈ ਸਕਦਾ ਹੈ ਇਸ ਲਈ ਮਾਈਲਡ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ ਵਾਲ ਧੋਣ ਤੋਂ ਬਾਅਦ ਵਾਲ 15-20 ਮਿੰਟਾਂ ਤੱਕ ਤੋਲੀਏ ’ਚ ਲਿਪੇਟੇ ਰਹਿਣ ਦਿਓ ਬਾਅਦ ’ਚ ਵਾਲ ਖੋਲ੍ਹ ਕੇ ਸੁਕਾਓ -ਸ਼ਿਵਾਂਗੀ ਝਾਂਬਵਾਚ































































