ਨਵੇਂ ਸਾਲ ਦਾ ਆਗਮਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ, ਸਗੋਂ ਇਹ ਇੱਕ ‘ਗਲੋਬਲ ਫੈਸਟੀਵਲ’ ਹੈ ਜਿਸ ਨੂੰ ਪੂਰੀ ਦੁਨੀਆਂ ’ਚ ਇਕੱਠੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਿਤੇ ਇਹ ਕਈ ਦਿਨਾਂ ਤੱਕ ਚੱਲਦਾ ਹੈ ਤੇ ਕਿਤੇ ਇਹ ਫੈਸਟੀਵਾਲ ਸੀਮਤ ਰਹਿੰਦਾ ਹੈ ਸੰਚਾਰ-ਕ੍ਰਾਂਤੀ ਦੇ ਇਸ ਯੁੱਗ ’ਚ ਇਸ ਦਾ ਕਰੇਜ਼ ਹਰ ਸਾਲ ਵਧ ਰਿਹਾ ਹੈ ਖਾਸ ਕਰਕੇ ਨੌਜਵਾਨਾਂ ’ਚ ਇਸ ਦਾ ਉਤਸ਼ਾਹ ਕੁਝ ਜ਼ਿਆਦਾ ਹੀ ਹੁੰਦਾ ਹੈ ਇਸ ਨੂੰ ਸੈਲੀਬ੍ਰੇਟ ਕਰਨਾ ਜੀਵਨ ਦਾ ਸ਼ੌਂਕ ਬਣ ਗਿਆ ਹੈ ਦੋਸਤਾਂ-ਮਿੱਤਰਾਂ ਨੂੰ ਈਮੇਲ ਜਾਂ ਵਟਸਅੱਪ ਮੈਸੇਜ ਜ਼ਰੀਏ ਆਪਣੇ ਮਨ ਦੀ ਗੱਲ ਕਰਕੇ ਨਵੇਂ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਰੁਝਾਨ ਰਹਿੰਦਾ ਹੈ। (Happy New Year)
ਦੂਜੇ ਪਾਸੇ ਕਈ ਕਿੱਟੀ ਪਾਰਟੀਆਂ ਕਰਕੇ ਮੌਜ-ਮਸਤੀ ਕਰਦੇ ਹਨ ਰੇਸਤਰਾਂ ’ਚ ਜਾਣਾ, ਦੋਸਤਾਂ ਨਾਲ ਮਨ ਮਾਫਿਕ ਪਕਵਾਨ ਖਾਣੇ, ਘੁੰਮਣਾ-ਫਿਰਨਾ ਆਦਿ ਨੌਜਵਾਨਾਂ ਦੇ ਸ਼ੌਂਕ ’ਚ ਸ਼ਾਮਲ ਹੁੰਦਾ ਹੈ ਇਹ ਸਭ ਨਵੇਂ ਸਾਲ ਦੇ ਆਗਮਨ ’ਤੇ ਕੀਤਾ ਜਾਂਦਾ ਹੈ ਇਹ ਸਭ ਸਾਫ਼-ਸੁਥਰੇ ਅਤੇ ਮਰਿਆਦਾਪੂਰਨ ਢੰਗ ਨਾਲ ਕੀਤਾ ਜਾਵੇ ਤਾਂ ਇਸ ਵਿਚ ਕੁਝ ਬੁਰਾ ਨਹੀਂ, ਪਰ ਜਦੋਂ ਇੱਥੇ ਮਰਿਆਦਾਵਾਂ ਦੀ ਅਣਦੇਖੀ ਹੋ ਜਾਂਦੀ ਹੈ ਤਾਂ ਰੰਗ ’ਚ ਭੰਗ ਪੈਂਦਿਆਂ ਵੀ ਦੇਰ ਨਹੀਂ ਲੱਗਦੀ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਵਿਸ਼ਵ ’ਚ ਆਪਣੀ ਵੱਖਰੀ ਥਾਂ ਰੱਖਦੀ ਹੈ ਕਿਉਂਕਿ ਇੱਥੇ ਪੈਦਾ ਹੋਏ ਰਿਸ਼ੀ-ਮੁਨੀਆਂ, ਪੀਰਾਂ-ਫਕੀਰਾਂ ਨੇ ਇਸਨੂੰ ਆਪਣੇ ਸੰਸਕਾਰਾਂ ਦੀਆਂ ਭਾਵਨਾਵਾਂ ਨਾਲ ਘੜਿਆ ਹੈ ਇੱਥੇ ਮਹਿਮਾਨਾਂ ਦਾ ਸਵਾਗਤ ਦੇਵਤਿਆਂ ਵਾਂਗ ਕੀਤਾ ਜਾਂਦਾ ਹੈ ਘਰ ਆਏ ਮਹਿਮਾਨ ਨੂੰ ਦੇਵਤਾ ਸਮਝਿਆ ਜਾਂਦਾ ਹੈ ਅਤੇ ਉਸਦੀ ਮਹਿਮਾਨਨਵਾਜ਼ੀ ’ਚ ਦੈਵੀ ਗੁਣਾਂ ਨੂੰ ਅਪਣਾਇਆ ਜਾਂਦਾ ਹੈ। (Happy New Year)
ਕਰੋ ਸਵਾਗਤ:- ਨਵੇਂ ਸਾਲ ਦੇ ਆਗਮਨ ਦਾ ਸਵਾਗਤ ਵੀ ਮਹਿਮਾਨ ਵਾਂਗ ਹੀ ਕੀਤਾ ਜਾਂਦਾ ਹੈ ਇਸ ਮਹਿਮਾਨ ਦੇ ਸਵਾਗਤ ਦੀ ਖੁਸ਼ੀ ’ਚ ਆਪਣੇ ਦੈਵੀ ਗੁਣਾਂ ਦੀ ਚਮਕ ਖਿਲਾਰੋ ਨਾ ਕਿ ਇਸ ਦੇ ਉਲਟ ਜਾਂਦੇ ਹੋਏ ਅਸੁਰੀ ਕਾਰਿਆਂ ਦੀ ਝਲਕ ਪੇਸ਼ ਕਰੋ ਤੁਸੀਂ ਸੈਲੀਬ੍ਰੇਟ ਕਰਨਾ ਚਾਹ ਰਹੇ ਹੋ ਤਾਂ ਖੁਸ਼ੀ ਨਾਲ ਕਰੋ ਆਪਣੇ ਪਰਿਵਾਰ ਨਾਲ, ਦੋਸਤ-ਮਿੱਤਰਾਂ ਨਾਲ, ਆਂਢ-ਗੁਆਂਢ ਨਾਲ ਜਿਹੋ-ਜਿਹਾ ਤੁਹਾਡਾ ਪਲਾਨ ਹੈ, ਖੂਬ ਮਨਾਓ, ਮੌਜ-ਮਸਤੀ ਕਰੋ ਪਰ ਕਰੋ ਸੱਭਿਆ-ਸੰਸਕਾਰਾਂ ਦੇ ਦਾਇਰੇ ’ਚ ਹੀ ਦੇਖਣਾ ਇਸ ਨਾਲ ਤੁਸੀਂ ਕਿੰਨਾ ਅਨੰਦਮਈ ਮਹਿਸੂਸ ਕਰੋਗੇ ਪੂਰਾ ਜਨਵਰੀ ਮਹੀਨਾ ਇਸ ਲਈ ਹੈ ਜਦੋਂ ਚਾਹੋ ਤੁਸੀਂ ਸੈਲੀਬ੍ਰੇਟ ਕਰੋ ਇੰਜੁਆਏ ਕਰੋ ਪਰ ਏਦਾਂ ਕਰੋ ਜਿਸ ਨਾਲ ਹਰ ਕੋਈ ਤੁਹਾਡੀ ਪ੍ਰਸੰਸਾ ਕਰੇ। (Happy New Year)
ਕੁਝ ਨਵਾਂ ਅਤੇ ਹਟ ਕੇ ਹੋਵੇ:- ਤੁਸੀਂ ਵੀ ਇਸ ਨਵੇਂ ਸਾਲ 2024 ਨੂੰ ਸੈਲੀਬ੍ਰੇਟ ਕਰਨ ਦੀ ਇੱਛਾ ਰੱਖਦੇ ਹੋ ਤਾਂ ਕੁਝ ਹਟ ਕੇ ਕਰਨ ਦੀ ਸੋਚੋ ਇਸ ਲਈ ਕੁਝ ਕ੍ਰਿਏਟਿਵ ਪਲਾਨ ਹੋਣਾ ਚਾਹੀਦਾ ਹੈ ਸ਼ੁੱਭਕਾਮਨਾਵਾਂ ਦੇ ਮੈਸੇਜ ਲਗਭਗ ਸਾਰੇ ਕਰਦੇ ਹਨ ਉਨ੍ਹਾਂ ’ਚੋਂ ਜ਼ਿਆਦਾਤਰ ਕਾਪੀ ਨੂੰ ਫਾਰਵਰਡ ਕਰ ਦਿੰਦੇ ਹਨ ਇਹ ਤਾਂ ਇੱਕ ਰਸਮ ਹੈ ਕੁਝ ਅਜਿਹੀ ਰਚਨਾਤਮਿਕਤਾ ਦਾ ਮੂਵ ਬਣਾਓ ਜੋ ਨਵੀਂ ਹੋਵੇ ਅਤੇ ਹਟ ਕੇ ਹੋਵੇ ਅਰਥਾਤ ਨਵੀਆਂ ਚੀਜ਼ਾਂ ਅਤੇ ਸਾਫ਼-ਸੁਥਰੀ ਸੋਚ ਨੂੰ ਅਪਣਾਓ ਉਨ੍ਹਾਂ ਪੁਰਾਣੇ ਤਜ਼ਰਬਿਆਂ ਨੂੰ ਆਪਣੀ ਮੈਮੋਰੀ ’ਚੋਂ ਰਿਮੂਵ ਕਰ ਦਿਓ ਜਿਨ੍ਹਾਂ ਨਾਲ ਤੁਹਾਡਾ ਮੂਡ ਅਪਸੈੱਟ ਹੋਵੇ। (Happy New Year)
ਜਿਵੇਂ ਕੋਈ ਤੁਹਾਡਾ ਦੋਸਤ-ਮਿੱਤਰ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਜਿਨ੍ਹਾਂ ਨਾਲ ਤੁਹਾਡੀ ਪਿਛਲੇ ਸਾਲ ਤੂੰ-ਤੂੰ, ਮੈਂ-ਮੈਂ ਹੋ ਗਈ ਸੀ ਅਤੇ ਤੁਹਾਡੇ ’ਚ ਦਰਾੜ ਪੈ ਗਈ ਹੈ, ਇਹ ਮੌਕਾ ਹੈ ਉਨ੍ਹਾਂ ਪੁਰਾਣੀਆਂ ਗੱਲਾਂ ਨੂੰ ਭੁਲਾਉਣ ਦਾ ਹਾਂ ਤੁਸੀਂ ਹੋਰਾਂ ਨੂੰ ਸ਼ੁੱਭਕਾਮਨਾਵਾਂ ਭੇਜ ਰਹੇ ਹੋ, ਉੱਥੇ ਤੁਸੀਂ ਉਨ੍ਹਾਂ ਨਾਲ ਹੀ ਇਨ੍ਹਾਂ ਖੁਸ਼ੀਆਂ ਨੂੰ ਸ਼ੇਅਰ ਕਰੋ, ਗਿਫਟ ਭੇਜੋ, ਸ਼ੁੱਭਕਾਮਨਾਵਾਂ ਭੇਜੋ ਤੁਸੀਂ ਪਹਿਲ ਕਰੋ ਉਨ੍ਹਾਂ ਨਾਲ ਰਿਸ਼ਤਿਆਂ ਨੂੰ ਮਧੁਰ ਬਣਾਓ ਜੀਵਨ ’ਚ ਅਜਿਹੇ ਕੁਝ ਮੌਕੇ ਹੁੰਦੇ ਹਨ ਜਿਸ ਦੇ ਜ਼ਰੀਏ ਅਸੀਂ ਦਰਾੜਾਂ ਨੂੰ ਭਰਨ ਦਾ ਯਤਨ ਕਰੀਏ ਤਾਂ ਜ਼ਿੰਦਗੀ ਖੁਸ਼ਗਵਾਰ ਹੋ ਜਾਂਦੀ ਹੈ ਬੇਸ਼ੱਕ ਇਹ ਸੌਖਾ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ ਹੈਪੀ ਰਹਿਣ ਦੇ ਅਜਿਹੇ ਮੌਕੇ ਜ਼ਰੂਰ ਅਪਣਾਓ।
ਤਨ-ਮਨ ਨੂੰ ਰੀਫਰੈੱਸ਼ ਕਰੋ: ਚਿਹਰੇ ਨੂੰ ਅਸਲੀ ਸਮਾਇਲ ਨਾਲ ਸਜਾਓ ਖਿੜੇ ਹੋਏ ਚਿਹਰੇ ਤੋਂ ਨਿੱਕਲੀਆਂ ਖੁਸ਼ੀ ਦੀਆਂ ਤਰੰਗਾਂ ਤੁਹਾਡੇ ਆਲੇ-ਦੁਆਲੇ ਨੂੰ ਵੀ ਖੁਸ਼ਗਵਾਰ ਬਣਾ ਦੇਣਗੀਆਂ ਅਜਿਹਾ ਐਟੀਟਿਊਡ ਤੁਹਾਨੂੰ ਅਥਾਹ ਜੁਆਇ ਨਾਲ ਭਰ ਦੇਵੇਗਾ ਤੁਹਾਡਾ ਇਹ ਸੈਲੀਬ੍ਰੇਸ਼ਨ ਅਭੁੱਲ ਹੋ ਜਾਵੇਗਾ ਹੈਪੀ ਨਿਊ ਈਅਰ ਵਿਦ ਬੈਸਟ ਕੰਪਲੀਮੈਂਟ।
