ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ ਹੈ ਹੈਲਥ ਇੰਸ਼ੋਰੈਂਸ
ਤੁਹਾਡੇ ਅਤੇ ਤੁਹਾਡੇ ਪਰਿਵਾਰ ’ਚ ਹਰ ਕਿਸੇ ਦੀ ਸੁਰੱਖਿਆ ਲਈ ਹੈਲਥ ਇੰਸ਼ੋਰੈਂਸ ਇੱਕ ਸਹੀ ਨਿਵੇਸ਼ ਹੈ ਭਾਰਤ ’ਚ ਹਾਲੇ ਵੀ ਬੇਹੱਦ ਘੱਟ ਲੋਕਾਂ ਕੋਲ ਸਿਹਤ ਬੀਮਾ ਹੈ ਅਤੇ ਜੇਕਰ ਹੈ ਤਾਂ ਉਹ ਅੰਡਰ-ਕਵਰ ਹੈ
ਭਾਵ ਉਨ੍ਹਾਂ ਦੇ ਕੋਲ ਲੋਂੜੀਦੀ ਕਵਰੇਜ਼ ਨਹੀਂ ਹੈ ਬਿਮਾਰੀ ਕਦੇ ਦੱਸ ਕੇ ਨਹੀਂ ਆਉਂਦੀ ਹੈ ਅਤੇ ਅੱਜ ਦੇ ਦੌਰ ’ਚ ਪ੍ਰਦੂਸ਼ਣ ’ਚ ਲਗਾਤਾਰ ਵਾਧੇ, ਗੈਰ-ਸਿਹਤਮੰਦ ਭੋਜਨ ਦੀਆਂ ਆਦਤਾਂ, ਤਨਾਅਪੂਰਨ ਜੀਵਨਸ਼ੈਲੀ ਅਤੇ ਜ਼ਿਆਦਾ ਕੰਮ, ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਜਿਨ੍ਹਾਂ ਦਾ ਇਲਾਜ ਕਰਾਉਣਾ ਕਾਫ਼ੀ ਮਹਿੰਗਾ ਪੈਂਦਾ ਹੈ ਅਜਿਹੇ ’ਚ ਜੇਕਰ ਹਸਪਤਾਲ ’ਚ ਭਰਤੀ ਹੋਣਾ ਪੈ ਜਾਵੇ ਤਾਂ ਮੈਡੀਕਲ ਖਰਚ ਤੁਹਾਡੀ ਸੇਵਿੰਗ ’ਤੇ ਭਾਰੀ ਪੈ ਸਕਦਾ ਹੈ ਸਾਡਾ ਯਤਨ ਇਹ ਤੈਅ ਕਰਨਾ ਹੈ ਕਿ ਮੈਡੀਕਲ ਇੰਸ਼ੋਰੈਂਸ ਪਾੱਲਿਸੀ ਦੇ ਮਹੱਤਵ ਨੂੰ ਸਮਝਿਆ ਜਾਵੇ ਅਤੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਸਹੀ ਮੈਡੀਕਲ ਇੰਸ਼ੋਰੈਂਸ ਦੀ ਚੋਣ ਕਰ ਸਕਂੋ
Table of Contents
ਕੀ ਹੈ ਹੈਲਥ ਇੰਸ਼ੋਰੈਂਸ?
ਇਹ ਇੱਕ ਸਮਝੌਤਾ ਹੈ ਜਿਸ ’ਚ ਅਸੀਂ ਤੁਹਾਡੇ ਬਿਮਾਰ ਹੋਣ ’ਤੇ ਤੁਹਾਡੇ ਡਾਕਟਰੀ ਖਰਚਿਆਂ ਦਾ ਭੁਗਤਾਨ ਹਸਪਤਾਲ ਨੂੰ ਕਰਦੇ ਹਾਂ ਇਸ ਤਹਿਤ ਹਸਪਤਾਲ ’ਚ ਭਰਤੀ ਹੋਣ, ਇਲਾਜ, ਸਰਜਰੀ, ਅੰਗ ਟਰਾਂਸਪਲਾਂਟ ਆਦਿ ਨਾਲ ਸੰਬੰਧਿਤ ਖਰਚਿਆਂ ਦੀ ਪੂਰਤੀ ਵੀ ਕਰਦੇ ਹਨ ਇਸ ਦੇ ਲਈ ਤੁਹਾਨੂੰ ਸਮੇਂ ’ਤੇ ਪ੍ਰੀਮੀਅਮ ਦੇਣਾ ਹੁੰਦਾ ਹੈ ਹੈਲਥ ਪਾੱਲਿਸੀ ਤੁਸੀਂ ਆਪਣੇ ਪਤੀ ਜਾਂ ਪਤਨੀ, ਮਾਤਾ-ਪਿਤਾ, ਬੱਚਿਆਂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਲਈ ਲੈ ਸਕਦੇ ਹੋ
ਕੀ ਹੈ ਹੈਲਥ ਇੰਸ਼ੋਰੈਂਸ ਪਾੱਲਿਸੀ ਦੀ ਜ਼ਰੂਰਤ?
