ਮੀਂਹ ਦਾ ਮੌਸਮ ਕਿੰਨਾ ਸੁਹਾਵਣਾ ਅਤੇ ਚਾਰੇ ਪਾਸੇ ਹਰਿਆਲੀ ਵਾਲਾ ਹੁੰਦਾ ਹੈ ਘਰੋਂ ਬਾਹਰ ਨਿੱਕਲ ਕੇ ਕੁਦਰਤ ਨੂੰ ਨਿਹਾਰਨਾ ਬਹੁਤ ਵਧੀਆ ਲੱਗਦਾ ਹੈ ਰੁੱਖ-ਬੂਟੇ, ਘਾਹ ਸਭ ਇੰਝ ਲੱਗਦੇ ਹਨ ਜਿਵੇਂ ਕੁਦਰਤ ਨੇ ਕੱਚੀ ਜ਼ਮੀਨ ’ਤੇ ਤਾਂ ਹਰੇ ਘਾਹ ਦਾ ਕਾਰਪੇਟ ਵਿਛਾਇਆ ਹੋਵੇ ਅਤੇ ਰੁੱਖ-ਬੂਟਿਆਂ ਨੇ ਹਰਿਆ ਸ਼ਾਲ ਲਪੇਟਿਆ ਹੋਵੇ ਪਰ ਇਸ ਮੌਸਮ ’ਚ ਜ਼ਿਆਦਾ ਨਮੀ ਕਾਰਨ ਸਿਹਤ ’ਤੇ ਅਸਰ ਸਹੀ ਨਹੀਂ ਰਹਿੰਦਾ
ਕਿਉਂਕਿ ਜ਼ਰਾ ਜਿਹਾ ਪਾਣੀ ਕੂਲਰ, ਗਮਲਿਆਂ ’ਚ ਜਾਂ ਆਸ-ਪਾਸ ਇਕੱਠਾ ਹੋਣ ’ਤੇ ਮੱਛਰ ਪੈਦਾ ਹੋਣ ਲੱਗਦੇ ਹਨ ਅਤੇ ਉਹ ਮਨੁੱਖ ਦੇ ਸਰੀਰ ’ਤੇ ਆਪਣਾ ਅਸਰ ਛੱਡ ਦਿੰਦੇ ਹਨ ਮੱਖੀਆਂ ਖਾਣ-ਪੀਣ ਦੀਆਂ ਚੀਜ਼ਾਂ ’ਤੇ ਆਪਣਾ ਅਸਰ ਛੱਡਦੀਆਂ ਹਨ ਇਨ੍ਹਾਂ ਸਭ ਦੇ ਕਾਰਨ ਬਿਮਾਰੀਆਂ ਬਹੁਤ ਜਲਦੀ ਘੇਰ ਲੈਂਦੀਆਂ ਹਨ ਇਨ੍ਹਾਂ ਸਭ ਤੋਂ ਖੁਦ ਨੂੰ ਬਚਾ ਕੇ ਰੱਖਿਆ ਜਾਵੇ ਅਤੇ ਖਾਣ-ਪੀਣ ’ਤੇ ਵੀ ਪੂਰਾ ਧਿਆਨ ਦਿੱਤਾ
Table of Contents
ਜਾਵੇ ਤਾਂ ਤੁਸੀਂ ਵੀ ਸਿਹਤਮੰਦ ਰਹਿ ਕੇ ਮਾਨਸੂਨ ਦਾ ਮਜ਼ਾ ਲੈ ਸਕਦੇ ਹੋ:-
- ਪਾਣੀ ’ਤੇ ਖਾਸ ਧਿਆਨ ਦੇ ਕੇ ਸਾਫ ਉੱਬਲਿਆ ਹੋਇਆ ਪਾਣੀ ਹੀ ਪੀਓ ਕਿਉਂਕਿ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਮਾਨਸੂਨ ’ਚ ਜ਼ਿਆਦਾ ਹੁੰਦੀਆਂ ਹਨ ਜਿਵੇਂ ਦਸਤ, ਉਲਟੀ, ਟਾਈਫਾਈਡ, ਪੀਲੀਆ ਆਦਿ।
- ਕੋਈ ਵੀ ਸਬਜ਼ੀ ਬਣਾਉਣ ਤੋਂ ਪਹਿਲਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਧੋ ਕੇ, ਪੂੰਝ ਕੇ ਕੱਟੋ ਅਤੇ ਫਲ ਵੀ ਚੰਗੀ ਤਰ੍ਹਾਂ ਧੋ ਕੇ ਖਾਓ ਪਹਿਲਾਂ ਤੋਂ ਕੱਟੇ ਫਲ ਦਾ ਸੇਵਨ ਨਾ ਕਰੋ ਕਿਉਂਕਿ ਇਸ ਮੌਸਮ ’ਚ ਬੈਕਟੀਰੀਆ ਜਲਦੀ ਫੈਲਦੇ ਹਨ।
- ਸਾਰੇ ਖੁਰਾਕ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦੈ।
- ਗਿੱਲੇ ਹੋਣ ਤੋਂ ਬਚੋ ਜੇਕਰ ਗਿੱਲੇ ਹੋ ਵੀ ਜਾਓ ਤਾਂ ਸਭ ਤੋਂ ਪਹਿਲਾਂ ਗਿੱਲੇ ਕੱਪੜੇ ਲਾਹ ਕੇ ਸੁੱਕੇ ਕੱਪੜੇ ਪਾਓ ਗਿੱਲੇ ਕੱਪੜਿਆਂ ਨਾਲ ਫੰਗਲ ਇਨਫੈਕਸ਼ਨ ਅਤੇ ਚਮੜੀ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
- ਕੋਈ ਵੀ ਜ਼ਖਮ ਹੋਣ ਦੀ ਹਾਲਤ ’ਚ ਡਾਕਟਰ ਤੋਂ ਉਸਦਾ ਇਲਾਜ ਕਰਵਾਓ ਅਤੇ ਢੱਕ ਕੇ ਰੱਖੋ ਖੁੱਲ੍ਹਾ ਛੱਡਣ ਨਾਲ ਇਨਫੈਕਸ਼ਨ ਵਧ ਜਾਂਦਾ ਹੈ।
- ਨਹਾਉਣ ਲਈ ਕੋਸਾ ਪਾਣੀ ਵਰਤੋਂ ’ਚ ਲਿਆਓ ਅਤੇ ਮੈਡੀਕੇਟਿਡ ਸੋਪ ਦਾ ਇਸਤੇਮਾਲ ਕਰੋ।
- ਅਸਥਮਾ ਰੋਗੀਆਂ ਨੂੰ ਇਨ੍ਹੀਂ ਦਿਨੀਂ ਐਕਸਟ੍ਰਾ ਕੇਅਰ ਦੀ ਜ਼ਰੂਰਤ ਹੁੰਦੀ ਹੈ।
- ਨੱਕ ਬੰਦ ਹੋਣ ’ਤੇ ਯੂਕੇਲਿਪਟਸ ਆਇਲ ਨੂੰ ਸੁੰਘੋ।
- ਜਿਹੜੇ ਬੱਚਿਆਂ ਨੂੰ ਬਰਾਬਰ ਖਾਂਸੀ ਜ਼ੁਕਾਮ ਹੁੰਦਾ ਹੋਵੇ, ਉਨ੍ਹਾਂ ਨੂੰ ਨਿਯਮਿਤ ਭਾਫ਼ ਦਿੰਦੇ ਰਹੋ।
- ਮਸਾਲੇਦਾਰ ਭੋਜਨ ਅਤੇ ਚਾਟ ਪਕੌੜੀ ਦੇ ਸੇਵਨ ਤੋਂ ਬਚੋ ਘਰ ਦਾ ਸਾਦਾ ਭੋਜਨ ਦਹੀਂ, ਚੌਲ, ਦਾਲ, ਦਲੀਆ ਹੀ ਖਾਓ।
- ਸਿੰਥੈਟਿਕ ਕੱਪੜੇ ਪਹਿਨੋ ਕਿਉਂਕਿ ਇਹ ਕੱਪੜੇ ਜਲਦੀ ਸੁੱਕ ਜਾਂਦੇ ਹਨ ਅੰਦਰੂਨੀ ਕੱਪੜੇ ਸੂਤੀ ਅਤੇ ਥੋੜ੍ਹੇ ਢਿੱਲੇ ਪਹਿਨੋ ਜੇਕਰ ਕੱਪੜਿਆਂ ’ਚ ਨਮੀ ਹੋਵੇ ਤਾਂ ਉਨ੍ਹਾਂ ਨੂੰ ਹਲਕਾ ਪ੍ਰੈੱਸ ਕਰਕੇ ਪਹਿਨੋ।
- ਘਰ ਤੋਂ ਬਾਹਰ ਜ਼ੁਰਾਬ ਅਤੇ ਬੂਟ ਪਹਿਨ ਕੇ ਨਿੱਕਲੋ ਖੁੱਲ੍ਹੀ ਚੱਪਲ ਅਤੇ ਸੈਂਡਲ ਨਾਲ ਪੈਰਾਂ ਦੀਆਂ ਉਂਗਲੀਆਂ ’ਚ ਇਨਫੈਕਸ਼ਨ ਹੋ ਸਕਦਾ ਹੈ।
- ਘਰ ਤੋਂ ਬਾਹਰ ਨਿੱਕਲਦੇ ਸਮੇਂ ਛੱਤਰੀ, ਬਰਸਾਤੀ, ਜੋ ਸੁਵਿਧਾਜਨਕ ਹੋਵੇ, ਲੈ ਕੇ ਚੱਲੋ।
ਬਚੋ ਇਨ੍ਹਾਂ ਗੱਲਾਂ ਤੋਂ:-
- ਬਾਹਰ ਖੁੱਲ੍ਹੇ ਢਾਬਿਆਂ ਅਤੇ ਰੇਹੜੀਆਂ ਤੋਂ ਕੁਝ ਵੀ ਨਾ ਖਾਓ।
- ਬੱਚਿਆਂ ਨੂੰ ਖਾਸ ਨਿਰਦੇਸ਼ ਦਿਓ ਕਿ ਬਿਜਲੀ ਅਤੇ ਮੈਟਲ ਵਾਲੀਆਂ ਚੀਜ਼ਾਂ ਨਾਲ ਨਾ ਖੇਡਣ।
- ਆਈਸਕ੍ਰੀਮ, ਕੈਂਡੀ ਅਤੇ ਸਾਫਟ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ।
- ਜਿਨ੍ਹਾਂ ਦੇ ਜੋੜਾਂ ’ਚ ਦਰਦ ਰਹਿੰਦਾ ਹੋਵੇ, ਉਨ੍ਹਾਂ ਨੂੰ ਜ਼ਿਆਦਾ ਮਿਹਨਤ ਵਾਲੇ ਕੰਮ ਅਤੇ ਜ਼ਿਆਦਾ ਵਜ਼ਨ ਨਹੀਂ ਚੁੱਕਣਾ ਚਾਹੀਦਾ।
- ਕੋਈ ਵੀ ਬਿਜਲੀ ਦੇ ਉਪਕਰਨ ਦੀ ਵਰਤੋਂ ਕਰਦੇ ਸਮੇਂ ਰਬੜ ਸਲੀਪਰ ਜ਼ਰੂਰ ਪਹਿਨ ਕੇ ਰੱਖੋ।