ਡੇਰਾ ਸੱਚਾ ਸੌਦਾ ਲਈ ਜਨਵਰੀ ਦਾ ਮਹੀਨਾ ਰੂਹਾਨੀ ਪਿਆਰ, ਉਤਸ਼ਾਹ ਦਾ ਪੈਗਾਮ ਲੈ ਕੇ ਆਉਂਦਾ ਹੈ ਇਸ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੜੇ ਚਾਅ ਨਾਲ ਜਨਵਰੀ ਦੀ ਉਡੀਕ ਕਰਦੇ ਹਨ ਅਤੇ ਨਵੇਂ ਸਾਲ ਦਾ ਸਵਾਗਤ ਬੜੀ ਧੂਮਧਾਮ ਨਾਲ ਕੀਤਾ ਜਾਂਦਾ ਹੈ ਪੂਰੀ ਦੁਨੀਆਂ ’ਚ ਡੇਰਾ ਸ਼ਰਧਾਲੂ ਇਸ ਦੀਆਂ ਖੁਸ਼ੀਆਂ ਨੂੰ ਬੜੀ ਸ਼ਿੱਦਤ ਨਾਲ ਮਨਾਉਂਦੇ ਹਨ ਡੇਰੇ ਵਿਚ ਇਸ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ ਇਸ ਲਈ ਇਸ ਪਵਿੱਤਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅੱਧੀ ਰਾਤ ਤੋਂ ਮਸਤੀ ਮਨਾਉਂਦੀਆਂ ਹੋਈਆਂ ਸ਼ਰਧਾਲੂਆਂ ਦੀਆਂ ਟੋਲੀਆਂ ਪੂਰੇ ਪੰਡਾਲ ਨੂੰ ਰੰਗ ਅਤੇ ਰੌਣਕ ਨਾਲ ਭਰ ਦਿੰਦੀਆਂ ਹਨ ਕਿਤੇ ਕੋਈ ਆਤਿਸ਼ਬਾਜੀ ਚਲਾਉਣ ’ਚ ਰੁੱਝਿਆ ਦਿਸਦਾ ਹੈ, ਕਿਤੇ ਕੋਈ ਢੋਲ-ਨਗਾੜਿਆਂ ਦੀ ਥਾਪ ’ਤੇ ਨੱਚ ਰਿਹਾ ਹੁੰਦਾ ਹੈ। (Happy New Year)
ਕਿਤੇ ਰੰਗ-ਗੁਲਾਲ ’ਚ ਰੰਗੇ ਸ਼ਰਧਾਲੂ ਇਸ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਦਿਸਦੇ ਹਨ ਕਿਤੇ ਸਿਰਾਂ ’ਤੇ ਘੜੇ ਚੁੱਕੀ ਅਤੇ ਖੁਸ਼ੀ ਦੇ ਗੀਤ ਗਾ ਰਹੇ ਮਸਤਾਂ ਦੇ ਟੋਲੇ ਝੂਮ-ਝੂਮ ਕੇ ਜਨਵਰੀ ਦੇ ਸਵਾਗਤ ’ਚ ਵਾਤਾਵਰਨ ਨੂੰ ਨਸ਼ਿਆ ਰਹੇ ਹੁੰਦੇ ਹਨ ਪੂਰਾ ਡੇਰਾ ਕੈਂਪਸ ਇਨ੍ਹਾਂ ਰੂਹਾਨੀ, ਮਸਤਾਨੀ ਖੁਸ਼ੀਆਂ ’ਚ ਨਹਾ ਜਾਂਦਾ ਹੈ ਹਰ ਗਲੀ ਅਤੇ ਚੌਰਾਹੇ ਖੁਸ਼ਬੂਆਂ ਨਾਲ ਮਹਿਕ ਉੱਠਦੇ ਹਨ ਰੂਹਾਂ ਮਸਤੀ ਦੇ ਅਨੰਤ ਮਾਹੌਲ ’ਚ ਤਰੋਤਾਜ਼ਾ ਹੋਈਆਂ ਇਲਾਹੀ ਊਰਜਾ ਨਾਲ ਭਰ ਜਾਂਦੀਆਂ ਹਨ ਭਿੱਜਿਆ-ਭਿੱਜਿਆ ਆਲਮ ਅਨੰਦ ਅਤੇ ਮਸਤੀ ਦੀਆਂ ਲਹਿਰਾਂ ਨਾਲ ਸੰਗੀਤਮਈ ਹੋ ਉੱਠਦਾ ਹੈ ਪੱਤਾ-ਪੱਤਾ ਨਿੱਖਰ ਜਾਂਦਾ ਹੈ ਮਹੂਰਤ ਦੀਆਂ ਇਨ੍ਹਾਂ ਲਜੀਜ਼ ਖੁਸ਼ੀਆਂ ’ਚ ਰੰਗਾਰੰਗ ਸ਼ਰਧਾਲੂ ਪੂਰਾ ਮਹੀਨਾ ਮਨੁੱਖੀ ਭਲਾਈ ਦੇ ਕਾਰਜ਼ਾਂ ਨੂੰ ਵਧ-ਚੜ੍ਹ ਕੇ ਕਰਦੇ ਹਨ। (Happy New Year)
ਆਪਣੇ ਤਨ-ਮਨ ਨੂੰ ਰੂਹਾਨੀ ਪਿਆਰ ਦੀ ਭੇਂਟ ਚੜ੍ਹਾਈ ਰੱਖਦੇ ਹਨ ਇਸ ਪਵਿੱਤਰ ਅਵਤਾਰ ਮਹੀਨੇ ’ਚ ਹਰ ਰੋਜ਼ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਕਰਕੇ ਆਪਣੀ ਆਤਮਾ ਨੂੰ ਪਾਕ-ਪਵਿੱਤਰ ਬਣਾਉਂਦੇ ਹਨ, ਤਾਂ ਕਿ ਸਤਿਗੁਰੂ ਜੀ ਦੇ ਨੂਰੀ ਜਲਾਲ ਦੇ ਦਰਸ਼-ਦੀਦਾਰ ਨੂੰ ਪ੍ਰਾਪਤ ਕੀਤਾ ਜਾ ਸਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਮੁਰੀਦਾਂ ’ਤੇ ਇਸ ਪਵਿੱਤਰ ਅਵਤਾਰ ਮਹੀਨੇ ’ਚ ਤਮਾਮ ਰਹਿਮਤਾਂ ਵਰਸਾਉਂਦੇ ਹਨ, ਉਨ੍ਹਾਂ ਨੂੰ ਆਪਣੇ ਕਰ-ਕਮਲਾਂ ਨਾਲ ਪਿਆਰ ਦੇ ਰੂਪ ’ਚ ਅਨਮੋਲ ਪ੍ਰੇਮ ਨਿਸ਼ਾਨੀਆਂ ਪ੍ਰਦਾਨ ਕਰਦੇ ਹਨ ਅਜਿਹੇ ਕਿਸਮਤ ਵਾਲੇ ਲੱਖਾਂ ਮੁਰੀਦ ਆਪਣੇ ਸਤਿਗੁਰੂ ਪਿਆਰੇ ਦੀਆਂ ਇਨਾਇਤਾਂ ਨੂੰ ਪਾ ਕੇ ਲਬਾਲਬ ਹੋ ਜਾਂਦੇ ਹਨ ਆਖ਼ਰ ਸਤਿਗੁਰੂ ਜੀ ਦੇ ਅਖੁੱਟ ਖਜ਼ਾਨੇ ਦੀਆਂ ਅਨਮੋਲ ਦਾਤਾਂ ਪਾਉਣ ਲਈ ਪਵਿੱਤਰ ਅਵਤਾਰ ਮਹੀਨੇ ‘ਜਨਵਰੀ’ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਅਤੇ ਉਦੋਂ ਇਸ ਦੇ ਸਵਾਗਤ ਦਾ ਜਨੂੰਨ ਵੀ ਵੱਖਰਾ ਹੀ ਹੁੰਦਾ ਹੈ, ਜਿਸ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ। (Happy New Year)