ਕੇਂਦਰੀ ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਮੈਡੀਕਲ ਇੰਸ਼ੋਰੈਂਸ ਦੇ ਮਾਮਲੇ ’ਚ 80 ਫੀਸਦੀ ਕੇਸ ਪੈਸੇ ਦੀ ਦਿੱਕਤ ਦੀ ਵਜ੍ਹਾ ਨਾਲ ਵਿਗੜ ਜਾਂਦੇ ਹਨ ਕਿਸੇ ਹਾਦਸੇ ਦੀ ਸਥਿਤੀ ’ਚ ਨਾ ਸਿਰਫ਼ ਇਲਾਜ ’ਤੇ ਤੁਹਾਨੂੰ ਪੈਸੇ ਖਰਚ ਕਰਨੇ ਪੈਂਦੇ ਹਨ, ਸਗੋਂ ਤੁਹਾਡੀ ਕਮਾਉਣ ਦੀ ਸਮਰੱਥਾ ਵੀ ਘਟ ਜਾਂਦੀ ਹੈ ਇਸ ਹਿਸਾਬ ਨਾਲ ਹਾਦਸਾਗ੍ਰਸਤ ਵਿਅਕਤੀ ’ਤੇ ਦੋਹਰੀ ਮਾਰ ਪੈਂਦੀ ਹੈ ਹੈਲਥ ਇੰਸ਼ੋਰੈਂਸ ਇਸ ਸਥਿਤੀ ’ਚ ਤੁਹਾਡੇ ਲਈ ਮੱਦਦਗਾਰ ਸਾਬਤ ਹੁੰਦੀ ਹੈ
ਕਿਵੇਂ ਚੁਣੀਏ ਬੈਸਟ ਹੈਲਥ ਇੰਸ਼ੋਰੈਂਸ?
ਮਹਿੰਗੀ ਹੁੰਦੀ ਡਾਕਟਰੀ ਸੇਵਾਵਾਂ ਅਤੇ ਗੰਭੀਰ ਸਿਹਤ ਸਮੱਸਿਆਵਾਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੈਲਥ ਇੰਸ਼ੋਰੈਂਸ ਲੈਣਾ ਜ਼ਰੂਰੀ ਹੁੰਦਾ ਜਾ ਰਿਹਾ ਹੈ ਇਹ ਤੁਹਾਨੂੰ ਮੈਡੀਕਲ ਐਮਰਜੰਸੀ ਦੇ ਸਮੇਂ ਤਨਾਅ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਬਚਾਉਂਦਾ ਹੈ ਇਸ ਤਹਿਤ ਐਮਰਜੰਸੀ ਸਥਿਤੀ ’ਚ ਇਲਾਜ ਕਰਾਉਣ ਲਈ ਤੁਹਾਨੂੰ ਆਰਥਿਕ ਮਜ਼ਬੂਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਇਸ ਲਈ ਹੈਲਥ ਇੰਸ਼ੋਰੈਂਸ ਪਲਾਨ ’ਚ ਨਿਵੇਸ਼ ਕਰਨਾ ਇੱਕ ਸਮਝਦਾਰੀ ਭਰਿਆ ਫੈਸਲਾ ਹੈ ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਆਪਣੇ ਅਤੇ ਆਪਣੇ ਪਰਿਵਾਰ ਲਈ ਮੈਡੀਕਲ ਇੰਸ਼ੋਰੈਂਸ ਪਾੱਲਿਸੀ ਚੁਣ ਸਕਦੇ ਹੋ
ਪ੍ਰੀਮੀਅਮ ਰਾਸ਼ੀ:
ਪ੍ਰੀਮੀਅਮ ਉਹ ਰਾਸ਼ੀ ਹੈ ਜਿਸਨੂੰ ਤੁਸੀਂ ਨਿਰਧਾਰਤ ਵਕਫ਼ੇ ਤੋਂ ਬਾਅਦ ਭੁਗਤਾਨ ਕਰਨਾ ਹੁੰਦਾ ਹੈ ਤੁਸੀਂ ਵੈੱਬਸਾਈਟ ’ਤੇ ਉਪਲੱਬਧ ਆੱਨ-ਲਾਇਨ ਪ੍ਰੀਮੀਅਮ ਕੈਲਕੂਲੇਟਰ ਦੀ ਮੱਦਦ ਨਾਲ ਪ੍ਰੀਮੀਅਮ ਦਾ ਆਂਕਲਣ ਕਰ ਸਕਦੇ ਹੋ ਇਹ ਤੁਹਾਡੀ ਉਮਰ, ਜੀਵਨ ਪੱਧਰ, ਪਰਿਵਾਰ ਦੇ ਮੈਂਬਰਾਂ, ਨਿਰਭਰ, ਆਮਦਨ ਅਤੇ ਤੁਹਾਡੀ ਮੈਡੀਕਲ ਹਿਸਟਰੀ ਦੇ ਆਧਾਰ ’ਤੇ ਸਹੀ ਪ੍ਰੀਮੀਅਮ ਰਾਸ਼ੀ ਦਾ ਆਂਕਲਨ ਕਰਦਾ ਹੈ ਤਾਂ ਕਿ ਤੁਸੀਂ ਅਜਿਹੀ ਪਾੱਲਿਸੀ ਦੀ ਚੋਣ ਕਰ ਸਕੋ, ਜੋ ਕਿ ਤੁਹਾਡੇ ਉੱਪਰ ਵਿੱਤੀ ਭਾਰ ਨਾ ਪਾਉਂਦੇ ਹੋਏ ਤੁਹਾਡੇ ਐਮਰਜੰਸੀ ਮੈਡੀਕਲ ਖਰਚਿਆਂ ਨੂੰ ਕਵਰ ਕਰੇ
ਜ਼ਿਆਦਾ ਤੋਂ ਜ਼ਿਆਦਾ ਕਵਰੇਜ਼:
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਆਮ ਹੈਲਥ ਭਿਓਂ ਪਲਾਨ ’ਚ ਦਿਲ ਦਾ ਦੌਰਾ, ਕੈਂਸਰ, ਸਟਰੋਕ, ਆਰਗਨ ਟਰਾਂਸਪਲਾਂਟ, ਕਿਡਨੀ ਫੇਲ੍ਹ ਆਦਿ ਗੰਭੀਰ ਬਿਮਾਰੀਆਂ ਨੂੰ ਕਵਰ ਨਹੀਂ ਕੀਤਾ ਜਾਂਦਾ ਹੈ ਇਹ ਕ੍ਰਿਟੀਕਲ ਇਲਨੈੱਸ ਕਵਰ ਤਹਿਤ ਆਉਂਦੀ ਹੈ ਇਸ ਕਵਰ ਤਹਿਤ ਆਉਣ ਵਾਲੀਆਂ ਗੰਭੀਰ ਬਿਮਾਰੀਆਂ ਦੇ ਮੈਡੀਕਲ ਖਰਚਿਆਂ ਦੀ ਪੂਰਤੀ ਦਾ ਭੁਗਤਾਨ ਕੀਤਾ ਜਾਂਦਾ ਹੈ ਇਸ ਲਈ ਤੁਹਾਨੂੰ ਅਜਿਹੇ ਪਲਾਨ ਦੇਖਣੇ ਚਾਹੀਦੇ ਹਨ, ਜੋ ਤੁਹਾਨੂੰ ਜ਼ਿਆਦਾਤਰ ਕਵਰੇਜ਼ ਪ੍ਰਦਾਨ ਕਰਨ
ਮਿਨੀਮਮ ਇਕਸਕਲੂਸ਼ਨ:
ਇਕਸਕਲੂਸ਼ਨ ਹੈਲਥ ਇੰਸ਼ੋਰੈਂਸ ਪਾਲਿਸੀ ’ਚ ਅਜਿਹੇ ਹਾਲਾਤਾਂ, ਮੈਡੀਕਲ ਪ੍ਰੋਸੀਜਰਸ, ਟਰੀਟਮੈਂਟਾਂ, ਬਿਮਾਰੀਆਂ ਆਦਿ ਹਨ ਜਿਨ੍ਹਾਂ ਅਧੀਨ ਤੁਸੀਂ ਕਲੇਮ ਪ੍ਰਾਪਤ ਨਹੀਂ ਕਰ ਸਕਦੇ ਹੋ ਇਸ ਲਈ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸਥਾਈ ਰੂਪ ਨਾਲ ਪਾੱਲਿਸੀ ਕਵਰੇਜ਼ ਨਾਲ ਕੀ-ਕੀ ਬਾਹਰ ਰੱਖਿਆ ਗਿਆ ਹੈ ਅਤੇ ਨਿਸ਼ਚਿਤ ਸਮੇਂ (ਵੇਟਿੰਗ ਪੀਰੀਅਡ) ਦੇ ਇੰਤਜ਼ਾਰ ਤੋਂ ਬਾਅਦ ਕਿਹੜੇ ਇਲਾਜ ਪਾੱਲਿਸੀ ’ਚ ਕਵਰ ਕੀਤੇ ਜਾਂਦੇ ਹਨ ਤੁਹਾਨੂੰ ਉਸ ਯੋਜਨਾ ਨੂੰ ਚੁਣਨਾ ਚਾਹੀਦਾ ਹੈ, ਜਿਸ ’ਚ ਜ਼ਿਆਦਾਤਰ ਕਵਰੇਜ਼ ਦੇ ਨਾਲ ਘੱਟੋ-ਘੱਟ ਇਕਸਕਲੂਸ਼ਨ ਹੋਣ
ਟੈਕਸ ਬੱਚਤ:
ਹੈਲਥ ਇੰਸ਼ੋਰੈਂਸ ਲਈ ਜੋ ਪ੍ਰੀਮੀਅਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ’ਤੇ ਟੈਕਸਕਰਤਾ ਭੁਗਤਾਨ ਐਕਟ ਦੀ ਧਾਰਾ 80ਡੀ ਤਹਿਤ ਟੈਕਸ ’ਚ ਛੋਟ ਮਿਲਦੀ ਹੈ ਖੁਦ, ਮਾਤਾ-ਪਿਤਾ, ਬੱਚਿਆਂ ਅਤੇ ਪਤੀ ਜਾਂ ਪਤਨੀ ਲਈ ਸਿਹਤ ਬੀਮਾ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ’ਤੇ 50,000 ਰੁਪਏ ਤੱਕ ਦੀ ਕਰ ਛੋਟ ਮਿਲਦੀ ਹੈ ਹਾਲਾਂਕਿ ਟੈਕਸ ਰਾਸ਼ੀ ਤੁਹਾਡੀ ਆਮਦਨ ਅਤੇ ਉਮਰ ’ਤੇ ਨਿਰਭਰ ਹੈ ਇਹ ਤੁਹਾਡੀ ਟੈਕਸ ਆਮਦਨ ਨੂੰ ਵੀ ਘੱਟ ਦਰਸਾਉਣ ’ਚ ਮੱਦਦ ਕਰਦੀ ਹੈ
ਵਾਧੂ ਲਾਭ:
ਇੱਕ ਸਹੀ ਸਿਹਤ ਬੀਮਾ ਤੁਹਾਨੂੰ ਵਾਧੂ ਕਵਰ ਵੀ ਦਿੰਦਾ ਹੈ ਐਨਯੂਅਲ ਨੋ ਕਲੇਮ ਬੋਨਸ, ਐਨਯੂਅਲ ਹੈਲਥ ਚੈੱਕਅਪ, ਕੈਸ਼ਲੈੱਸ ਹਾਸਪੀਟਲਾਈਜੇਸ਼ਨ, ਐਂਬੂਲੈਂਸ ਕਵਰ ਰਿਡਕਸ਼ਨ ਇਨ ਵੇਟ ਪੀਰੀਅਡ, ਕੋਵਿਡ ਸ਼ੀਲਡ ਆਦਿ ਕਵਰ ਤੁਹਾਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦੇ ਹਨ ਕੇਅਰ ਹੈਲਥ ਇੰਸ਼ੋਰੈਂਸ ਕੰਪਨੀ ਜਿਸ ਨੂੰ ਭਾਰਤ ’ਚ ਬਾਕੀ ਸਿਹਤ ਬੀਮਾ ਪ੍ਰਦਾਤਾ ’ਚੋਂ ਇੱਕ ਮੰਨਿਆ ਜਾਂਦਾ ਹੈ, ਹੈਲਥ ਇੰਸ਼ੋਰੈਂਸ ਪਲਾਨ ਦੀ ਇੱਕ ਵਿਸਥਾਰਤ ਲੜੀ ਪ੍ਰਦਾਨ ਕਰਦਾ ਹੈ ਇਹ ਯੋਜਨਾਵਾਂ ਤੁਹਾਡੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਤੁਹਾਨੂੰ ਸਰਵੋਤਮ ਮੈਡੀਕਲ ਸੁਵਿਧਾ ਪ੍ਰਾਪਤ ਕਰਨ ’ਚ ਮੱਦਦ ਕਰਦੀ ਹੈ
ਹੈਲਥ ਇੰਸ਼ੋਰੈਂਸ ਨਾਲ ਜੁੜੀਆਂ 7 ਅਹਿਮ ਗੱਲਾਂ
ਬਹੁਤ ਸਾਰੇ ਲੋਕ ਮੈਡੀਕਲੇਮ ਜਾਂ ਹੈਲਥ ਇੰਸ਼ੋਰੈਂਸ ਲੈਣ ਨੂੰ ਪੈਸੇ ਦੀ ਬਰਬਾਦੀ ਮੰਨਦੇ ਹਨ ਸਰਟੀਫਾਈਡ ਫਾਈਨੈਂਸ਼ੀਅਲ ਪਲਾਨਰ ਸਾਮੰਤ ਸਿੱਕਾ ਨੇ ਕਿਹਾ, ਜੇਕਰ ਤੁਹਾਨੂੰ ਇਸ ਦਾ ਕਲੇਮ ਲੈਣ ਦੀ ਜ਼ਰੂਰਤ ਨਾ ਪਵੇ ਤਾਂ ਬਹੁਤ ਚੰਗੀ ਗੱਲ ਹੈ ਸਿਹਤਮੰਦ ਰਹਿਣ ਅਤੇ ਸੰਭਲ ਕੇ ਰਹਿਣ ਦਾ ਕੋਈ ਬਦਲ ਨਹੀਂ, ਪਰ ਜਦੋਂ ਕਦੇ ਤੁਹਾਨੂੰ ਜ਼ਰੂਰਤ ਪੈ ਹੀ ਜਾਵੇ ਤਾਂ ਇਹ ਤੁਹਾਡੀ ਜੇਬ ’ਤੇ ਡਾਕਾ ਪੈਣ ਤੋਂ ਬਚਾ ਸਕਦਾ ਹੈ ਮਾਮੂਲੀ ਜਾਂ ਪ੍ਰੀਮੀਅਮ ਚੁਕਾਉਣ ਤੋਂ ਬਾਅਦ ਪੰਜ-ਸੱਤ ਲੱਖ ਰੁਪਏ ਦਾ ਹੈਲਥ ਕਵਰ ਲੈਣਾ ਸਮਝਦਾਰੀ ਦੀ ਗੱਲ ਹੈ
ਤੁਲਨਾ ਕਰੋ, ਫਿਰ ਖਰੀਦੋ ਸਿਹਤ ਬੀਮਾ
ਹੈਲਥ ਪਲਾਨ ਲੈਣ ਤੋਂ ਪਹਿਲਾਂ ਉਸ ਦੀ ਸ਼ਰਤ ਨੂੰ ਧਿਆਨ ਨਾਲ ਸਮਝੋ ਜੇਕਰ ਖੁਦ ਪੜ੍ਹ ਕੇ ਸਮਝ ਨਹੀਂ ਆ ਰਿਹਾ ਹੋਵੇ ਤਾਂ ਕਿਸੇ ਜਾਣਕਾਰ ਦੀ ਮੱਦਦ ਲਓ ਆੱਨ-ਲਾਇਨ ਸਾਈਟ ’ਤੇ ਤੁਲਨਾ ਕਰਨ ਦੀ ਅਤੇ ਸਾਰੀਆਂ ਕੰਪਨੀਆਂ ਦੇ ਪਲਾਨ ਦੀ ਡੀਟੇਲ ਜਾਣਕਾਰੀ ਉਪਲੱਬਧ ਹੈ ਹੈਲਥ ਪਾੱਲਿਸੀ ਧਿਆਨ ਨਾਲ ਹਰ ਕਲਾੱਜ ਨੂੰ ਸਮਝੋ, ਫਿਰ ਪ੍ਰੀਮੀਅਮ ਚੁਕਾਓ ਗੰਭੀਰ ਬਿਮਾਰੀ, ਪਹਿਲਾਂ ਤੋਂ ਮੌਜ਼ੂਦ ਬਿਮਾਰੀ ਅਤੇ ਐਕਸੀਡੈਂਟ ਦੇ ਮਾਮਲੇ ’ਚ ਕੰਪਨੀ ਦੀ ਦੇਣਦਾਰੀ ਨੂੰ ਸਮਝ ਕੇ ਪਲਾਨ ਖਰੀਦੋ
ਜਲਦ ਖਰੀਦਣ ’ਤੇ ਪ੍ਰੀਮੀਅਮ ਘੱਟ:
ਨਿਵੇਸ਼ ਦੇ ਮਾਮਲੇ ’ਚ ਕਿਹਾ ਜਾਂਦਾ ਹੈ ਕਿ ਜਲਦ ਸ਼ੁਰੂਆਤ ਨਾਲ ਵੱਡੀ ਸੰਪੱਤੀ ਬਣਾਉਣ ’ਚ ਮੱਦਦ ਮਿਲਦੀ ਹੈ ਹੈਲਥ ਕਵਰ ਦੇ ਮਾਮਲੇ ’ਚ ਕਿਹਾ ਜਾਂਦਾ ਹੈ ਕਿ ਜਲਦ ਕਵਰ ਲਵੋਗੇ ਤਾਂ ਘੱਟ ਪ੍ਰੀਮੀਅਮ ਚੁਕਾਉਣਾ ਪਵੇਗਾ ਜੇਕਰ ਤੁਸੀਂ 40 ਸਾਲ ਦੀ ਉਮਰ ਤੋਂ ਪਹਿਲਾਂ ਕਵਰ ਲੈਂਦੇ ਹੋ ਤਾਂ ਤੁਹਾਨੂੰ ਬਿਨਾਂ ਸ਼ਰਤ ਦੇ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕਦਾ ਹੈ ਨੌਜਵਾਨਾਂ ਨੂੰ ਆਮ ਤੌਰ ’ਤੇ ਬਿਮਾਰੀਆਂ ਘੱਟ ਹੁੰਦੀਆਂ ਹਨ ਇਸ ਲਿਹਾਜ਼ ਨਾਲ ਬੀਮਾ ਦੇਣ ਵਾਲੀਆਂ ਕੰਪਨੀਆਂ ਉਨ੍ਹਾਂ ਲਈ ਪ੍ਰੀਮੀਅਮ ਘੱਟ ਰਖਦੀਆਂ ਹਨ ਹਰ ਸਾਲ ਇਸ ਨੂੰ ਸਮੇਂ ’ਤੇ ਰਿਵਿਊ ਕਰਦੇ ਰਹਿਣ ਨਾਲ ਤੁਹਾਨੂੰ ਨੋ ਕਲੇਮ ਬੋਨਸ ਦਾ ਲਾਭ ਮਿਲਦਾ ਰਹੇਗਾ ਇੱਕ ਮੱਧ ਆਮਦਨ ਵਰਗ ਦੇ ਸ਼ਾਦੀਸ਼ੁਦਾ ਵਿਅਕਤੀ ਨੂੰ ਘੱਟ ਤੋਂ ਘੱਟ ਪੰਜ ਲੱਖ ਰੁਪਏ ਦਾ ਕਵਰ ਲੈਣਾ ਚਾਹੀਦਾ ਹੈ
ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ:
ਹੈਲਥ ਇੰਸ਼ੋਰੈਂਸ ਲੈਂਦੇ ਸਮੇਂ ਬੀਮਾ ਕੰਪਨੀ ਨੂੰ ਆਪਣੇ ਮੈਡੀਕਲ ਰਿਕਾਰਡ ਬਾਰੇ ਸਹੀ-ਸਹੀ ਜਾਣਕਾਰੀ ਦਿਓ ਜੇਕਰ ਤੁਸੀਂ ਕੁਝ ਗਲਤ ਜਾਣਕਾਰੀ ਦਿੰਦੇ ਹੋ ਤਾਂ ਸਿਹਤ ਬੀਮਾ ਕੰਪਨੀ ਤੁਹਾਨੂੰ ਕਲੇਮ ਦੇਣ ਤੋਂ ਮਨ੍ਹਾ ਕਰ ਸਕਦੀ ਹੈ, ਜਿਸ ਨੂੰ ਇਲਾਜ ਦੌਰਾਨ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਹੈਲਥ ਪਲਾਨ ਲੈਂਦੇ ਸਮੇਂ ਪੁਰਾਣੀ ਬਿਮਾਰੀਆਂ ਨੂੰ ਛੁਪਾਉਣਾ ਗਲਤ ਹੈ ਬੀਮਾ ਕੰਪਨੀ ਨੂੰ ਸਾਫ਼-ਸਾਫ਼ ਦੱਸੋ, ਭਲੇ ਹੀ ਤੁਹਾਨੂੰ ਪ੍ਰੀਮੀਅਮ ਜ਼ਿਆਦਾ ਚੁਕਾਉਣਾ ਪਵੇ ਸਾਰੀ ਜਾਣਕਾਰੀ ਲੈ ਲਓ ਅਤੇ ਫਿਰ ਸੋਚ ਸਮਝ ਕੇ ਫੈਸਲੇੇ ਲਓ ਇਲਾਜ ਦੇ ਸਮੇਂ ਜਾਂ ਉਸ ਤੋਂ ਬਾਅਦ ਕਲੇਮ ਖਾਰਜ਼ ਹੋ ਜਾਣ ਦਾ ਦਿਮਾਗ ’ਤੇ ਬੁਰਾ ਅਸਰ ਪੈਂਦਾ ਹੈ, ਇਸ ਲਈ ਇਸ ਦੀ ਨੌਬਤ ਹੀ ਨਾ ਆਉਣ ਦਿਓ
ਕੀ ਸ਼ਾਮਲ ਨਹੀਂ ਹੈ, ਇਸ ਨੂੰ ਜਾਣਨਾ ਜ਼ਰੂਰੀ
ਮੈਡੀਕਲ ਇੰਸ਼ੋਰੈਂਸ ’ਚ ਕੁਝ ਚੀਜ਼ਾਂ ਸ਼ਾਮਲ ਨਹੀਂ ਹੁੰਦੀਆਂ ਹਰ ਬੀਮਾ ਕੰਪਨੀ ਦੇ ਆਪਣੇ ਨਿਯਮ ਹੁੰਦੇ ਹਨ ਅਤੇ ਉਸ ਹਿਸਾਬ ਨਾਲ ਉਹ ਕੰਪਨੀ ਪਾੱਲਿਸੀ ਡਿਜ਼ਾਇਨ ਕਰਦੀ ਹੈ ਹੈਲਥ ਪਾੱਲਿਸੀ ਖਰੀਦਣ ਤੋਂ ਪਹਿਲਾਂ ਇਹ ਸਮਝ ਲਓ ਕਿ ਉਸ ’ਚ ਕੀ ਸ਼ਾਮਲ ਨਹੀਂ ਹੈ ਕੁਝ ਪਾੱਲਿਸੀ ’ਚ ਰਾਈਡਰ ਤਹਿਤ ਗੰਭੀਰ ਬਿਮਾਰੀਆਂ ਦਾ ਕਵਰ ਲਿਆ ਜਾ ਸਕਦਾ ਹੈ ਤਾਂ ਕੁਝ ’ਚ ਘਰੇਲੂ ਵਜ੍ਹਾ ਨਾਲ ਹੋਏ ਹਾਦਸੇ ਦੇ ਮਾਮਲੇ ’ਚ ਕਵਰੇਜ਼ ਨਹੀਂ ਮਿਲਦੀ ਇਨ੍ਹਾਂ ਸਭ ਚੀਜ਼ਾਂ ਨੂੰ ਕਲੀਅਰ ਕਰਕੇ ਹੀ ਪਾੱਲਿਸੀ ਖਰੀਦੋ
ਪਹਿਲਾਂ ਤੋਂ ਜਾਰੀ ਬਿਮਾਰੀ ’ਤੇ ਪਾੱਲਿਸੀ ਨਾ ਲਓ:
ਜੇਕਰ ਤੁਸੀਂ ਕੋਈ ਕ੍ਰਿਟੀਕਲ ਇਲਨੈੱਸ ਪਲਾਨ ਲਿਆ ਹੈ ਜਿਸ ’ਚ ਲੰਮੇ ਸਮੇਂ ਤੱਕ ਇਲਾਜ ਦੀ ਜ਼ਰੂਰਤ ਹੈ ਤਾਂ ਇਸ ਸਥਿਤੀ ’ਚ ਕਲੇਮ ਕਰਨ ਦਾ ਮਤਲਬ ਤੁਹਾਡੇ ਪ੍ਰੀਮੀਅਮ ਦਾ ਲਗਾਤਾਰ ਵਧਦੇ ਜਾਣਾ ਹੈ ਨਵੀਂ ਪਾੱਲਿਸੀ ਲੈਣ ਦੇ ਇਸ ਜਾਲ ’ਚ ਨਾ ਫਸੋ ਅਜਿਹੀ ਪਾੱਲਿਸੀ ਲਓ ਜਿਸ ਨੂੰ ਜੀਵਨ ’ਚ ਕਿਸੇ ਵੀ ਸਮੇਂ ਰਿਨਿਊ ਕਰਵਾਇਆ ਜਾ ਸਕੇ ਹੈਲਥ ਕਵਰ ਦਾ ਟੀਚਾ ਵੱਡੀ ਉਮਰ ’ਚ ਬਿਮਾਰੀਆਂ ਦੇ ਇਲਾਜ ’ਤੇ ਆਉਣ ਵਾਲੇ ਖਰਚ ਤੋਂ ਵਿੱਤੀ ਸੁਰੱਖਿਆ ਹੈ, ਇਸ ਦਾ ਧਿਆਨ ਰੱਖੋ ਵੱਡੀ ਉਮਰ ’ਚ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਅਤੇ ਆਮ ਤੌਰ ’ਤੇ ਇਲਾਜ ਕਰਾਉਣ ਲਈ ਪੈਸੇ ਵੀ ਨਹੀਂ ਹੁੰਦੇ
ਲਿਮਿਟ/ਸਬ ਲਿਮਿਟ ਵਾਲਾ ਪਲਾਨ ਨਾ ਲਓ:
ਹਸਪਤਾਲ ’ਚ ਕਮਰੇ ਦੇ ਕਿਰਾਏ ਦੀ ਹੱਦ ਜਿਵੇਂ ਲਿਮਿਟ ਤੋਂ ਬਚੋ ਇਹ ਤੁਹਾਡੇ ਹੱਥ ’ਚ ਨਹੀਂ ਹੈ ਕਿ ਤੁਹਾਡੇ ਇਲਾਜ ਦੌਰਾਨ ਤੁਹਾਨੂੰ ਕਿਸ ਕਮਰੇ ’ਚ ਰੱਖਿਆ ਜਾਵੇ ਖਰਚ ਲਈ ਸਿਹਤ ਬੀਮਾ ਕੰਪਨੀ ਵੱਲੋਂ ਕੋਈ ਸਬ ਲਿਮਿਟ ਤੈਅ ਕੀਤਾ ਜਾਣਾ ਤੁਹਾਡੇ ਲਈ ਠੀਕ ਨਹੀਂ ਹੈ ਹੈਲਥ ਪਾੱਲਿਸੀ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਅਤੇ ਅਜਿਹੀ ਪਾੱਲਿਸੀ ਨਾ ਲਓ